Skip to main content

ਵਿਕਾਸ ਦੇ ਮਾਇਨੇ!

ਜਦੋਂ ਬਾਂਦਰ ਤੋਂ ਮਨੁੱਖ ਬਣੇ ਕਿਸੇ ਜਣੇ ਨੇ ਅੱਗ ਦੀ ਖੋਜ ਕੀਤੀ ਤਾਂ ਇਸ ਕਰਿਸ਼ਮੇ ਤੋਂ ਬਾਅਦ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਦੌਰ ਸ਼ੁਰੂ ਹੋਇਆ।ਅੱਜ ਦੁਨੀਆਂ 21ਵੀਂ ਸਦੀ ਵਿੱਚ ਜਿਉਂ ਰਹੀ ਹੈ।ਕੁਦਰਤੀ ਨਿਆਮਤਾਂ ਬੇਅੰਤ ਹਨ ਅਤੇ ਇਸ ਦੇ ਨਾਲ ਹੀ ਮਨੁੱਖ ਨੇ ਵਿਕਾਸ ਇੰਨਾ ਜ਼ਿਆਦਾ ਕਰ ਲਿਆ ਹੈ ਕਿ ਹਰ ਕੰਮ ਕਰਨ ਲਈ ਮਸ਼ੀਨ ਹੈ।ਖਾਣਾ ਖਾਣ ਲਈ ਬੇਸ਼ੱਕ ਜ਼ਿਹਮਤ ਉਠਾਉਣੀ ਹੀ ਪੈਂਦੀ ਹੈ ਇੱਕ ਬਟਨ ਦੱਬੋ ਤਾਂ ਤੁਹਾਡਾ ਹਰ ਕੰਮ ਆਪਣੇ ਆਪ ਹੋ ਜਾਂਦਾ ਹੈ। ਮਨੁੱਖ ਪੂਰੀ ਦੁਨੀਆਂ ਦਾ ਗੇੜਾ ਘੰਟਿਆਂ ਵਿੱਚ ਹੀ ਲਗਾ ਸਕਣ ਦੇ ਯੋਗ ਹੋ ਗਿਆ ਹੈ।ਧਰਤੀ ਨੂੰ ਛੱਡ ਹੁਣ ਮੰਗਲ ਗ੍ਰਹਿ ਉੱਤੇ ਜਾ ਕੇ ਵਸ ਜਾਣ ਦੀਆਂ ਭਵਿੱਖੀ ਯੋਜ਼ਨਾਵਾਂ ਨੂੰ ਸੱਚ ਕਰਨ ਦੇ ਉੱਦਮਾਂ ਵੱਲ ਜਾਇਆ ਜਾ ਰਿਹਾ ਹੈ। ਪਰ ਕੀ ਸੱਚਮੁੱਚ ਹੀ ਇਹ ਵਿਕਾਸ ਹੈ? ਕੀ ਇਹ ਮਨੁੱਖੀ ਸੱਭਿਅਤਾ ਦਾ ਵਿਕਾਸ ਕਿਹਾ ਜਾਵੇਗਾ? ਨਹੀਂ ਕਿਉਂ ਕਿ ਵਿਕਾਸ ਦੀ ਦੌੜ ਵਿੱਚ ਅਸੀਂ ਮਨੁੱਖੀ ਵਿਕਾਸ ਨੂੰ ਛੱਡ ਮਸ਼ੀਨੀ ਵਿਕਾਸ ਅਤੇ ਸਹੂਲਤਾਂ ਦੇ ਵਿਕਾਸ ਨੂੰ ਹੀ ਅੰਤਿਮ ਵਿਕਾਸ ਮੰਨ ਲਿਆ ਹੈ। ਜਦਕਿ ਹਕੀਕਤ ਇਹ ਹੈ ਕਿ ਵਿਕਾਸ ਮਨੁੱਖੀ ਸੱਭਿਅਤਾ ਦਾ ਹੋਇਆ ਹੀ ਨਹੀਂ। ਇਹ ਸੁਣ ਸਕਣਾ ਜਰਾ ਔਖਾ ਹੈ ਪਰ ਸੱਚ ਹੈ ਅਤੇ ਕੌੜਾ ਵੀ। ਦਰਅਸਲ ਦੁਨੀਆਂ ਦੀ ਅਰਬਾਂ ਦੀ ਆਬਾਦੀ ਲਈ ਇਹ ਧਰਤੀ ਜ਼ਿੰਦਗੀ ਜਿਊਣ ਲਈ ਘੱਟ ਨਹੀਂ ਹੈ ਪਰ ਇਸ ਧਰਤੀ ਨੂੰ ਜ਼ਿੰਦਗੀ ਜਿਊਣ ਦੇ ਕਾਬਿਲ ਛੱਡਿਆ ਨਹੀਂ ਗਿਆ।ਮਨੁੱਖੀ ਵਿਕਾਸ ਦੇ ਦਮਗਜੇ ਮਾਰਦੇ ਵੱਡੇ-ਵੱਡੇ ਸ਼ਹਿਰ, ਇਨ੍ਹਾਂ ਸ਼ਹਿਰਾਂ ਵਿੱਚ ਆਧੁਨਿਕ ਸਕੂਲ, ਆਧੁਨਿਕ ਹਸਪਤਾਲ ਆਧੁਨਿਕ ਸੁੱਖ ਸਹੂਲਤਾਂ ਨਾਲ ਲੈਸ ਅਰਾਮਦਇਕ ਬੰਗਲੇ,ਕੋਠੀਆਂ, ਘਰ ਵਿਕਾਸ ਦੀ 'ਹਾਮ੍ਹੀ' ਭਰਦੇ ਨਜ਼ਰ ਆਉਂਦੇ ਹਨ। ਪਰ ਜਰਾ ਦੇਖੋ ਇਨ੍ਹਾਂ ਸਕੂਲਾਂ, ਹਸਪਤਾਲਾਂ, ਘਰਾਂ, ਕੋਠੀਆਂ, ਬੰਗਲਿਆਂ ਵਿੱਚ ਮਨੁੱਖਾਂ ਦੀ ਕੀ ਹਸਤੀ ਹੈ? ਦਰਅਸਲ ਮਨੁੱਖ ਹੋਣਾ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਕਿਸੇ ਕੋਲ ਕਿੰਨਾ ਕੁ ਪੈਸਾ ਹੈ? ਪੈਸਾ ਹੀ ਇੱਕੋ ਇੱਕ ਮਾਪਦੰਡ ਹੈ ਜੋ ਕਿਸੇ ਨੂੰ ਮਨੁੱਖ ਹੋਣ ਦਾ ਰੁਤਬਾ ਦਿੰਦਾ ਹੈ ਜਦਕਿ ਬਿਨਾਂ ਪੈਸੇ ਤੋਂ ਕਿਸੇ ਦੀ ਵੀ ਜ਼ਿੰਦਗੀ ਉਸ ਦੇ ਆਪਣੇ ਹੀ ਘਰ ਵਿੱਚ 'ਜ਼ੀਰੋ' ਤੋਂ ਸਿਵਾ ਕੁਛ ਨਹੀਂ ਹੁੰਦੀ।ਵਿਕਾਸ ਦਾ ਆਲਮ ਇਹ ਹੈ ਕਿ ਗਰ ਵਿੱਚ ਜੇ ਕੋਈ 'ਮਨੁੱਖ' ਬੀਮਾਰ ਹੋ ਜਾਵੇ ਜਾਂ ਹੋਰ ਕਿਸੇ ਕਾਰਨ ਮੰਜੇ ਨਾਲ ਜੁੜ ਜਾਵੇ ਤਾਂ ਘਰ ਦੇ ਆਪਣੇ ਹੀ ਜੀਅ ਉਸ ਨਾਲ ਬੇਗਾਨਿਆਂ ਵਰਗਾ ਸਲੂਕ ਸ਼ੁਰੂ ਕਰ ਦਿੰਦੇ ਹਨ।ਆਮ ਘਰਾਂ ਵਿੱਚ ਲੋਕ ਇਸ ਗੱਲ ਦੀ ਕਾਮਨਾ ਕਰਦੇ ਹਨ ਕਿ ਕਦੋਂ ਬੀਮਾਰ ਪਏ ਜੀਅ ਤੋਂ ਖਹਿੜ੍ਹਾ ਛੁੱਟੇ ਅਤੇ ਕਦੋ ਉਹ ਘਰ ਵਿੱਚ ਸੌਖੇ ਹੋ ਸਕਣ ਮੰਜੇ ਨਾਲ ਜੁੜੇ ਜੀਅ ਕੋਲ ਜੇ ਕੋਈ ਜਾਇਦਾਦ ਹਾਂ ਕੋਈ ਹੋਰ ਆਮਦਨ ਦਾ ਵਸੀਲਾ ਜਾਂ ਜਮ੍ਹਾਂ ਪੂੰਜੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਉਧਰ ਇਲਾਜ਼ ਲਈ ਬਿਨਾਂ ਸ਼ੱਕ ਪ੍ਰਾਈਵੇਟ ਹਸਪਤਾਲ ਬਚੇ ਹਨ ਜਿੱਥੇ ਰੋਗੀ ਦੇ ਆਉਣ ਤੋਂ ਪਹਿਲਾਂ ਰੋਗੀ ਦੇ ਇਲਾਜ਼ ਲਈ ਆਉਣ ਵਾਲੇ ਪੈਸੇ ਵੱਲ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਹਜ਼ਾਰਾਂ ਵਿੱਚ ਇੱਕ ਡਾਕਟਰ ਦੇ 2 ਮਿੰਟ ਮਰੀਜ਼ ਦੇਖਣ ਦੀ ਫ਼ੀਸ ਵਸੂਲੀ ਜਾਂਦੀ ਹੈ।ਇੱਕ ਨਰਸ ਜੋ ਆਪਣੀ ਡਿਊਟੀ ਦੌਰਾਨ ਕਈ ਮਰੀਜ਼ਾਂ ਨੂੰ ਵੇਖਦੀ ਹੈ ਪਰ ਉਸ ਦੀ ਪੂਰੇ ਦਿਨ ਦੀ ਤਨਖਾਹ ਤੋਂ ਕਈ ਗੁਣਾ ਜ਼ਿਆਦਾ ਪੈਦਾ ਹਸ ਮਰੀਜ਼ ਤੋਂ ਵਸੂਲਿਆ ਜਾਂਦਾ ਹੈ।ਉੱਪਰੋਂ ਆਲਮ ਇਹ ਹੈ ਕਿ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਿਰਫ਼ ਦਿਨ ਵਿੱਚ ਇੱਕ ਦੋ ਵਾਰ ਮਰੀਜ਼ ਨਾਲ ਮਿਲਾਇਆ ਜਾਂਦਾ ਹੈ ਅਤੇ ਮਰੀਜ਼ ਉੱਤੇ ਇਲਾਜ਼ ਲਈ ਕੀ-ਕੀ ਵਰਤਿਆ ਜਾ ਰਿਹਾ ਹੈ ਇਸ ਦਾ ਮਰੀਜ਼ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਕਈ ਪਤਾ ਨਹੀਂ ਹੁੰਦਾ।ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਆਲਮ ਇਹ ਹੈ ਕਿ ਹਸਪਤਾਲ ਵਾਲੇ ਕਿਸੇ ਮਰ ਚੁੱਕੇ ਜੀਅ ਦੇ ਰਿਸ਼ਤੇਦਾਰਾਂ ਨੂੰ ਉਸ ਵੇਲੇ ਤੱਕ ਲਾਸ਼ ਨਹੀਂ ਦਿੰਦੇ ਜਦ ਕਿ ਪੂਰਾ ਪੈਸਾ ਜਮ੍ਹਾਂ ਨਹੀਂ ਹੋ ਜਾਂਦਾ।ਪੂਰੀ ਤਰ੍ਹਾਂ 'ਪੈਸੇ ਦੇ ਪੁੱਤ' ਬਣੇ ਇਨ੍ਹਾਂ ਹਸਪਤਾਲਾਂ ਦੇ ਮਾਲਕ ਕਈ ਵਾਰ ਆਪ ਡਾਕਟਰ ਵੀ ਨਹੀਂ ਹੁੰਦੇ।ਇਹ ਤਾਂ ਉਸ ਹਾਲਤ ਵਿੱਚ ਹੁੰਦਾ ਹੈ ਜਦੋਂ ਪੈਸੇ ਵਾਲੇ ਲੋਕ ਜਾਂ ਘਰ ਤੱ1ਕ ਵੇਚ ਕੇ ਹਸਪਤਾਲਾਂ ਦਾ ਖ਼ਰਚਾ ਕਰ ਸਕਣ ਯੋਗ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਹਨ ਨਹੀਂ ਤਾਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਖੁਣੋਂ ਲੋਕ ਅੱਜ ਵੀ ਦਮ ਤੋੜ ਰਹੇ ਹਨ ਅਤੇ ਮਨੁੱਖੀ ਵਿਕਾਸ ਦੇ ਬੋਰਡ ਉਨ੍ਹਾਂ ਦਾ ਮੂੰਹ ਚਿੜਾ ਰਹੇ ਹੁੰਦੇ ਹਨ।ਇਸ ਲਈ ਮਨੁੱਖੀ ਸੇਵਾ ਦਾ ਕਰਮ ਹੁਣ ਪੂਰੀ ਤਰ੍ਹਾਂ ਵਪਾਰ ਵਿੱਚ ਤਬਦੀਲ ਹੋ ਚੁੱਕਿਆ ਹੈ।ਮਨੁੱਖੀ ਦਰਦ ਹੁਣ ਕਿਤੇ ਵੀ ਵਿਖਾਈ ਨਹੀਂ ਦਿੰਦਾ।ਇਹੀ ਹਾਲ ਪ੍ਰਾਈਵੇਟ ਸਕੂਲਾਂ ਦਾ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਭੇਜਿਆ ਜਾਂਦਾ ਹੈ ਉੱਥੇ ਪੜ੍ਹਾਈ ਤੋਂ ਪਹਿਲਾਂ ਬੱਚੇ ਦੇ ਮਾਂ-ਬਾਪ ਦੀ ਜੇਬ ਵੇਖੀ ਜਾਂਦੀ ਹੈ।ਬੱਚੇ ਦੀ ਪੜ੍ਹਾਈ ਸਬੰਧੀ ਸਕੂਲ ਕੁਛ ਵੀ ਦੱਸਣ ਤੋਂ ਅਸਮਰਥ ਹੁੰਦੇ ਹਨ ਪਰ ਫ਼ੀਸ ਕਿੰਨੀ ਬਾਕੀ ਹੈ ਇਸ ਦਾ ਹਿਸਾਬ ਤੁਹਾਡੇ ਖ਼ਾਤੇ ਵਿੱਚ ਪਾਈ-ਪਾਈ ਦਾ ਰੱਖਿਆ ਜਾਂਦਾ ਹੈ।ਕਰੋੜਾਂ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਨਹੀਂ ਸਕਦੇ ਅਤੇ ਉਹ ਬੱਚੇ ਇੱਥੇ-ਉੱਥੇ ਦਰ-ਦਰ ਭਟਕਦੇ ਵੱਡੇ ਹੁੰਦੇ ਹਨ ਅਤੇ ਜ਼ਿੰਦਗੀ ਵਰਗੀ ਸ਼ੈਅ ਨਾਲ ਉਨ੍ਹਾਂ ਦਾ ਵਾਹ-ਵਾਸਤਾ ਨਹੀਂ ਪੈਂਦਾ।ਘਰਾਂ, ਬੰਗਲਿਆਂ ਅਤੇ ਕੋਠੀਆਂ ਦੀ ਗੱਲ ਕਰੀਏ ਤਾਂ ਹੁਣ ਇਨ੍ਹਾਂ ਵਿੱਚ ਕੰਧਾਂ ਦੇ ਵਿਕਾਸ ਬੇਸ਼ੱਕ ਹੋ ਗਏ ਹਨ ਪਰ ਮਨੁੱਖ ਦਾ ਵਿਕਾਸ ਮਨਫ਼ੀ ਹੈ।ਘਰਾਂ ਵਿੱਚ ਪਿਉ-ਪੁੱਤ, ਪਤੀ-ਪਤਨੀ, ਨੂੰਹ-ਸੱਸ ਦਾ ਕਲੇਸ਼ ਤਾਂਡਵ ਕਰਦਾ ਅਕਸਰ ਵਿਖਈ ਦਿੰਦਾ ਹੈ। ਰਿਸ਼ਤੇ ਹੁਣ ਸਿਰਫ਼ ਨਿਭਾਉਣ ਦਾ 'ਭਾਰ' ਬਣਕੇ ਰਹਿ ਗਏ ਹਨ।ਕੋਈ ਜੀਅ ਸਿੱਧੇ ਮੂੰਹ ਕਿਸੇ ਦੂਜੇ ਨਾਲ ਗੱਲ ਤੱਕ ਕਰਕੇ ਰਾਜ਼ੀ ਨਹੀਂ। ਪੈਸਾ ਘਰਾਂ ਵਿੱਚ ਪ੍ਰਧਾਨ ਹੋ ਗਿਆ ਹੈ ਅਤੇ ਘਰਾਂ ਵਿੱਚ ਪੈਸੇ ਤੋਂ ਸਿਵਾ ਕਿਸੇ ਹੋਰ ਰਿਸ਼ਤੇ ਦੀ ਪ੍ਰਵਾਨਗੀ ਨਹੀਂ।ਜ਼ਮੀਨਾਂ-ਜਾਇਦਾਦਾਂ, ਘਰ ਅਤੇ ਹੋਰ ਸੁੱਖ ਸਾਧਨ ਮਨੁੱਖੀ ਸੱਭਿਅਤਾ ਦਾ ਵਿਕਾਸ ਬੇਸ਼ੱਕ ਕਿਹਾ ਜਾਂਦਾ ਹੈ ਪਰ ਦਰਅਸਲ ਇਸ ਨੇ ਹੀ ਮਨੁੱਖ ਦੇ ਅਸਲ ਵਿਕਾਸ ਦੀ ਜੜ ਪੁੱਟੀ ਹੈ।

ਬਿੰਦਰਪਾਲ ਫ਼ਤਹਿ


Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

ਗੱਲ 1984 ਦੇ ਦੰਗਿਆਂ ਦੀ

ਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ “ ਸੁਭਾਗ ” ਮਿਲਿਆ ਜਿਨ੍ਹਾਂ   ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ “ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ...

ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥ ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ। ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜ...