Skip to main content

Posts

Showing posts with the label ਮਨਦੀਪ ਸੁੱਜੋਂ

ਕੰਗਾਰੂਆਂ ਦੀ ਧਰਤੀ ਦਾ ਬਾਗੀ - ਨੈਡ ਕੈਲੀ

ਦੁਨੀਆਂ ਦਾ ਇਤਿਹਾਸ ਜਿੱਥੇ ਲੋਕਾਂ ਓੁੱਪਰ ਜ਼ੁਲਮ ਕਰਨ ਵਾਲਿਆਂ ਨਾਲ ਭਰਿਆ ਪਿਆ ਹੈ ਓੁੱਥੇ ਹੀ ਇਹਨਾਂ   ਜ਼ੁਲਮੀਆਂ ਦਾ ਮੁੰਹ ਭੰਨਣ ਵਾਲੇ ਸੂਰੇ ਵੀ ਜਨਮਦੇ ਰਹੇ ਨੇਂ । ਜ਼ਿੰਦਗੀ ਦਾ ਜਦ ਕਦੇ , ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਓੁਂਦੇ ਰਹੇ ਨੇਂ ਲੋਕ । ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ ਜੁਲਮ ਦੇ ਗਲ ਸੰਗਲੀ ਪਾਓੁਂਦੇ ਰਹੇ ਨੇਂ ਲੋਕ । ਅਜਿਹੇ ਨਾਬਰ ਦੁਨੀਆਂ ਦੇ ਹਰ ਕੋਨੇਂ ' ਚ ਹੋਏ ਨੇਂ ਪਰ ਸਾਡਾ ਦਾਇਰਾ ਜਿਆਦਾਤਰ ਭਾਰਤ ਜਾਂ ਪੰਜਾਬ ਤੱਕ ਹੀ ਮਹਿਦੂਦ ਰਹਿ ਜਾਂਦਾ ਹੈ । ਜੇਕਰ ਇਸ ਦਾਇਰੇ ਤੋਂ ਬਾਹਰ ਆਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਜ਼ੁਲਮ ਖ਼ਿਲਾਫ਼ ਲੜਨ ਵਾਲੇ ਅਜਿਹੇ ਹਜ਼ਾਰਾਂ ਯੋਧਿਆਂ ਨਾਲ ਭਰੀ ਪਈ ਹੈ । ਸਾਨੂੰ ਇਹਨਾਂ ਸੂਰਿਆਂ ਤੋਂ ਵੀ ਆਪਣੀਂ ਜਵਾਨੀ ਨੂੰ ਜਾਣੂ ਕਰਾਓੁਣਾ ਚਾਹੀਦਾ ਹੈ ਤਾਂ ਜੋ ਇਹਨਾਂ ਯੋਧਿਆਂ ਦੇ ਵੱਖ ਵੱਖ ਹਲਾਤਾਂ , ਸੋਚ ਅਤੇ ਤ ਜ਼ਰਬਿਆ ਤੋਂ ਸਾਡੇ ਲੋਕ ਕੁੱਝ ਸਿੱਖ ਸਕਣ । ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀ ਲੇਖਕ ਜਿਆਦਾਤਰ ਆਪਣੇ ਪੰਜਾਬੀਅਤ ਦੇ ਵਿਸ਼ੇ ਤੱਕ ਹੀ ਮਹਿਦੂਦ ਰਹਿੰਦੇ ਹਨ । ਓੁਹ ਪੰਜਾਬ ਜਾਂ ਭਾਰਤ ਵਾਲੇ ਡੱਬੇ ਵਿੱਚ ਰਹਿ ਕੇ ਹੀ ਖੁਸ਼ ਰਹਿੰਦੇ   ਹਨ । ...