Skip to main content

Posts

Showing posts with the label ਕਲਾ

ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ 'ਕਿੱਸਾ ਪੰਜਾਬ'

ਪੰਜਾਬ ਦੀ ਧਰਤੀ ਨੂੰ ਜੇ ਸਰਸਰੀ ਜਿਹੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੇਸ਼ੱਕ ਤੁਹਾਨੂੰ ਸਰ੍ਹੋਂ ਦੇ ਖੇਤਾਂ ਵਿੱਚੋਂ ਆਉਂਦੀ ਮਹਿਕ ਚੰਗੀ ਲੱਗੇ ਬੇਸ਼ੱਕ ਖੇਤਾਂ ਦੀ ਹਰਿਆਲੀ ਦਿਲ ਨੂੰ ਧੁਹ ਪਾਉਣ ਵਾਲੀ ਹੋਵੇ ਪਰ ਇੱਕ ਸੱਚ ਇਹ ਵੀ ਹੈ ਕਿ ਇੱਥੋਂ ਦੀ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ।ਉਹ ਜ਼ਹਿਰ ਸ਼ੁਕਰਾਤ ਦੀ ਹੋਣੀ ਬਣਿਆ ਅਤੇ ਅੱਜ ਪੰਜਾਬ ਦੇ ਹਰੇਕ ਜੀਅ ਦੀ ਹੋਣੀ ਬਣ ਗਿਆ ਹੈ।ਇਹ ਜ਼ਹਿਰ ਚਿਹਰੇ ਤੋਂ ਲੈ ਕੇ ਸਰੀਰ ਦੇ ਕਣ-ਕਣ 'ਤੇ ਅਸਰਅੰਦਾਜ਼ ਹੋਇਆ ਹੈ। ਪੰਜਾਬ ਦੀ ਜਵਾਨੀ ਇਸ ਜ਼ਹਿਰ ਤੋਂ ਖਾਸੀ ਬੁਰੀ ਤਰ੍ਹਾਂ ਪੀੜਤ ਹੈ। ਤੇਜੀ ਨਾਲ ਬਦਲ ਰਹੇ ਆਲਮੀ ਅਰਥਚਾਰੇ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਪਿੰਡੇ ਲੂਹ ਸੁੱਟੇ ਹਨ।ਇਸ ਜਵਾਨੀ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਜਿਨ੍ਹਾਂ ਨੇ ਆਪਣੇ ਰਾਹ ਚੁਣੇ ਹਨ ਉਨ੍ਹਾਂ ਰਾਹਾਂ ਦੇ ਸਫ਼ਰ ਅਤੇ ਅੰਤ ਦਾ ਉਨ੍ਹਾਂ ਨੂੰ ਕੋਈ ਥਹੁ ਪਤਾ ਲਗਦਾ ਨਹੀਂ ਦਿਸਦਾ।ਇਹ ਜਵਾਨੀ ਹੁਣ ਹਰ ਕਿਸੇ ਕੋਲੋਂ ਤਾਨ੍ਹਿਆਂ-ਮਿਹਣਿਆਂ ਦੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਰੁਤਬਾ ਮਿਲਣਾ ਅਤੇ ਬਣਾ ਸਕਣਾ ਉਨ੍ਹਾਂ ਲਈ ਮੁਸ਼ਕਲ ਲੱਗ ਰਿਹਾ ਹੈ।ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਕਿਸੇ ਨੇ ਸੰਵਾਦ ਰਚਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਨੂੰ ਇਸ ਤਰ੍ਹਾਂ ਭੰਡਿਆ ਜਾ ਰਿਹਾ ਹੈ ਜਿਵੇਂ ਸਾਰੀਆਂ ਗਲਤੀਆਂ ਇਨ੍ਹਾਂ ਨੇ ਹੀ ਕੀਤੀਆਂ ਹੋਣ।ਇਸ ਤਰ੍ਹਾ...

ਲੋਕਾਂ ਦੇ ਗੀਤ ਅਤੇ ਸੱਭਿਆਚਾਰਕ ਕਾਮੇ

ਜਤਿੰਦਰ  ਮੌਹਰ, ਲੇਖਕ ਅਤੇਫਿਲਮਸਾਜ਼ ਪੰਜਾਬੀ ਸੰਗੀਤ ਸਨਅਤ ਵਿੱਚ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਚੰਗੇ ਗੀਤ ਲੋਕਾਂ ਦੇ ਸਮਝ ਨਹੀਂ ਆਉਂਦੇ। ਇਸ ਕਰਕੇ ਚਾਲੂ ਬੋਲਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਆਪੂੰ ਬਣਾਇਆ ਤਰਕ ਉਦੋਂ ਬੁਲੰਦੀ ਉੱਤੇ ਪਹੁੰਚ ਜਾਂਦਾ ਹੈ ਜਦੋਂ ਕਹਿੰਦੇ ਕਹਾਉਂਦੇ ਪੜਚੋਲੀਏ ਵੀ ਇਸ ਤਰਕ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਉਹ ਚਾਲੂ-ਸੰਗੀਤ ਦਾ ਅਖੌਤੀ ਵਿਰੋਧ ਕਰਦੇ ਹੋਏ ਵੀ ਇਹ ਕਹਿਕੇ ਪਿੱਛਾ ਛੁਡਾ ਜਾਂਦੇ ਹਨ ਕਿ ਲੋਕ ਤਾਂ ਇਹੀ ਸੁਣਦੇ ਹਨ। ਜੇ ਲੋਕ ਅਜਿਹਾ ਕੁਝ ਨਾ ਸੁਣਨ ਤਾਂ ਅਜਿਹੇ ਗੀਤ ਬਣਨੇ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦਾ ਰੁਝਾਨ ਜ਼ੋਰਾਂ ਉੱਤੇ ਹੈ। ਇਹ ਤਰਕ ਸਭ ਦੇ ਫਿੱਟ ਬੈਠਦਾ ਹੈ। ਬਜ਼ਾਰੂ ਗੀਤ ਗਾਉਣ ਵਾਲਿਆਂ ਦੇ ਵੀ ਅਤੇ ਪੜਚੋਲੀਆਂ ਦੇ ਵੀ।  ਸੰਗੀਤ ਮੰਡੀ ਦੇ ਵਪਾਰੀ ਨਾ ਕੋਈ ਜ਼ਿੰਮੇਵਾਰੀ ਆਪ ਉਟਦੇ ਹਨ ਅਤੇ ਨਾ ਕੋਈ ਸੁਣਨ ਵਾਲੇ ਦੇ ਸਿਰ ਪਾਉਣੀ ਚਾਹੁੰਦੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਤਾਂ ਦਮੜੇ ਕਮਾਉਣ ਤੱਕ ਮਹਿਦੂਦ ਹੁੰਦਾ ਹੈ। ਸਵਾਲ ਅਤੇ ਸੰਵਾਦ ਦੀ ਗੱਲ ਕਰਦੇ ਗੀਤ ਤਾਂ ਬਿਲਕੁਲ ਵੀ ਨਹੀਂ ਪੇਸ਼ ਕਰਨਾ ਚਾਹੁੰਦੇ। ਅਜਿਹੇ ਗੀਤਾਂ ਦੀ ਸੋਝੀ ਨਾਲ ਆਵਾਮ ਪਹਿਲਾ ਸਵਾਲ ਸੰਗੀਤ ਮੰਡੀ ਦੇ ਵਪਾਰੀਆਂ ਉੱਤੇ ਹੀ ਕਰੇਗੀ। ਗੀਤ-ਸੰਗੀਤ ਮਨੁੱਖੀ ਰੂਹ ਦੀ ਖੁਰਾਕ ਹੈ। ਮਸਲਾ ਇਹ ਹੈ ਕਿ ਸੰਗੀਤ ਦੇ ਕਰਤਾ ਕੀ ਪਰੋਸ ਰਹੇ ਹਨ ਅਤੇ ਚਲੰਤ ਮੀਡੀਆ ਵਿੱਚ ਕਿਹਦੀ ਮਸ਼ਹੂਰੀ ਕੀਤੀ ਜ...

ਗਰਾਫਿਟੀ ਦੀ ਕਲਾ ਅਤੇ ਨਾਬਰੀ

ਮਨਦੀਪ ਸੁੱਜੋਂ 2007 ਵਿੱਚ ਜਦ ਮੈਂ ਅਸਟਰੇਲੀਆ ਆਇਆ ਤਾਂ ਦੂਜੇ ਦਿਨ ਹੀ ਕੰਮ ਮਿਲ ਗਿਆ । ਕੰਮ ਤੇ ਜਾਣ ਲਈ ਬਿਜਲੀ ਨਾਲ ਚੱਲਣ ਵਾਲੀਆਂ ਰੇਲਾਂ ਮੈਲਬਰਨ ਦੀ ਪਬਲਿਕ ਟਰਾਂਸਪੋਰਟ ਦਾ ਅਹਿਮ ਹਿੱਸਾ ਨੇਂ ਅਤੇ ਕੰਮ ਤੇ ਜਾਣ ਲਈ ਜਦ ਮੈਂ ਲਾਗਲੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਓੁੱਥੋਂ ਦੇ ਪਲੇਟਫਾਰਮਾਂ ਅਤੇ ਸਸੇਸ਼ਨਾਂ ਦੀਆਂ ਕੰਧਾਂ ਤੇ ਬਹੁਤ ਗੂੜੇ ਰੰਗਾਂ ਅਤੇ ਅਜੀਬੋ ਗਰੀਬ ਤਰ੍ਹਾਂ ਦੀ ਚਿੱਤਰਕਾਰੀ ਦੇਖਣ ਨੂੰ ਮਿਲੀ । ਫਿਰ ਹੋਲੇ ਹੋਲੇ ਪਤਾ ਲੱਗਾ ਕਿ ਇਸ ਕਲਾ ਨੂੰ ਗਰਾਫਿਟੀ ਕਿਹਾ ਜਾਂਦਾ ਹੈ । ਗਰਾਫਿਟੀ ਨਾਲ ਮੇਰਾ ਅਸਲੀ ਵਾਹ ਓੁਸ ਸਮੇਂ ਪਿਆ ਜਦ ਮੈਂ ਰਾਤ ਨੂੰ ਰੇਲਾਂ ਸਾਫ ਕਰਨ ਦਾ ਕੰਮ ਕਰਨ ਲੱਗ ਪਿਆ । ਗਰਾਫਿਟੀ ਕਰਨ ਵਾਲੇ ਰੇਲਾਂ ਓੁੱਪਰ ਸਰਕਾਰ ਵਿਰੋਧੀ, ਸਰਕਾਰੀ ਨੀਤੀਆਂ ਵਿਰੋਧੀ ਲਿਖ ਕੇ ਜਾਂ ਚਿੱਤਰਕਾਰੀ ਕਰ ਕੇ ਸਰਕਾਰ ਖਿਲਾਫ ਆਪਣੀਂ ਜੋਰਦਾਰ ਭੜ੍ਹਾਸ ਕੱਢਦੇ । ਬੇਸ਼ਕ ਸਾਨੂੰ ਇਸ ਪੇਂਟ ਨਾਲ ਬਣਿਆ ਸਾਰਾ ਕੁੱਜ ਸਾਫ ਕਰਨਾ ਬਹੁਤ ਅੋਖਾ ਲੱਗਦਾ ਸੀ ਕਿਓੁਂ ਕਿ ਗਰਾਫਿਟੀ ਕਰਨ ਵਾਲੇ ਕਲਾਕਾਰ ਪੱਕੇ ਰੰਗਾਂ (ਅਨੇਮਲ) ਦੀ ਵਰਤੋਂ ਕਰਦੇ ਹਨ ਪਰ ਓੁਹਨਾਂ ਦਾ ਸਰਮਾਏਦਾਰਾਂ ਖਿਲਾਫ ਅਤੇ ਪ੍ਰਬੰਧ ਖਿਲਾਫ ਇੰਝ ਖੁਲ੍ਹੇਆਮ ਲਿਖਣਾਂ ਮੈਨੂੰ ਇਹਨਾਂ ਲੋਕਾਂ ਵਾਰੇ ਹੋਰ ਜਾਨਣ ਲਈ ਪਰੇਰਿਤ ਕਰ ਗਿਆ । ਗਰਾਫਿਟੀ ਦੀ ਇਹ ਕਲਾ ਜਿਆਦਾਤਰ ਜਨਤਕ ਥਾਵਾਂ ਤੇ ਹੀ ਦੇਖਣ ਨੂੰ ਮਿਲਦੀ ਹੈ । ਆਸਟਰੇਲੀਆ ਵਿੱਚ ਇਸ ਨੂੰ ਗੈਰ ਕਾਨੂੰਨੀ ਕਰਾਰ ਦਿ...