ਪਾਸ਼ ਦੀ ਕਵਿਤਾ
ਸੱਚ
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ|
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ|
ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,
ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ|
ਕੱਲ੍ਹ ਜਦ ਇਹ ਯੁੱਗ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ|
ਹੁਣ ਸਾਡੀ ਉਪਦਰੀ ਜ਼ਾਤ ਨੂੰ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ,
ਕਿ ਝੁੱਗੀਆਂ ’ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ !
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ.....
ਖੁੱਲੀ ਚਿੱਠੀ
ਮਸ਼ੂਕਾਂ ਨੂੰ ਖਤ ਲਿਖਣ ਵਾਲਿਓ|
ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ
ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ|
ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ!
ਨਸੀਹਤ ਦੇਣ ਵਾਲਿਓ!
ਕ੍ਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦੇਏਗੀ|
ਬੰਦੂਕਾਂ ਵਾਲਿਓ!
ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ
ਤੇ ਜਾਂ ਆਪਣੇ ਆਪ ਵੱਲ
ਕ੍ਰਾਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀਂ
ਮੈਦਾਨ ਵਿਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁਚੀਆਂ ਦਾ ਦਰਿੰਦਰਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖਤਮ ਕਰਨਾ ਹੈ|
ਅੱਜ ਵਾਰਸ਼ ਸ਼ਾਹ ਦੀ ਲਾਸ਼
ਕੰਡਿਆਲੀ ਥੌਹਰ ਬਣ ਕੇ
ਸਮਾਜ ਦੇ ਪਿੰਡੇ ’ਤੇ ਉਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ....
ਮੈਂ ਕਹਿੰਦਾਂ ਹਾਂ
ਕਈ ਕਹਿੰਦੇ ਹਨ--
ਬੜਾ ਕੁਝ ਹੋਰ ਆਖਣ ਵਾਲਾ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁੱਕਦੀ
ਕਈ ਕਹਿੰਦੇ ਹਨ--
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਵਾਲਾ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਪੁੰਸਕ ਹੋ ਗਏ ਹੋਣ
ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ.....
ਭਾਰਤ
ਭਾਰਤ--
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ਼,
ਵਕਤ ਮਿਣਦੇ ਹਨ|
ਉਨ੍ਹਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ|
ਤੇ ਉਹ ਭੁੱਖ ਲੱਗਣ’ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਉਨ੍ਹਾਂ ਲਈ ਜ਼ਿੰਦਗੀ ਇਕ ਪਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ|
ਜਦ ਵੀ ਕੌਈ ਸਮੁੱਚੇ ਭਾਰਤ ਦੀ
’ਕੌਮੀ ਏਕਤਾ’ ਦੀ ਗੱਲ ਕਰਦਾ ਹੈ
ਤਾਂ ਮੇਰਾ ਚਿੱਤ ਕਰਦਾ ਹੈ--
ਉਸ ਦੀ ਟੋਪੀ ਹਵਾ ਵਿਚ ਉਛਾਲ ਦਿਆਂ|
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ
ਸਗੋਂ ਖੇਤਾਂ ਵਿਚ ਦਾਇਰ ਹਨ|
ਜਿਥੇ ਅੰਨ ਉਗਦਾ ਹੈ
ਜਿਥੇ ਸੰਨ੍ਹਾਂ ਲੱਗਦੀਆਂ ਹਨ................
ਮੈਂ ਪੁੱਛਦਾ ਹਾਂ
ਮੈਂ ਪੁੱਛਦਾ ਹਾਂ ਅਸਮਾਨ ’ਚ ਉੜਦੇ ਹੋਏ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁੱਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ ’ਚ ਰੁਝੇ ਜਿਸਮ ਦੀ ਗਲਤੀ ਹੀ ਹੋਵੇ ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਊਂਦੇ ਹਾਂ
ਜ਼ਰਾ ਸੋਚੋ--
ਕਿ ਸਾਡੇ ’ਚ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਸ਼ੈਅ ਨਾਲ਼ !
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ--
ਤੇ ਮੰਡੀ ਵਿਚਲੇ ਤਖ਼ਤਪੋਸ਼ ’ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?
ਆਖ਼ਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ ’ਤੇ ਜੰਮ ਗਈ ਹੈ
ਇਕ ਚੀਕਦੀ ਖਾਮੋਸ਼ੀ ?
ਕੌਣ ਖਾ ਜਾਂਦਾ ਹੈ ਤਲ਼ ਕੇ
ਟੋਕੇ ’ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲ਼ੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ ’ਚ ਉੜਦੇ ਹੋਏ ਸੂਰਜ ਨੂੰ......
ਸੰਵਿਧਾਨ
ਇਹ ਪੁਸਤਕ ਮਰ ਚੁੱਕੀ ਹੈ
ਇਹਨੂੰ ਨਾ ਪੜ੍ਹੋ
ਇਸ ਦੇ ਲਫ਼ਜ਼ਾਂ ਵਿਚ ਮੌਤ ਦੀ ਠੰਡ ਹੈ
ਤੇ ਇਕ ਇਕ ਸਫ਼ਾ
ਜ਼ਿੰਦਗੀ ਦੇ ਆਖ਼ਰੀ ਪਲ ਵਰਗਾ ਭਿਆਨਕ
ਇਹ ਪੁਸਤਕ ਜਦ ਬਣੀ ਸੀ
ਤਾਂ ਮੈਂ ਇਕ ਪਸ਼ੂ ਸਾਂ
ਸੁੱਤਾ ਪਿਆ ਪਸ਼ੂ....
ਤੇ ਜਦ ਮੈਂ ਜਾਗਿਆ
ਤਾਂ ਮੇਰੇ ਇਨਸਾਨ ਬਣਨ ਤੀਕ
ਇਹ ਪੁਸਤਕ ਮਰ ਚੁੱਕੀ ਸੀ
ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਓਗੇ
ਸੁੱਤੇ ਹੋਏ ਪਸ਼ੂ.......
ਤੀਸਰਾ ਮਹਾਂ ਯੁੱਧ
ਕਚਿਹਰੀਆਂ ਦੇ ਬਾਹਰ ਖੜ੍ਹੇ
ਬੁੱਢੇ ਕਿਰਸਾਨ ਦੀਆਂ ਅੱਖਾਂ ’ਚ ਮੋਤੀਆ ਉਤਰ ਆਏਗਾ
ਸ਼ਾਮ ਤੱਕ ਹੋ ਜਾਏਗੀ ਧੌਲੀ
ਰੁਜ਼ਗਾਰ ਦਫ਼ਤਰ ਦੇ ਵੇਹੜੇ ’ਚ ਅੰਬ ਰਹੀ ਕੱਕੀ ਲੂਈਂ
ਬਹੁਤ ਛੇਤੀ ਭੁੱਲ ਜਾਏਗਾ ਪੁਰਾਣੇ ਢਾਬੇ ਦਾ ਨਵਾਂ ਨੌਕਰ
ਆਪਣੀ ਮਾਂ ਦੇ ਸਦਾ ਈ ਧੁੱਤ ਮੈਲੇ ਰਹਿਣ ਵਾਲੇ
ਪੌਣੇ ਦੀ ਮਿੱਠੀ ਮਹਿਕ
ਢੂੰਡਦਾ ਰਹੇਗਾ ਕੰਢੇ ਸੜਕ ਦੇ ਉਹ ਨਿੰਮੋਝੂਣਾ ਜੋਤਸ਼ੀ
ਆਪਣੇ ਹੀ ਹੱਥ ਤੋਂ ਮਿੱਟੀ ਹੋਈ ਭਾਗ ਦੀ ਰੇਖਾ
ਤੇ ਪੈਨਸ਼ਨ ਲੈਣ ਆਏ ਕਾਰ ਥੱਲੇ ਕੁਚਲੇ ਗਏ
ਪੁਰਾਣੇ ਫੌਜੀ ਦੀ ਟੁੱਟੀ ਹੋਈ ਸਾਇਕਲ
ਤੀਸਰਾ ਮਹਾਂ ਯੁੱਧ ਲੜਨ ਦੀ ਸੋਚੇਗੀ
ਤੀਸਰਾ ਮਹਾਂ ਯੁੱਧ
ਜੋ ਨਹੀਂ ਲੜਿਆ ਜਾਏਗਾ ਹੁਣ
ਜਰਮਨੀ ਤੇ ਭਾੜੇ ਦੀਆਂ ਫ਼ੌਜਾਂ ਵਿਚਾਲੇ
ਤੀਸਰਾ ਮਹਾਂ ਯੁੱਧ ਹਿੱਕਾਂ ’ਚ ਖੁਰ ਰਹੀ
ਜੀਣ ਦੀ ਬਾਦਸ਼ਾਹਤ ਲੜੇਗੀ
ਤੀਸਰਾ ਮਹਾਂ ਯੁੱਧ ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁੱਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ
ਤੀਸਰਾ ਮਹਾਂ ਯੁੱਧ
ਮੂਤ ਦੇ ਫੰਭੇ ’ਚ ਲਿਪਟੀ ਵੱਢੀ ਗਈ ਉਂਗਲ ਲੜੇਗੀ--
ਬਣੇ ਸੰਵਰੇ ਜ਼ੁਲਮ ਦੇ ਚਿਹਰੇ ਉਤੇ ਲਿਸ਼ਕਦੀ
ਨਜ਼ਾਕਤ ਦੇ ਖ਼ਿਲਾਫ਼,
ਧਰਤੀ ਨੂੰ ਕੈਦ ਕਰਨਾ, ਚਾਹੁੰਦੇ ਚਾਬੀ ਦੇ ਛੱਲੇ ਖ਼ਿਲਾਫ਼
ਤੀਸਰਾ ਮਹਾਂ ਯੁੱਧ
ਕਦੇ ਵੀ ਨਾ ਖੁੱਲਣ ਵਾਲੀ ਮੁੱਠ ਦੇ ਖ਼ਿਲਾਫ਼ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ
ਕੂਲੀਆਂ ਸ਼ਾਮਾਂ ਦੇ ਪਿੰਡੇ ’ਤੇ ਰੀਂਗਣ ਵਾਲੇ
ਭੁੱਚਰ ਜੇਹੇ ਕੰਡੇਰਨੇ ਦੇ ਖ਼ਿਲਾਫ਼ ਲੜਿਆ ਜਾਏਗਾ
ਜਿਹਦਾ ਅਕਸ ਮੇਰੀ ਦੰਦੀਆਂ ਕੱਢਦੀ ਧੀ ਦੀਆਂ ਅੱਖਾਂ ’ਚ ਹੈ
ਤੀਸਰਾ ਮਹਾਂ ਯੁੱਧ
ਕਿਸੇ ਖਸਤਾ ਜਹੇ ਖੀਸੇ ’ਚ ਮਚਕੋੜੇ ਗਏ
ਨਿੱਕੇ ਜਹੇ ਸੰਸਾਰ ਲਈ ਜਾਏਗਾ ਲੜਿਆ....
ਹਸਰਤ
ਜ਼ਿੰਦਗੀ !
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ--
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ !
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿਚ ਖਿੰਡ ਜਾਂਦਾ ਹੈ|
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ, ਕੋਈ ਤਾਂ ਟੁਕੜਾ
ਸਮੇਂ ਦੇ ਪੈਰ ਵਿਚ ਵੱਜ ਕੇ
ਫਰਸ਼ ਨੂੰ ਲਾਲ ਕਰ ਦੇਵੇ...
ਵਫ਼ਾ
ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਸਿੱਖੀ ਸੀ, ਮ੍ਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ|
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ--ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ ’ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ--
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ--
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਨਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ ’ਚੋਂ ਕਿਸੇ ਨੂੰ ਕਤਲ ਹੋਣਾ ਪਏਗਾ
ਤੂਫਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
ਹਵਾ ਦੇ ਰੁਖ ਬਦਲਣ ’ਤੇ
ਬੜੇ ਨੱਚੇ, ਬੜੇ ਟੱਪੇ
ਜਿਨ੍ਹਾਂ ਦੇ ਸ਼ਮਿਆਨੇ ਡੋਲ ਚੁੱਕੇ ਸਨ
ਉਨ੍ਹਾਂ ਐਲਾਨ ਕਰ ਦਿੱਤਾ
ਕਿ ਰੁਖ ਹੁਣ ਸ਼ਾਤ ਹੋ ਗਏ ਹਨ
ਕਿ ਹੁਣ ਤੂਫ਼ਾਨ ਦਾ ਦਮ ਟੁੱਟ ਚੁੱਕਿਆ ਹੈ--
ਜਿਵੇਂ ਕਿ ਜਾਣਦੇ ਨਾ ਹੋਣ
ਐਲਾਨਾਂ ਦਾ ਤੂਫ਼ਾਨਾਂ ਉਤੇ ਕੋਈ ਅਸਰ ਨਹੀਂ ਹੁੰਦਾ
ਜਿਵੇਂ ਕਿ ਜਾਣਦੇ ਨਾ ਹੋਣ
ਤੂਫ਼ਾਨਾਂ ਦੀ ਵਜਾਹ ਰੁੱਖ ਹੀ ਨਹੀਂ ਹੁੰਦੇ
ਸਗੋਂ ਉਹ ਹੁੱਟ ਹੁੰਦਾ ਹੈ
ਜਿਹੜਾ ਧਰਤੀ ਦਾ ਮੁੱਖੜਾ ਰੋਲ ਦਿੰਦਾ ਹੈ
ਜਿਵੇਂ ਕਿ ਜਾਣਦੇ ਨਾ ਹੋਣ
ਉਹ ਹੁੰਮਸ ਬਹੁਤ ਗਹਿਰਾ ਸੀ
ਜਿੱਥੋਂ ਤੂਫ਼ਾਨ ਜੰਮਿਆ ਸੀ
ਸੁਣੋਂ ਓ ਭਰਮ ਦੇ ਪੁੱਤੋ
ਹਵਾ ਨੇ ਦਿਸ਼ਾ ਬਦਲੀ ਹੈ
ਹਵਾ ਬੰਦ ਨਹੀਂ ਹੋ ਸਕਦੀ
ਜਦੋਂ ਤੱਕ ਧਰਤ ਦਾ ਮੁਖੜਾ
ਟਹਿਕ ਗੁਲਜ਼ਾਰ ਨਹੀਂ ਹੁੰਦਾ
ਤੁਹਾਡੇ ਸ਼ਮਿਆਨੇ ਅੱਜ ਵੀ ਡਿੱਗੇ
ਭਲਕ ਵੀ ਡਿੱਗੇ
ਹਵਾ ਏਸੇ ਦਿਸ਼ਾ ’ਤੇ ਫੋਰ ਵਗਣੀ ਹੈ
ਤੂਫ਼ਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
ਉੱਡਦਿਆਂ ਬਾਜ਼ਾਂ ਮਗਰ…
ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ
ਸੁਫ਼ਨੇ
ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਾਰੂਦ ਦੇ ਕਣਾਂ ’ਚ
ਸੁੱਤੀ ਅੱਗ ਨੂੰ
ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ
ਝਾਲੂ ਦਿਲਾਂ ਦਾ ਹੋਣਾ
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫ਼ਨੇ ਇਸ ਲਈ
ਹਰ ਕਿਸੇ ਨੂੰ ਆਉਂਦੇ ..
ਅਸਵੀਕਾਰ
ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦੇ ਵਿਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦਿਆਂ--
ਇਥੇ ਸਿਰਫ ਕਮਰੇ ਦੀਆਂ ਕੰਧਾਂ ’ਤੇ
ਲਿਖਿਆ ਜਾ ਰਿਹੈ, ਸੰਮਤ ਦਾ ਵੇਰਵਾ...
ਜਦ ਮੈਂ ਇਸ ਕਮਰੇ ਵਿਚ ਡਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ...
ਬੇੜੀ ’ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫ਼ਰ ਦਾ
ਜੋ ਇਕ ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨ੍ਹਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ ’ਤੇ ਬਣਨਾ ਹੈ....
ਕਵਿਤਾ (ਬਿਨਾਂ ਸਿਰਲੇਖ ਦੇ)
ਜਿੰਨੇ ਜੋਗਾ ਵੀ ਹੈ ਤੇ ਜੋ ਵੀ ਹੈ
ਮੇਰਾ, ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ
ਉਸ ਅਰਾਧਨਾ ਤੋਂ ਬਿਨਾਂ
ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਏ
ਉਸ ਸ਼ੁਕਰਾਨੇ ਦੀ ਧੂੜ ਵਿਚ
ਜਿਸ ਦੀ ਕੋਈ ਵ੍ਜਾ ਨਹੀ ਹੁੰਦੀ|
ਊਸ ਓਟ ਤੋਂ
ਜਿਹੜੀ ਸਦਾ ਨਿਓਟਿਆਂ ਰੱਖਦੀ ਹੈ
ਸੋਨੇ ਦੀ ਸਵੇਰ (ਗੀਤ)
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ
ਮਿਹਨਤਾਂ ਦਾ ਮੁੱਲ ਆਪ ਪਾਉਣਾ ਲੋਕਾਂ ਨੇ
ਧਰਤੀ ’ਤੇ ਸੁਰਗ ਬਣਾਉਣਾ ਲੋਕਾਂ ਨੇ
ਇਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉਚਾ ਲਹਿਰਾਉ ਹਾਣੀਆ
ਸੋਨੇ ਦੀ ਸਵੇਰ..............
ਭੁੱਖਾ ਨੰਗਾ ਸੌਊਂ ਨਾ ਕੋਈ ਫੁੱਟਪਾਥ ’ਤੇ
ਜੀਣ ਦਾ ਸਮਾਨ ਹੋਊ ਸਭ ਵਾਸਤੇ
ਰੋਲੂ ਨਾ ਕੋਈ ਪੈਰੀਂ ਸੱਧਰਾਂ ਕੁਆਰੀਆਂ
ਦਿਲ ’ਤੇ ਗਰੀਬ ਦੇ ਨਾ ਫੇਰੂ ਆਰੀਆਂ
ਡਰੂ ਨਾ ਕੋਈ ਕਿਸੇ ਨੂੰ ਡਰਾਊ ਹਾਣੀਆ
ਸੋਨੇ ਦੀ ਸਵੇਰ.............
ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਊਗਾ
ਸਾਰਿਆਂ ਦੇ ਨਾਲ ਇਨਸਾਫ ਹੋਊਗਾ
ਜੁੱਗਾਂ ਦੇ ਲਿਤਾੜੇ ਜ਼ਿੰਦਗੀ ’ਚ ਆਉਣਗੇ
ਜਨਤਾ ਦੇ ਦੋਖੀ ਪੂਰੀ ਸਜ਼ਾ ਪਾਉਣਗੇ
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆ
ਸੋਨੇ ਦੀ ਸਵੇਰ..............
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ
ਮਜ਼੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ
ਦੁਨੀਆਂ ’ਤੇ ਇਕੋ ਹੀ ਜਮਾਤ ਹੋਵੇਗੀ
ਰੋਜ਼ ਹੀ ਦਿਵਾਲੀ ਵਾਲੀ ਰਾਤ ਹੋਏਗੀ
ਰੱਜ ਰੱਜ ਖਾਣਗੇ ਕਮਾਊ ਹਾਣੀਆ
ਸੋਨੇ ਦੀ ਸਵੇਰ................
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ........
ਘਾਹ
ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ|
ਬੰਬ ਸੁੱਟ ਦਿਉ ਭਾਵੇਂ ਵਿਸ਼ਵ ਵਿਦਿਆਲੇ ’ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ’ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ’ਤੇ ਉਗ ਆਵਾਂਗਾ|
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੁੜ ’ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ
”ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ|"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ...
ਅਰਥਾਂ ਦਾ ਅਪਮਾਨ
ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਅਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜਿਹਦਾ ਰੰਗ ਲਾਲ ਨਾ ਹੋਵੇ|
ਮੈਂ ਰੁੱਖਾਂ ਵੱਲ ਤੱਕਦਾ ਹਾਂ
ਹਵਾ ਦੇ ਰੰਗ ਗਿਣਦਾ ਹਾਂ
ਤੇ ਰੁੱਤ ਦਾ ਨਾਪ ਕਰਦਾ ਹਾਂ
ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਖ ਨਹੀਂ ਹੁੰਦਾ|
ਮੈਂ ਸੂਰਜ ਵਾਸਤੇ
ਗੁਸਤਾਖ ਸ਼ਬਦਾਂ ਨੂੰ ਸੁਅੰਬਰ ’ਚ ਬਿਠਾਉਂਦਾ ਹਾਂ,
ਤੁਸੀਂ ਸਮਝੋਗੇ
ਮੈਂ ਚੋਟੀ ’ਤੇ ਖੜ ਕੇ ਖੱਡ ਦੇ ਵਿਚ ਛਾਲ ਮਾਰੀ ਹੈ
ਅਸਲ ਗੱਲ ਹੋਰ ਹੈ
ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ
ਹਵਾ ਨੂੰ ਪੀਂਘ ਮੰਨਿਆ ਹੈ
ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ
ਮੈਂ ਤੁਸਾਂ ਲਈ ਖੁਦਕੁਸ਼ੀ ਦੇ ਅਰਥ ਬਦਲੇ ਹਨ
ਮੇਰੇ ਸਾਥੀ
ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ
ਤੁਸਾਂ ਜੇ ਮਰਨ ਲੱਗਿਆਂ
ਜ਼ਿੰਦਗੀ ਨੂੰ ਜਾਣ ਵੀ ਲੀਤਾ
ਤੁਹਾਡੀ ਕੌਣ ਮੰਨੇਗਾ ?
ਤੁਹਾਨੂੰ ਕੌਣ ਬਖਸ਼ੇਗਾ
ਜਿਨਾਂ ਨੇ ਜਾਣ ਬੁੱਝ ਕੇ
ਅਰਥਾਂ ਦਾ ਅਪਮਾਨ ਕੀਤਾ ਹੈ....
ਕਲਾਮ ਮਿਰਜ਼ਾ
ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ
ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ 'ਤੇ ਲਿਖਿਆ ਹੈ।
ਪਰ ਸ਼ਾਇਦ
ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦਾ ਤੈਨੂੰ ਕਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ
ਕਿਸੇ ਕੁਰਸੀ ਦੇ ਥਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦਾ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ
ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁਕਿਆ ਸੀ
ਤੇ ਪੀਲੂ ਸ਼ਾਇਰ ਅੱਜ ਕੱਲ
ਵਿਸ਼ਵ-ਵਿਦਿਆਲੇ ਵਿਚ ਨੌਕਰੀ ਤੇ ਲਗ ਗਿਆ ਹੈ
ਸ਼ਾਇਦ
ਉਹ ਮੇਰੇ ਕਤਲ ਨੂੰ ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਤੇ
ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾ ਰਹੇ ਲਿਖਦਾ
ਤੇ ਪਹਿਲਾਂ ਵਾਂਗ ਹੁਣ ਕੁਝ...
ਮੇਰੇ ਕੋਲ ਤੀਰ ਹੁਣ ਕਾਗ਼ਜ ਦੇ ਹਨ
ਜੋ ਪੰਜ ਸਾਲਾਂ ਵਿਚ ਇਕ ਹੀ ਚਲਦਾ ਹੈ
ਤੇ ਜਿਹਦੇ ਵੱਜਦਾ ਹੈ
ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ਚ ਪਾਇਆ ਸੀ
ਅਤੇ ਤੂੰ ਜਾਣਦੀ ਹੈ
ਅਗਲੇ ਬਾਘ ਹਨ- ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ
ਐਤਕੀਂ ਤੂੰ ਬੇਵਫ਼ਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨਾ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ।
ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ.....
ਅਸੀਂ ਜੰਮਣਾਂ ਨਹੀਂ ਸੀ...
ਅਸੀਂ ਲੜਨਾਂ ਨਹੀਂ ਸੀ..
ਅਸੀਂ ਤਾਂ ਬਹਿਕੇ ਹੇਮਕੁੰਟ ਦੇ ਉੱਤੇ,
ਭਗਤੀ ਕਰਨੀਂ ਸੀ..
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ਼ ਉੱਠੀ,
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ..
ਜਦ ਕੁੜੀਆਂ ਦੇ ਕੋਲ ਜਿੱਮ ਕਾਰਟਰ ਤੱਕਿਆ,
ਤੇ ਮੁੰਡਿਆਂ ਕੋਲ ਤੱਕਿਆ ਜੇਮਜ਼ ਬਾਂਡ..
ਤਾਂ ਮੈਂ ਕਹਿ ਉਡਿਆ ਚਲ ਬਈ ਸੰਤ (ਸੰਧੂ),
ਹੇਠਾਂ ਧਰਤੀ ਚੱਲੀਏ..
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ..
ਤੇ ਅਸੀਂ ਹੁਣ ਆਏ ਹਾਂ,
ਅਹਿ ਲਓ ਅਸਾਡਾ ਜ਼ਫ਼ਰਨਾਮਾਂ..
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ..
ਅਸਾਡਾ ਪੇਟ ਹਾਜ਼ਿਰ ਹੈ..
ਦੁਸ਼ਮਣ ਤਾਂ ਹਰ ਹੀਲੇ
ਦੁਸ਼ਮਣ ਤਾਂ ਹਰ ਹੀਲੇ ਗੁਮਰਾਹ ਕਰਦਾ ਹੈ,
ਦੁਸ਼ਮਣ ਦਾ ਕੋਈ ਕਦੋਂ ਵਿਸਾਹ ਕਰਦਾ ਹੈ..
ਤੁਸੀਂ ਯਾਰ ਬਣਕੇ ਸਦਾ ਸਾਨੂੰ ਪਲੀਤ ਕੀਤਾ ਹੈ,
ਤੇ ਫਿੱਟੇ ਮੂੰਹ ਸਾਡੇ..
ਜਿੰਨ੍ਹਾਂ ਹੁਣ ਤੱਕ ਮਾਫ਼ ਕੀਤਾ ਹੈ..||
ਕਦੀ ਰਹਿਨੁਮਾਂ ਬਣਕੇ,
ਸਾਨੂੰ ਕਤਲਗਾਹ ਛੱਡ ਆਏ..
ਕਦੀ ਝੰਡੇ ਦਾ ਰੰਗ ਦੱਸਕੇ,
ਸਾਡੇ ਅੱਲੜ੍ਹ ਗੀਤਾਂ ਨੂੰ ਨਾਪਾਕ ਕੀਤਾ ਹੈ..
ਤੇ ਕਦੀ ਰੂਬਲ ਚਿੱਥ ਕੇ,
ਸਾਥੋਂ ਥੁੱਕ ਦੇ ਰੰਗ ਗਿਣਵਾਏ..
ਤੁਸੀਂ ਛਲੇਡੇ ਨਹੀਂ ਤਾਂ ਕੀ ਬਲਾ ਹੋ?
ਤੇ ਏਸ ਤੋਂ ਪਹਿਲਾਂ ਕਿ ਤੁਸੀਂ ਸਿਰ ਤੋਂ ਟੱਪ ਜਾਂਦੇ,
ਤੁਹਾਨੂੰ ਬੋਦੀ ਤੋਂ ਫੜ ਲਿਆ ਹੈ ਅਸੀਂ..
ਹੁਣ ਤੁਸੀਂ ਇੱਕ ਵਰ ਮੰਗਣ ਲਈ ਕਹਿਣਾਂ ਹੈ,
ਤੇ ਅਸੀਂ ਤੁਹਾਡੀ ਮੌਤ ਮੰਗਣੀਂ ਹੈ..
ਮੇਰੀ ਮਾਂ ਦੀਆਂ ਅੱਖਾਂ
ਜਦ ਇੱਕ ਕੁੜੀ ਨੇਂ ਮੈਨੂੰ ਕਿਹਾ,
ਮੈਂ ਬਹੁਤ ਸੋਹਣਾਂ ਹਾਂ..
ਤਾਂ ਮੈਨੂੰ ਉਸ ਦੀਆਂ ਅੱਖਾਂ ਚ’ ਨੁਕਸ ਜਾਪਿਆ ਸੀ..
ਮੇਰੇ ਭਾਣੇਂ ਤਾਂ ਓਹ ਸੋਹਣੇਂ ਸਨ,
ਮੇਰੇ ਪਿੰਡ ਜੋ ਵੋਟ ਫੇਰੀ ਤੇ,
ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਸਨ..||
ਇੱਕ ਦਿਨ,
ਜੱਟੂ ਦੀ ਹੱਟੀ ਤੋਂ ਮੈਨੂੰ ਕਣਸੋਅ ਮਿਲੀ.
ਕਿ ਉਨ੍ਹਾਂ ਦੇ ਸਿਰ ਦਾ ਸੁਨਿਹਰੀ-ਤਾਜ ਚੋਰੀ ਦਾ ਹੈ..
ਮੈਂ ਉਸ ਦਿਨ ਪਿੰਡ ਛੱਡ ਦਿੱਤਾ..
ਮੇਰਾ ਵਿਸ਼ਵਾਸ਼ ਸੀ ਜੇ ਤਾਜਾਂ ਵਾਲੇ ਚੋਰ ਹਨ,
ਤਾਂ ਫ਼ੇਰ ਸੋਹਣੇ ਹੋਰ ਹਨ..||
ਸ਼ਹਿਰਾਂ ਵਿੱਚ ਮੈਂ ਥਾਂ-ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿੱਚ-ਕੈਫ਼ਿਆਂ ਵਿੱਚ..
ਦਫ਼ਤਰਾਂ ਤੇ ਥਾਣਿਆਂ ਵਿੱਚ..
ਅਤੇ ਮੈਂ ਦੇਖਿਆ,
ਏ ਕੋਝ ਦੀ ਨਦੀ,
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ..
ਅਤੇ ਓਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ,
ਮੈਂ ਕੋਝ ਵਿੱਚ ਵੜਿਆ..
ਕੋਝ ਸੰਗ ਲੜਿਆ..
ਤੇ ਕਈ ਲਹੂ-ਲੁਹਾਨ ਵਰ੍ਹਿਆਂ ਕੋਲੋਂ ਲੰਘਿਆ..||
ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈਕੇ,
ਦੋ-ਘੜੀ ਲਈ ਪਿੰਡ ਆਇਆ ਹਾਂ..
ਤੇ ਓਹੀਓ ਚਾਲ੍ਹੀ-ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ..
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਚ’ ਨੁਕਸ ਲੱਗਦਾ ਹੈ...
ਮੈਂ ਪੁੱਛਦਾ ਹਾਂ
ਮੈਂ ਪੁੱਛਦਾ ਹਾਂ ਅਸਮਾਨ ’ਚ ਉੜਦੇ ਹੋਏ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁੱਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ ’ਚ ਰੁਝੇ ਜਿਸਮ ਦੀ ਗਲਤੀ ਹੀ ਹੋਵੇ ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਊਂਦੇ ਹਾਂ
ਜ਼ਰਾ ਸੋਚੋ--
ਕਿ ਸਾਡੇ ’ਚ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਸ਼ੈਅ ਨਾਲ਼ !
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ--
ਤੇ ਮੰਡੀ ਵਿਚਲੇ ਤਖ਼ਤਪੋਸ਼ ’ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?
ਆਖ਼ਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ ’ਤੇ ਜੰਮ ਗਈ ਹੈ
ਇਕ ਚੀਕਦੀ ਖਾਮੋਸ਼ੀ ?
ਕੌਣ ਖਾ ਜਾਂਦਾ ਹੈ ਤਲ਼ ਕੇ
ਟੋਕੇ ’ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲ਼ੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ ’ਚ ਉੜਦੇ ਹੋਏ ਸੂਰਜ ਨੂੰ .......
ਚਿੜੀਆਂ ਦਾ ਚੰਬਾ ......
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ ,
ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ |
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਲੁਕ ਕੇ
ਕੱਲਮ ਕੱਲਿਆਂ ਰੋਇਆ ਕਰੇਗਾ
ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ |
ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖ਼ਬਰ ਨਾ ਹੋਵੇਗੀ
ਅਚਾਨਕ ਕਿਤਿਉਂ ਲੋਹੇ ਦੀਆਂ ਚੁੰਝਾਂ ਦਾ ਜਾਲ
ਉਸ ਜੋਗੇ ਆਸਮਾਨ ਉੱਤੇ ਵਿਛ ਜਾਵੇਗਾ
ਅਤੇ ਲੰਮੀ ਉਡਾਰੀ ਦਾ ਉਹਦਾ ਸੁਫ਼ਨਾ
ਉਹਦੇ ਹਰਨੋਟਿਆਂ ਨੈਣਾਂ ਤੋਂ ਭੈਅ ਖਾਵੇਗਾ |
ਚਿੜੀਆਂ ਦਾ ਚੰਬਾ ਮੁਫ਼ਤ ਹੀ ਪਰੇਸ਼ਾਨ ਹੁੰਦਾ ਹੈ
ਬਾਬਲ ਤਾਂ ਡੋਲੇ ਨੂੰ ਤੋਰ ਕੇ
ਉੱਖੜੇ ਬੂਹੇ ਨੂੰ ਇੱਟਾਂ ਲਵਾਏਗਾ
ਤੇ ਗੁੱਡੀਆਂ ਪਾੜ ਕੇ
ਪਸੀਨੇ ਨਾਲ਼ ਗਲੇ਼ ਹੋਏ ਕੁੜਤੇ ਉੱਤੇ ਟਾਕੀ ਸੰਵਾਏਗਾ
ਜਦੋਂ ਉਹ ਆਪ ਹੀ ਗਲੋਟੀਆਂ ਜਿਉਂ ਕੱਤਿਆ ਜਾਵੇਗਾ
ਚਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ |
ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ ਨਹੀਂ ਜਾਏਗਾ
ਸਾਰੀ ਉਮਰ ਕੰਡ ਚਰੀਆਂ ਦੀ ਹੰਡਾਏਗਾ
ਤੇ ਚਿੱਟੇ ਚਾਦਰੇ ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸ ਦਾ ਮੂੰਹ ਚਿੜਾਏਗਾ.....
ਸਭਿਆਚਾਰ ਦੀ ਖੋਜ
(ਮਰੀਅਮ ਕਿਸਲਰ ਪੀ.ਐਚ.ਡੀ ਦੇ ਨਾਂ)
ਗੋਰੀ ਨਸਲ ਦੀ ਗੋਰੀ ਕੁੜੀਏ
ਤੂੰ ਸਾਡੇ ਕਲਚਰ ਦੀ ਖੋਜ ਦਾ ਸਾਂਗ ਰਹਿਣ ਦੇ
ਅੱਧੀ ਦਿੱਲੀ ਉਂਜ ਵੀ ਹਿੱਪੀਆਂ ਲਈ ਮਨਜ਼ੂਰਸ਼ੁਦਾ ਹੈ |
ਤੇਰੀ ਧਰਤੀ ਦੇ ਸਾਏ ਤਾਂ
ਮੱਲੋ ਮੱਲੀ ਦੇ ਪਰੋਫੈਸਰ, ਪਿੰਡ ਸੇਵਕ ਵੀ ਬਣ ਸਕਦੇ ਹਨ |
ਤੂੰ ਆਪਣੇ ਡਾਲਰ ਖੋਟੇ ਨਾ ਹੋਣ ਦੇਵੀਂ
ਜੋ ਕਰਨਾ ਨਿਸਚਿੰਤ ਕਰੀ ਜਾ
ਕਲਚਰ ਦੀ ਗੱਲ,
ਹੁਣ ਤਾਂ ਜਿੰਨਾਂ, ਪਰੀਆਂ ਦੀਆਂ ਬਾਤਾਂ ਦੀ ਗੱਲ ਹੈ
ਤੀਹਾਂ ਵਿੱਚੋਂ ਪੱਚੀ ਰਾਤਾਂ ਚੰਨ ਨਹੀਂ ਚੜਦਾ
ਜਦ ਚੜਦਾ ਹੈ
ਦਾਗ਼ਾਂ ਭਰਿਆ ਹੁੰਦਾ |
ਹੁਣ ਤਾਂ ਬੱਦਲ ਧੂੰਏ ਦੇ ਹਨ
ਹੁਣ ਤਾਂ ਓਨਾ ਮੀਂਹ ਨਹੀਂ ਪੈਂਦਾ |
ਹੁਣ ਨਾ ਸਾਡੀ ਬੀਹੀ ਦੇ ਵਿੱਚ
ਗੋਡੇ ਗੋਡੇ ਹੜ ਆਉਂਦਾ ਹੈ,
ਹੁਣ ਤਾਂ ਮੋਚੀਆਣਾ ਛੱਪੜ
ਕਦੇ ਵੀ ਰੋਹੀ ਤੱਕ ਨਹੀਂ ਚੜਿਆ,
ਨਾ ਹੀ ਵੇਈਂ ਛੰਭ ਦੇ ਨਾਲ ਕਦੀ ਰਲ਼ਦੀ ਹੈ |
ਹੁਣ ਤਾਂ ਵੀਰਵਾਰ ਦੇ ਦਿਨ ਵੀ
ਕਾਣੀ ਗਿੱਦੜੀ ਦੇ ਵਿਆਹ ਤੋਂ ਵੱਧ ਕੁਝ ਵੀ ਨਹੀਂ ਹੁੰਦਾ
ਹੁਣ ਤਾਂ ਸਰੋਂ ਦੇ ਖੇਤੀਂ ਏਨੇ ਫੁੱਲ ਨਹੀਂ ਪੈਂਦੇ |
ਹੁਣ ਤਾਂ ਰੰਗ ਬਸੰਤੀ ਪਿੰਡ ਦੇ ਛੀਂਬੇ ਕੋਲੋਂ ਮੁੱਕ ਗਿਆ ਹੈ |
ਹੁਣ ਤਾਂ ਗੰਨੇ ਵੀ ਫਿੱਕੇ ਹੁੰਦੇ ਜਾਂਦੇ ਹਨ
ਹੁਣ ਤਾਂ ਮੇਰਾ ਭਾਰਤ ਮਿੱਟੀ ਦੀ ਚਿੜੀਆ ਹੈ
ਹੁਣ ਤਾਂ ਸਾਡੇ ਵੱਡੇ ਵਡੇਰੇ ਦੇ ਕੈਂਠੇ ਤੋਂ
ਗੂਰੁਆਂ ਪੀਰਾਂ ਦੇ ਸ਼ਸਤਰ ਤੱਕ
ਲੰਦਨ ਦੇ ਅਜਾਇਬ ਘਰਾਂ ਦੀ ਮਲਕੀਅਤ ਹਨ |
ਹਰ ਮੰਦਰ ਵਿੱਚ ਸੋਮਨਾਥ ਬੇਪਰਦ ਖੜਾ ਹੈ |
ਹੁਣ ਤਾਂ ਏਥੇ ਤਰੇੜਿਆ ਹੋਇਆ ਤਾਜ ਮਹਲ ਹੈ |
ਪਿੱਤਲ ਦਾ ਦਰਬਾਰ ਸਾਹਿਬ ਹੈ |
ਖੰਡਰ ਖੰਡਰ ਪਈ ਅਜੰਤਾ |
ਇੰਡੀਆ ਗੇਟ ਦੀਆਂ ਇੱਟਾਂ 'ਤੇ
ਗਿਣਤੀ ਵਧਦੀ ਜਾਂਦੀ ਕੰਮ ਆਏ ਲੋਕਾਂ ਦੀ
ਕੁਤਬ ਮੀਨਾਰ ਦੀਆਂ ਵੀ ਛੇ ਮੰਜ਼ਲਾਂ ਬਾਕੀ ਹਨ
(ਭਾਵੇਂ ਆਤਮਘਾਤ ਲਈ ਕਾਫੀ ਹਨ |)
ਮੈਂ ਭੁੱਖੇ ਮਰਦੇ ਲੋਕਾਂ ਦਾ
ਭੁੱਖਾ ਮਰਦਾ ਕਲਾਕਾਰ ਹਾਂ
ਤੂੰ ਮੇਰੀ ਜੀਵਨ ਸਾਥੀ ਬਣਕੇ ਕੀ ਲੈਣਾ ਹੈ ?
ਮੈਂ ਮਾ-ਪੇ ਦੀ ਸੌਂਹ ਖਾਂਦਾ ਹਾਂ-
ਤੇਰੀ ਕੌਮ ਦੀ ਕਿਸ਼ਤ ਤਾਰਨੇ ਦੇ ਲਈ
ਘਰ ਵਿੱਚ ਕੁਝ ਨਹੀਂ ਬਚਿਆ.....
ਗਲੇ ਸੜੇ ਫੁੱਲਾਂ ਦੇ ਨਾਂ......
ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ
ਤੁਸੀਂ ਕਲੱਬਾਂ ਸਿਨਮੇ ਵਾਲੇ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ
ਤੁਸੀਂ ਜੋ ਰੰਗ ਬਰੰਗੇ ਝੰਡੇ ਚੁੱਕੀ ਫਿਰਦੇ ਹੋ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ,
ਆ ਪਹੁੰਚੇ ਹਨ,
ਇਹ ਤੁਹਾਡੀ ਡਾਈਨਿੰਗ ਟੇਬਲ
ਤੇ ਟਰੇਆਂ ਤਕ ਨਿਗਲ ਜਾਣਗੇ
ਜਦ ਸਾਡੀ ਰੋਟੀ 'ਤੇ ਡਾਕੇ ਪੈਂਦੇ ਸਨ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ,
ਤੁਹਾਡੀ ਲਕਚੋ ਕਾਫੀ ਹਾਉਸ 'ਚ ਕੀ ਕਰਦੀ ਸੀ
ਤੁਹਾਨੂੰ ਪੜਿਆਂ ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ,
ਬਰਛੇ ਦੀ ਨੋਕ 'ਤੇ ਟੰਗ ਕੇ
ਚੰਦ ਉਤੇ ਅਪੜਾ ਦੇਵਾਂਗੇ
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ
ਸਾਡੇ ਕੋਲ 'ਅਪੋਲੋ'ਹੈ ਨਾ ਲੂਨਾ ਹੈ...
ਸ਼ਰਧਾਂਜਲੀ
ਇਸ ਵਾਰ ਪਾਪਾਂ ਦੀ ਜੰਞ ਬੜੀ ਦੂਰੋਂ ਆਈ ਹੈ
ਪਰ ਅਸਾਂ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸ਼ਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ,
ਜੋਰੀ ਦਾ ਦਾਨ ਕੀ
ਅਸਾਂ ਤਾਂ ਅੱਡੀਆਂ ਹੋਈਆਂ ਤਲ਼ੀਆਂ 'ਤੇ ਵੀ ਥੁੱਕ ਦੇਣਾ ਹੈ
ਤਲਖ਼ੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ
ਅਣਖ ਨੇ ਸਾਨੂੰ ਵਹਿਸ਼ੀ ਬਣਾ ਦਿੱਤਾ ਹੈ.....
ਸਾਡੀ ਤਲਵਾਰ ਨੂੰ ਬਾਬਾ ਜੀ
(ਭਾਵੇਂ ਅਸੀਂ ਕੌਡੇ ਰਾਖ਼ਸ਼ ਤੋਂ ਖੋਹੀ ਸੀ)
ਜਦ ਦਾ ਤੇਰਾ ਸਪਰਸ਼ ਹੋਇਆ ਹੈ
ਸ਼ਹਿਰ ਸ਼ਹਿਰ ਵਿਚ ਸੱਚਾ ਸੌਦਾ ਕਰਦੀ ਹੈ
ਜੇਲ ਜੇਲ ਵਿਚ ਚੱਕੀ ਇਸਤੋਂ ਡਰ ਕੇ ਆਪੇ ਫਿਰਦੀ ਹੈ
ਤੇ ਅਸੀਂ ਸਮੇਂ ਦੇ ਪੱਥਰ ਵਿਚ
ਇਸ ਤਲਵਾਰ ਨਾਲ ਇਨਸਾਫ਼ ਦਾ ਪੰਜਾ ਖੁਰਚ ਦਿਤਾ ਹੈ
ਬਾਬਾ ਤੂੰ ਤਾਂ ਜਾਣੀ ਜਾਣ ਏਂ
ਅਸੀਂ ਤੈਥੋਂ ਕਦੇ ਨਾਬਰ ਨਹੀਂ
ਅਸੀਂ ਭਾਗੋ ਦੇ ਭੋਗ ਨੂੰ ਠੁਕਰਾ ਦਿਤਾ ਹੈ
ਅਸੀਂ ਤਲਵੰਡੀ ਦਾ ਮੋਹ ਛੱਡ ਕੇ
ਝੁੱਗੀਆਂ, ਛੱਪਰਾਂ ਤੇ ਜੰਗਲਾਂ ਵਿਚ ਨਿੱਕਲ ਆਏ ਹਾਂ
ਸਿਰਫ਼ ਇਕ ਅਨਹੋਣੀ ਕਰਨ ਲੱਗੇ ਹਾਂ
ਇਹ ਸੱਜਣਾਂ, ਭੂਮੀਆਂ, ਦੀ ਫ਼ੌਜ
ਹੱਥਾਂ ਵਿਚ ਐਤਕੀਂ ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ
ਹੁਣ ਲੈਕਚਰ ਦਾ ਅਮਰਿਤ ਕਾਰਗਰ ਨਹੀਂ ਹੋਣਾ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ........
ਅਸੀਂ ਲੋਹੇ ਦੇ ਪਾਣੀ ਦੀ ਬਰਖਾ ਕਰਨ ਲੱਗੇ ਹਾਂ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ.......
ਸੱਚ
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ|
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ|
ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,
ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ|
ਕੱਲ੍ਹ ਜਦ ਇਹ ਯੁੱਗ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ|
ਹੁਣ ਸਾਡੀ ਉਪਦਰੀ ਜ਼ਾਤ ਨੂੰ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ,
ਕਿ ਝੁੱਗੀਆਂ ’ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ !
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ.....
ਖੁੱਲੀ ਚਿੱਠੀ
ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ
ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ|
ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ!
ਨਸੀਹਤ ਦੇਣ ਵਾਲਿਓ!
ਕ੍ਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦੇਏਗੀ|
ਬੰਦੂਕਾਂ ਵਾਲਿਓ!
ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ
ਤੇ ਜਾਂ ਆਪਣੇ ਆਪ ਵੱਲ
ਕ੍ਰਾਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀਂ
ਮੈਦਾਨ ਵਿਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁਚੀਆਂ ਦਾ ਦਰਿੰਦਰਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖਤਮ ਕਰਨਾ ਹੈ|
ਅੱਜ ਵਾਰਸ਼ ਸ਼ਾਹ ਦੀ ਲਾਸ਼
ਕੰਡਿਆਲੀ ਥੌਹਰ ਬਣ ਕੇ
ਸਮਾਜ ਦੇ ਪਿੰਡੇ ’ਤੇ ਉਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ....
ਬੜਾ ਕੁਝ ਹੋਰ ਆਖਣ ਵਾਲਾ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁੱਕਦੀ
ਕਈ ਕਹਿੰਦੇ ਹਨ--
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਵਾਲਾ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਪੁੰਸਕ ਹੋ ਗਏ ਹੋਣ
ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ.....
ਭਾਰਤ
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ਼,
ਵਕਤ ਮਿਣਦੇ ਹਨ|
ਉਨ੍ਹਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ|
ਤੇ ਉਹ ਭੁੱਖ ਲੱਗਣ’ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਉਨ੍ਹਾਂ ਲਈ ਜ਼ਿੰਦਗੀ ਇਕ ਪਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ|
ਜਦ ਵੀ ਕੌਈ ਸਮੁੱਚੇ ਭਾਰਤ ਦੀ
’ਕੌਮੀ ਏਕਤਾ’ ਦੀ ਗੱਲ ਕਰਦਾ ਹੈ
ਤਾਂ ਮੇਰਾ ਚਿੱਤ ਕਰਦਾ ਹੈ--
ਉਸ ਦੀ ਟੋਪੀ ਹਵਾ ਵਿਚ ਉਛਾਲ ਦਿਆਂ|
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ
ਸਗੋਂ ਖੇਤਾਂ ਵਿਚ ਦਾਇਰ ਹਨ|
ਜਿਥੇ ਅੰਨ ਉਗਦਾ ਹੈ
ਜਿਥੇ ਸੰਨ੍ਹਾਂ ਲੱਗਦੀਆਂ ਹਨ................
ਮੈਂ ਪੁੱਛਦਾ ਹਾਂ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁੱਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ ’ਚ ਰੁਝੇ ਜਿਸਮ ਦੀ ਗਲਤੀ ਹੀ ਹੋਵੇ ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਊਂਦੇ ਹਾਂ
ਜ਼ਰਾ ਸੋਚੋ--
ਕਿ ਸਾਡੇ ’ਚ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਸ਼ੈਅ ਨਾਲ਼ !
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ--
ਤੇ ਮੰਡੀ ਵਿਚਲੇ ਤਖ਼ਤਪੋਸ਼ ’ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?
ਆਖ਼ਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ ’ਤੇ ਜੰਮ ਗਈ ਹੈ
ਇਕ ਚੀਕਦੀ ਖਾਮੋਸ਼ੀ ?
ਕੌਣ ਖਾ ਜਾਂਦਾ ਹੈ ਤਲ਼ ਕੇ
ਟੋਕੇ ’ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲ਼ੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ ’ਚ ਉੜਦੇ ਹੋਏ ਸੂਰਜ ਨੂੰ......
ਇਹਨੂੰ ਨਾ ਪੜ੍ਹੋ
ਇਸ ਦੇ ਲਫ਼ਜ਼ਾਂ ਵਿਚ ਮੌਤ ਦੀ ਠੰਡ ਹੈ
ਤੇ ਇਕ ਇਕ ਸਫ਼ਾ
ਜ਼ਿੰਦਗੀ ਦੇ ਆਖ਼ਰੀ ਪਲ ਵਰਗਾ ਭਿਆਨਕ
ਇਹ ਪੁਸਤਕ ਜਦ ਬਣੀ ਸੀ
ਤਾਂ ਮੈਂ ਇਕ ਪਸ਼ੂ ਸਾਂ
ਸੁੱਤਾ ਪਿਆ ਪਸ਼ੂ....
ਤੇ ਜਦ ਮੈਂ ਜਾਗਿਆ
ਤਾਂ ਮੇਰੇ ਇਨਸਾਨ ਬਣਨ ਤੀਕ
ਇਹ ਪੁਸਤਕ ਮਰ ਚੁੱਕੀ ਸੀ
ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਓਗੇ
ਸੁੱਤੇ ਹੋਏ ਪਸ਼ੂ.......
ਤੀਸਰਾ ਮਹਾਂ ਯੁੱਧ
ਬੁੱਢੇ ਕਿਰਸਾਨ ਦੀਆਂ ਅੱਖਾਂ ’ਚ ਮੋਤੀਆ ਉਤਰ ਆਏਗਾ
ਸ਼ਾਮ ਤੱਕ ਹੋ ਜਾਏਗੀ ਧੌਲੀ
ਰੁਜ਼ਗਾਰ ਦਫ਼ਤਰ ਦੇ ਵੇਹੜੇ ’ਚ ਅੰਬ ਰਹੀ ਕੱਕੀ ਲੂਈਂ
ਬਹੁਤ ਛੇਤੀ ਭੁੱਲ ਜਾਏਗਾ ਪੁਰਾਣੇ ਢਾਬੇ ਦਾ ਨਵਾਂ ਨੌਕਰ
ਆਪਣੀ ਮਾਂ ਦੇ ਸਦਾ ਈ ਧੁੱਤ ਮੈਲੇ ਰਹਿਣ ਵਾਲੇ
ਪੌਣੇ ਦੀ ਮਿੱਠੀ ਮਹਿਕ
ਢੂੰਡਦਾ ਰਹੇਗਾ ਕੰਢੇ ਸੜਕ ਦੇ ਉਹ ਨਿੰਮੋਝੂਣਾ ਜੋਤਸ਼ੀ
ਆਪਣੇ ਹੀ ਹੱਥ ਤੋਂ ਮਿੱਟੀ ਹੋਈ ਭਾਗ ਦੀ ਰੇਖਾ
ਤੇ ਪੈਨਸ਼ਨ ਲੈਣ ਆਏ ਕਾਰ ਥੱਲੇ ਕੁਚਲੇ ਗਏ
ਪੁਰਾਣੇ ਫੌਜੀ ਦੀ ਟੁੱਟੀ ਹੋਈ ਸਾਇਕਲ
ਤੀਸਰਾ ਮਹਾਂ ਯੁੱਧ ਲੜਨ ਦੀ ਸੋਚੇਗੀ
ਤੀਸਰਾ ਮਹਾਂ ਯੁੱਧ
ਜੋ ਨਹੀਂ ਲੜਿਆ ਜਾਏਗਾ ਹੁਣ
ਜਰਮਨੀ ਤੇ ਭਾੜੇ ਦੀਆਂ ਫ਼ੌਜਾਂ ਵਿਚਾਲੇ
ਤੀਸਰਾ ਮਹਾਂ ਯੁੱਧ ਹਿੱਕਾਂ ’ਚ ਖੁਰ ਰਹੀ
ਜੀਣ ਦੀ ਬਾਦਸ਼ਾਹਤ ਲੜੇਗੀ
ਤੀਸਰਾ ਮਹਾਂ ਯੁੱਧ ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁੱਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ
ਤੀਸਰਾ ਮਹਾਂ ਯੁੱਧ
ਮੂਤ ਦੇ ਫੰਭੇ ’ਚ ਲਿਪਟੀ ਵੱਢੀ ਗਈ ਉਂਗਲ ਲੜੇਗੀ--
ਬਣੇ ਸੰਵਰੇ ਜ਼ੁਲਮ ਦੇ ਚਿਹਰੇ ਉਤੇ ਲਿਸ਼ਕਦੀ
ਨਜ਼ਾਕਤ ਦੇ ਖ਼ਿਲਾਫ਼,
ਧਰਤੀ ਨੂੰ ਕੈਦ ਕਰਨਾ, ਚਾਹੁੰਦੇ ਚਾਬੀ ਦੇ ਛੱਲੇ ਖ਼ਿਲਾਫ਼
ਤੀਸਰਾ ਮਹਾਂ ਯੁੱਧ
ਕਦੇ ਵੀ ਨਾ ਖੁੱਲਣ ਵਾਲੀ ਮੁੱਠ ਦੇ ਖ਼ਿਲਾਫ਼ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ
ਕੂਲੀਆਂ ਸ਼ਾਮਾਂ ਦੇ ਪਿੰਡੇ ’ਤੇ ਰੀਂਗਣ ਵਾਲੇ
ਭੁੱਚਰ ਜੇਹੇ ਕੰਡੇਰਨੇ ਦੇ ਖ਼ਿਲਾਫ਼ ਲੜਿਆ ਜਾਏਗਾ
ਜਿਹਦਾ ਅਕਸ ਮੇਰੀ ਦੰਦੀਆਂ ਕੱਢਦੀ ਧੀ ਦੀਆਂ ਅੱਖਾਂ ’ਚ ਹੈ
ਤੀਸਰਾ ਮਹਾਂ ਯੁੱਧ
ਕਿਸੇ ਖਸਤਾ ਜਹੇ ਖੀਸੇ ’ਚ ਮਚਕੋੜੇ ਗਏ
ਨਿੱਕੇ ਜਹੇ ਸੰਸਾਰ ਲਈ ਜਾਏਗਾ ਲੜਿਆ....
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ--
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ !
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿਚ ਖਿੰਡ ਜਾਂਦਾ ਹੈ|
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ, ਕੋਈ ਤਾਂ ਟੁਕੜਾ
ਸਮੇਂ ਦੇ ਪੈਰ ਵਿਚ ਵੱਜ ਕੇ
ਫਰਸ਼ ਨੂੰ ਲਾਲ ਕਰ ਦੇਵੇ...
ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਸਿੱਖੀ ਸੀ, ਮ੍ਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ|
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ--ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ ’ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ--
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ--
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਨਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ ’ਚੋਂ ਕਿਸੇ ਨੂੰ ਕਤਲ ਹੋਣਾ ਪਏਗਾ
ਬੜੇ ਨੱਚੇ, ਬੜੇ ਟੱਪੇ
ਜਿਨ੍ਹਾਂ ਦੇ ਸ਼ਮਿਆਨੇ ਡੋਲ ਚੁੱਕੇ ਸਨ
ਉਨ੍ਹਾਂ ਐਲਾਨ ਕਰ ਦਿੱਤਾ
ਕਿ ਰੁਖ ਹੁਣ ਸ਼ਾਤ ਹੋ ਗਏ ਹਨ
ਕਿ ਹੁਣ ਤੂਫ਼ਾਨ ਦਾ ਦਮ ਟੁੱਟ ਚੁੱਕਿਆ ਹੈ--
ਜਿਵੇਂ ਕਿ ਜਾਣਦੇ ਨਾ ਹੋਣ
ਐਲਾਨਾਂ ਦਾ ਤੂਫ਼ਾਨਾਂ ਉਤੇ ਕੋਈ ਅਸਰ ਨਹੀਂ ਹੁੰਦਾ
ਜਿਵੇਂ ਕਿ ਜਾਣਦੇ ਨਾ ਹੋਣ
ਤੂਫ਼ਾਨਾਂ ਦੀ ਵਜਾਹ ਰੁੱਖ ਹੀ ਨਹੀਂ ਹੁੰਦੇ
ਸਗੋਂ ਉਹ ਹੁੱਟ ਹੁੰਦਾ ਹੈ
ਜਿਹੜਾ ਧਰਤੀ ਦਾ ਮੁੱਖੜਾ ਰੋਲ ਦਿੰਦਾ ਹੈ
ਜਿਵੇਂ ਕਿ ਜਾਣਦੇ ਨਾ ਹੋਣ
ਉਹ ਹੁੰਮਸ ਬਹੁਤ ਗਹਿਰਾ ਸੀ
ਜਿੱਥੋਂ ਤੂਫ਼ਾਨ ਜੰਮਿਆ ਸੀ
ਸੁਣੋਂ ਓ ਭਰਮ ਦੇ ਪੁੱਤੋ
ਹਵਾ ਨੇ ਦਿਸ਼ਾ ਬਦਲੀ ਹੈ
ਹਵਾ ਬੰਦ ਨਹੀਂ ਹੋ ਸਕਦੀ
ਜਦੋਂ ਤੱਕ ਧਰਤ ਦਾ ਮੁਖੜਾ
ਟਹਿਕ ਗੁਲਜ਼ਾਰ ਨਹੀਂ ਹੁੰਦਾ
ਤੁਹਾਡੇ ਸ਼ਮਿਆਨੇ ਅੱਜ ਵੀ ਡਿੱਗੇ
ਭਲਕ ਵੀ ਡਿੱਗੇ
ਹਵਾ ਏਸੇ ਦਿਸ਼ਾ ’ਤੇ ਫੋਰ ਵਗਣੀ ਹੈ
ਤੂਫ਼ਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ
ਬੇਜਾਨ ਬਾਰੂਦ ਦੇ ਕਣਾਂ ’ਚ
ਸੁੱਤੀ ਅੱਗ ਨੂੰ
ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ
ਝਾਲੂ ਦਿਲਾਂ ਦਾ ਹੋਣਾ
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫ਼ਨੇ ਇਸ ਲਈ
ਹਰ ਕਿਸੇ ਨੂੰ ਆਉਂਦੇ ..
ਜਿਦੇ ਵਿਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦਿਆਂ--
ਇਥੇ ਸਿਰਫ ਕਮਰੇ ਦੀਆਂ ਕੰਧਾਂ ’ਤੇ
ਲਿਖਿਆ ਜਾ ਰਿਹੈ, ਸੰਮਤ ਦਾ ਵੇਰਵਾ...
ਜਦ ਮੈਂ ਇਸ ਕਮਰੇ ਵਿਚ ਡਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ...
ਬੇੜੀ ’ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫ਼ਰ ਦਾ
ਜੋ ਇਕ ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨ੍ਹਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ ’ਤੇ ਬਣਨਾ ਹੈ....
ਮੇਰਾ, ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ
ਉਸ ਅਰਾਧਨਾ ਤੋਂ ਬਿਨਾਂ
ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਏ
ਉਸ ਸ਼ੁਕਰਾਨੇ ਦੀ ਧੂੜ ਵਿਚ
ਜਿਸ ਦੀ ਕੋਈ ਵ੍ਜਾ ਨਹੀ ਹੁੰਦੀ|
ਊਸ ਓਟ ਤੋਂ
ਜਿਹੜੀ ਸਦਾ ਨਿਓਟਿਆਂ ਰੱਖਦੀ ਹੈ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ
ਮਿਹਨਤਾਂ ਦਾ ਮੁੱਲ ਆਪ ਪਾਉਣਾ ਲੋਕਾਂ ਨੇ
ਧਰਤੀ ’ਤੇ ਸੁਰਗ ਬਣਾਉਣਾ ਲੋਕਾਂ ਨੇ
ਇਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉਚਾ ਲਹਿਰਾਉ ਹਾਣੀਆ
ਸੋਨੇ ਦੀ ਸਵੇਰ..............
ਭੁੱਖਾ ਨੰਗਾ ਸੌਊਂ ਨਾ ਕੋਈ ਫੁੱਟਪਾਥ ’ਤੇ
ਜੀਣ ਦਾ ਸਮਾਨ ਹੋਊ ਸਭ ਵਾਸਤੇ
ਰੋਲੂ ਨਾ ਕੋਈ ਪੈਰੀਂ ਸੱਧਰਾਂ ਕੁਆਰੀਆਂ
ਦਿਲ ’ਤੇ ਗਰੀਬ ਦੇ ਨਾ ਫੇਰੂ ਆਰੀਆਂ
ਡਰੂ ਨਾ ਕੋਈ ਕਿਸੇ ਨੂੰ ਡਰਾਊ ਹਾਣੀਆ
ਸੋਨੇ ਦੀ ਸਵੇਰ.............
ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਊਗਾ
ਸਾਰਿਆਂ ਦੇ ਨਾਲ ਇਨਸਾਫ ਹੋਊਗਾ
ਜੁੱਗਾਂ ਦੇ ਲਿਤਾੜੇ ਜ਼ਿੰਦਗੀ ’ਚ ਆਉਣਗੇ
ਜਨਤਾ ਦੇ ਦੋਖੀ ਪੂਰੀ ਸਜ਼ਾ ਪਾਉਣਗੇ
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆ
ਸੋਨੇ ਦੀ ਸਵੇਰ..............
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ
ਮਜ਼੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ
ਦੁਨੀਆਂ ’ਤੇ ਇਕੋ ਹੀ ਜਮਾਤ ਹੋਵੇਗੀ
ਰੋਜ਼ ਹੀ ਦਿਵਾਲੀ ਵਾਲੀ ਰਾਤ ਹੋਏਗੀ
ਰੱਜ ਰੱਜ ਖਾਣਗੇ ਕਮਾਊ ਹਾਣੀਆ
ਸੋਨੇ ਦੀ ਸਵੇਰ................
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ........
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ|
ਬੰਬ ਸੁੱਟ ਦਿਉ ਭਾਵੇਂ ਵਿਸ਼ਵ ਵਿਦਿਆਲੇ ’ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ’ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ’ਤੇ ਉਗ ਆਵਾਂਗਾ|
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੁੜ ’ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ
”ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ|"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉਗ ਆਵਾਂਗਾ...
ਅਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜਿਹਦਾ ਰੰਗ ਲਾਲ ਨਾ ਹੋਵੇ|
ਮੈਂ ਰੁੱਖਾਂ ਵੱਲ ਤੱਕਦਾ ਹਾਂ
ਹਵਾ ਦੇ ਰੰਗ ਗਿਣਦਾ ਹਾਂ
ਤੇ ਰੁੱਤ ਦਾ ਨਾਪ ਕਰਦਾ ਹਾਂ
ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਖ ਨਹੀਂ ਹੁੰਦਾ|
ਮੈਂ ਸੂਰਜ ਵਾਸਤੇ
ਗੁਸਤਾਖ ਸ਼ਬਦਾਂ ਨੂੰ ਸੁਅੰਬਰ ’ਚ ਬਿਠਾਉਂਦਾ ਹਾਂ,
ਤੁਸੀਂ ਸਮਝੋਗੇ
ਮੈਂ ਚੋਟੀ ’ਤੇ ਖੜ ਕੇ ਖੱਡ ਦੇ ਵਿਚ ਛਾਲ ਮਾਰੀ ਹੈ
ਅਸਲ ਗੱਲ ਹੋਰ ਹੈ
ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ
ਹਵਾ ਨੂੰ ਪੀਂਘ ਮੰਨਿਆ ਹੈ
ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ
ਮੈਂ ਤੁਸਾਂ ਲਈ ਖੁਦਕੁਸ਼ੀ ਦੇ ਅਰਥ ਬਦਲੇ ਹਨ
ਮੇਰੇ ਸਾਥੀ
ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ
ਤੁਸਾਂ ਜੇ ਮਰਨ ਲੱਗਿਆਂ
ਜ਼ਿੰਦਗੀ ਨੂੰ ਜਾਣ ਵੀ ਲੀਤਾ
ਤੁਹਾਡੀ ਕੌਣ ਮੰਨੇਗਾ ?
ਤੁਹਾਨੂੰ ਕੌਣ ਬਖਸ਼ੇਗਾ
ਜਿਨਾਂ ਨੇ ਜਾਣ ਬੁੱਝ ਕੇ
ਅਰਥਾਂ ਦਾ ਅਪਮਾਨ ਕੀਤਾ ਹੈ....
ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ 'ਤੇ ਲਿਖਿਆ ਹੈ।
ਪਰ ਸ਼ਾਇਦ
ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦਾ ਤੈਨੂੰ ਕਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ
ਕਿਸੇ ਕੁਰਸੀ ਦੇ ਥਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦਾ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ
ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁਕਿਆ ਸੀ
ਤੇ ਪੀਲੂ ਸ਼ਾਇਰ ਅੱਜ ਕੱਲ
ਵਿਸ਼ਵ-ਵਿਦਿਆਲੇ ਵਿਚ ਨੌਕਰੀ ਤੇ ਲਗ ਗਿਆ ਹੈ
ਸ਼ਾਇਦ
ਉਹ ਮੇਰੇ ਕਤਲ ਨੂੰ ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਤੇ
ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾ ਰਹੇ ਲਿਖਦਾ
ਤੇ ਪਹਿਲਾਂ ਵਾਂਗ ਹੁਣ ਕੁਝ...
ਮੇਰੇ ਕੋਲ ਤੀਰ ਹੁਣ ਕਾਗ਼ਜ ਦੇ ਹਨ
ਜੋ ਪੰਜ ਸਾਲਾਂ ਵਿਚ ਇਕ ਹੀ ਚਲਦਾ ਹੈ
ਤੇ ਜਿਹਦੇ ਵੱਜਦਾ ਹੈ
ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ਚ ਪਾਇਆ ਸੀ
ਅਤੇ ਤੂੰ ਜਾਣਦੀ ਹੈ
ਅਗਲੇ ਬਾਘ ਹਨ- ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ
ਐਤਕੀਂ ਤੂੰ ਬੇਵਫ਼ਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨਾ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ।
ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ.....
ਬਿੰਦਰ ਪਾਲ ਫਤਿਹ ਸਾਹਿਬ,ਅਰਥ ਪਰਭੂਰ ਕਾਰਜ(ਬਲੋਗ) ਵਾਸਤੇ ਤੁਸੀਂ ਮੁਬਾਰਕ ਦੇ ਹਕ਼ਦਾਰ ਹੋ |ਸ਼ੁਭ ਇਛਾਵਾਂ-Rup Daburji
ReplyDeleteThank's Rup Ji
ReplyDeleteI feel too glad to read this poems
ReplyDelete