Skip to main content

Posts

Showing posts with the label ਵਾਰਿਸ ਸ਼ਾਹ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ - ਜੋਗਿੰਦਰ ਬਾਠ ਹੌਲੈਂਡ

ਜੋਗਿੰਦਰ ਬਾਠ ਮਿੰ ਦਰੋ ਕੁੜੀਏ ਘੱਗਰੀ ਸਵਾਈ ਤੂੰ ਪਾਉਣੇ ਨੂੰ ਵਿੱਚੇ ਮੁੰਡੇ ਵੜ੍ਹ ਗਏ ਵਿੱਚੇ ਮੁੰਡੇ ਵੜ੍ਹ ਗਏ ਭੰਗੜਾ ਪਾਉਣੇ ਨੂੰ ਵਿੱਚੇ ਜੱਟ ਵੜ ਗਏ ਹੱਲ ਚਲਾਉਣੇ ਨੂੰ ਵਿੱਚੇ ਭਈਏ ਵੜ ਗਏ ਝੋਨਾ ਲਾਉਣੇ ਨੂੰ ਵਿੱਚੇ ਨਾਈ ਵੜ ਗਏ ਚੌਲ ਬਣਾਉਣੇ ਨੂੰ ਵਿੱਚੇ ਮਹਿਰੇ ਵੜ ਗਏ ਪਾਣੀ ਪਾਉਣੇ ਨੂੰ ਵਿੱਚੇ ਮੇਲ ਵੜ ਗਿਆ ਪੰਗਤਾਂ ਲਾਉਣੇ ਨੂੰ ਵਿੱਚੇ ਬਾਂਦਰ ਵੜ ਗਏ ਟਪੂਸੀਆਂ ਲਾਉਣੇ ਨੂੰ ਮਿੰਦਰੋ ਕੁੜੀਏ ਘਗਰੀ ਸਵਾਈ ਤੂੰ ਪਾੳਣੇ ਨੂੰ ਇਹ ਲੋਕ ਬੋਲੀ ਬਨਾਮ ਸਿੱਠਣੀ ਮੈਂ ਸ੍ਰੀ ਮਤੀ ਸਵਰਨ ਕੌਰ ਬੱਲ ਦੀ ਕਿਤਾਬ "ਮਾਝੇ ਦੀ ਮੈਂ ਜੰਮੀ ਜਾਈ" ਜੋ ਪੰਜਾਬੀ ਸੱਥ ਵਾਲਿਆ ਵੱਲੋਂ ਛਾਪੀ ਹੈ , ਤੋਂ ਚੋਰੀ ਕੀਤੀ ਹੈ । ਹੇਠਾ ਮੈਂ ਇੱਕ ਹੋਰ ਲੋਕ-ਗੀਤ ਜਦੋਂ ਸਾਡੇ ਘਰਾਂ ਵਿੱਚ ਵਿਆਹਾਂ ਵੇਲੇ ਨੱਚਦੀਆਂ ਸਾਡੀਆਂ ਹੀ ਮਾਵਾਂ , ਭੈਣਾਂ , ਚਾਚੀਆਂ , ਤਾਈਆਂ ਅਤੇ ਪੂਰੇ ਮੁਹੱਲੇ ਦੀਆਂ ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਸਨ । ਬੰਤੋ ਕੁੜੀਏ ਡਾਰੀਏ ਨੀ ਮੈਂ ਤੇਰੇ ਰਹੁੰਗਾ ਬਾਰੀ ਖੁੱਲੀ ਰੱਖੀ ਨੀ ਮੈਂ ਸਿੱਧਾ ਵੜੂੰਗਾਂ ( ਲੰਬੇ ਗੀਤ ਵਿੱਚੋਂ ਕੁਝ ਸਤਰਾਂ) ਪਿਛਲੇ ਕੁਝ ਮਹੀਨਿਆ ਤੋਂ ਮੈਂ ਅਖਬਾਰਾਂ ਫੇਸਬੁੱਕ ’ ਤੇ ਕੁਝ ਰੇਡੀਉ ਟਾਕ ਸ਼ੋਆਂ ’ ਤੇ ਹਰ ਰੋਜ਼ ਪੜ੍ਹਦਾ ਸੁਣਦਾ ਆ ਰਿਹਾਂ ਕਿ ਫਲਾਣੇ ਲੇਖਕ ਜਾਂ ਜੰਥੇਬੰਦੀ ਨੇ ਅਸ਼ਲੀਲ ਗਾਈਕੀ ਅਤੇ ਲੱਚਰ ਗਾਇਕਾਂ ਦੇ ਖਿਲਾਫ ਜੰਗ ਵਿੱਢੀ ਹੋਈ ਹੈ । ਕਿਤੇ ਕਿਤੇ ਔਰਤਾਂ...