Skip to main content

ਗੱਲ 1984 ਦੇ ਦੰਗਿਆਂ ਦੀ



ਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਜਿਨ੍ਹਾਂ  ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ ਅਚਾਂਨਕ ਗੱਡੀ ਚੱਲਣ ਦੀ ਕੂਕ ਸੁਣਾਈ ਦਿੱਤੀ, ਹੌਲ ਤਾਂ ਪਹਿਲਾਂ ਹੀ ਪਏ ਹੋਏ ਸੀ ਉੱਪਰੋਂ ਤੇਰੇ ਬਾਪੂ ਦਾ ਪਤਾ ਨਹੀਂ | ਮੈਂ ‘ਕੱਲੀ ਚਾਰ ਬੱਚਿਆਂ ਸ੍ਮੇਰ ਬਹੁਤ ਘਬਰਾ ਗਈ | ਪਰ ਤੇਰਾ ਬਾਪੂ ਬੜਾ ਦਲੇਰ ਦੇਖਿਆ, ਪਾਣੀ ਦੀ ਗੜਬੀ ਪਤਾ ਨਹੀਂ ਕਿਵੇਂ ਕਿਥੋਂ ਲੈਕੇ ਆਏ| ਉਹ ਵੀ ਬਹੁਤ ਬਿੱਟਰੇ ਹੀ ਸਨ | ਉਹਨਾਂ ਦੀਆਂ ਅੱਖਾਂ ਚੋਣ ਹੰਝੂ ਵਗ ਰਹੇ ਸੀ ਤੇ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ | ਹਰੇਕ ਦੀ ਜ਼ੁਬਾਨ ‘ਤੇ ਇਹੋ ਸੀ ਕਿ ਪਾਪੀ ਦਰਿੰਦਿਓ ਦੇਸ਼ ਦੇ ਦੁਸ਼ਮਨੋ ਇਹ ਬੱਚਿਆਂ ਦਾ ਕੀ ਕਸੂਰ ? ਭੁੱਖਣ ਭਾਣੇ ਨੇਜਿਆਂ ਤੇ ਟੰਗਾਏ ਸਭ ਭਾਈ ਚਾਰੇ ‘ਕੱਠੇ ਰਹਿੰਦੇ ਸੀ ਤੁਸੀਂ ਦੁਸ਼ਮਨ ਕਿਉਂ ਬਣਾਏ ?
ਇਸ ਤਰਾਂ ਹੀ ਬਜੁਰਗ ਆਲਾ ਸਿੰਘ ਦੇ ਕੁੜਮ ਅਜੀਤ ਸਿੰਘ ਦੇ ਪਿਤਾ ਮੰਗਲ ਸਿੰਘ ਦੇ ਨਾਲ ਗੱਲਬਾਤ ਸਮੇਂ ਪੁੱਛਿਆ ਕਿ ਤੁਹਾਡੇ ਤੇ ਕੀ ਬੀਤੀ ? ਉਹਨਾਂ ਜਵਾਬ ਦਿੱਤਾ ਸਾਡੀ ਕਾਹਦੀ ਜਿੰਦਗੀ | ਇਕੱਠਾ ਪਰਿਵਾਰ ਰਹਿੰਦਾ ਸੀ, ਇੱਕ ਰਾਤ ਕੁਝ ਮਲੰਗ ਦਰਿੰਦੇ ਤੇ ਬਦਮਾਸ਼ ਇਕੱਠੇ ਹੋਕੇ ਵੱਖੋ-ਵੱਖ ਨਾਹਰੇ ਲਾ ਰਹੇ ਸੀ | ਜਦੋਂ ਮੈਂ ਉੱਠਕੇ ਦੇਖਿਆ ਤਾਂ ਉਹਨਾਂ ਦੇ ਵੱਖੋ-ਵੱਖ ਬਾਣੇ ਪਾਏ ਹੋਏ ਸੀ ਉਹਨਾਂ ਕੋਲ ਤਰਾਂ ਤਰਾਂ ਦੇ ਹਥਿਆਰ ਸੀ | ਸਾਡੇ ਬੂਹੇ ਆਕੇ ਆਖਣ ਲੱਗੇ ਮੰਗਲ ਸਿੰਘ ਬਾਹਰ ਆ |  ਜਦੋਂ ਮੈਂ ਬਾਹਰ ਗਿਆ ਤਾਂ ਆਖਣ ਲੱਗੇ, ਤੂੰ ਸਾਡੇ ਨਾਲ ਚੱਲੇਂਗਾ ਜਾਂ ਨਹੀਂ ? ਤਾਂ ਡਰਦੇ ਨੇ ਜਵਾਬ ਦਿੱਤਾ, ਕਿ, ਵੱਡੇ ਭਰਾ ਤੋਂ ਪੁਛ ਲਵਾਂ | ਜਦੋਂ ਮੈਂ ਸਹਿਮੇ ਹੋਏ ਨੇ ਉਸਦਾ ਬੂਹਾ ਖੜਕਾਇਆ ਤਾਂ ਉਹ ਡਰਿਆ ਸਹਿਮਿਆ ਹੋਇਆ ਖੂੰਜੇ ਨਾਲ ਲੱਗਿਆ ਖੜ੍ਹਾ ਸੀ ਉਸ ਨਾਲ ਸਲਾਹ ਮਸ਼ਵਰਾ ਕਰਕੇ ਰਾਤ ਦੇ ਹਨੇਰੇ ਵਿੱਚ ਪਰਿਵਾਰ ਨੂੰ ਲੈਕੇ ਦੂਸਰੀ ਜਗਾਹ ਜਾਣ ਲਈ ਚਾਲੇ ਪਾਤੇ | ਤੇ ਬਾਕੀ ਸਭ ਕੁਦਰਤ ਤੇ ਛੱਡ ਦਿੱਤਾ | ਜੋ ਕੁਝ ਹੋਵੇਗਾ ਠੀਕ ਹੋਵੇਗਾ | ਅੱਗੇ ਰਸਤੇ ਵਿੱਚ ਸਾਨੂੰ ਕੁਝ ਬੰਦੇ ਮਿਲੇ ਉਹਨਾਂ ਪੁੱਛਿਆ ਕੌਣ ਹੋ ਤੁਸੀਂ ਕਿਧਰ ਜਾ ਰਹੇ ਓ ? ਤਾਂ ਜਵਾਬ ਦਿੱਤਾ ਅਸੀਂ ਤਾਂ ਪਰਿਵਾਰਕ ਮੈਂਬਰ ਹਾਂ ਸਾਨੂੰ ਚਾਹੇ ਮਾਰੋ ਚਾਹੇ ਛੱਡੋ | ਉਹਨਾਂ ਨੇਕ ਦਿਲ ਬੰਦਿਆਂ ਨੇ ਸਾਨੂੰ ਕੈੰਪ ਵਿੱਚ ਪੁਚਾ ਦਿੱਤਾ ਉੱਥੇ ਪਹਿਲਾਂ ਹੀ ਅਨੇਕਾ ਉੱਜੜੇ ਪਰਿਵਾਰ ਬੈਠੇ ਸਨ | ਉੱਥੇ ਲੰਗਰ ਪਾਣੀ ਦਾ ਵੀ ਭੋਰਾ ਕੂ ਪ੍ਰਬੰਧ ਸੀ | ਪਰ ਗਰਾਹੀ ਕਿਸੇ ਦੇ ਨਹੀਂ ਸੀ ਲੰਘਦੀ | ਬੱਸ ਡਰ ਸੀ ਸਹਿਮ ਸੀ  ਵਿਛੋੜਾ ਸੀ ਤੇ ਅੰਤਾਂ ਦਾ ਦਰਦ ਸੀ | ਇਸ ਤਰਾਂ ਹੀ ਇੱਕ ਦਿਨ ਵਿੱਦਿਆ ਸਾਗਰ ਭੱਠਲ ਫੈਜੀ ਸਨ ਉਹਨਾਂ ਨਾਲ ਮੁਲਾਕਾਤ ਹੋਈ |ਉਹਨਾਂ ਦੱਸਿਆ ਕੀ ਉਹਨਾਂ ਦੀ ਡਿਊਟੀ ਜਿਆਦਾਤਰ ਬਾਰਡਰ ਉੱਪਰ ਹੀ ਰਹੀ ਸੀ, ਫਿਰ ਦੱਸਿਆ ਜੋ 1947 ਦਾ ਕਤਲੇਆਮ ਸੀ ਉਹਨਾਂ ਵਿੱਚ ਜਿਹੜੇ ਜਾਲਮ ਸਨ ਉਹ ਚਾਹੇ ਕਿਸੇ ਵੀ ਫਿਰਕੇ ਦੇ ਸਨ ਉਹ ਸਭ ਪੰਜਾਬ ਦੇ ਕੋਨੇ ਕੋਨੇ ਤੋਂ ਸਨ | ਮੈਂ ਸਿੰਧ ਤੋਂ ਰਿਟਾਇਰ ਹੋਇਆ ਹਮੇਸ਼ਾ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ |  ਇਸ ਤਰਾਂ ਹੀ ਮੇਰਾ ਤਾਇਆ ਸਿਆਮ ਸਿੰਘ ਜੀ ਵੀ ਹਮੇਸ਼ਾ ਹੱਤਿਆਵਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਕੀ ਸਾਡੇ ਪਿੰਡ ਤੇਲੀਆਂ ਦੀ ਪੱਤੀ ਸੀ ਤੇ ਉਸ ਵਿੱਚ ਇੱਕ ਖੂਹ ਸੀ | ਉਸ ਖੂਹ ਉੱਪਰ ਆਪਣੀ ਪਤਨੀ ਅਤੇ ਪੰਜ ਨੌਜਵਾਨ ਧੀਆਂ ਨੂੰ ਲੈਕੇ ਆਇਆ ਸੀ ਇਸ ਗੱਲ ਤੋਂ ਡਰਦਾ ਕੀ ਨੌਜਵਾਨ ਧੀਆਂ ਨੂੰ ਕਿਸੇ ਨਹੀਂ ਬਖਸ਼ਣਾ ਇਹ ਹਤਿਆਰੇ ਮੇਰੇ ਹੱਥਾਂ ਚੋਂ ਮੇਰੀਆਂ ਧੀਆਂ ਖੋਹਕੇ ਲੈ ਜਾਣਗੇ ਉਸਨੇ ਪਹਿਲਾਂ ਆਪਣੀਆਂ ਪੰਜੇ ਧੀਆਂ ਫੇਰ ਪਤਨੀ ਨੂੰ ਖੂਹ ਵਿੱਚ ਧੱਕਾ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੂਹ ਛਾਲ ਮਾਰ ਗਿਆ | ਇਸੇ ਤਰਾਂ ਸਾਡੇ ਲਾਗਲੇ ਪਿੰਡ ਸਾਹੋਕੇ ਦਾ ਬੰਦਾ ਉਸ ਨੂੰ ਮਹਿਸੂਸ ਹੋਣ ਲੱਗਾ ਕੀ ਮੈਨੂੰ ਇੱਥੇ ਕਿਸੇ ਨੇ ਨਹੀਂ ਰਹਿਣ ਦੇਣਾ, ਸਾਨੂੰ  ਉੱਜੜਨਾ ਪਵੇਗਾ | ਉਹ ਆਪਨੇ ਬ੍ਲਦ ਤੇ ਬੋਤਾ ਲੈਕੇ ਸਾਡੇ ਪਿੰਡ ਮੰਡੇਰ ਵੱਲ ਨੂੰ ਤੁਰਿਆ ਆਉਂਦਾ ਸੀ ਕਿਉਂਕਿ ਉਸਨੇ ਚੰਦ ਸਿੰਘ ਦਾ 350 ਰੁਪਿਆ ਦੇਣਾ ਸੀ ਉਹ ਇਹ ਬੋਝ ਆਪਨੇ ਸਿਰ ਨਹੀਂ ਰੱਖਣਾ ਚਾਹੁੰਦਾ ਸੀ ਰਸਤੇ ਵਿੱਚ ਕੁਝ ਲਗਾੜੇ ਬੰਦਿਆਂ ਨੇ ਉਸ ਨੂੰ ਘੇਰ ਲਿਆ ਉਸਨੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਮੈਨੂੰ ਇਹ ਬੋਤਾ ਅਤੇ ਬਲਦ ਚੰਦ ਸਿੰਘ ਨੂੰ ਦੇ ਆਉਣ ਦਿਓ ਬਾਅਦ ਚ ਜੋ ਵੀ ਤੁਸੀਂ ਕਰਨਾ ਕਰ ਲੈਣਾ | ਉਹਨਾਂ ਨੇ ਉਸਦੀ ਇੱਕ ਨਾ ਸੁਣੀ ਉਸਨੂੰ ਬਰਸ਼ੇ ਮਾਰ ਮਾਰ ਮਾਰ ਦਿੱਤਾ | ਅਤੇ ਫਿਰ ਨਹਿਰ ਵਿੱਚ ਸੁੱਟ ਦਿੱਤਾ |ਇਸੇ ਤਰਾਂ ਹੀ ਗੁੰਡੇ ਬਣੇ ਪੰਜਾਬੀ ਅਕਸਰ ਹੀ ਨੌਜਵਾਨ ਕੁੜੀਆਂ ਨੂੰ ਚੁੱਕ ਲੈਂਦੇ ਸੀ ਤੇ ਬਾਕੀ ਸਾਰੇ ਟੱਬਰ ਨੂੰ ਮਾਰ ਦਿੰਦੇ ਸੀ | ਕੁੜੀਆਂ ਦੀਆਂ ਲੁੱਟੀਆਂ ਪੱਤਾਂ ਨਹਿਰ ਦਾ ਖਾਇਆ ਬਣਦੀਆਂ ਸਨ | ਨਹਿਰ ਲਾਸ਼ਾਂ ਦੀ ਭਰੀ ਵਗਦੀ ਸੀ | ਸਰਕਾਰ ਨਾਮ ਦੀ ਚੀਜ ਦੇ ਦਰਸ਼ਨ ਨਹੀਂ ਸਨ ਹੁੰਦੇ | ਚਾਹੇ ਗਾਂਧੀ ਚਾਹੇ ਜਿਨਾਹ ਪੰਜਾਬ ਦੇ ਕਤਲੇਆਮ ਦਾ ਜਸ਼ਨ ਮਨਾਉਂਦੇ ਰਹੇ, ਇਹ ਹਕੀਕਤ ਹੁਣ ਵੀ ਉਵੇਂ ਹੀ ਦਿਸਦੀ ਹੈ |
 

-ਗੁਰਮੇਲ ਪ੍ਰਦੇਸੀ
94635-61911

Comments

  1. ਲਿਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ 84 ਬਾਰੇ ਲਿਖਣਾ ਜਾਂ 47 ਬਾਰੇ । 84 ਵਿੱਚ ਦੰਗੇ ਨਹੀਂ ਕਤਲੇਆਮ ਹੋਇਆ ਸੀ। 84 ਨੂੰ ਸਮਝਣਾ ਐਨਾ ਸੌਖਾ ਨਹੀਂ ਇਸ ਦੁਖਾਂਤ ਨੇ ਹਰ ਕਿਸੇ ਤੇ ਵੱਖੋ-ਵੱਖਰੇ ਤਰੀਕੇ ਦਾ ਪ੍ਰਭਾਵ ਪਾਇਆ। ਆਪਣੀ ਇਕ ਪਾਸੜ ਵਿਚਾਰਧਾਰਾ ਤੋਂ ਬਚੋ ਜੀ।

    ReplyDelete

Post a Comment

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ