Skip to main content

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ, ਅਤੀਤ ਅਤੇ ਵਰਤਮਾਨ ਦਾ ਵਿਰੋਧ (ਪ੍ਰਤੀਕਰਮ) -ਇਕਬਾਲ ਧਨੌਲਾ

(ਸੰਵਾਦ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਜੋਗਿੰਦਰ ਬਾਠ ਦੇ ਲਿਖੇ ਲੇਖ "ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ" ਦਾ ਪ੍ਰਤੀਕਰਮ ਸਿਆੜ ਦੇ ਪਾਠਕਾਂ ਵਾਸਤੇ ਪੇਸ਼ ਹੈ - ਸੰਪਾਦਕ )

ਅਸ਼ਲੀਲਤਾ ਦਾ ਮੁੱਦਾ ਚਿਰਾਂ ਤੋਂ ਗਾਹੇ-ਬ-ਗਾਹੇ ਉਠਦਾ ਆਇਆ ਹੈ, ਅੱਜ ਵੀ ਉਠਦਾ ਰਹਿੰਦਾ ਹੈ  | ਅੱਜ ਦੇ ਸਮੇਂ ਇਹ ਪੰਜਾਬ ’ਚ ਹੋਏ ‘ਇਸਤਰੀ ਜਾਗ੍ਰਿਤੀ ਮੰਚ’ ਦੁਆਰਾ ਵਿਰੋਧ ਪ੍ਰਦਰਸ਼ਨ, ਗਾਇਕਾਂ ਦੇ ਘਰ ਅੱਗੇ ਲਾਏ ਗਏ ਧਰਨੇ ਹੋਣ ਜਾਂ ਫੇਸਬੁੱਕ ਤੋਂ ਉੱਠ ਤੇ ਇਕੱਠੇ ਹੋ ਲਚਰਤਾ ਦੇ ਖਿਲਾਫ਼ ਛਾਪੇ ਗਏ ਪੋਸਟਰ ਦਾ ਮਸਲਾ ਹੋਵੇ (ਜਿੰਨਾਂ ਵਿਰੋਧਾਂ ਦੇ ਪ੍ਰਭਾਵ ਨਾਲ ਹਨੀ ਸਿੰਘ ’ਤੇ ਕੇਸ ਦਰਜ਼ ਹੁੰਦਾ ਹੈ) ਚਰਚਾਵਾਂ ਦੀ ਲੜੀ ਵਿੱਚ ਜੋਗਿੰਦਰ ਸਿੰਘ ਬਾਠ ਦਾ ਇੱਕ ਲੇਖ ‘ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਦੇ ਬੀਜ’ ਆਇਆ ਹੈ, ਮੈਂ ਆਪਣੀ ਗੱਲ ਬਹੁਤਾ ਕਰਕੇ ਇਸ ਲੇਖ ’ਤੇ ਕੇਂਦ੍ਰਿਤ ਰੱਖਣੀ ਚਾਹਾਂਗਾ |

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਿਛੋਕੜ ਵਿੱਚ ਬਹੁਤ ਕੁਝ ਅਜਿਹਾ ਪਿਆ ਹੈ ਜੋ ਅਸ਼ਲੀਲ ਤੋਂ ਵੀ ਅੱਗੇ ਜਾਹਿਲਤਾ ਦੀ ਹੱਦ ਤੱਕ ਦਾ ਹੈ (ਉਸਦੇ ਬਕਾਇਦਾ ਕਾਰਨ ਵੀ ਹਨ) ਜਿਵੇਂ ਕਿ ਜੋਗਿੰਦਰ ਜੀ ਨੇ ਕੁਝ ਗੀਤਾਂ ਬੋਲੀਆਂ ਦੇ ਹਵਾਲੇ ਵੀ ਦਿੱਤੇ ਹਨ | ਇਸੇ ਤਰਾਂ ਜੰਝ ਚੜ੍ਹਨ ਉਪਰੰਤ ਨਾਨਕਿਆਂ ਦਾਦਕਿਆਂ ਦੀਆਂ ਸਿਰਫ ਔਰਤਾਂ ਦੀ ਮੌਜੂਦਗੀ ਵਿੱਚ ਜਾਂ ਤ੍ਰਿੰਝਣਾ ’ਚ ਗਿੱਧੇ ਚ ਪਾਈਆਂ ਜਾਣ ਵਾਲੀਆਂ ਬੋਲੀਆਂ | ਬਿਲਕੁਲ ਇਸੇ ਤਰਾਂ ਮਰਦ ਬੋਲੀਕਾਰਾਂ ਵੱਲੋਂ ਸਿਰਫ ਮਰਦਾਂ ਦੀ ਹਾਜ਼ਰੀ ’ਚ ਛਪਾਰ ਆਦਿ ਮੇਲਿਆਂ ’ਤੇ ਪੈਣ ਵਾਲੀਆਂ ਬੋਲੀਆਂ ਹੱਦ ਦਰਜੇ ਦੀਆਂ ਅਸ਼ਲੀਲ ਹੁੰਦੀਆਂ ਸਨ, ਸ਼ਾਇਦ ਕਿਤੇ ਨਾ ਕਿਤੇ ਵਿਆਹਾਂ ਵਿੱਚ ਇਹ ਚਲਨ ਅੱਜ ਵੀ ਮੌਜੂਦ ਹੋਵੇ, ਹੋਇਆ ਵੀ ਤਾਂ ਬਹੁਤ ਹੀ ਟਾਵਾਂ ਬਾਕੀ ਹੋਵੇਗਾ, ਮੇਲਿਆਂ ’ਤੇ ਵੀ ਇਸ ਗਿੱਧੇ/ਬੋਲੀਆਂ ਦੀ ਪਹਿਲਾਂ ਵਾਲੀ ਭੱਲ ਨਹੀਂ ਰਹੀ | ਜਿਵੇਂ ਕਿ ਹੀਰ ਵਾਰਿਸ ਸ਼ਾਹ ਦਾ ਹਵਾਲਾ ਦਿੱਤਾ ਗਿਆ ਹੈ ਉਸ ਵਿੱਚ ਬਿਲਕੁਲ ਬਹੁਤ ਕੁਝ ਅਸ਼ਲੀਲ ਹੈ ਦੇਖਣਾ ਬਣਦਾ ਹੈ ਕਿ ਉਸ ਵਿਚੋਂ ਸਭ ਤੋਂ ਵਧ ਗਾਉਣ ਲਈ ਕਿਹੜੀਆਂ ਬੈਤਾਂ ਨੂੰ ਚੁਣਿਆ ਗਿਆ ? ਮੈਨੂੰ ਲੇਖ ਵਿੱਚ ਵਾਰਿਸ ਸ਼ਾਹ ਦੀਆਂ ਜੋ ਸਤਰਾਂ ਦਰਜ਼ ਹਨ ਕਿਤੇ ਵੀ ਗਾਈਆਂ ਹੋਈਆਂ ਨਹੀਂ ਮਿਲੀਆਂ, ਹੋ ਸਕਦਾ ਪੁਰਾਣੇ ਵੇਲਿਆਂ ਚ ਗਾਈਆਂ ਵੀ ਜਾਂਦੀਆਂ ਹੋਣ |ਪੁਰਾਣੇ ਵੇਲਿਆਂ ਚ (ਅੱਜ ਤੋਂ ਵੀਹ ਕੁ ਸਾਲ ਪਹਿਲਾਂ) ਤੱਕ ਦੇਵ ਥਰੀਕੇ ਨੇ ਰੰਨ ਲਫਜ਼ ਵਰਤਿਆ ਤਾਂ ਕੋਈ ਹੈਰਾਨ ਕਰਨ ਵਾਲਾ ਮਸਲਾ ਨਹੀਂ | ਚਮਕੀਲੇ ਦਾ ਇੰਜ ਉਭਰ ਕੇ ਆਉਣਾ ਵੀ ਇਸੇ ਥਰੀਕਿਆਂ ਵਾਲੇ,ਦੀਦਾਰ, ਰਮਲਾ ਸਿਲਸਿਲੇ ਦੀ ਇੱਕ  ਕੜੀ ਸੀ |ਅਖਾੜੇ ਵਿੱਚ ਗਾਏ ਗਏ ਜਾਂਦੇ ਇੱਕ ਧਾਰਮਿਕ ਗੀਤ ਨੂੰ  ‘ਪਹਿਲਾਂ ਆਗਿਆ ਗੁਰਾਂ ਦੇ ਕੋਲੋਂ ਲਈਏ’ ਤੱਕ ਹੀ ਸੀਮਤ ਕਰਕੇ ਦੇਖਿਆ ਜਾਣਾ ਬਣਦਾ ਹੈ, ਨਾ ਕਿ ਉਸ ਦੀਆਂ ਗਿਣਤੀਆਂ ਮਿਣਤੀਆਂ ਦੇ ਚੱਕਰ ਚ ਪੈਣਾ ਬਣਦਾ ਹੈ | ਇਸੇ ਅਤੀਤ ਵਿੱਚ ਜੋਗਾ ਸਿੰਘ ਜੋਗੀ ਦੀਆਂ ਕਵੀਸ਼ਰੀਆਂ ਦੀਆਂ ਧਾਰਮਿਕ/ਸਮਾਜਿਕ ਰੀਲਾਂ ਵੀ ਨਿੱਕਲਦੀਆਂ ਰਹੀਆਂ ਉਹਨਾਂ  ਦੇ ਸਰੋਤੇ ਜੇਕਰ ਘੱਟ ਹੁੰਦੇ ਤਾਂ ਇਹ ਕਦੇ ਰਿਕਾਰਡ ਨਹੀਂ ਸੀ ਹੋਣੇ | ਇਸੇ ਅਤੀਤ ਵਿੱਚ ਯਮਲਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਅੱਜ ਵੀ ਸੁਣੇ ਜਾਣ ਵਾਲੇ ਯਾਦਗਾਰੀ ਗੀਤ ਵੀ ਰਿਕਾਰਡ ਹੋਏ ਜਿੰਨਾਂ ਤੇ ਅੱਜ ਵੀ 35-40 ਸਾਲ ਦੀ ਉਮਰ ਦੇ ਬੰਦੇ ਨੂੰ ਮੁਗਧ ਹੁੰਦਾ ਦੇਖਿਆ ਜਾ ਸਕਦਾ ਹੈ |

ਅੱਜ ਗੀਤਾਂ ਵਿੱਚ ਰੰਨ ਵਰਗੇ ਲਫਜਾਂ ਦੀ ਬਹੁਤਾਤ ਬੇਸ਼ੱਕ ਘਟ ਗਈ ਹੋਵੇ ਪਰ ਅਸ਼ਸ਼ੀਲਤਾ ਪਰੋਸਣ ਵਾਲੇ ਖਤਮ ਨਹੀਂ ਹੋਏ ਸਗੋਂ ਹੋਰ ਰੂਪਾਂ ਵਿੱਚ ਇਸ ਲਫਜ਼ ਤੋਂ ਵੀ ਭਿਆਨਕ ਚੀਜਾਂ ਸਾਡੇ ਬੱਚਿਆਂ ਕੋਰੇ ਜਿਹਨਾਂ ਵਿੱਚ ਪਾਈਆਂ ਜਾ ਰਹੀਆਂ ਹਨ | ਡ੍ਰਮ ਬੀਟ ਦੀ ਸ਼ੋਰਿਲੀ ਆਵਾਜ ਵਿੱਚ ਸ਼ਬਦਾਂ ਦੇ ਅਰਥ ਖੋ ਰਹੇ ਹਨ | 6-15 ਸਾਲ ਦੇ ਬੱਚਿਆਂ ਨੂੰ ਟੀਵੀ ਤੇ ਚਲਦੇ  “ਹੈਪੀ ਸ਼ੈਪੀ ਉਏ" ਵਰਗੇ ਗੀਤਾਂ ’ਤੇ  ਘਰਾਂ ਵਿੱਚ ਘੜਮੱਸ ਪਾਉਂਦੇ ਦੇਖਿਆ ਜਾ ਸਕਦਾ ਹੈ |
ਅਸ਼ਲੀਲ ਗੀਤਕਾਰੀ/ਗਾਇਕੀ ਦਾ ਜੋ ਵੀ ਵਿਰੋਧ ਅੱਜ ਹੋ ਰਿਹਾ ਹੈ ਚੰਗਾ ਹੈ, ਜੇਕਰ ਸ਼ਰੂਤੀ ਕਾਂਡ ਵਰਗੇ ਮਸਲਿਆਂ ਨੂੰ ਇਸ ਨਾਲ ਜੋੜਿਆ ਹੈ ਤਾਂ ਇਹ ਨਿੰਦਾਯੋਗ ਨਹੀਂ ਸਗੋਂ ਸਲਾਹੁਣਯੋਗ ਉਪਰਾਲਾ ਹੈ, ਜਿਵੇਂ ਕਿ ਲੇਖਕ ਨੇ ਵਿਅੰਗ ’ਚ ਲਿਖਿਆ ਹੈ ਕਿ “ਸ਼ਰੂਤੀ ਕਾਂਡ ਕਦੀ ਵੀ ਨਹੀਂ ਸੀ ਵਾਪਰਨਾ ਜੇ ਪੰਜਾਬ ਵਿੱਚ ਲੱਚਰ ਅਸ਼ਲੀਲ ਗਾਉਣ ਵਾਲੇ ਗਾਇਕ ਨਾ ਹੁੰਦੇ ? ਅਸਲ ਵਿੱਚ ਐਡਾ ਵੱਡਾ ਦੋਸ਼ ਅੱਜ ਤੱਕ ਕਦੀ ਵੀ ਗੀਤਕਾਰਾਂ ਤੇ ਗਾਇਕਾਂ ’ਤੇ ਨਹੀਂ ਸੀ ਲੱਗਿਆ। ਗਾਇਕ ਅਤੇ ਗੀਤਕਾਰ ਇਸ ਅਸ਼ਲੀਲ ਦੋਸ਼ ਨੂੰ ਕਿਹੜੇ ਕਾਸਟਿਕ ਸੋਢੇ ਨਾਲ ਧੋਣਗੇ”
ਇਹ ਦਕੀਆਨੂਸੀ ਅਪ੍ਰੋਚ ਹੈ ਕਿ ਇਹ ਚਲਦੇ ਗੀਤ ਲੋਕਾਂ ਦੀ ਡਿਮਾਂਡ ਹੈ | ਇਹ ਲੋਕਾਂ ਨੂੰ ਮੂਰਖ ਬਣਾਕੇ ਖੁਦ ਨੂੰ ਵੱਡੇ ਵਿਦਵਾਨ ਸਿੱਧ ਕਰਨ ਵਾਲਾ ਮਸਲਾ ਮਾਤਰ ਹੈ | ਜੇ ਆਦਮੀਂ ਨੂੰ ਚੰਗਾ ਖਾਣ ਨੂੰ ਮਿਲਦਾ ਹੋਵੇ ਤਾਂ ਉਹ ਮਾੜਾ ਕਿਉਂ ਖਾਵੇਗਾ | ਗੀਤ-ਸੰਗੀਤ ਵੀ ਰੂਹ ਦੀ ਖੁਰਾਕ ਹੀ ਹੈ ਜਦ ਚੰਗੇ ਦੀ ਥਾਵੇਂ ਮਾੜੇ ਨਾਲ ਬਜ਼ਾਰ ਭਰ ਦਿੱਤਾ ਜਾਵੇ ਤੇ ਉੱਪਰੋਂ  ਤਰਕ ਦਿੱਤਾ ਜਾਵੇ ਕਿ ਲੋਕਾਂ ਦੀ ਡਿਮਾਂਡ ਹੈ ਤਾਂ ਸੋਚਣਾ ਚਾਹੀਦਾ ਹੈ ਕਿ ਲੋਕ ਮਾੜਾ ਚਾਹੁੰਦੇ ਹਨ ਜਾਂ ਉਹਨਾਂ ਨੂੰ ਧੱਕੇ ਨਾਲ ਪਰੋਸਿਆ ਜਾ ਰਿਹਾ ਹੈ ?ਸਿਹਤਮੰਦ ਗੀਤਕਾਰੀ ਤੇ ਗਾਇਕੀ ਚਿਰਾਂ ਤੱਕ ਅਸਰ ਇਸ ਲਈ ਰਖਦੀ ਹੈ ਕਿਉਂਕਿ ਲੋਕਾਂ ਨੇ ਉਸਨੂੰ ਰੂਹ ਨਾਲ ਪਿਆਰਿਆ ਹੁੰਦਾ ਹੈ | ਗੁਲਾਮ ਅਲੀ ਵਰਗਾ ਗ਼ਜ਼ਲ ਗਾਇਕ “ਰੱਬਾ ਯਾਰ ਮਿਲਾਦੇ ਤੂੰ ਮੇਰਾ ਮੈਂ ਹੋਰ ਕੁਝ ਨਹੀਂ ਮੰਗਦਾ” ਗਾਉਂਦਾ ਹੈ ਤਾਂ ਇਸਨੂੰ ਰਿਕਸ਼ੇ ਵਾਲੇ ਅਨਪੜ੍ਹ ਵੀਰ ਵੀ ਗੁਣਗੁਣਾਉਣ ਲਗਦੇ ਹਨ |
ਲੇਖਕ ਦੀ ਮਾਨਤਾ ਹੈ ਕਿ ਗੀਤ ਸੰਗੀਤ ਵਿੱਚ ਉਹੋ ਕੁਝ ਹੀ ਹੁੰਦਾ ਹੈ, ਜੋ ਬਹੁ ਸੰਮਤੀ ਸਮਾਜ ਦੀ ਰੂਹ ਵਿੱਚ ਹੁੰਦਾ ਹੈ। ਇਹ ਅਧੂਰਾ ਅਤੇ ਖਤਰਨਾਕ ਸੱਚ ਹੈ ਜਿਸ ਨਾਲ ਸਾਰੇ ਕਲਾਕਾਰ ਸਭ ਕਾਸੇ ਤੋਂ ਬਰੀ ਹੋ ਜਾਂਦੇ ਹਨ, ਇਸ ਤੋਂ ਇਹ ਵੀ ਭੁਲੇਖਾ ਪੈਂਦਾ ਹੈ ਕਿ ਗੀਤ (ਸਮੁੱਚੀ ਕਲਾ) ਸਿਰਫ ਤੇ ਸਿਰਫ ਮਨੋਰੰਜਨ ਲਈ ਹੈ, ਲੇਖਕ ਦੇ ਇਸ ਭੁਲੇਖੇ ਦਾ ਸ਼ਿਕਾਰ ਹੋਣ ਦੇ ਕਈ ਪ੍ਰਤੱਖ/ਅਪ੍ਰਤੱਖ ਵੇਰਵੇ ਲੇਖ ਵਿੱਚ ਮਿਲਦੇ ਹਨ ਜਿਵੇਂ ਪ੍ਰਤੱਖ ਤੌਰ ’ਤੇ “ਜੇ ਸਿਰਫ ਗੀਤ ਸਮਝ ਕੇ ਛੱਡ ਦੇਣਾ ਹੈ ਤਾਂ ਗੱਲ ਕੁਝ ਵੀ ਨਹੀਂ ਆਮ ਲੋਕ ਇਵੇਂ ਹੀ ਕਰਦੇ ਹਨ।” ਇਵੇਂ ਬਹੁਤ ਥਾਵੇਂ ਬੰਦੇ ਦੇ ਕਿਰਦਾਰ ’ਤੇ ਲਾਏ ਸੁਆਲੀਆ ਨਿਸ਼ਾਨ ਵੀ ਜਿਆਦਾਤਰ ਇਧਰ ਨੂੰ ਇਸ਼ਾਰਾ ਕਰਦੇ ਹਨ ਕਿ ਗਾਉਣ-ਪਾਣੀ ਸਿਰਫ ਮਨ ਬਹਿਲਾਵੇ ਦੀ ਚੀਜ ਹੈ |ਕਲਾ ਦਾ ਕੋਈ ਵੀ ਰੂਪ ਜੇਕਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤਾਂ ਨਾਲ ਹੀ ਉਹ ਸਮਾਜ ਨੂੰ ਮੋੜਵੇਂ ਰੂਪ ਵਿੱਚ ਪ੍ਰਭਾਵਿਤ ਵੀ ਕਰਦਾ ਹੈ | ਲੇਖਕ ਤੋਂ ਪੁੱਛਿਆ ਜਾਣਾ ਬਣਦਾ ਹੈ ਕਿ ਜੇ ਲਵਲੀ ਨਿਰਮਾਣ ਦੇਗਾਏ ਅਤੇ ਬਚਨ ਬੇਦਿਲ ਦੇ ਲਿਖੇ ਗੀਤ “ਤੇਰੀ ਮਹਿੰਦੀ ਰੰਗੀ ਪੱਗ ਦਿਆਂ ਪੇਚਾਂ ਉੱਤੇ ਮਰ ਗਈ ਮੈਂ ਪੱਟ ਹੋਣਿਆਂ” ਗੀਤ ਆਉਣ ਦੇ ਤੁਰੰਤ ਬਾਅਦ ਜਿਆਦਾਤਰ ਗਭਰੂ ਮਹਿੰਦੀ ਰੰਗੀ ਪੱਗ ਵਿੱਚ ਦਿਖਣ ਲਗਦੇ ਹਨ, ਕਿਉਂ ? ਹਾਲੇ ਹੁਣੇ ਪਿੱਛੇ ਦੀ ‘ਹਿੰਦੋਸਤਾਨ’ ਟਾਈਮਜ਼ ਦੀ ਖਬਰ ਸੀ ਕਿ ਧਮਾਕੇ ਕਰਨ ਵਾਲੇ ਨੂੰ ਬਲੈਕ ਫਰਾਈਡੇ ਫਿਲਮ ਨੇ ਉਤਸ਼ਾਹਿਤ ਕੀਤਾ | ਟਰੈਕਟਰਾਂ ਵਿਚੋਂ ਫੋਰਡ, ਮੋਟਰਸਾਈਕਲਾਂ ਵਿਚੋਂ ਬੋਲਟ ਨੌਜਵਾਨਾਂ ਨੂੰ ਹੀ ਨਹੀਂ ਹਰ ਪੰਜਾਬੀ ਨੂੰ ਟੁੰਬਦੇ ਕਿਉਂ ਹਨ ? ਇਸ ਪਿਛਲਾ ਕਾਰਨ ਕਿਤੇ ਗੀਤਾਂ ਵਿੱਚ ਇਹਨਾਂ ਦਾ ਹੱਦੋਂ ਵੱਧ ਜ਼ਿਕਰ ਤਾਂ ਨਹੀਂ ? ਜੇਕਰ ਹੈ ਤਾਂ “ਨਾ ਤੋਰੀ ਤਾਂ ਜੱਟ ਵਰੰਟਾਂ ਨਾਲ ਵੀ ਲੈਜੂਗਾ” ਜਾਂ ਹੋਰ ਅੱਜ ਚਲਦੇ “ਹੈਂਕੜਬਾਜ਼ੀ” ਵਾਲੇ ਗੀਤਾਂ  ਦਾ ਪ੍ਰਭਾਵ ‘ਸ਼ਰੂਤੀ ਕਾਂਢ’ ਵਰਗੇ ਮਾਮਲੇ ਦੇ ਰੂਪ ਵਿੱਚ ਸਾਹਮਣੇ ਕਿਉਂ ਨਹੀਂ ਆ ਸਕਦਾ ? ਆਖਣ ਦਾ ਅਰਥ ਗੀਤਾਂ ਦਾ ਸਮਾਜ ‘ਤੇ ਜੋ ਪ੍ਰਭਾਵ ਹੈ ਉਸਨੂੰ ਪਰ੍ਹੇ ਨਹੀਂ ਸੁੱਟਿਆ ਜਾ ਸਕਦਾ |
ਥੋੜ੍ਹੀ ਗੱਲ ਮੰਡੀ ਦੀ ਮੰਡੀ ਬਿਲਕੁਲ ਮਾਲ ਵੇਚਣ ਤੱਕ ਹੀ ਆਪਣੇ ਮਤਲਬ ਨੂੰ ਮਹਿਦੂਦ ਨਹੀਂ ਰਖਦੀ, ਉਸਦੀ ਲਗਾਤਾਰਤਾ ਨੂੰ ਵੀ ਧਿਆਨ ਵਿੱਚ ਰਖਦੀ ਹੈ | ਉਹ ਉਹਨਾਂ ਵਿਚਾਰਾਂ ਨੂੰ ਹੀ ਉਗਾਸਾ ਦਿੰਦੀ ਹੈ ਜੋ ਇਸਦੀ ਲਗਾਤਾਰਤਾ ਨੂੰ ਬਣਾਏ ਰੱਖਣ ਚ ਸਹਾਈ ਹੋਣ | ਜਗਸੀਰ ਜੀਦੇ ਨੂੰ ਸੁਣਨ ਵਾਲਿਆਂ ਦੀ ਕਮੀਂ ਨਹੀਂ ਉਸਨੂੰ ਮੰਡੀ ਸਪੇਸ ਕਿਉਂ ਨਹੀਂ ਦਿੰਦੀ ? ਕਿਉਂਕਿ ਉਹ ਜੇ ਇੱਕ ਵੇਰ ਖਪਤ ਦੀ ਮੰਗ ਪੂਰੀ ਕਰਦਾ ਹੈ ਤਾਂ ਇਸ ਮੰਡੀ ਦੀ ਲਗਾਤਾਰਤਾ ਤੇ ਕਾਟਾ ਮਾਰਨ ਵਾਲੇ ਗੀਤ ਗਾ ਕੇ ਲੋਕਾਂ ਨੂੰ ਇਸ ਸਿਸਟਮ ਦੀਆਂ ਚਾਲਾਂ ਸਾਦੇ ਜਿਹੇ ਢੰਗ ਨਾਲ ਸਮਝਾ ਰਿਹਾ ਹੈ  | ਮੰਡੀ ਉਸਨੂੰ ਤੇ ਉਸ ਵਰਗੇ ਹੋਰਾਂ ਨੂੰ ਪਿੱਛੇ ਧੱਕਣ ਦੀ ਸਾਰੀ ਵਾਹ ਲਾਵੇਗੀ |
ਗੀਤ ਅਸ਼ਲੀਲ ਇਸ ਲਈ ਹਨ ਕਿ ਸਮਾਜ ਅਸ਼ਲੀਲ ਹੈ, ਸਮਾਜ ਅਸ਼ਲੀਲ ਇਸ ਲਈ ਹੈ ਕਿਉਂਕਿ ਗੀਤ ਅਸ਼ਲੀਲ ਹਨ (ਉੱਪਰ ਦਿੱਤੇ ਤੱਥਾਂ ਅਨੁਸਾਰ ਮੁੜਵੇਂ ਰੂਪ ਚ ਪਏ ਪ੍ਰਭਾਵ ਕਾਰਨ)  ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਦੋਵੇਂ ਹੀ ਅਸ਼ਲੀਲ ਕਿਉਂ ਹਨ ?
ਸਾਡੇ ਸਮਾਜ ਨੇ ਵਿਕਾਸ ਕਿਸੇ ਇਨਕਲਾਬ ਰਾਹੀਂ ਨਹੀਂ ਕੀਤਾ | ਜਗੀਰਦਾਰੀ ਸਮਾਜ ਵਿਚਲੇ ਇਹ ਵਾਰਿਸ਼ ਸ਼ਾਹ ਦੀ ਹੀਰ ਦੇ ਕਿੱਸੇ ਵਰਗੇ ਵਿਚਾਰ ਲਗਾਤਾਰ ਅੰਦਰ-ਖਾਤੇ ਸਾਡੇ ਨਾਲ ਤੁਰੇ ਆਏ ਹਨ | ਜਗੀਰਦਾਰ ਦਾ ਆਪਣੇ ਰਾਹਕ (ਮੁਜਾਹਰੇ) ਦੀ ਪਤਨੀ ਨਾਲ ਪਹਿਲੀ ਰਾਤ ਗੁਜ਼ਾਰਨ ਦਾ ਰਿਵਾਜ਼ ਜਗੀਰਦਾਰੀ ਦੇ ਨਾਲ, ਟੁੱਟ ਜ਼ਰੂਰ ਗਿਆ ਹੈ, ਪਰ ਵਿਆਹ ਤੋਂ ਅਗਲੇ ਦਿਨ ਹੀ ਕਿਸੇ ਵੱਡ-ਵਡੇਰੇ ਦੀ ਮੜ੍ਹੀ ’ਤੇ ਮੱਥਾ ਟੇਕਣ ਜਾਣ ਦੇ ਰੂਪ ਵਿੱਚ ਹਾਲੇ ਵੀ ਤੁਰਿਆ ਆ ਰਿਹਾ ਹੈ | ਕਿਉਂਕਿ ਜਗੀਰਦਾਰੀ ਯੁੱਗ ਵਿੱਚ ਔਰਤ ਆਦਮੀਂ ਦੀ ਜਾਗੀਰ ਮਾਤਰ ਸੀ, ਉਸ ਵੱਲੋਂ ਕੋਈ ਵੀ ਭੋਰਾ ਜਿੰਨਾ “ਆਕੀ ਕੰਮ” ਜਾਂ ਆਪਣੀ ਕਿਸੇ ਮੰਗ ਮਨਾਉਣ ਲਈ ਕੀਤੇ ਆਹਰ ਨੂੰ ਉਸਦਾ ਚਲਿੱਤਰ ਬਣਾ ਦਿੱਤਾ ਜਾਂਦਾ ਸੀ | ਅਸ਼ਲੀਲਤਾ ਦੀ ਜੜ੍ਹ ਇੱਥੇ ਹੈ | ਜੋ ਵਿਰੋਧ ਨਿੱਕਲ ਕੇ ਸਾਹਮਣੇ ਆ ਰਿਹਾ ਹੈ ਉਹ ਸਾਡੇ ’ਤੇ ਪੂੰਜੀਵਾਦ ਦੇ ਅਸਰ ਕਾਰਨ ਆ ਰਿਹਾ ਹੈ | ਜਿੱਥੇ ਔਰਤ-ਮਰਦ ਦੋਵੇਂ ਕਿਸੇ ਲੋਟੂ ਦੇ ਕਰਿੰਦੇ ਹਨ | ਇਸ ਨਾਲ ਔਰਤ ਨੂੰ ਸਨਮਾਨ ਮਿਲਣਾ ਸ਼ੁਰੂ ਹੋਇਆ (ਇੱਕ ਪੱਖ ਤੋਂ) ਜਾਗੀਰਦਾਰ ਦੀ ਥਾਂ ਪੂੰਜੀਵਾਦੀ ਦੀ ਅੱਖ ਦਾ ਸ਼ਿਕਾਰ ਔਰਤ ਅੱਜ ਵੀ ਹੈ |

ਸੰਪਰਕ :
9815209617

Comments

  1. Joginder Bath da article kithe hai?? ki oh es blog te pia hai??

    ReplyDelete
  2. ਡਾਕਟਰ ਸੁਖਦੀਪ ਜੋਗਿੰਦਰ ਬਾਠ ਦਾ ਲੇਖ ਵੀ ਇਸੇ ਬਲਾਗ ਤੇ ਹੈ

    ReplyDelete

Post a Comment

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

ਗੱਲ 1984 ਦੇ ਦੰਗਿਆਂ ਦੀ

ਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ “ ਸੁਭਾਗ ” ਮਿਲਿਆ ਜਿਨ੍ਹਾਂ   ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ “ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ...

ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥ ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ। ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜ...