ਕੱਲ੍ਹ ਨੂੰ.......
ਅੱਜ
----
ਮੈਨੂੰ ਕਰ ਲੈਣ ਦੇ ਤੂੰ
ਰੱਜਵੀਆਂ ਗੱਲਾਂ ਪਿਆਰ ਦੀਆਂ ਦੋ ਚਾਰ
ਹੋ ਸਕਦੈ
ਕੱਲ੍ਹ ਨੂੰ
ਮੈਂ ਕੋਈ ਫਰਾਰ ਕੈਦੀ ਹੋਵਾਂ
ਜਮਾਨੇਂ ਦਾ
ਫਿਰ ਜਾਣ ਦੇ ਇਹਨਾਂ ਹੱਥਾਂ ਨੂੰ
ਤੇਰੀਆ ਕਾਲੀਆਂ ਸੰਘਣੀਆਂ ਜੁਲਫਾਂ 'ਚ
ਕੀ ਪਤਾ ਕੱਲ੍ਹ ਨੂੰ
ਲੱਗ ਜਾਣ ਇਹਨਾਂ ਨੂੰ ਹੱਥਕੜੀਆਂ
ਘਰ ਵਾਲਿਆਂ ਦੇ ਮੋਹ ਦੀਆ
ਅੱਜ ਤੂੰ ਮੈਨੂੰ ਸੌਂ ਜਾਣ ਦੇ ਤੇਰੀਆਂ ਜੁਲਫਾਂ ਦੀ ਛਾਵੇਂ
ਹੋ ਸਕਦੈ ਕੱਲ੍ਹ ਨੂੰ ਮੈਂ ਵਿੰਨ੍ਹਿਆਂ ਪਿਆ ਹੋਵਾਂ
ਤੇਰੇ ਕੋਲ ਈ ਮਿਹਣਿਆਂ ਦੇ ਤੀਰਾਂ ਨਾਲ
ਹੋ ਸਕਦੈ ਕੱਲ੍ਹ ਨੂੰ ਮੈਂ ਕੋਈ ਮਿਰਜਾਂ ਹੋਵਾਂ
ਤੇਰੀਆ ਪਲਕਾਂ ਦੀ ਛਾਵੇਂ ਵੱਢਿਆ ਪਿਆ
ਤੇ ਤੂੰ ਸਾਹਿਬਾਂ ਬਣੀ ਰੋਂਦੀ ਨਹੀਂ
ਮੁਸਕੁਰਾ ਰਹੀ ਹੋਵੇਂ
ਕੱਲ੍ਹ ਨੂੰ
ਕੁਛ ਵੀ ਹੋ ਸਕਦੈ
ਕੁਛ ਵੀ
ਕੱਲ੍ਹ ਨੂੰ.......
------
ਤੰਗ ਗਲੀਆਂ ਗੁਲਾਮ ਲੋਕ...
ਜਿੰਦਗੀ ਆ ਮੈਂ ਦਿਖਾਵਾਂ ਤੈਂਨੂੰ
ਜੋ ਤੈਂਨੂੰ ਕਦੇ ਨਹੀਂ ਮਿਲੇ
ਜਿੰਨਾਂ ਨੇਂ ਤੇਰੇ ਨਾਲ ਸਦਾ
ਦਫਾ ਚੁਤਾਲੀ ਲਗਾਈ ਰੱਖੀ
ਤੂੰ ਸ਼ਾਇਦ ਨਹੀਂ ਜਾਣਦੀ ਉਹਨਾਂ ਨੂੰ
ਆ ਮੈਂ ਦਿਖਾਵਾਂ ਤੈਂਨੂੰ
ਵਾਸੀ ਮੇਰੇ ਸ਼ਹਿਰ ਦੇ
ਤੰਗ ਗਲੀਆਂ ਵਰਗੀ ਸੋਚ
ਗੁਲਾਮ ਲੋਕ
ਵਾਸੀ ਮੇਰੇ ਸ਼ਹਿਰ ਦੇ
ਜੋ ਹਸਦੇ ਨੇਂ ਤਾਂ
ਹਾਸਾ ਵੀ ਝੁਰਦਾ ਜਾਪੇ
ਬੁਲ੍ਹਾਂ 'ਤੇ ਆ ਕੇ
ਜੋ ਰਿਸ਼ਤੇ ਵੀ ਨਿਭਾਉਂਦੇ ਨੇਂ
ਕਿਸੇ ਬੀਮਾਂ ਕਿਸ਼ਤ ਵਾਂਗੂੰ
ਜਿੰਦਗੀ ਆ ਮੈਂ ਦਿਖਾਵਾਂ ਤੈਂਨੂੰ
ਤੰਗ ਗਲੀਆਂ ਗੁਲਾਮ ਲੋਕ
ਹੱਕਾਂ ਦੀ ਜਿੰਨ੍ਹਾਂ ਕਦੇ ਸਾਰ ਨਾਂ ਲਈ
ਜੋ ਧਰਤੀ 'ਤੇ ਬੋਝ ਬਣੇ ਰਹੇ
ਜੋ ਕਦੇ ਸਿਰ ਉਠਾ ਕੇ ਚੱਲਣਾ ਸਿੱਖ ਨਾਂ ਸਕੇ
ਬੱਸ ਰੀਂਗਦੇ ਰਹਿਣਾ ਹੀ ਸੁਆਦ ਬਣ ਗਿਆ ਜਿੰਨ੍ਹਾਂ ਦਾ
ਜਿੰਦਗੀ ਆ ਮੈਂ ਦਿਖਾਵਾਂ ਤੈਂਨੂੰ
ਤੰਗ ਗਲੀਆਂ ਗੁਲਾਮ ਲੋਕ...........
-ਬਿੰਦਰਪਾਲ ਫਤਿਹ.
9464510678
Comments
Post a Comment