ਸੋਨੇ ਦੀ ਸਵੇਰ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਮਿਹਨਤਾਂ ਦਾ ਮੁੱਲ ਆਪ ਪਾਉਣਾਂ ਲੋਕਾ ਨੇਂ,
ਧਰਤੀ ਤੇ ਸਵਰਗ ਬਨਾਉਣਾਂ ਲੋਕਾ ਨੇ !
ਇਕੋ ਜਿੰਨੀ ਖ਼ੁਸ਼ੀ ਸਾਰਿਆਂ ਦੇ ਜੀਣ ਨੂੰ,
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ !
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਭੁੱਖਾ ਰਹੂਗਾ ਸੋਊ ਨਾ ਕੋਈ ਫੁੱਟਪਾਥ ਤੇ,
ਜੀਣ ਦਾ ਸਮਾਨ ਹੋਊ ਸਬ ਵਾਸਤੇ !
ਰੋਲੂਗਾ ਨਾ ਕੋਈ ਸਧਰਾਂ ਕਵਾਰੀਆਂ,
ਦਿਲ ਤੇ ਗਰੀਬ ਦੇ ਨਾ ਫੇਰੂ ਆਰੀਆਂ !
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਓੂਗਾ,
ਸਾਰਿਆਂ ਦੇ ਨਾਲ ਇਨਸਾਫ਼ ਹੋਓੂਗਾ !
ਜੁਗਾਂ ਦੇ ਲਤਾੜੇ ਜ਼ਿੰਦਗੀ `ਚ ਆਉਣਗੇ ,
ਜਨਤਾ ਦੇ ਦੋਸ਼ੀ ਪੂਰੀ ਸਜਾ ਪਾਉਣਗੇ !
ਡਰੂ ਨਾ ਕੋਈ ਕਿਸੇ ਨੂੰ ਡਰਾਓੂ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ !
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ,
ਮਜ਼ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ !
ਦੁਨੀਆਂ ਤੇ ਇੱਕੋ ਹੀ ਜਮਾਤ ਹੋਵੇਗੀ,
ਰੋਜ ਹੀ ਦਿਵਾਲ਼ੀ ਵਾਲੀ ਰਾਤ ਹੋਵੇਗੀ !
ਰੱਜ-ਰੱਜ ਖਾਣਗੇ ਕਮਾਓੂ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ !
ਅਵਤਾਰ "ਪਾਸ਼"
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਮਿਹਨਤਾਂ ਦਾ ਮੁੱਲ ਆਪ ਪਾਉਣਾਂ ਲੋਕਾ ਨੇਂ,
ਧਰਤੀ ਤੇ ਸਵਰਗ ਬਨਾਉਣਾਂ ਲੋਕਾ ਨੇ !
ਇਕੋ ਜਿੰਨੀ ਖ਼ੁਸ਼ੀ ਸਾਰਿਆਂ ਦੇ ਜੀਣ ਨੂੰ,
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ !
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਭੁੱਖਾ ਰਹੂਗਾ ਸੋਊ ਨਾ ਕੋਈ ਫੁੱਟਪਾਥ ਤੇ,
ਜੀਣ ਦਾ ਸਮਾਨ ਹੋਊ ਸਬ ਵਾਸਤੇ !
ਰੋਲੂਗਾ ਨਾ ਕੋਈ ਸਧਰਾਂ ਕਵਾਰੀਆਂ,
ਦਿਲ ਤੇ ਗਰੀਬ ਦੇ ਨਾ ਫੇਰੂ ਆਰੀਆਂ !
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਊ ਹਾਣੀਆਂ !
ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਓੂਗਾ,
ਸਾਰਿਆਂ ਦੇ ਨਾਲ ਇਨਸਾਫ਼ ਹੋਓੂਗਾ !
ਜੁਗਾਂ ਦੇ ਲਤਾੜੇ ਜ਼ਿੰਦਗੀ `ਚ ਆਉਣਗੇ ,
ਜਨਤਾ ਦੇ ਦੋਸ਼ੀ ਪੂਰੀ ਸਜਾ ਪਾਉਣਗੇ !
ਡਰੂ ਨਾ ਕੋਈ ਕਿਸੇ ਨੂੰ ਡਰਾਓੂ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ !
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ,
ਮਜ਼ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ !
ਦੁਨੀਆਂ ਤੇ ਇੱਕੋ ਹੀ ਜਮਾਤ ਹੋਵੇਗੀ,
ਰੋਜ ਹੀ ਦਿਵਾਲ਼ੀ ਵਾਲੀ ਰਾਤ ਹੋਵੇਗੀ !
ਰੱਜ-ਰੱਜ ਖਾਣਗੇ ਕਮਾਓੂ ਹਾਣੀਆਂ,
ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ !
ਅਵਤਾਰ "ਪਾਸ਼"
Comments
Post a Comment