ਪਾਸ਼ ਦੀ ਕਵਿਤਾ ਸੱਚ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ, ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ| ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ| ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ, ਯੁੱਗ ਵਿਚ ਬਦਲ ਜਾਂਦਾ ਹੈ, ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ, ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ| ਕੱਲ੍ਹ ਜਦ ਇਹ ਯੁੱਗ, ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ, ਸਮੇਂ ਦੀ ਸਲਾਮੀ ਲਏਗਾ, ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ| ਹੁਣ ਸਾਡੀ ਉਪਦਰੀ ਜ਼ਾਤ ਨੂੰ, ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ; ਇਹ ਕਹਿ ਛੱਡਣਾ, ਕਿ ਝੁੱਗੀਆਂ ’ਚ ਪਸਰਿਆ ਸੱਚ, ਕੋਈ ਸ਼ੈਅ ਨਹੀਂ ! ਕੇਡਾ ਕੁ ਸੱਚ ਹੈ ? ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ..... ਖੁੱਲੀ ਚਿੱਠੀ ਮਸ਼ੂਕਾਂ ਨੂੰ ਖਤ ਲਿਖਣ ਵਾਲਿਓ| ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ| ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ! ਨਸੀਹਤ ਦੇਣ ਵਾਲਿਓ! ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਏਗੀ| ਬੰਦੂਕਾਂ ਵਾਲਿਓ! ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ...
Comments
Post a Comment