Skip to main content

ਇਕ ਹੋਰ ਇਤਿਹਾਸ..

Binny Barnalvi


 ਬਿੰਨੀ ਬਰਨਾਲਵੀ ਮੇਰੇ ਗੁਆਂਢੀ ਸ਼ਹਿਰ ਬਰਨਾਲਾ ਦਾ ਰਹਿਣ ਵਾਲਾ ਹੈ ਮੈਨੂੰ ਬਿੰਨੀ ਦੀ ਇਹ ਕਵਿਤਾ ਪਸੰਦ ਆਈ ਤੇ ਮੈਂ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਨਾਲ ਹੀ ਮੈਂ ਆਪਣੇ ਵੀਰ ਬਿੰਨੀ ਦਾ ਵੀ ਧੰਨਵਾਦ  ਕਰਨਾਂ ਚਾਹਾਂਗਾ ਜਿਸਨੇਂ ਕਿ ਇਹ ਕਵਿਤਾ ਮੈਨੂੰ ਭੇਜੀ.......


ਇਕ ਹੋਰ ਇਤਿਹਾਸ....

ਐਵੇਂ ਊਂਘਦੇ-ਰੀਂਗਦੇ,
ਰੋਂਦੇ-ਕੁਰਲਾਉਂਦੇ,
ਡਿੱਗਦੇ-ਢਹਿੰਦੇ,
ਲੇਲੜੀਆਂ ਕੱਢਦੇ,
ਦਿਨ ਕੱਟਣ ਨੂੰ,
ਜ਼ਿੰਦਗੀ ਨਹੀਂ ਕਹਿੰਦੇ ।
ਜ਼ਿੰਦਗੀ ਦੀਆਂ ਜੜ੍ਹਾਂ 'ਚ ਖੌਫ ਦਾ ਪਾਣੀ ਦੇਣਾ,
ਆਪਣੀ ਹੋਂਦ ਨੂੰ ਭੁੱਲਾ ਕੇ ਅੰਤਲੇ ਦਿਨਾਂ ਨੂੰ ਸੱਦਾ ਦੇਣਾ।
ਇਕ ਰੋਟੀ ਤੇ ਘਿਓ ਲਾ, ਸਾਬਾ ਰੋਟੀਆਂ ਦਾ ਚੋਪੜਨਾ,
ਜ਼ਿੰਦਗੀ ਨਹੀਂ।
ਚੁੱਲੇ ਦੀ ਅੱਗ ਤੇ,
ਸੀਨੇ 'ਚ ਬਲਦੀ ਅੱਗ ਵਿਚ ਬਹੁਤ ਫਰਕ ਹੁੰਦੈ।
ਅਸੀਂ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੁੰਦੇ।
ਅਸੀਂ ਆਪਣੇ ਇਤਿਹਾਸ ਨੂੰ ਨਹੀਂ ਭੁੱਲ ਸਕਦੇ।
ਅਸੀਂ ਆਪਣੇ ਇਤਿਹਾਸ ਤੇ ਬਣੀਆਂ,
ਆਪਣੇ ਯੋਧਿਆਂ ਦੀਆਂ ਪੈੜਾਂ ਨੂੰ ਮਿਟਣ ਨਹੀਂ ਦੇਣਾ।
ਹੋ ਸਕਿਆ ਤਾਂ ਪੈੜਾਂ ਤੇ ਪੈੜਾਂ,
ਬਣਾਉਣ ਲਈ,
ਭਵਿੱਖ ਲਈ ਕੁੱਝ ਨਿਸ਼ਾਨੀਆਂ
ਬਚਾਉਣ ਲਈ,
ਸੂਲਾਂ ਚੋਭ ਪੈਰੀਂ,
ਤੁਪਕਾ-ਤੁਪਕਾ ਲਹੂ ਨਾਲ,
ਇਕ ਹੋਰ ਇਤਿਹਾਸ ਸਿਰਜੀਏ,
ਪਰ ਗੱਲਾਂ ਨਾਲ ਮਹਿਲ ਨਹੀਂ ਬਣੀਦੇ,
ਯੁੱਗ ਪਲਟਣ ਲਈ ਤਖਤਿਆਂ ਨੂੰ,
ਪਲਟਣਾ ਪੈਂਦਾ।
ਤੇ ਇਸ ਲਈ ਕੱਲੇ-ਕਾਰੇ ਬੰਦੇ ਦੀ ਨਹੀਂ,
ਲੋੜ ਹੈ,
ਕਾਫਲਿਆਂ ਦੀ,
ਹੌਂਸਲਿਆਂ ਦੀ,
ਉਮੀਦਾਂ ਦੀ,
ਮਰਦਾਂ ਦੀ,
ਗਠਜੋੜ ਦੀ,
ਇਕ ਹੋਣ ਦੀ,
ਜ਼ਾਤਾਂ-ਮਜ਼ਹ੍ਹਬਾਂ ਨੂੰ ਭੁਲਾ ਕੇ,
ਇਨਸਾਨੀਅਤ ਅਪਨਾਉਣ ਦੀ,
ਬੱਸ ਹੁਣ ਲੋੜ ਹੈ ਉਸ ਪਲ ਦੀ...
ਜਦੋਂ ਸਿਰਜਿਆ ਜਾਏਗਾ ਇਤਿਹਾਸ ਦੇ ਪੰਨਿਆਂ ਤੇ
ਇਕ ਹੋਰ ਇਤਿਹਾਸ....
ਇਕ ਹੋਰ ਇਤਿਹਾਸ....



                                          ਬਿੰਨੀ ਬਰਨਾਲਵੀ
                        email-binnybarnalvi@yahoo.in                         

Comments

  1. ਆਪਣੀ ਕਵਿਤਾ ਦੇ ਉੱਤੇ ਹੁਣ ਮੈਂ ਕੀ ਕੁਮੈਂਟ ਦੇਵਾਂ ਬਸ ਏਨਾ ਹੀ ਕਹਾਂਗਾ ਕਿ ਅਜੇ ਸਿੱਖ ਰਿਹਾਂ, ਤੇ ਅੱਗੇ ਵੀ ਸਿੱਖਦਾ ਰਹਾਂ ਏਹੋ ਅਰਦਾਸ ਏ।

    ReplyDelete
  2. ਐਵੇਂ ਊਂਘਦੇ-ਰੀਂਗਦੇ,
    ਰੋਂਦੇ-ਕੁਰਲਾਉਂਦੇ,
    ਡਿੱਗਦੇ-ਢਹਿੰਦੇ,
    ਲੇਲੜੀਆਂ ਕੱਢਦੇ,
    ਦਿਨ ਕੱਟਣ ਨੂੰ,
    ਜ਼ਿੰਦਗੀ ਨਹੀਂ ਕਹਿੰਦੇ ।
    Bahut khoob

    ReplyDelete
  3. ਐਵੇਂ ਊਂਘਦੇ-ਰੀਂਗਦੇ,
    ਰੋਂਦੇ-ਕੁਰਲਾਉਂਦੇ,
    ਡਿੱਗਦੇ-ਢਹਿੰਦੇ,
    ਲੇਲੜੀਆਂ ਕੱਢਦੇ,
    ਦਿਨ ਕੱਟਣ ਨੂੰ,
    ਜ਼ਿੰਦਗੀ ਨਹੀਂ ਕਹਿੰਦੇ ।
    Wah...

    ReplyDelete
  4. ਐਵੇਂ ਊਂਘਦੇ-ਰੀਂਗਦੇ,
    ਰੋਂਦੇ-ਕੁਰਲਾਉਂਦੇ,
    ਡਿੱਗਦੇ-ਢਹਿੰਦੇ,
    ਲੇਲੜੀਆਂ ਕੱਢਦੇ,
    ਦਿਨ ਕੱਟਣ ਨੂੰ,
    ਜ਼ਿੰਦਗੀ ਨਹੀਂ ਕਹਿੰਦੇ ।
    wah...

    ReplyDelete

Post a Comment

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...