Skip to main content

Posts

ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ

ਜਦੋਂ ਕੋਈ ਸੱਤ੍ਹਾ ਰੂੜੀਵਾਦੀ ਕਦਰਾਂ ਕੀਮਤਾਂ ਅਤੇ ਸ਼ੁੱਧਤਾ ਦੇ ਸਿਧਾਂਤ ਦੇ ਆਧਾਰ ਉੱਤੇ ਨਿਰੋਲ ਫਾਸ਼ੀਵਾਦੀ ਖਾਸਾ ਰੱਖਦੀ ਹੋਵੇ ਤਾਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿ ਉਹ ਸੱਭਿਆਚਾਰਕ ਅਦਾਰਿਆਂ ਉੱਤੇ ਆਪਣਾ ਗਲਬਾ ਵਧਾਵੇਗੀ। ਇਸ ਗਲਬੇ ਨਾਲ ਹੀ ਉਹ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉਹ ਪੜ੍ਹਾਵੇਗੀ ਜੋ ਉਹ ਪੜ੍ਹਾਉਣਾ ਚਾਹੁੰਦੀ ਹੈ। ਕਾਫ਼ੀ ਦਿਨਾਂ ਤੋਂ ਪੂਨਾ ਦੇ ਫ਼ਿਲਮ ਅਤੇ ਟੈੱਲੀਵਿਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੀ ਨਿਯੁਕਤੀ ਉੱਥੋਂ ਦੇ ਵਿਦਿਆਰਥੀਆਂ ਨੂੰ ਰਾਸ ਨਹੀਂ ਆ ਰਹੀ। ਵਿਦਿਆਰਥੀਆਂ ਨੇ ਨਿਯੁਕਤੀ ਦੇ ਰੋਸ ਵਿੱਚ ਆਪਣੇ ਤਰੀਕੇ ਨਾਲ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਚੇਅਰਮੈਨ ਦੀ ਨਿਯੁਕਤੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਹਰ ਦਿਨ ਰੋਸ ਮੁਜ਼ਾਹਰਾ ਕਰ ਰਹੇ ਹਨ।ਵਿਦਿਆਰਥੀ ਨਵੇਂ ਚੇਅਰਮੈਨ ਗਜਿੰਦਰ ਚੌਹਾਨ ਦੀ ਨਿਯੁਕਤੀ ਤੋਂ ਖੁਸ਼ ਨਹੀਂ ਕਿਉਂ ਕਿ ਉਨ੍ਹਾ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਰਾਜਨੀਤੀ ਤੋਂ ਅਸਰਅੰਦਾਜ਼ ਹੈ ਅਤੇ ਭਾਜਪਾ ਦੀਆਂ ਸੰਘੀ ਕਾਰਵਾਈਆਂ ਦਾ ਹੀ ਹਿੱਸਾ ਹੈ। ਮੁਲਕ ਭਰ ਦੇ ਬੁੱਧੀਜੀਵੀਆਂ ਅਤੇ ਫ਼ਿਲਮ ਹਦਾਇਤਕਾਰਾਂ ਦੀ ਹਮਾਇਤ ਵਿਦਿਆਰਥੀਆਂ ਦੇ ਨਾਲ ਹੈ।ਵਿਦਿਆਰਥੀ ਚੌਹਾਨ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ ਪਰ ਚੋਣਕਾਰ ਆਪਣੀ ਚੋਣ 'ਤੇ ਅੜੇ ਹੋਏ ਹਨ। ਅਜਿਹੀਆਂ ਕਾਰਵਾਈਆਂ ਨਾਲ ਬੀਤੇ ਇੱਕ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਸੰਘ ਵਿਚਲਾ ਰਿਸ਼ਤਾ ਦਿਨ-ਬ-ਦਿਨ ਹੋਰ ...

ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ

ਆਲਮੀ ਪੱਧਰ 'ਤੇ ਸੰਘਰਸ਼ਾਂ ਦਾ ਦੌਰ ਅੱਜ ਤੇਜ਼ ਹੋ ਚੁੱਕਿਆ ਹੈ। ਸੰਘਰਸ਼ ਦੇ ਪਿੜ ਚਾਹੇ ਕਿਤੇ ਵੀ ਹੋਣ ਪਰ ਇਹ ਸੰਘਰਸ਼ ਮਨੁੱਖ ਦੀ ਬਿਹਤਰ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਦੀ ਤਰਫ਼ਦਾਰੀ ਕਰਦੇ ਹੋਏ ਬੰਦੇ ਦੀ ਬੰਦਿਆਈ ਨੂੰ ਵੱਡਾ ਕਰਨ ਲਈ ਲੜੇ ਜਾ ਰਹੇ ਹਨ। ਇਨ੍ਹਾਂ ਵਿੱਚ ਕਿਤੇ ਮਨੁੱਖੀ ਹਕੂਕਾਂ ਦੀ ਮੰਗ ਸ਼ਾਮਲ ਹੁੰਦੀ ਹੈ ਤਾਂ ਕਿਤੇ ਹਕੂਕਾਂ ਦੇ ਹਵਾਲੇ ਨਾਲ ਇਨਸਾਫ਼ ਦੀ ਮੰਗ। ਦੋਵਾਂ ਹੀ ਹਾਲਤਾਂ ਵਿੱਚ ਮਨੁੱਖੀ ਨਾਬਰੀ ਭਾਰੂ ਹੁੰਦੀ ਹੈ। ਇਨ੍ਹਾਂ ਸੰਘਰਸ਼ਾਂ ਵਿੱਚ ਜਦੋਂ ਵੀ ਲੋਕ ਰੋਹ ਤੇਜ਼ ਹੁੰਦਾ ਹੈ ਤਾਂ ਸੱਤ੍ਹਾ ਉੱਤੇ ਕਾਬਜ਼ ਮੁਕਾਮੀ ਤਾਕਤਾਂ ਸੰਘਰਸ਼ ਨੂੰ ਤੋੜਨ ਜਾਂ ਖੁਰਦ-ਬੁਰਦ ਕਰਨ ਲਈ ਹਰ ਹਰਬਾ ਵਰਤਦੀਆਂ ਹਨ।ਇਨ੍ਹਾਂ ਹਰਬਿਆਂ ਵਿੱਚ ਪੁਲੀਸ ਦੀ ਵਰਤੋਂ ਸੱਤ੍ਹਾ ਦੀ ਪਹਿਲਕਦਮੀ ਵਜੋਂ ਸਾਹਮਣੇ ਆਉਂਦੀ ਹੈ।  ਬੀਤੇ ਕਈ ਦਿਨਾਂ ਤੋਂ ਬਾਲਟੀਮੋਰ ਵਿੱਚ ਇੱਕ ਸਿਆਹਫਾਮ ਵਿਅਕਤੀ ਫਰੈੱਡੀ ਗਰੇ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਤੋ ਬਾਅਦ ਅਮਰੀਕੀ ਸਟੇਟ ਮੈਰੀਲੈਂਡ ਦਾ ਸ਼ਹਿਰ ਬਾਲਟੀਮੋਰ, ਇਨਸਾਫ਼ ਪਸੰਦ ਲੋਕਾਂ ਦੇ ਸੰਘਰਸ਼ ਦਾ ਪਿੜ ਬਣਿਆ ਹੋਇਆ ਹੈ। ਫ੍ਰੈੱਡੀ ਗਰੇ ਨੂੰ ਜੇਬ ਵਿੱਚ ਚਾਕੂ ਬਰਾਮਦ ਕੀਤੇ ਜਾਣ ਪਿੱਛੋਂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਪੁਲੀਸ ਦੁਆਰਾ ਅਣਮਨੁੱਖੀ ਤਰੀਕੇ ਨਾਲ ਧੂਹ ਕੇ ਗੱਡੀ ਵਿੱਚ ਸੁੱਟਿਆ ਗਿਆ। ਇਸ ਦੌਰਾਨ ਫ੍ਰੈੱਡੀ ਦੀ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ ਜਿਸ ਦਾ ਸਿੱਟਾ ਉਸ ਦੇ ਕੋਮਾ ਵਿੱਚ ਜਾਣ ਤੋਂ ਬਾਅਦ ਮੌਤ ਦੇ ਰੂਪ ...

ਪੰਜਾਬ ਦਾ ਮੋਗਾ ਕਾਂਡ ਅਤੇ ਸਲਮਾਨ ਨੂੰ ਹੋਈ ਸਜਾ

ਮੁਲਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੂੰ ਵਧਾਈ ਦੇਣ ਅਤੇ ਮਿਲਣ ਵਾਲਿਆਂ ਵਿੱਚ ਸਲਮਾਨ ਵੀ ਇੱਕ ਸੀ।ਟੀਵੀ 'ਤੇ ਦੋਵਾਂ ਨੂੰ ਜੱਫ਼ੀਆਂ ਪਾਉਂਦਿਆਂ ਨੂੰ ਮੀਡੀਆ ਵਾਲੇ ਸਾਰਾ ਦਿਨ ਵਿਖਾਉਂਦੇ ਰਹੇ। ਇਹ ਵੀ ਉਹ ਵੇਲਾ ਸੀ ਜਦੋਂ ਸਲਮਾਨ 'ਤੇ ਇੱਕ ਗਰੀਬ ਬੰਦੇ ਨੂੰ ਆਪਣੀ ਗੱਡੀ ਹੇਠਾਂ ਸ਼ਰਾਬ ਦੇ ਨਸ਼ੇ ਵਿੱਚ ਦਰੜ ਦੇਣ ਦਾ ਕੇਸ ਚੱਲ ਰਿਹਾ ਸੀ। ਇਹ ਉਹ ਦੌਰ ਵੀ ਸੀ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗੁਜਰਾਤ ਦੇ 2002 ਦੇ ਦੰਗਿਆਂ ਬਾਬਤ ਕੇਸ ਚੱਲ ਰਿਹਾ ਸੀ।  ਖੈਰ ਇਸ ਤੋਂ ਪਹਿਲਾਂ ਸਲਮਾਨ ਨੇ ਨਰਿੰਦਰ ਮੋਦੀ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਤੰਗ ਵੀ ਉਡਾਈ ਸੀ। ਪ੍ਰਧਾਨ ਮੰਤਰੀ ਅਤੇ ਸਲਮਾਨ ਖਾਨ ਰਲ ਕੇ ਪਤੰਗ ਉਡਾਉਂਦੇ ਹੋਏ ਉਸ ਵੇਲੇ ਕਿਸੇ ਨੇ ਇਹ ਸੁਆਲ ਨਾ ਤਾਂ ਸਲਮਾਨ ਨੂੰ ਕੀਤਾ ਕਿ ਉਹ ਦੰਗਿਆਂ ਦੇ ਇਲਜ਼ਾਮ ਝੱਲ ਰਹੇ ਮੋਦੀ ਨਾਲ ਪਤੰਗ ਕਿਉਂ ਚੜ੍ਹ ਰਿਹਾ ਹੈ, ਨਾ ਹੀ ਨਰਿੰਦਰ ਮੋਦੀ ਨੂੰ ਕੀਤਾ ਕਿ ਉਹ ਇੱਕ ਕਤਲ ਕਰਨ ਦੇ ਇਲਜ਼ਾਮ ਸਹੇੜ੍ਹੇ ਹੋਏ ਬੰਦੇ ਨਾਲ ਜੱਫ਼ੀਆਂ ਕਿਉਂ ਪਾ ਰਿਹਾ ਹੈ ? ਖੈਰ! ਸਲਮਾਨ ਨੂੰ ਸਜਾ ਹੋ ਗਈ ਹੈ। ਕਈਆਂ ਨੂੰ ਦੁੱਖ ਹੈ ਇਸ ਗੱਲ ਦਾ ਕਿ ਸਜਾ ਕਿਉਂ ਹੋਈ। ਕਈ ਇਸ ਕਰਕੇ ਦੁਖੀ ਹਨ ਕਿ ਉਹ ਸਲਮਾਨ ਨੂੰ ਇੱਕ ਸਿਤਾਰਾ ਮੰਨਦੇ ਹਨ ਅਤੇ ਉਸ ਦੀਆਂ ਫ਼ਿਲਮਾਂ ਦੇ ਪ੍ਰਸੰਸ਼ਕ ਵੀ ਹਨ ਅਤੇ ਕੁਝ ਕੁ ਨੂੰ ਸਲਮਾਨ ਦੀਆਂ ਸੈੱਟ 'ਤੇ ਚੱਲ ਰਹੀਆਂ ਫ਼ਿਲਮਾਂ ਦੇ ਨੁਕਸਾਨ ਦਾ ਜ਼ਿਆਦਾ...

ਦਸਤਾਵੇਜ਼ੀ ਫ਼ਿਲਮ ਇੰਡੀਆ'ਜ਼ ਡੌਟਰ' ਦੀ ਪੇਸ਼ਕਾਰੀ ਅਤੇ ਭਾਰਤੀ ਸਮਾਜ

2012 ਵਿੱਚ ਹੋਏ ਦਿੱਲੀ ਬਲਾਤਕਾਰ ਸਬੰਧੀ ਲੇਸਲੀ ਉਦਵਿਨ ਦੀ ਦਸਤਾਵੇਜ਼ੀ ਫ਼ਿਲਮ ਇੰਡੀਆ'ਜ਼ ਡੌਟਰ' ਦੀ ਪੇਸ਼ਕਾਰੀ ਤੋਂ ਬਾਅਦ  ਰਾਜਨੀਤੀ ਕਾਫ਼ੀ ਗਰਮਾਈ ਰਹੀ ਅਤੇ ਸੰਸਦ ਤੋਂ ਲੈ ਕੇ ਭਾਰਤੀ ਮੀਡੀਆ ਵਿੱਚ ਵੀ ਇਸ ਫ਼ਿਲਮ ਨੂੰ ਵੇਖਣ ਜਾ ਨਾ ਵੇਖਣ ਬਾਬਤ ਬਹਿਸ ਹੁੰਦੀ ਰਹੀ ਪਰ ਫ਼ਿਲਮਸਾਜ਼ ਦੀ ਕਿਸੇ ਨਹੀਂ ਸੁਣੀ ਕਿ ਉਹ ਫ਼ਿਲਮ ਰਾਹੀਂ ਕਿਹੋ ਜਿਹੇ ਸਮਾਜ ਦੀ ਪੇਸ਼ਕਾਰੀ ਕਰ ਰਹੀ ਹੈ। ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ ਬਿਨਾਂ ਉਹ ਲੋਕ ਵੀ ਇਸ ਫ਼ਿਲਮ ਦਾ ਵਿਰੋਧ ਕਰਦੇ ਰਹੇ ਜਿਨ੍ਹਾਂ ਨੇ ਇਸ ਫ਼ਿਲ਼ਮ ਨੂੰ ਵੇਖਿਆ ਤੱਕ ਨਹੀਂ ਸੀ। ਫ਼ਿਲਮ ਬਲਾਤਕਾਰੀਆਂ ਦੇ ਹਵਾਲੇ ਨਾਲ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਗੱਲ ਕਰਦੀ ਹੈ ਅਤੇ ਉਸ ਗਲਬੇ ਦੀ ਗੱਲ ਕਰਦੀ ਹੈ ਜੋ ਸਦੀਆਂ ਤੋਂ ਭਾਰਤ ਅੰਦਰ ਮਰਦ ਦਾ ਔਰਤ 'ਤੇ ਲਗਾਤਾਰ ਬਣਿਆ ਹੋਇਆ ਹੈ ਸਮਾਜਕ ਬਣਤਰ ਅਤੇ ਪਿੱਤਰ ਸੱਤ੍ਹਾ ਦੀ ਇਸ ਸੌੜੀ ਸੋਚ ਦੇ ਨਮੂਨੇ ਸਾਨੂੰ ਅਕਸਰ ਸਾਡੀਆਂ ਫ਼ਿਲਮਾਂ ਵਿੱਚ ਵੀ ਵੇਖਣ ਨੂੰ ਮਿਲ ਜਾਂਦੇ ਹਨ ਪਿਛਲੇ ਦਿਨਾਂ ਵਿੱਚ ਮੈਂ ਟੈੱਲੀਵਿਜ਼ਨ 'ਤੇ ਦੱਖਣ ਭਾਰਤੀ ਫ਼ਿਲਮ ਵੇਖ ਰਿਹਾਂ ਸੀ ਤਾਂ ਉਸ ਫ਼ਿਲਮ ਵਿੱਚ ਨਾਇਕ ਵੱਲੋਂ ਚਲਦੀ ਬੱਸ ਵਿੱਚ ਨਾਇਕਾ ਨੂੰ ਸਰੀਰਕ ਛੇੜਖਾਨੀ ਕਰਦੇ ਮਨਚਿਲਆਂ ਨੂੰ ਬੱਸ ਵਿੱਚ ਹੀ ਕੁੱਟਿਆ ਜਾਂਦਾ ਹੈ ਪਰ ਨਾਲ ਹੀ ਉਨ੍ਹਾਂ ਨੂੰ ਪੁਲੀਸ ਸਟੇਸ਼ਨ ਵਿੱਚ ਉਨ੍ਹਾਂ ਦੇ ਘਰਵਾਲਿਆਂ ਦੇ ਦਿਲ ਨੂੰ ਦੁੱਖ ਨਾ ਪਹੁੰਚਣ ਦਾ ਹਵਾਲਾ ਦੇ ਕੇ ਗ੍ਰਿਫ਼ਤਾਰੀ ਤੋਂ ਵੀ ਬਚਾ ਲਿਆ ਜਾਂਦਾ ਹ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...