2012 ਵਿੱਚ ਹੋਏ ਦਿੱਲੀ ਬਲਾਤਕਾਰ ਸਬੰਧੀ ਲੇਸਲੀ ਉਦਵਿਨ ਦੀ ਦਸਤਾਵੇਜ਼ੀ ਫ਼ਿਲਮ ਇੰਡੀਆ'ਜ਼
ਡੌਟਰ' ਦੀ ਪੇਸ਼ਕਾਰੀ ਤੋਂ ਬਾਅਦ ਰਾਜਨੀਤੀ ਕਾਫ਼ੀ ਗਰਮਾਈ ਰਹੀ ਅਤੇ ਸੰਸਦ ਤੋਂ ਲੈ ਕੇ
ਭਾਰਤੀ ਮੀਡੀਆ ਵਿੱਚ ਵੀ ਇਸ ਫ਼ਿਲਮ ਨੂੰ ਵੇਖਣ ਜਾ ਨਾ ਵੇਖਣ ਬਾਬਤ ਬਹਿਸ ਹੁੰਦੀ ਰਹੀ ਪਰ
ਫ਼ਿਲਮਸਾਜ਼ ਦੀ ਕਿਸੇ ਨਹੀਂ ਸੁਣੀ ਕਿ ਉਹ ਫ਼ਿਲਮ ਰਾਹੀਂ ਕਿਹੋ ਜਿਹੇ ਸਮਾਜ ਦੀ ਪੇਸ਼ਕਾਰੀ ਕਰ
ਰਹੀ ਹੈ। ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ ਬਿਨਾਂ ਉਹ ਲੋਕ ਵੀ ਇਸ ਫ਼ਿਲਮ ਦਾ ਵਿਰੋਧ
ਕਰਦੇ ਰਹੇ ਜਿਨ੍ਹਾਂ ਨੇ ਇਸ ਫ਼ਿਲ਼ਮ ਨੂੰ ਵੇਖਿਆ ਤੱਕ ਨਹੀਂ ਸੀ। ਫ਼ਿਲਮ ਬਲਾਤਕਾਰੀਆਂ ਦੇ
ਹਵਾਲੇ ਨਾਲ ਬਿਮਾਰ ਮਾਨਸਿਕਤਾ ਵਾਲੇ ਸਮਾਜ ਦੀ ਗੱਲ ਕਰਦੀ ਹੈ ਅਤੇ ਉਸ ਗਲਬੇ ਦੀ ਗੱਲ
ਕਰਦੀ ਹੈ ਜੋ ਸਦੀਆਂ ਤੋਂ ਭਾਰਤ ਅੰਦਰ ਮਰਦ ਦਾ ਔਰਤ 'ਤੇ ਲਗਾਤਾਰ ਬਣਿਆ ਹੋਇਆ ਹੈ ਸਮਾਜਕ
ਬਣਤਰ ਅਤੇ ਪਿੱਤਰ ਸੱਤ੍ਹਾ ਦੀ ਇਸ ਸੌੜੀ ਸੋਚ ਦੇ ਨਮੂਨੇ ਸਾਨੂੰ ਅਕਸਰ ਸਾਡੀਆਂ ਫ਼ਿਲਮਾਂ
ਵਿੱਚ ਵੀ ਵੇਖਣ ਨੂੰ ਮਿਲ ਜਾਂਦੇ ਹਨ ਪਿਛਲੇ ਦਿਨਾਂ ਵਿੱਚ ਮੈਂ ਟੈੱਲੀਵਿਜ਼ਨ 'ਤੇ ਦੱਖਣ
ਭਾਰਤੀ ਫ਼ਿਲਮ ਵੇਖ ਰਿਹਾਂ ਸੀ ਤਾਂ ਉਸ ਫ਼ਿਲਮ ਵਿੱਚ ਨਾਇਕ ਵੱਲੋਂ ਚਲਦੀ ਬੱਸ ਵਿੱਚ ਨਾਇਕਾ
ਨੂੰ ਸਰੀਰਕ ਛੇੜਖਾਨੀ ਕਰਦੇ ਮਨਚਿਲਆਂ ਨੂੰ ਬੱਸ ਵਿੱਚ ਹੀ ਕੁੱਟਿਆ ਜਾਂਦਾ ਹੈ ਪਰ ਨਾਲ ਹੀ
ਉਨ੍ਹਾਂ ਨੂੰ ਪੁਲੀਸ ਸਟੇਸ਼ਨ ਵਿੱਚ ਉਨ੍ਹਾਂ ਦੇ ਘਰਵਾਲਿਆਂ ਦੇ ਦਿਲ ਨੂੰ ਦੁੱਖ ਨਾ
ਪਹੁੰਚਣ ਦਾ ਹਵਾਲਾ ਦੇ ਕੇ ਗ੍ਰਿਫ਼ਤਾਰੀ ਤੋਂ ਵੀ ਬਚਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਨਾਇਕ ਵੱਲੋਂ ਨਾਇਕਾ ਨੂੰ ਜੋ ਕਿਹਾ ਜਾਂਦਾ ਹੈ ਉਹ ਠੀਕ ਉਸੇ ਰੁਝਾਨ ਦੀ ਨੁਮਾਇੰਦਗੀ ਕਰਦਾ ਹੈ ਜੋ ਹਰ ਕੁੜੀ ਦੇ ਬਲਾਤਕਾਰ ਦੇ
ਮਾਮਲੇ ਵਿੱਚ ਚਲਦਾ ਹੀ ਆ ਰਿਹਾ ਹੈ ਕਿ ਕੁੜੀਆਂ ਨੂੰ ਕੱਪੜੇ ਇਹੋ ਜਿਹੇ ਨਹੀਂ ਪਹਿਨਣੇ
ਚਾਹੀਦੇ ਜਿਸ ਨਾਲ ਮੁੰਡਿਆਂ ਨੂੰ ਛੇੜਨ ਲਈ ਮਜ਼ਬੂਰ ਹੋਣਾ ਪਵੇ। ਸਮਾਜ ਕਿਹੋ ਜਿਹਾ ਹੈ ?
ਬਲਾਤਕਾਰੀ ਮੁਕੇਸ਼ ਦੀ ਮਾਨਸਿਕ ਦਸ਼ਾ ਕਿਸ ਦੀ ਨੁੰਮਾਇੰਦਗੀ ਕਰਦੀ ਹੈ ? ਇਹੋ ਜਿਹੇ ਹੋਰਨਾਂ
ਕਈ ਸੁਆਲਾਂ ਨਾਲ ਰੂਬਰੂ ਹੋਣ ਲਈ ਇਸ ਲੇਖ ਨੂੰ ਪੜ੍ਹਿਆ ਜਾ ਸਕਦਾ ਹੈ ਇਹ ਲੇਖ ਪੰਜਾਬੀ ਪੱਤਰਕਾਰ ਅਤੇ ਦਸਤਾਜ਼ੇਜ਼ੀ ਫ਼ਿਲਮਸਾਜ਼ ਦਲਜੀਤ ਅਮੀ ਦੁਆਰਾ ਲਿਖਿਆ ਗਿਆ ਹੈ। ਲੇਖ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
-ਬਿੰਦਰਪਾਲ ਫ਼ਤਿਹ
Comments
Post a Comment