Skip to main content

ਕੰਗਾਰੂਆਂ ਦੀ ਧਰਤੀ ਦਾ ਬਾਗੀ - ਨੈਡ ਕੈਲੀ


ਦੁਨੀਆਂ ਦਾ ਇਤਿਹਾਸ ਜਿੱਥੇ ਲੋਕਾਂ ਓੁੱਪਰ ਜ਼ੁਲਮ ਕਰਨ ਵਾਲਿਆਂ ਨਾਲ ਭਰਿਆ ਪਿਆ ਹੈ ਓੁੱਥੇ ਹੀ ਇਹਨਾਂ ਜ਼ੁਲਮੀਆਂ ਦਾ ਮੁੰਹ ਭੰਨਣ ਵਾਲੇ ਸੂਰੇ ਵੀ ਜਨਮਦੇ ਰਹੇ ਨੇਂ
ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ
ਮੌਤ ਬਣ ਕੇ ਮੌਤ ਦੀ ਆਓੁਂਦੇ ਰਹੇ ਨੇਂ ਲੋਕ
ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ
ਜੁਲਮ ਦੇ ਗਲ ਸੰਗਲੀ ਪਾਓੁਂਦੇ ਰਹੇ ਨੇਂ ਲੋਕ
ਅਜਿਹੇ ਨਾਬਰ ਦੁਨੀਆਂ ਦੇ ਹਰ ਕੋਨੇਂ ' ਹੋਏ ਨੇਂ ਪਰ ਸਾਡਾ ਦਾਇਰਾ ਜਿਆਦਾਤਰ ਭਾਰਤ ਜਾਂ ਪੰਜਾਬ ਤੱਕ ਹੀ ਮਹਿਦੂਦ ਰਹਿ ਜਾਂਦਾ ਹੈ ਜੇਕਰ ਇਸ ਦਾਇਰੇ ਤੋਂ ਬਾਹਰ ਆਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਜ਼ੁਲਮ ਖ਼ਿਲਾਫ਼ ਲੜਨ ਵਾਲੇ ਅਜਿਹੇ ਹਜ਼ਾਰਾਂ ਯੋਧਿਆਂ ਨਾਲ ਭਰੀ ਪਈ ਹੈ ਸਾਨੂੰ ਇਹਨਾਂ ਸੂਰਿਆਂ ਤੋਂ ਵੀ ਆਪਣੀਂ ਜਵਾਨੀ ਨੂੰ ਜਾਣੂ ਕਰਾਓੁਣਾ ਚਾਹੀਦਾ ਹੈ ਤਾਂ ਜੋ ਇਹਨਾਂ ਯੋਧਿਆਂ ਦੇ ਵੱਖ ਵੱਖ ਹਲਾਤਾਂ, ਸੋਚ ਅਤੇ ਜ਼ਰਬਿਆ ਤੋਂ ਸਾਡੇ ਲੋਕ ਕੁੱਝ ਸਿੱਖ ਸਕਣ ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀ ਲੇਖਕ ਜਿਆਦਾਤਰ ਆਪਣੇ ਪੰਜਾਬੀਅਤ ਦੇ ਵਿਸ਼ੇ ਤੱਕ ਹੀ ਮਹਿਦੂਦ ਰਹਿੰਦੇ ਹਨ ਓੁਹ ਪੰਜਾਬ ਜਾਂ ਭਾਰਤ ਵਾਲੇ ਡੱਬੇ ਵਿੱਚ ਰਹਿ ਕੇ ਹੀ ਖੁਸ਼ ਰਹਿੰਦੇ ਹਨ ਵੱਧ ਤੋਂ ਵੱਧ ਸਿੱਖਣ ਦੇ ਸੰਦਰਭ ਵਿੱਚ ਜੋ ਗੱਲ ਅੰਗਰੇਜੀ ਵਿੱਚ ਆਮ ਆਖੀ ਜਾਂਦੀ ਹੈ ਓੁਹ ਇਹ ਹੈ ਕਿ " If you want to learn more you have to step out of the box”ਸੋ ਸਾਨੂੰ ਆਪਣੇਂ ਭਾਰਤ ਅਤੇ ਪੰਜਾਬ ਵਾਲੇ ਦਾਇਰੇ ਵਿੱਚੋਂ ਬਾਹਰ ਕੇ ਵੱਧ ਤੋ ਵੱਧ ਸਿੱਖਣਾਂ ਚਾਹਿਦਾ ਹੈ ਤਾਂ ਜੋ ਸਾਡੀਆਂ ਆਓੁਣ ਵਾਲੀਆਂ ਪੀੜ੍ਹੀਆਂ ਇਹਨਾਂ ਜੁਝਾਰੂਆਂ ਦੇ ਇਤਿਹਾਸ ਤੋਂ ਸੇਧ ਲੈ ਸਕਣ 
ਅਜਿਹੇ ਬਾਗੀ ਓੁਸ ਸਮੇਂ ਪੈਦਾ ਹੁੰਦੇ ਨੇਂ ਜਦ ਕੋਈ ਸਰਕਾਰ ਜਾਂ ਵਿਅਕਤੀ ਆਪਣੇਂ ਤਾਨਾਸ਼ਾਹੀ ਰਵੱਈਏ ਰਾਹੀਂ ਲੋਕਾਂ ਨੂੰ ਇੰਝ ਚਲਾਓੁਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਇਹ ਤਾਨਾਸ਼ਾਹੀ ਕਰਨ ਵਾਲੇ ਚਾਹੁੰਦੇ ਹੋਣ ਇਸੇ ਸੰਦਰਭ ਵਿੱਚ ਨਿੱਕ ਨੋਲਟ ਕਹਿੰਦਾ ਹੈ " ਲੋਕ ਜੋ ਮੈਨੂੰ ਬਾਗੀ ਕਹਿੰਦੇ ਨੇਂ, ਓੁਹ ਲੋਕ ਨੇਂ ਜੋ ਚਾਹੁੰਦੇ ਸੀ ਕਿ ਮੈਂ ਓੁਹ ਸਭ ਕਰਾਂ ਜੋ ਇਹ ਚਾਹੁੰਦੇ ਸਨ"
ਕਾਰਨੀਂ ਵਿਲਸਨ ਕਹਿੰਦਾ ਹੈਜੇਕਰ ਕੋਈ ਮੇਰੇ ਤੇ ਬਹੁਤ ਜਿਆਦਾ ਦਬਾਅ ਬਣਾਏਗਾ ਤਾਂ ਆਪਣੇਂ ਆਪ ਮੈਂ ਬਾਗੀ ਹੋ ਜਾਵਾਂਗਾ"
( ਓੁਹ ਘਰ ਜਿੱਥੇ ਨੈਡ ਕੈਲੀ ਅਤੇ ਪਰਿਵਾਰ ਰਹੇ )
ਅਜਿਹਾ ਹੀ ਇਕ ਵਿਅਕਤੀ ਜੋ ਅਸਟਰੇਲੀਆ ਦੀ ਧਰਤੀ ਤੇ ਜਨਮਿਆਂ, ਸਰਕਾਰੀ ਜੁਲਮ ਅਤੇ ਤਸ਼ੱਦਦ ਸਹਿੰਦਾ - ਸਹਿੰਦਾ ਬਾਗੀ ਹੋ ਗਿਆ ਜੌਹਨ (ਰੈਡ) ਕੈਲੀ ਆਇਰਲੈਂਡ ਦਾ ਰਹਿਣ ਵਾਲਾ ਸੀ ਅਤੇ 1820 ' ਇਸਦਾ ਜਨਮ ਹੋਇਆ । 1841 ਵਿੱਚ ਇਸਨੂੰ ਦੋ ਸੂਰ ਚੋਰੀ ਕਰਨ ਦੇ ਦੋਸ਼ ਵਿੱਚ ਸੱਤ ਸਾਲ ਦੀ ਕੈਦ ਦੀ ਸਜ੍ਹਾ ਕੀਤੀ ਗਈ । 1848 ਵਿੱਚ ਜਦ ਜੌਹਨ ਕੈਲੀ ਦੀ ਸਜ੍ਹਾ ਖਤਮ ਹੋਈ ਤਾਂ ਓੁਹ ਪੋਰਟ ਫਿਲਿਪ ਗਿਆ ਜਿੱਥੇ 18 ਨਵੰਬਰ 1850 ਨੂੰ ਓੁਸਨੇਂ ਜੇਮਜ਼ ਤੇ ਮੇਰੀ ਕੁਇਨ ਦੀ ਲੜਕੀ ਐਲਨ ਕੁਇਨ ਨਾਲ ਵਿਆਹ ਕੀਤਾਜੌਹਨ ਕੈਲੀ ਅਤੇ ਐਲਨ ਕੁਇਨ ਦੇ ਘਰ ਜੂਨ 1855 ਨੂੰ ਨੈਡ ਕੈਲੀ ਦਾ ਜਨਮ ਹੁੰਦਾ ਹੈਨੈਡ ਦਾ ਜਨਮ ਅਸਟਰੇਲੀਆ ਦੇ ਰਾਜ ਵਿਕਟੋਰੀਆਂ ਦੇ ਸ਼ਹਿਰ ਬੇਵਰਿਜ ਵਿੱਚ ਹੋਇਆ ਸੀਨੈਡ ਦੀ ਭੈਣ ਐਨੀ ਕੈਲੀ ਸੀਭਰਾ ਜਿਮ ਕੈਲੀ ਨੈਡ ਤੋਂ ਚਾਰ ਸਾਲ ਛੋਟਾ ਸੀਜੋ ਮੌਤ ਤੱਕ ਇਕ ਦੂਜੇ ਨਾਲ ਰਹੇ ਓੁਹ ਸੀ ਨੈਡ ਕੈਲੀ ਅਤੇ ਓੁਸਦਾ ਸਭ ਤੋਂ ਛੋਟਾ ਭਰਾ ਡੈਨ ਕੈਲੀਨੈਡ ਦਾ ਸਭ ਤੋਂ ਕਰੀਬੀ ਮਿੱਤਰ ਜੋ ਬਾਇਰਨ ਸੀ, ਜੋ ਕਿ ਬਹੁਤ ਪੜ੍ਹਿਆ ਲਿਖਿਆ ਨੌਜਵਾਨ ਸੀ ਅਤੇ ਇਸਨੇਂ ਵੀ ਆਖਰੀ ਸਾਹ ਤੱਕ ਨੈਡ ਦਾ ਸਾਥ ਦਿੱਤਾ
ਨੈਡ ਕੈਲੀ )
1866 ਵਿੱਚ ਜਦ ਨੈਡ ਕੈਲੀ ਦੇ ਪਿਤਾ ਜੌਹਨ ਕੇਲੀ ਦੀ ਮੌਤ ਹੋਈ ਤਾਂ ਪਰਿਵਾਰਿਕ ਜੁੰਮੇਵਾਰੀ ਦਾ ਸਾਰਾ ਬੋਝ ਨੈਡ ਤੇ ਆਓੁਣ ਪਿਆਪਰਿਵਾਰ ਵਿੱਚ ਮਾਂ ਅਤੇ ਭੈਣ ਭਰਾਵਾਂ ਨੁੰ ਪਾਲਣ ਲਈ ਓੁਸਨੇਂ ਸਭ ਕੁੱਝ ਕੀਤਾ । ਨੈਡ ਨੂੰ 1869 'ਚ ਹੀ ਪਹਿਲੀ ਵਾਰ ਕਿਸੇ ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ।  ਇਲੈਵਨ ਮਾਈਲ ਕਰੀਕ ਰਹਿੰਦਿਆਂ ਨੈਡ ਦੀ ਪਹਿਚਾਣ ਹੈਰੀ ਪਾਵਰਜ਼ ਨਾਲ ਹੋਈ ਜਿਸਨੇ ਨੈਡ ਨੂੰ ਅੰਤਰ-ਰਾਜੀ ਸੜਕਾਂ ਓੁੱਪਰ ਲੁੱਟਾਂ ਕਰਨਾਂ ਅਤੇ ਜੰਗਲਾਂ ਵਿੱਚ ਛੁਪ ਕੇ ਰਹਿਣਾਂ ਸਿਖਾਇਆ । ਨੈਡ ਦਾ ਹੈਰੀ ਪਾਵਰਜ ਨੂੰ ਮਿਲਣਾਂ ਹੀ ਓੁਸਦੀ ਦੂਜੀ ਗਿਰਫਤਾਰੀ  ਦਾ ਕਾਰਨ ਬਣਿਆ ਪਰ ਇਸ ਦੇ ਨਾਲ ਨਾਲ ਨੈਡ ਓੁੱਪਰ ਦੋ ਹਾਈਵੇ ਡਕੈਤੀਆਂ ਦਾ ਕੇਸ ਵੀ ਪਾ ਦਿੱਤਾ ਗਿਆ । ਨੈਡ ਦਾ ਰਿਮਾਂਡ  ਨੇਟਨਜ਼ ਦੇ ਜੇਮਜ ਬਾਬਿੰਗਟਨ ਨੁੰ ਦੇ ਦਿੱਤਾ ਗਿਆ ਜੋ ਕਿ ਇਕ ਨੇਕ ਦਿਲ ਇਨਸਾਨ ਸੀ ।  ਰਿਹਾਈ ਤੋਂ ਬਾਅਦ ਨੈਡ ਜੇਮਜ ਬਾਬਿੰਗਟਨ ਨੂੰ ਓੁਸਦੇ ਚੰਗੇ ਰਵੱਈਏ ਕਰਕੇ ਚਿੱਠੀ ਵੀ ਲਿਖਦਾ ਹੈ । ਇਸਤੋਂ ਬਾਅਦ ਨੈਡ ਨੂੰ ਦੋ ਧੜ੍ਹਿਆਂ ਦੇ ਝਗੜ੍ਹੇ ਵਿੱਚ ਸ਼ਾਮਿਲ ਹੋਣ ਕਾਰਨ ਛੇ ਮਹੀਨੇਂ ਦੀ ਸਜ੍ਹਾ ਹੋਈ ਅਤੇ ਮਾਰਚ 1871 ਨੂੰ ਓੁਹ ਜੇਲ੍ਹ ਤੋਂ ਰਿਹਾ ਹੁੰਦਾ ਹੈ ।
ਰਿਹਾਈ ਤੋਂ ਇਕ ਮਹੀਨੇਂ ਬਾਅਦ ਨੈਡ ਇਸੈਹੀਆ (ਵਾਈਲਡ) ਰਾਇਟ ਨੂੰ ਮਿਲਦਾ ਹੈ ਜੋ ਗਰੈਟਾ ਵਿੱਚ ਨੈਡ ਦੇ ਰਿਸ਼ਤੇਦਾਰ ਅਲੈਗਜੇਂਡਰ ਗੁਨ ਨੂੰ ਚੋਰੀ ਕੀਤੇ ਘੋੜੇ ਤੇ ਮਿਲਣ ਆਓੁਂਦਾ ਹੈ । ਨੈਡ ਅਤੇ ਅਲੈਗਜੇਂਡਰ ਕੋਲ ਜਦ ਵਾਈਲਡ ਰਾਇਟ ਰੁਕਦਾ ਹੈ ਤਾਂ ਓੁਸਦਾ ਚੋਰੀ ਦਾ ਘੋੜ੍ਹਾ ਭੱਜ ਨਿਕਲਦਾ ਹੈ । ਵਾਪਸੀ ਸਮੇਂ ਓੁਹ ਅਲੈਗਜੇਂਡਰ ਦਾ ਘੋੜਾ ਮੰਗਵਾਂ ਲੈ ਲੈਂਦਾ ਹੈ ਅਤੇ ਕਹਿੰਦਾ ਹੇ ਕਿ ਜੇਕਰ ਗੁੰਮ ਹੋਇਆ ਘੋੜਾ ਓੁਹਨਾਂ ਨੂੰ ਮਿਲ ਜਾਵੇ ਤਾਂ ਓੁਹ ਮੰਗਵੇਂ ਲਏ ਘੋੜੇ ਬਦਲੇ ਓੁਸਦਾ ਘੋੜਾ ਰੱਖ ਸਕਦੇ ਹਨ । ਇਸੇ ਸਮੇਂ ਦੋਰਾਨ  ਗਵਾਚੇ ਹੋਏ ਘੋੜੇ ਦਾ ਮਾਲਕ ਮੈਨਸਫੀਲਡ ਥਾਣੇਂ ਵਿੱਚ ਘੋੜੇ  ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੰਦਾ ਹੈ ।
ਗਰੈਟਾ ਵਿੱਚੋਂ ਗੁਜਰਦਿਆਂ ਸੀਨੀਅਰ ਕਾਂਸਟੇਬਲ ਹਾਲ, ਨੈਡ ਕੈਲੀ ਨੂੰ ਚੋਰੀ ਹੋਏ ਘੋੜੇ ਕਾਰਨ ਸੰਮਣ ਜਾਰੀ ਕਰਦਾ ਹੈ ਅਤੇ ਆਪਣੀਂ ਕਾਰਵਾਈ ਨੂੰ ਪੂਰਾ ਕਰਨ ਲਈ ਓੁਹ ਨੈਡ ਨੂੰ ਕੁੱਝ ਕਾਗਜਾਂ ਦੇ ਦਸਤਖਤ ਕਰਨ ਨੂੰ ਕਹਿੰਦਾ ਹੈ ਜਿਸ ਤੋਂ ਨੈਡ ਕੈਲੀ ਇਨਕਾਰ ਕਰ ਦਿੰਦਾ ਹੈ । ਦੋਵਾਂ ਵਿੱਚ ਇਸ ਗੱਲ ਨੂੰ ਲੈ ਕੇ  ਬਹਿਸ ਹੋ ਜਾਂਦੀ ਹੈ ਅਤੇ ਬਹਿਸ ਝਗੜੇ ਤੱਕ ਪਹੁੰਚ ਜਾਂਦੀ ਹੈ । ਕਾਂਸਟੇਬਲ ਹਾਲ ਗੁੱਸੇ ਵਿੱਚ ਆਪਣੀਂ ਰਿਵਾਲਰ ਕੱਢ ਕੇ ਨੈਡ ਤੇ ਗੋਲੀ ਚਲਾਓੁਂਦਾ ਹੈ ਅਤੇ ਨੈਡ ਓੁਸਦੇ ਵਾਰ ਤੋਂ ਬਚਾ ਕਰ ਜਾਂਦਾ ਹੈ । ਕਾਂਸਟੇਬਲ ਨਾਲ ਝਗੜ੍ਹਾ ਕਰਨ ਅਤੇ ਚੋਰੀ ਦੇ ਘੋੜੇ ਦੇ ਕੇਸ ਅਧੀਨ ਨੈਡ ਦੀ ਫਿਰ ਗਿਰਫਤਾਰੀ ਹੁੰਦੀ ਹੈ ਅਤੇ ਤਿੰਨ ਸਾਲ ਦੀ ਸਜਾ ਹੁੰਦੀ ਹੈ ।

1874 ਪੈਂਟਰਿਜ ਜੇਲ੍ਹ ਤੋਂ ਨੈਡ ਦੀ ਰਿਹਾਈ ਹੁੰਦੀ ਹੈ ਅਤੇ ਇਸ ਆਸ ਨਾਲ ਘਰ ਆਓੁਂਦਾ ਹੈ ਕਿ ਸ਼ਾਇਦ ਹੁਣ ਜ਼ਿੰਦਗੀ ਕਿਸੇ ਚੰਗੇ ਪਾਸੇ ਤੁਰੇ ਪਰ ਨੇਡ ਇਕ ਕੈਥੋਲਿਕ ਘਰਾਣੇਂ ਨਾਲ ਸੰਬੰਧ ਰੱਖਦਾ ਸੀ ਅਤੇ ਇਹ ਕੈਥੋਲਿਕ ਲੋਕ ਸਮੇਂ ਦੇ ਪ੍ਰਸ਼ਾਸ਼ਨ ਦੀ ਅੱਖ ਵਿੱਚ ਬਹੁਤ ਰੜਕਦੇ ਸਨ । ਸੋ ਸੁਭਾਵਿਕ ਹੀ ਦੁਬਾਰਾ ਟਕਰਾ ਦਾ ਹੋਣਾਂ ਲਾਜਮੀਂ ਸੀ । ਨੈਡ ਦੇ ਘਰ ਆਓੁਂਦਿਆਂ ਓੁਸਨੁੰ ਪਤਾ ਚੱਲਦਾ ਹੇ ਕਿ ਓੁਸਦੀ ਮਾਂ ਨੇਂ ਜੋਰਜ ਕਿੰਗ ਨਾਮ ਦੇ ਅਮਰੀਕੀ ਨਾਲ ਵਿਆਹ ਕਰ ਲਿਆ ਹੈ ਅਤੇ ਭੈਣ ਮਾਰਗਾਰੈਟ ਨੇਂ ਇਕ ਪਰਿਵਾਰਿਕ ਮਿੱਤਰ ਬਿੱਲ ਸਕਿਲੀਅਨ ਨਾਲ ਵਿਆਹ ਕਰ ਲਿਆ ਹੈ । ਨੈਡ ਨੂੰ ਇਹ ਜਾਣ ਕੇ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਓੁਸਦੀ ਭੈਣ ਐਨੀਂ ਦੀ ਇਕ ਬੇਟੀ ਦੇ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ ਹੈ । ਨੈਡ ਇਹ ਸੁਣ ਕੇ ਗੁੱਸੇ ਨਾਲ ਭਰ ਜਾਂਦਾ ਹੈ ਕਿ ਓੁਸਦੀ ਭੈਣ ਦੀ ਬੇਟੀ ਦਾ ਪਿਤਾ ਗਰੈਟਾ ਪੁਲਿਸ ਥਾਣੇਂ ਦਾ ਕਾਂਸਟੇਬਲ ਫਲੂਡ ਸੀ ਜਿਸਨੇਂ ਨੈਡ ਦੀ ਭੈਣ ਅਤੇ ਬੇਟੀ ਨੂੰ ਅਪਨਾਓੁਣ ਤੋਂ ਇਨਕਾਰ ਕਰ ਦਿੱਤਾ ਸੀ । ਬਸ ਇਹ ਸਰਕਾਰੀ ਤਸ਼ੱਦਦ ਦਾ ਓੁਹ ਕਾਰਾ ਸੀ ਜਿਸਨੇਂ ਨੈਢ ਦੇ ਹੱਥਾਂ 'ਚ ਹਥਿਆਰ ਦੇ ਦਿੱਤੇ ।
( ਨੈਡ ਕੇਲੀ ਦਾ ਛੋਟਾ ਭਰਾ ਡੈਨ ਕੇਲੀ )
ਇਹ ਕਾਮਸਟੇਬਲ ਓਹੀ ਫਲੂਡ ਸੀ ਜਿਸਨੇਂ ਨੈਡ ਕੈਲੀ ਦੇ ਜੇਲ੍ ਹੁੰਦਿਆਂ ਦਾ ਫਾਇਦਾ ਓੁਠਾ ਕੇ ਓੁਸਦੇ ਭਰਾ ਜਿਮ ਕੈਲੀ (ਬਾਰ੍ਹਾਂ ਸਾਲ) ਅਤੇ ਡੈਨ ਕੈਲੀ (ਦਸ ਸਾਲ) ਓੁੱਪਰ ਘੋੜ੍ਹਾ ਚੋਰੀ ਕਰਨ ਦਾ ਝੂਠਾ ਕੇਸ ਪਾ ਕੇ ਇਕ ਰਾਤ ਜੇਲ੍ਹ 'ਚ ਤਸ਼ੱਦਦ ਕੀਤਾ ਸੀ । ਕਾਂਸਟੇਬਲ ਫਲੂਡ ਨੂੰ ਮਜਬੂਰਨ ਦੋਹਨਾਂ ਭਰਾਵਾਂ ਡੈਨ ਅਤੇ ਜਿਮ ਨੂੰ ਛੱਡਣਾਂ ਪਿਆ ਕਿਓੁਂ ਕਿ ਇਹ ਦੋਹਨੋਂ ਜਿਸ ਵਿਅਕਤੀ ਕੋਲ ਕੰਮ ਕਰਦੇ ਸਨ ਓੁਸਨੇ ਬਿਆਨ ਦੇ ਦਿੱਤਾ ਸੀ ਕਿ ਕੈਲੀ ਭਰਾਵਾਂ ਕੋਲ ਫੜ੍ਹਿਆ ਗਿਆ ਘੋੜ੍ਹਾ ਓਸਦਾ ਸੀ ਅਤੇ ਓਸਨੇਂ ਹੀ ਕੈਲੀ ਭਰਾਵਾਂ ਨੂੰ ਵਰਤਣ ਲਈ ਦਿੱਤਾ ਹੋਇਆ ਸੀ ।

1878 ਨੈਡ ਕੈਲੀ ਦੇ ਘਰ ਕਾਂਸਟੇਬਲ ਅਲੈਗਜੇਂਡਰ ਫਿਟਜਪੈਟਰਿਕ ਆਓੁਂਦਾ ਹੈ ਜੋ ਕਿਸੇ ਦੀਆਂ ਚੋਰੀ ਹੋਈਆਂ ਗਾਵਾਂ ਦਾ ਇਲਜਾਮ ਨੈਡ ਦੇ ਘਰਦਿਆਂ ਓੁੱਤੇ ਲਗਾ ਦਿੰਦਾ ਹੈ । ਇਸੇ ਦੋਰਾਨ ਓਹ ਐਲਨ ਕੇਲੀ ਦੀ ਕੁੜੀ ਕੇਟ ਕੈਲੀ ਦੀ ਇੱਜਤ ਨੂੰ ਹੱਥ ਪਾ ਲੈਂਦਾ ਹੈ ਪਰ ਐਲਨ ਕੋਲਾ ਚੁੱਕਣ ਵਾਲੀ ਸ਼ਾਵਲ ਨਾਲ ਓੁਸਦੇ ਹੱਥ ਤੇ ਵਾਰ ਕਰ ਦਿੰਦੀ ਹੈ ਅਤੇ  ਘਰ ਦੇ ਸਭ ਮਰਦ ਫਿਟਜਪੇਟਰਿਕ ਨੂੰ ਜਮੀਨ ਦੇ ਵਿਛਾ ਕੇ ਕੁੱਟਦੇ ਹਨ । ਆਪਣੀਂ ਤਸੱਲੀ ਕਰਕੇ ਓੁਹ ਫਿਟਜਪੈਟਰਿਕ ਦੇ ਹੱਥ ਤੇ ਹੋਏ ਜਖਮ ਦੀ ਪੱਟੀ ਵੀ ਕਰਦੇ ਹਨ । ਫਿਟਜਪੈਟਰਿਕ ਇਹ ਕਹਿ ਕੇ ਚਲਾ ਜਾਂਦਾ ਹੇ ਕਿ ਓੁਸਨੂੰ ਕੈਲੀਆਂ ਦੇ ਘਰ ਕੁੱਝ ਵੀ ਬਰਾਮਦ ਨਹੀਂ ਹੋਇਆ, ਨਾ ਹੀ ਕੈਲੀਆਂ ਨੇ ਓੁਸਨੂੰ ਕੋਈ ਨੁਕਸਾਨ ਪਹੁੰਚਾਇਆ ਇਸ ਲਈ ਓੁਹ  ਕੋਈ ਕਾਰਵਾਈ ਨਹੀਂ ਕਰੇਗਾ । ਇਸ ਘਟਨਾਂ ਸਮੇਂ ਨੈਡ ਕੈਲੀ ਅਸਟਰੇਲੀਆ ਦੇ ਨਿਓੂ ਸਾਓੂਥ ਵੇਲਜ ਨਾਮੀਂ ਸੂਬੇ ਦੇ ਜੰਗਲਾਂ ਵਿੱਚ ਕਿਸੇ ਅਣਜਾਣੀਂ ਥਾਂ ਤੇ ਰਹਿ ਰਿਹਾ ਸੀ ।

15 ਅਪ੍ਰੈਲ 1878 ਨੂੰ ਫਿਟਜਪੈਟਰਿਕ ਬਨੈਲਾ ਥਾਣੇਂ ਵਿੱਚ ਆਪਣੇਂ ਹੱਥ ਤੇ ਹੋਏ ਜਖਮ ਦੀ ਰਿਪੋਰਟ ਲਿਖਾ ਦਿੰਦਾ ਹੈ ਜਿਸ ਵਿੱਚ ਓੁਹ ਇਲਜਾਮ ਲਾਓੁਂਦਾ ਹੈ ਕਿ ਇਹ ਜਖਮ ਨੈਡ ਕੈਲੀ ਅਤੇ ਓੁਸਦੇ ਛੋਟੇ ਭਰਾ ਡੈਨ ਕੈਲੀ, ਓੁਸਦੀ ਮਾਂ ਐਲਨ, ਸਹਿਯੋਗੀ ਬਰਿਕੀ ਵਿਲਿਅਮਸਨ ਅਤੇ ਸਕਿਲਨ ਦੇ ਹਮਲੇ ਕਾਰਨ ਹੋਇਆ । ਡੈਨ ਕੈਲੀ ਵੀ ਇਸ ਸਮੇਂ ਨੈਡ ਕੈਲੀ ਦੇ ਨਾਲ ਹੀ ਸੀ । ਇਹਨਾਂ ਦੋਹਨਾਂ ਦੇ ਟਿਕਾਣੇਂ ਦੀ ਕਿਸੇ ਨੂੰ ਕੋਈ ਖਬਰ ਨਹੀਂ ਸੀ ਪਰ ਨੈਡ ਦੇ ਘਰਦਿਆਂ ਨੂੰ  ਗ੍ਰਿਫਤਾਰ ਕਰ ਲਿਆ ਗਿਆ ।
9 ਅਕਤੂਬਰ 1878 ਨੂੰ ਐਲਨ ਕੈਲੀ, ਸਕਿਲਨ ਅਤੇ ਵਿਲਿਅਮਸਨ ਨੂੰ ਜੱਜ ਰੈਡਮਾਂਡ ਬੈਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ  ਅਤੇ ਫਿਟਜਪੈਟਰਿਕ ਤੇ ਹਮਲਾ ਕਰਨ ਦੇ ਦੋਸ਼ੀ ਕਰਾਰ ਦੇ ਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ । ਨੈਡ ਕੈਲੀ ਅਤੇ ਡੈਨ ਕੈਲੀ ਸੋਚਦੇ ਸਨ ਕਿ ਕਾਨੂੰਨ ਓੁਹਨਾਂ ਦੀ ਗੱਲ ਸੁਣੇਗਾ ਪਰ ਜਦ ਓੁਸਦੇ ਘਰਦਿਆਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ ਤਾਂ ਦੋਹਨਾਂ ਭਰਾਵਾਂ ਨੇਂ ਜੰਗਲਾਂ ਵਿੱਚ ਹੀ ਰਹਿਣਾਂ ਸ਼ੁਰੂ ਕਰ ਦਿੱਤਾ ।  ਬਾਅਦ ਵਿੱਚ ਨੈਡ ਕੈਲੀ ਦਾ ਖਾਸ ਮਿੱਤਰ ਜੋ ਬਾਇਰਨ ਅਤੇ ਸਟੀਵ ਹਾਰਟ ਵੀ ਕੈਲੀ ਭਰਾਵਾਂ ਦਾ ਸਾਥ ਦੇਣ ਲਈ ਜੰਗਲਾਂ ਵਿੱਚ ਪਹੁੰਚ ਜਾਂਦੇ ਹਨ । ਇਹ ਓੁਹੀ ਜੋ ਬਾਇਰਨ ਹੈ ਜੋ ਪੁਲਿਸ ਦੀਆਂ ਗੋਲੀਆਂ ਦਾ ਮੁਕਾਬਲਾ ਕਰਨ ਲਈ ਕਵਚ ਤਿਆਰ ਕਰਦਾ ਹੈ । ਇਹਨਾਂ  ਮਿਲ ਕੇ  ਕੁੱਝ ਹਥਿਆਰਾਂ ਦਾ ਜੁਗਾੜ ਵੀ ਕਰ ਲਿਆ ਸੀ ।
( ਜੋ ਬਾਇਰਨ ਦੁਆਰਾ ਗੋਲੀਆਂ ਰੋਕਣ ਲਈ ਤਿਆਰ ਕੀਤਾ ਕਵਚ - ਭਾਰ 44 ਕਿੱਲੋ )
25 ਅਕਤੂਬਰ 1878, ਕੇਨਡੀ ਨਾਮ ਦਾ ਸਾਰਜੈਂਟ ਕੈਲੀ ਭਰਾਵਾਂ ਨੂੰ ਲੱਭਣ ਲਈ ਕਾਂਸਟੇਬਲ ਮੈਕਨਟਾਇਰ ਅਤੇ ਲੋਨੀਗਨ ਦੀ ਮਦਦ ਨਾਲ ਖੋਜ ਮੁਹਿੰਮ ਸ਼ੁਰੂ ਕਰਦਾ ਹੈ  ਓੁਹਨਾਂ ਦਾ ਸੋਚਣਾਂ ਸੀ ਕਿ ਕੈਲੀ ਅਤੇ ਸਾਥੀ ਮੈਨਸਫੀਲਡ ਦੇ ਓੁੱਤਰ ਵਿੱਚ ਵੋਸਬੇਟ ਪਹਾੜੀਆਂ ' ਲੁਕੇ ਹੋਣਗੇ ਇਸ ਲਈ ਓੁਹਨਾਂ ਸਟਰਿੰਗਬਾਰਕ ਕਰਿਕ ਦੇ ਬਹੁਤ ਹੀ ਸੰਘਣੇਂ ਜੰਗਲਾਂ ' ਡੇਰਾ ਲਾ ਲਿਆ ਗਰੈਟਾ ਤੋਂ ਦੂਜੀ ਪੁਲਿਸ ਪਾਰਟੀ ਮੰਗਵਾਈ ਗਈ ਤਾਂ ਕਿ ਕੈਲੀ ਅਤੇ ਸਾਥੀ ਬਚ ਕੇ ਨਾ ਨਿਕਲ ਸਕਣ । ਮੈਨਸਫੀਲਡ ਦੀ ਪੁਲਿਸ਼ ਪਾਰਟੀ ਨੂੰ ਆਓੁਂਦਿਆਂ ਹੀ ਦੋ ਭਾਗਾਂ ' ਵੰਡ ਦਿੱਤਾ ਗਿਆ ਇਕ ਹਿੱਸੇ ਦੀ ਅਗਵਾਈ ਕੇਨਡੀ ਕਰ ਰਿਹਾ ਸੀ ਅਤੇ ਦੂਸਰੇ ਦੀ ਸਕੇਨਲਾਨ ਨਾਮ ਦਾ ਅਫਸਰਦੋਹਨੋਂ ਦਸਤੇ ਕੈਲੀ ਅਤੇ ਸਾਥੀਆਂ ਦੀ ਭਾਲ ' ਲੱਗ ਗਏ ਲੋਨੀਗਨ ਅਤੇ ਮੈਕਨਟਾਇਰ ਪੁਲਿਸ ਦੇ ਕੈਂਪ ਦੀ ਰਾਖੀ ਲਈ ਰੁਕ ਗਏ । 1881 ਦੇ ਸ਼ਾਹੀ ਕਮਿਸ਼ਨ ਦੁਆਰਾ ਮੈਕਨਟਾਇਰ ਤੋਂ ਕੀਤੇ ਸਵਾਲਾਂ ਤੋਂ ਜੋ ਗੱਲ ਸਾਹਮਣੇਂ ਆਈ ਓੁਹ ਇਸ ਸੀ ਕਿ ਕੇਨਡੀ ਅਤੇ ਸਕੇਨਲਾਨ ਦੁਆਰਾ ਕੈਲੀ ਭਰਾਵਾਂ ਖ਼ਿਲਾਫ਼ ਇਹ ਕਾਰਵਾਈ ਇਸ ਕਰਕੇ ਕੀਤੀ ਗਈ ਸੀ ਤਾਂ ਕਿ ਇਨਾਮ ਦੀ ਰਕਮ ਹਾਸਲ ਕਰਕੇ ਓੁਸਨੂੰ ਆਪਸ ' ਵੰਡਿਆ ਜਾ ਸਕੇ ਇਹ ਦੋਹਨੋ ਅਫਸਰ ਪਹਿਲਾਂ ਹੀ ਵਾਈਲਡ ਰਾਇਟ ਦੇ ਸਿਰ ਤੇ ਰੱਖੇ ਇਨਾਮ ਦੀ ਰਕਮ  ਮਿਲ ਕੇ ਖਾ ਚੁੱਕੇ ਸਨ
ਨੈਡ ਕੈਲੀ ਅਤੇ ਸਾਥੀਆਂ ਨੇਂ ਵੀ ਪੁਲਸ ਵਾਲਿਆਂ ਨੂੰ ਸਬਕ ਸਿਖਾਓੁਣ ਲਈ ਵਿਓੁਂਤਬੰਦੀ ਸ਼ੁਰੂ ਕਰ ਦਿੱਤੀ ਨੈਡ ਕੈਲੀ ਅਤੇ ਓੁਸਦੇ ਸਾਥੀਆਂ ਤੱਕ ਓੁਹਨਾਂ ਦੇ ਸੂਹੀਏ ਨੇ ਖਬਰ ਪਹੁੰਚਾ ਦਿੱਤੀ ਕਿ ਇਸ ਵਾਰ ਪੁਲਸ ਓੁਹਨਾਂ ਨੂੰ ਫੜਨ ਦੇ ਓੁਦੇਸ਼ ਨਾਲ ਨਹੀਂ ਆਈ ਸਗੌਂ ਕੈਲੀ ਅਤੇ ਸਾਥੀਆਂ ਨੂੰ ਕੁੱਤੇ ਦੀ ਮੌਤ ਮਾਰਨ ਦੇ ਮਕਸਦ ਨਾਲ ਆਈ ਹੈ ਨੈਡ ਦੀ ਵਿਓੋੁਂਤ ਇਹ ਸੀ ਕਿ ਕੈਂਪ ਵਿਚਲੇ ਪੁਲਸੀਆਂ ਤੇ ਹਮਲਾ ਕਰਕੇ ਓੁਹਨਾਂ ਨੂੰ ਆਤਮ-ਸਮਰਪਣ ਲਈ ਮਜਬੂਰ ਕੀਤਾ ਜਾਵੇ ਅਤੇ ਓੁਹਨਾਂ ਦੇ ਸਾਰੇ ਹਥਿਆਰ ਅਤੇ ਗੋਲੀ ਸਿੱਕਾ ਖੋਹ ਕੇ ਨਿਹੱਥੇ ਕਰ ਦਿੱਤਾ ਜਾਵੇ ਤਾਂ ਕਿ ਆਪਣੀਂ ਤਾਕਤ ਹੋਰ ਵਧਾਈ ਜਾ ਸਕੇ ਨੇਡ ਦਾ ਅਜੇ ਵੀ ਕਿਸੇ ਨੂੰ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਓੁਹ ਆਪਣੇਂ ਅਤੇ ਸਾਥੀਆਂ ਦੀ ਹਿਫਾਜਤ ਵਾਰੇ ਸੋਚ ਰਿਹਾ ਸੀ
ਨੈਡ ਅਤੇ ਡੈਨ ਕੈਲੀ ਨੇ ਪੁਲਸ ਕੈਂਪ ਵਲ ਵਧਣਾਂ ਸ਼ੁਰੂ ਕੀਤਾ ਜਦ ਓੁਹ ਬਿਲਕੁਲ ਕੈਂਪ ਲਾਗੇ ਪਹੁੰਚ ਗਏ ਤਾਂ ਓੁਹਨਾਂ ਪੁਲਸ ਵਾਲਿਆਂ ਨੂੰ ਹਥਿਆਰ ਸੁੱਟਣ ਲਈ ਕਿਹਾ ਅਫਸਰ ਮੈਕਨਟਾਇਰ ਨੇ ਇਕਦਮ ਡਰਦਿਆਂ ਹਵਾ ਵਿੱਚ ਹੱਥ ਓੁੱਪਰ ਕਰ ਲਏ ਅਫਸ਼ਰ ਲਾਨੀਗਨ ਨੇ ਅੜੀ ਕੀਤੀ ਅਤੇ ਕੈਲੀ ਭਰਾਵਾਂ ਨੂੰ ਧਮਕਾਇਆ ਪਰ ਸੂਰੇ ਨਹੀਂ ਘਾਬਰੇ ਲਾਨੀਗਲ ਨੇ ਕੈਲੀ ਭਰਾਵਾਂ ਤੇ ਹਮਲਾਂ ਕਰਨ ਲਈ ਅਜੇ ਆਪਣੀਂ ਰਿਵਾਲਵਰ ਨੂੰ ਹੱਥ ਪਾਇਆ ਹੀ ਸੀ ਕਿ ਨੈਡ ਕੈਲੀ ਨੇ ਓੁਸਨੂੰ ਗੋਲੀ ਮਾਰ ਦਿੱਤੀ  ਲਾਨੀਗਲ ਕੁੱਝ ਦੂਰੀ ਤੱਕ ਲੜਖੜਾਓੁਂਦਾ ਹੋਇਆ ਭੱਜਿਆ ਅਤੇ ਓੁਸ ਦੀ ਮੌਤ ਹੋ ਗਈ

ਜਦ ਬਾਕੀ ਪੁਲਸ ਵਾਲੇ ਵਾਪਸ ਕੈਂਪ ਆਏ ਤਾਂ ਨੇਡ ਕੈਲੀ ਆਪਣੇਂ ਸਾਥੀਆਂ ਨਾਲ ਮੈਕਨਟਾਇਰ ਦੀ ਪੁੜਪੁੜੀ ਤੇ ਰਿਵਾਲਵਰ ਲਾਈ ਖੜ੍ਹਾ ਸੀ ਨੈਡ ਨੇਂ ਮੇਕਟਾਇਰ ਨੂੰ ਕਿਹਾ ਕਿ ਓੁਹ ਆਪਣੇਂ ਸਾਥੀਆਂ ਨੂੰ ਹਥਿਆਰ ਸੁੱਟਣ ਲਈ ਕਹੇ ਅਤੇ ਓੁਸਨੇਂ ਅਜਿਹਾ ਹੀ ਕੀਤਾ ਪਰ ਸਕੈਨਲਾਨ ਨੈਡ ਤੇ ਹਮਲਾ ਕਰਨ ਦੀ ਤਾਕ ਨਾਲ ਆਪਣੇਂ ਪਿਸਤੋਲ ਨੂੰ ਹੱਥ ਪਾ ਬੈਠਾ  ਨੈਡ ਕੈਲੀ ਨੇ ਓੁਸਨੂੰ ਇਕ ਹੀ ਗੋਲੀ ਨਾਲ ਢੇਰ ਕਰ ਦਿੱਤਾ ਇਹ ਦੇਖ ਕੇਨਡੀ ਦਰਖਤਾਂ ਓਹਲੇ ਹੋ ਕੇ ਭੱਜਣ ਲੱਗਾ ਦੋਹਨੋ ਪਾਸਿਓ ਹੋਈ ਗੋਲੀਬਾਰੀ ਵਿੱਚ ਕੇਨਡੀ ਵੀ ਘਾਤਕ ਰੂਪ ਵਿੱਚ ਜਖਮੀਂ ਹੋ ਗਿਆ ਜੋ ਬਾਇਰਨ ਦੁਆਰਾ ਬਣਾਏ ਗੋਲੀਆਂ ਰੋਕਣ ਵਾਲੇ ਕਵਚਾਂ ਕਾਰਨ ਕੈਲੀ ਅਤੇ ਸਾਥੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਗੋਲੀਬਾਰੀ ਦੋਰਾਨ ਮੈਕਨਟਾਇਰ ਓੁਥੋਂ ਘੋੜ੍ਹੇ ਤੇ ਚੜ੍ਹ ਕੇ ਭੱਜ ਗਿਆ ਪੁਲਸ ਕੈਂਪ ਦੀ ਜਗ੍ਹਾ ਛੱਡਣ ਤੋਂ ਪਹਿਲਾਂ ਨੈਡ ਨੇਂ ਕੇਨਡੀ ਦੀ ਸੋਨੇ ਦੀ ਘੜ੍ਹੀ ਅਤੇ ਪਤਨੀਂ ਨੂੰ ਲਿਖੀ ਚਿੱਠੀ ਚੁੱਕ ਲਈ ਨੈਡ ਤੇ ਚੱਲੇ ਕੇਸ ਦੋਰਾਨ ਜਦੋਂ ਓੁਸਤੋਂ ਇਸ ਘੜ੍ਹੀ ਦੇ ਚੁੱਕਣ ਦਾ ਕਾਰਨ ਪੁੱਛਿਆ ਗਿਆ ਤਾਂ ਨੈਡ ਦਾ ਜਵਾਬ ਸੀ "ਮਰਿਆ ਹੋਇਆ ਆਦਮੀਂ ਘੜ੍ਹੀ ਦੀ ਵਰਤੋ ਕਿਸ ਲਈ ਕਰੇਗਾ ?"
ਪੁਲਿਸ ਅਫਸਰਾਂ ਦੇ ਇਹਨਾਂ ਕਤਲਾਂ ਪਿੱਛੋਂ ਵਿਕਟੋਰੀਆ ਰਾਜ ਦੀ ਸੰਸਦ ਵਿੱਚ ਨਵਾਂ ਕਾਨੂੰਨ "ਫੈਲਜ ਐਪਰੀਹੈਨਸ਼ਨਜ" ਪਾਸ ਕੀਤਾ ਗਿਆ ਇਸ ਕਾਨੂੰਨ ਰਾਹੀਂ ਹਰ ਨਾਗਰਿਕ ਨੂੰ ਕੈਲੀ ਅਤੇ ਸਾਥੀਆਂ ਦਾ ਕਤਲ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ
10 ਦਸੰਬਰ 1878, ਕੈਲੀ ਆਪਣੇਂ ਸਾਥੀਆਂ ਨਾਲ ਅਰੋਰਾ ਸ਼ਹਿਰ ਦੇ ਨੈਸ਼ਨਲ ਬੈਂਕ ਤੇ ਡਾਕਾ ਮਾਰਦਾ ਹੈ ਬੈਂਕ ਦੇ ਮੈਨੇਜਰ ਸਕਾਟ, ਓੁਸਦੀ ਪਤਨੀਂ, ਬੱਚਿਆਂ ਅਤੇ ਨੋਕਰਾਂ ਨੂੰ ਨੈਡ ਕੈਲੀ ਅਤੇ ਸਾਥੀ ਬੰਦੀ ਬਣਾ ਕੇ ਆਪਣੇਂ ਨਾਲ ਲੈ ਜਾਂਦੇ ਹਨ ਜਿਸ ਜਗ੍ਹਾ ਤੇ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਓੁਥੇ ਕੈਲੀ ਅਤੇ ਸਾਥੀਆਂ ਨੇਂ ਇਹਨਾਂ ਬੰਦੀਆਂ ਦੇ ਖਾਣ ਪੀਣ ਦਾ ਪੂਰਾ ਖਿਆਲ ਰੱਖਿਆ ਅਤੇ ਖੁਦ ਨੱਚ ਟੱਪ ਕੇ ਇਹਨਾਂ ਦਾ ਮਨੋਰੰਜਨ ਕੀਤਾ ਅਗਲੇ ਤਿੰਨ ਚਾਰ ਘੰਟਿਆਂ ਤੱਕ ਕੋਈ ਰੋਲਾ ਨਾ ਪਾਓੁਣ ਦਾ ਕਹਿ ਕੇ ਕੈਲੀ ਅਤੇ ਸਾਥੀ ਓੁੱਥੋਂ ਨਿਕਲ ਗਏ ਬੰਦੀਆਂ ਨੇਂ ਅਗਲੇ ਕਈ ਘੰਟੇ ਕੋਈ ਰੋਲਾ ਨਾ ਪਾਇਆ
8 ਫਰਵਰੀ 1878, ਕੈਲੀ ਆਪਣੇਂ ਸਾਥੀਆਂ ਨਾਲ ਜੈਰਲਡਰੀ ਦੇ ਥਾਣੇਂ ਆ ਵੱਜਿਆ । ਕੈਲੀ ਨੇ ਮੁੱਖ ਪੁਲਸ ਅਫਸਰ ਰਿਚਰਡ ਅਤੇ ਡਿਵਾਈਨ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ । ਫਿਰ ਓੁਹਨਾਂ ਪੁਲਸ ਵਾਲਿਆਂ ਦੀ ਵਰਦੀਆਂ ਪਾਈਆਂ ਅਤੇ ਲੋਕਾਂ ਵਿੱਚ ਜਾ ਰਲੇ । ਕਈ ਦਿਨ ਓੁਹ ਹਿਰ ਵਿੱਚ ਇੰਜ ਹੀ ਘੁੰਮਦੇ ਰਹੇ ਅਤੇ ਸੋਮਵਾਰ ਦੇ ਦਿਨ ਕੈਲੀ ਅਤੇ ਓੁਸਦੇ ਸਾਥੀ ਕਈ ਲੋਕਾਂ ਨੂੰ ਫੁਸਲਾ ਕੇ ਰੋਇਲ ਮੇਲ ਹੋਟਲ ਲੈ ਗਏ ਜਿੱਥੇ ਇਹਨਾਂ ਲੋਕਾਂ ਨੂੰ ਦਾਰੂ ਪੀਣ 'ਚ ਮਸਰੂਫ ਕਰ ਦਿੱਤਾ ਗਿਆ । ਅਸਲ 'ਚ ਇਹ ਲੋਕ ਨਹੀਂ ਜਾਣਦੇ ਸਨ ਕਿ ਇਹ ਕੈਲੀ ਅਤੇ ਸਾਥੀਆਂ ਦੁਆਰਾ ਪੁਲਸ ਤੋਂ ਬਚਣ ਲਈ ਢਾਲ ਦਾ ਕੰਮ ਕਰ ਰਹੇ ਹਨ । ਨੈਡ ਕੈਲੀ ਅਤੇ ਜੋ ਬਾਇਰਨ ਨੇਂ ਸਥਾਨਕ ਬੈਂਕ ਤੇ  ਡਾਕਾ ਮਾਰਿਆ ਅਤੇ ਦੋ ਹਜਾਰ ਪਾਓੂਂਡ ਲੁੱਟ ਲਏ ਪਰ ਇਸ ਡਾਕੇ ਤੋਂ ਬਾਅਦ ਓੁਹ ਲੋਕਾਂ ਦਾ ਨਾਇਕ ਹੋ ਨਿਬੜਿਆ । ਬੈਂਕ ਦੇ ਪੈਸੇ ਲੁੱਟਣ ਦੇ ਨਾਲ ਨਾਲ ਓੁਸਨੇ ਲੋਕਾਂ ਨੂੰ ਬੈਂਕ ਦੁਆਰਾ ਦਿੱਤੇ ਕਰਜੇ, ਬੈਂਕ ਕੋਲ ਲੋਕਾਂ ਦੀਆਂ ਗਿਰਵੀਂ ਪਈਆਂ ਜਮੀਨਾਂ ਦੇ ਕਾਗਜਾਂ ਨੂੰ ਅੱਗ ਲਾ ਕੇ ਰਾਖ ਕਰ ਦਿੱਤਾ ।
(ਨੈਡ ਕੈਲੀ ਦਾ ਖਾਸ ਮਿੱਤਰ - ਜੋ ਬਾਇਰਨ )
1880, ਬਾਇਰਨ ਕੈਲੀ ਨਾਲ ਰਲ ਕੇ ਇਕ ਹੋਰ ਬੈਂਕ ਡਕੇਤੀ ਦਾ ਖਾਕਾ ਤਿਆਰ ਕਰਨ ਲੱਗਾ ਪਰ ਸ਼ੈਰਿਟ ਨਾਮ ਦਾ ਵਿਅਕਤੀ ਜੋ ਕਦੇ ਕੈਲੀ ਅਤੇ ਬਾਇਰਨ ਲਈ ਸੂਹੀਏ ਦਾ ਕੰਮ ਕਰਦਾ ਸੀ ਪੁਲੀਸ ਨਾਲ ਰਲ ਗਿਆ । ਕੈਲੀ ਅਤੇ ਬਾਇਰਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ 26 ਜੂਨ 1880 ਨੂੰ ਬਾਇਰਨ ਨੇਂ ਗੱਦਾਰ ਸ਼ੈਰਿਟ ਦੇ ਸਾਹ ਖਤਮ ਕਰ ਦਿੱਤੇ ।

ਕੈਲੀ ਅਤੇ ਸਾਥੀਆਂ ਨੂੰ ਫੜ੍ਹਨ ਲਈ ਇਕ ਪੂਰੀ ਰੇਲ ਪੁਲੀਸ ਵਾਲਿਆਂ ਨਾਲ ਭਰ ਕੇ ਭੇਜੀ ਗਈ । ਗਲੇਨਰੋਵਨ 'ਚ ਗੱਦਾਰ ਸ਼ੇਰਿਟ ਨੂੰ ਗੱਡੀ ਚੜਾਓੁਣ ਤੋਂ ਬਾਅਦ ਇਹਨਾਂ ਬਾਗੀਆਂ ਨੇਂ ਰੇਲ ਪਟੜੀ ਹੀ ਪੁੱਟ ਸੁੱਟੀ । ਓੁਹਨਾਂ ਆਪਣੇਂ ਬਚਾ ਲਈ ਸ਼ਹਿਰ 'ਚ ਪੰਜਾਹ  ਸੱਠ ਲੋਕ ਬੰਦੀ ਬਣਾ ਲਏ ਅਤੇ ਐਨ ਜੋਨਜ ਇੰਨ ਹੋਟਲ ਵਿੱਚ ਇਹਨਾਂ ਨੂੰ ਰੱਖਿਆ ਗਿਆ । ਕੈਲੀ ਅਤੇ ਓੁਸਦੇ ਸਾਥੀਆਂ ਦਾ ਵਿਸ਼ਵਾਸ਼ ਜਿੱਤ ਕੇ ਗਲੇਨਰੋਵਲ ਸਕੂਲ ਦਾ ਮਾਸਟਰ ਓੁੱਥੋਂ ਭੱਜ ਨਿੱਕਲਿਆ ਅਤੇ ਪੁਲੀਸ ਨੂੰ ਖਬਰ ਦੇ ਦਿੱਤੀ । ਪੁਲਸ ਵਾਲਿਆਂ ਗਲੈਨਰੋਵਲ ਹੋਟਲ ਨੂੰ ਘੇਰਾ ਪਾ ਲਿਆ । ਘੇਰਾ ਪੈਣ ਤੋਂ ਬਾਅਦ ਕਵਚ ਪਹਿਨ ਕੇ ਜੋ ਬਾਇਰਨ ਬਾਹਰ ਆਇਆ । ਪੁਲੀਸ ਵਾਲਿਆਂ ਨੇਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਪਰ ਗੋਲੀਆਂ ਓੁਸਦੇ ਕਵਚ 'ਚ ਵੱਜ ਵੱਜ ਥੱਲੇ ਡਿੱਗਦੀਆਂ ਰਹੀਆਂ । ਜੋ ਬਾਇਰਨ ਨੇਂ ਕਈ ਪੁਲਸੀਏ ਗੋਲੀਆਂ ਨਾਲ ਜਖਮੀਂ ਕਰ ਦਿੱਤੇ । ਜੋ ਬਾਇਰਨ ਦਾ ਬਣਾਇਆ ਕਵਚ ਲੱਕ ਦਾ ਹਿੱਸਾ ਨਹੀਂ ਢੱਕਦਾ ਸੀ ਅਤੇ ਇਕ ਗੋਲੀ ਓੁਸ ਦੇ ਲੱਕ ਵਿੱਚ ਲੱਗ ਗਈ ।  28 ਜੂਨ 1880 ਨੂੰ ਖੁਨ ਜਿਆਦਾ ਵਗ ਜਾਣ ਕਾਰਨ ਜੋ ਬਾਇਰਨ ਦੀ ਮੌਤ ਹੋ ਗਈ ਅਤੇ ਓੁਸਦੇ ਆਖਰੀ ਸ਼ਬਦ ਸਨ "ਕੈਲੀ ਗਰੋਹ ਲਈ ਜੰਗਲ ਵਿੱਚ ਹੋਰ ਬਹੁਤ ਸਾਰੇ ਸਾਲ"
(ਜੋ ਬਾਇਰਨ ਦੀ ਲਾਸ਼ ਦੀਆਂ ਫੋਟੋਆਂ ਖਿੱਚਣ ਦਾ ਦ੍ਰਿਸ਼ )
ਅਗਲੇ ਦਿਨ ਜੋ ਬਾਇਰਨ ਦੀ ਲਾਸ਼ ਨੁੰ ਬਨੇਲਾ ਜੇਲ੍ਹ ਦੇ ਗੇਟ ਤੇ ਲਟਕਾ ਕੇ ਪ੍ਰੈਸ ਨੂੰ ਇਸਦੀਆਂ ਫੋਟੋਆਂ ਖਿੱਚਣ ਨਈ ਕਿਹਾ ਗਿਆ ਬਾਇਰਨ ਦੇ ਪਰਿਵਾਰ ਨੇ ਓੁਸਦੀ ਲਾਸ਼ ਓੁਪਰ ਕੋਈ ਦਾਅਵਾ ਨਾ ਕੀਤਾ ਬਹੁਤ ਸਾਰੇ ਲੋਕ ਜੋ ਆਮ ਲੋਕ ਸਨ, ਬਾਇਰਨ ਦੀ ਲਾਸ਼ ਦੀ ਮੰਗ ਕਰਨ ਲੱਗੇ ਪੁਲੀਸ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜੋ ਬਾਇਰਨ ਨੁੰ ਦਫਨਾ ਦਿੱਤਾ ਗਿਆ ਪੁਲੀਸ ਹੋਟਲ ਵਿਚਲੇ ਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਗੋਲੀਆਂ ਚਲਾਓੁਂਦੀ ਰਹੀ ਡੈਨ ਕੈਲੀ ਅਤੇ ਸਟੀਵ ਹਾਰਟ ਵੀ ਇਸੇ ਕਾਰਵਾਈ ਦੋਰਾਨ ਜਹਿਰ ਖਾ ਕੇ ਮਰ ਗਏ ਪਰ ਜਿਓਂਦੇ ਜੀ ਪੁਲੀਸ ਹੱਥ ਨਾ ਆਏ ਨੇਡ ਕੈਲੀ ਦੇ ਪੈਰ ਅਤੇ ਹੱਥ ' ਗੋਲੀ ਲੱਗਣ ਕਾਰਨ ਓੁਹ ਜਖਮੀ ਹੋ ਗਿਆ ਕੈਲੀ ਅਤੇ ਸਾਥੀਆਂ ਦੇ ਬਹੁਤ ਸਾਰੇ ਹਮਾਇਤੀ ਲੋਕ ਹਥਿਆਰ ਲੈ ਕੇ ਕੈਲੀ ਦੀ ਮਦਦ ਲਈ ਪਹੁੰਚੇ ਪਰ ਹੋਟਲ ਦੇ ਪਿਛਲੇ ਪਾਸੇ ਜਾ ਕੇ ਕੈਲੀ ਨੇ ਇਹਨਾਂ ਲੋਕਾਂ ਨੂੰ ਆਪਣਾਂ ਬਚਾ ਕਰਨ ਲਈ ਮਨਾ ਲਿਆ ਆਖ਼ਰ ਅਠਾਈ ਗੋਲੀਆਂ ਲੱਗ ਕੇ ਜਖਮੀ ਹੋਏ ਨੈਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਓੁਸਤੇ ਕੇਸ ਚਲਾਇਆ ਗਿਆ ਸੁਣਵਾਈ ਦੋਰਾਨ ਓੁਸਨੂੰ ਫਾਂਸੀ ਦੀ ਸਜਾ ਸੁਨਾਓੁਣ ਵਾਲੇ ਜੱਜ ਨੇ ਕਿਹਾ "ਪ੍ਰਮਾਤਮਾਂ ਤੁਹਾਡੀ ਆਤਮਾਂ ਤੇ ਦਇਆ ਕਰੇ" ਤਾਂ ਨੇਡ ਕੇਲੀ ਜੱਜ ਨੂੰ ਤੁਰੰਤ ਜਵਾਬ ਦਿੰਦਾ ਹੈ " ਮੈਂ ਇਸ ਤੋਂ ਕੁੱਝ ਅੱਗੇ ਜਾਵਾਂਗਾ ਮੈਂ ਜਦ ਜਾਵਾਂਗਾ ਤਾਂ ਤੈਨੂੰ ਓੁੱਥੇ ਮਿਲਾਂਗਾ"

11 ਨਵੰਬਰ 1880, ਨੈਡ ਨੂੰ ਮੈਲਬਨਰਨ ਵਿੱਚ ਫਾਂਸੀ ਦੇ ਦਿੱਤੀ ਗਈ । ਫਾਂਸੀ ਸਮੇਂ ਨੈਡ ਦੇ ਆਖਰੀ ਸ਼ਬਦ ਸਨ "ਇਹੀ ਜ਼ਿੰਦਗੀ ਹੈ"
ਨੇਡ ਕੈਲੀ ਦੀ ਗ੍ਰਿਫਤਾਰੀ ਸਮੇਂ ਓੁਸ ਕੋਲੋਂ ਕੈਲੀ ਅਤੇ ਬਾਇਰਨ ਦੁਆਰਾ ਤਿਆਰ ਕੀਤਾ ਓੁੱਤਰ-ਪੂਰਵੀ ਵਿਕਟੋਰੀਆਂ ਗਣਤੰਤਰ ਦਾ ਐਲਾਨਨਾਮਾ" ਵੀ ਬਰਾਮਦ ਹੋਇਆ ਸੀ ਜਿਸਨੂੰ ਸਰਕਾਰ ਨੇਂ ਲੋਕਾਂ ਦਾ ਵਿਦਰੋਹ ਰੋਕਣ ਦੇ ਮਨਸੂਬੇ ਨਾਲ ਖਤਮ ਕਰ ਦਿੱਤਾ
ਨੈਡ ਕੈਲੀ ਦਾ ਖਾਸ ਮਿੱਤਰ ਜੋ ਬਾਇਰਨ ਲਿਖਦਾ ਹੈ:
My name is Ned Kelly
I am knowm adversely well,
My Ranks are free
My name is Law,
Wherever I do dwell,
My friends are all united,
My mates are lying near
We sleep neneath shady trees
No danger do we fear.
 
ਨੈਡ ਕੇਲੀ ਦੀ ਮਾਂ ਐਲਨ ਕੈਲੀ ਜੋ 1923 ਵਿੱਚ 91 ਸਾਲ ਦੀ ਹੋ ਕੇ ਮਰੀ ਦੇ ਆਖਰਿ ਸ਼ਬਦ ਸਨ "ਪੁੱਤਰ ਇਸ ਗੱਲ ਦਾ ਖਿਆਲ ਰੱਖਣਾਂ ਕਿ ਤੁਸੀਂ ਕੈਲੀ ਦੀ ਤਰ੍ਹਾ ਮਰੋ"

ਮਨਦੀਪ ਸੁੱਜੋਂ
+61 470 601 686

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...