ਜਤਿੰਦਰ ਮੌਹਰ(ਲੇਖਕ ਅਤੇ ਫ਼ਿਲਮਸਾਜ਼) |
19ਵੀਂ ਸਦੀ ਦੇ ਅੰਤ ਵਿੱਚ ਅਮਰੀਕਾ ਵਸੇਬਾ ਕਰਨ ਵਾਲੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਵੱਖਰੇ ਵੱਖਰੇ ਮੁਲਕਾਂ, ਸੱਭਿਆਚਾਰਾਂ ਅਤੇ ਵਿਚਾਰਧਾਰਾਵਾਂ ਦੇ ਲੋਕ ਅਮਰੀਕਾ ਵਿੱਚ ਟਿਕਾਣਾ ਲੱਭ ਰਹੇ ਸਨ। ਇਹ ਪਰਵਾਸੀ ਅਮਰੀਕੀ ਨਸਲਵਾਦ ਦਾ ਮੁੱਖ ਨਿਸ਼ਾਨਾ ਬਣੇ। ਕਮਿਉਨਿਜ਼ਮ ਅਤੇ ਨਾਬਰੀ ਦੇ ਵਿਚਾਰਾਂ ਦਾ ਫੈਲਣਾ ਅਮਰੀਕੀ ਹਾਕਮਾਂ ਅਤੇ ਸਰਮਾਏਦਾਰਾਂ ਨੂੰ ਵੱਧ ਘਾਤਕ ਲੱਗਦਾ ਸੀ। ਅਜਿਹੇ ਵਿਚਾਰ ਰੱਖਣ ਵਾਲਿਆਂ ਲਈ 'ਸੁਰਖ਼ੇ' (Reds) ਸ਼ਬਦ ਗਾਲ ਵਾਂਗੂੰ ਵਰਤਿਆ ਜਾਂਦਾ। ਮਜ਼ਦੂਰ ਯੂਨੀਅਨਾਂ ਬਣ ਰਹੀਆਂ ਸਨ। ਵੀਹਵੀਂ ਸਦੀ ਦੇ ਪਹਿਲੇ ਅਤੇ ਦੂਜੇ ਦਹਾਕੇ 'ਚ ਅਜਿਹੀਆਂ ਸਰਗਰਮੀਆਂ ਹੋਰ ਜ਼ੋਰ ਫੜ੍ਹਨ ਲੱਗੀਆਂ। ਆਲਮੀ ਪੱਧਰ 'ਤੇ ਕੌਮੀ ਮੁਕਤੀ ਲਹਿਰਾਂ ਨੂੰ ਨਵੀਂ ਦਿਸ਼ਾ ਮਿਲ ਰਹੀ ਸੀ। ਇਸੇ ਕੜੀ 'ਚ ਭਾਰਤੀ ਗ਼ਦਰੀਆਂ (ਜਿਨ੍ਹਾਂ ਵਿੱਚ ਬਹੁਤੇ ਪਰਵਾਸੀ ਸਨ) ਦੇ ਪੈਂਤੜੇ ਅਤੇ ਸੰਘਰਸ਼ ਨੂੰ ਦੇਖਣਾ ਚਾਹੀਦਾ ਹੈ। ਇਹ ਗ਼ਦਰੀ ਅਮਰੀਕਾ ਅਤੇ ਕੈਨੇਡਾ 'ਚ ਕੰਮ ਕਰਨ ਵਾਲੇ ਮਜ਼ਦੂਰ ਸਨ। ਇਨ੍ਹਾਂ ਮਜ਼ਦੂਰਾਂ ਨੂੰ ਤੰਗ ਕਰਨ ਲਈ ਹਰ ਹਰਬਾ ਵਰਤਿਆ ਜਾਂਦਾ ਸੀ। ਉਸ ਵੇਲੇ ਸਮਲਿੰਗਤਾ ਗ਼ੈਰ-ਕਨੂੰਨੀ ਕਰਾਰ ਦਿੱਤੀ ਹੋਈ ਸੀ। ਪੰਜਾਬੀ ਪ੍ਰਵਾਸੀਆਂ ਉੱਤੇ ਸਮਲਿੰਗੀ ਕਨੂੰਨ ਤਹਿਤ ਮੁਕੱਦਮੇ ਦਰਜ ਕੀਤੇ ਜਾਂਦੇ ਸਨ। ਸੰਨ੍ਹ 1907 'ਚ ਪੰਜ ਸੌ ਦੇ ਕਰੀਬ ਨਸਲਵਾਦੀ ਗੋਰਿਆਂ ਨੇ ਪੁਲਿਸ ਦੀ ਮਦਦ ਨਾਲ ਭਾਰਤੀ ਪਰਵਾਸੀਆਂ ਨੂੰ ਅਮਰੀਕਾ-ਕਨੇਡਾ ਸਰਹੱਦ ਦੇ ਨੇੜਲੇ ਸ਼ਹਿਰ ਬੈਲਗਹਿਮ ਤੋਂ ਖਦੇੜਨ ਲਈ ਧਾਵਾ ਬੋਲ ਦਿੱਤਾ। ਇਸ ਹਾਦਸੇ ਨੂੰ ਬੈਲਗਹਿਮ ਦੰਗਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਮਜ਼ਦੂਰਾਂ ਨੂੰ ਸਨਅਤਾਂ ਅਤੇ ਘਰਾਂ ਵਿੱਚੋਂ ਕੱਢ ਕੇ ਗਲੀਆਂ ਵਿੱਚ ਲਿਆਂਦਾ ਗਿਆ ਅਤੇ ਸ਼ਰੇਆਮ ਕੁੱਟਮਾਰ ਕੀਤੀ ਗਈ। ਬਹੁਤੇ ਪਰਵਾਸੀ ਸ਼ਹਿਰ ਛੱਡ ਕੇ ਦੌੜ ਗਏ। ਲਾਲ ਸਿੰਘ ਕਮਲਾ ਅਕਾਲੀ ਅਪਣੀ ਕਿਤਾਬ ਵਿੱਚ ਮਜ਼ਦੂਰ ਵਿਰੋਧੀ ਦੰਗਿਆਂ ਦੀ ਤਫ਼ਸੀਲ ਦਿੰਦਾ ਹੈ। ਸੰਨ੍ਹ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਆਲਮੀ ਪੱਧਰ ਉੱਤੇ ਮਜ਼ਦੂਰ ਚੇਤਨਾ ਦਾ ਪਸਾਰਾ ਹੋਇਆ। ਪਹਿਲੀ ਆਲਮੀ ਜੰਗ ਤੋਂ ਬਾਅਦ ਯੂਰਪੀ ਤੋਂ ਅਮਰੀਕਾ ਵੱਲ ਪ੍ਰਵਾਸ ਕਰਨ ਵਾਲਿਆਂ ਦੀ ਗਿਣਤੀ ਹੋਰ ਵਧੀ। ਅਮਰੀਕਾ ਅਤੇ ਕਨੇਡਾ ਦੀਆਂ ਸਰਕਾਰਾਂ ਨੇ ਕਨੂੰਨਾਂ ਦੀਆਂ ਧੱਜੀਆਂ ਉੜਾ ਕੇ ਪਰਵਾਸੀਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਇਤਿਹਾਸ 'ਚ ਮਜ਼ਦੂਰਾਂ ਦੇ ਕਤਲੇਆਮਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿੱਚ 'ਐਵਟਐਟ, ਲੁੱਡਲੋ, ਮੈਟੇਵਾਨ, ਕੋਲੋਮਬਾਈਨ ਖਾਣ ਕਤਲੇਆਮ, ਰੋਜ਼ਵੁੱਡ, ਥੀਬੋਡੌਕਸ, ਗ੍ਰੀਨਵੁੱਡ, ਲਾਤੀਮੇਰ, ਹੈਮਬਰਗ, ਸੈਂਟਰਾਲੀਆ, ਬੇ ਵਿਊ, ਹਾਨਾਪੇਪ ਕਤਲੇਆਮ ਦਾ ਨਾਮ ਉਘੜਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਫ਼ਿਲਮ 'ਸੈਕੋ
ਐਂਡ ਵੈਂਜੈਟੀ'
ਵੀਹਵੀਂ ਸਦੀ
ਦੇ ਦੂਜੇ
ਅਤੇ ਤੀਜੇ
ਦਹਾਕੇ ਵਿੱਚ
ਵਾਪਰਦੇ ਇਸ
ਰੁਝਾਨ ਦੀ
ਬਾਤ ਪਾਉਂਦੀ
ਹੈ।
ਫ਼ਿਲਮ ਦੱਸਦੀ
ਹੈ ਕਿ
ਸੰਨ੍ਹ 1920
ਵਿੱਚ ਪੰਚੀ
ਹਜ਼ਾਰ ਪਰਵਾਸੀਆਂ
ਨੂੰ ਬੋਸਟਨ
ਖਿੱਤੇ ਵਿੱਚੋਂ
ਗ਼ੈਰ-ਕਨੂੰਨੀ
ਦੇਸ਼ ਨਿਕਾਲਾ
ਦੇ ਦਿੱਤਾ
ਗਿਆ।
ਇਸੇ ਕੜੀ
ਵਿੱਚ ਯਾਦ
ਰੱਖਣਾ ਚਾਹੀਦਾ
ਹੈ ਕਿ
ਮੌਜੂਦਾ ਫ਼ਰਾਂਸੀਸੀ
ਸਰਕਾਰ ਹਜ਼ਾਰਾਂ
ਰੋਮਾ ਲੋਕਾਂ
ਨੂੰ ਫ਼ਰਾਂਸ
ਦੀ ਨਾਗਰਿਕਤਾ
ਹੋਣ ਦੇ
ਬਾਵਜੂਦ ਦੇਸ਼
ਨਿਕਾਲਾ ਦੇ
ਰਹੀ ਹੈ। ਉਨ੍ਹਾਂ
ਦਾ ਕਹਿਣਾ
ਹੈ ਕਿ
ਰੋਮਾ ਲੋਕਾਂ
ਦੀਆਂ ਕਦਰਾਂ-ਕੀਮਤਾਂ ਫ਼ਰਾਂਸੀਸੀਆਂ
ਦੇ ਹਾਣ
ਦੀਆਂ ਨਹੀਂ
ਹਨ ਅਤੇ
ਉਹ ਮੁਲਕ
ਦੀ ਅੰਦਰੂਨੀ
ਸੁਰੱਖਿਆ ਲਈ
ਵੱਡਾ ਖ਼ਤਰਾ
ਹਨ।
ਮੌਜੂਦਾ ਯੂਰਪ
ਵਿੱਚ ਨਸਲਵਾਦ
ਦਾ ਮੁੱਖ
ਨਿਸ਼ਾਨਾ ਸਿਆਹਫ਼ਾਮ,
ਮੁਸਲਮਾਨ ਅਤੇ
ਰੋਮਾ ਲੋਕ
ਹਨ।
ਇਟਲੀ ਦੇ
ਹਾਕਮ ਇਸ
ਮਾਮਲੇ ਵਿੱਚ
ਫ਼ਰਾਂਸੀਸੀਆਂ ਤੋਂ ਵੀ ਅੱਗੇ ਹਨ।
ਸੈਕੋ ਅਤੇ ਵੈਂਜੈਟੀ ਇਤਾਲਵੀ ਮੂਲ ਦੇ ਨਾਬਰ ਮਜ਼ਦੂਰ ਸਨ। ਪੈਂਫ਼ਲੈਂਟ ਵੰਡਣ ਲਈ ਕਾਰ ਮੰਗਣ ਗਏ ਇਨ੍ਹਾਂ ਨਾਬਰਾਂ ਨੂੰ ਪੁਲਿਸ ਰਸਤੇ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ। ਉਨ੍ਹਾਂ ਦਿਨਾਂ ਵਿੱਚ ਹੀ ਨੇੜਲੇ ਇਲਾਕੇ ਵਿੱਚ ਡਕੈਤੀ ਅਤੇ ਕਤਲ ਹੋ ਚੁੱਕੇ ਹਨ। ਪ੍ਰਸ਼ਾਸਨ ਇਸ ਮੌਕੇ ਨੂੰ ਪਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਵਰਤਦਾ ਹੈ । ਰਾਜਪਾਲ ਪਹਿਲਾਂ ਹੀ ਪ੍ਰਵਾਸੀਆਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਪੁਲਿਸ ਸੈਕੋ ਅਤੇ ਵੈਂਜੈਟੀ ਉੱਤੇ ਉਸੇ ਡਕੈਤੀ ਅਤੇ ਕਤਲਾਂ ਦਾ ਦੋਸ਼ ਮੜ ਦਿੰਦੀ ਹੈ। ਫ਼ਿਲਮ ਇਨ੍ਹਾਂ ਨਾਬਰਾਂ ਉੱਤੇ ਪਏ ਝੂਠੇ ਮੁਕੱਦਮੇ ਅਤੇ ਇਹਦੇ ਨਾਲ ਜੁੜੀਆਂ ਮਨੁੱਖੀ ਅਤੇ ਸਿਆਸੀ ਤੰਦਾਂ ਦੀ ਕਹਾਣੀ ਹੈ। ਸੱਤ ਸਾਲ ਚੱਲੇ ਇਸ ਮੁਕੱਦਮੇ ਵਿੱਚ ਰਾਜਤੰਤਰ ਦਾ ਕਰੂਰ ਖ਼ਾਸਾ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪ੍ਰਸ਼ਾਸਨ, ਰਾਜਪਾਲ, ਪੁਲਿਸ, ਪੱਤਰਕਾਰੀ ਦਾ ਵੱਡਾ ਹਿੱਸਾ, ਸਰਕਾਰੀ ਵਕੀਲ, ਜੱਜ ਅਤੇ ਜਿਊਰੀ ਇਸ ਕਿਰਦਾਰ ਦੀ ਨੁਮਾਇੰਦਗੀ ਕਰਦੇ ਹਨ। ਸਰਮਾਏਦਾਰੀ ਸਿਆਸੀ ਦਲਾਂ ਨੂੰ ਕਠਪੁੱਤਲੀਆਂ ਵਾਂਗ ਨਚਾਉਂਦੀ ਹੈ। ਸਰਕਾਰੀ ਨੁਮਾਇੰਦੇ ਮੌਰਗਨਾਂ ਅਤੇ ਰੌਕਫੈਲਰਾਂ (ਅਮਰੀਕੀ ਸਰਮਾਏਦਾਰ) ਦੀ ਪਰਦਾਪੋਸ਼ੀ ਕਰਦੇ ਹਨ। ਫ਼ਿਲਮ ਦੱਸਦੀ ਹੈ ਕਿ ਕਿਵੇਂ ਮਜ਼ਦੂਰ ਯੂਨੀਅਨਾਂ ਵਿੱਚ ਘੁਸਪੈਠ ਕੀਤੀ ਜਾਂਦੀ ਸੀ। ਘੁਸਪੈਠੀਏ ਸਿਪਾਹੀ ਹੜਤਾਲਾਂ ਵਿੱਚ ਭੰਨਤੋੜ ਕਰਕੇ ਯੂਨੀਅਨਾਂ ਨੂੰ ਬਦਨਾਮ ਕਰਦੇ ਸਨ। ਮਜ਼ਦੂਰਾਂ ਨੂੰ ਖ਼ੌਫ਼ਜ਼ਦਾ ਕਰਨ ਲਈ ਆਪ ਬੰਬ ਚਲਾ ਕੇ ਨਾਮ ਨਾਬਰਾਂ ਦਾ ਲਾਇਆ ਜਾਂਦਾ ਸੀ। ਇਸ ਤਰ੍ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਜਾਂਦੇ। ਇਸ ਸਾਜ਼ਿਸ਼ ਤੋਂ ਪਰਦਾ ਚੁੱਕਣ ਵਾਲਿਆਂ ਨੂੰ 'ਸੁਰਖ਼ ਪਾ੍ਰਪੇਗੰਡਾ' ਕਰਨ ਵਾਲਿਆਂ ਦੀ ਸੰਗਿਆ ਦਿੱਤੀ ਜਾਂਦੀ ਸੀ। ਫ਼ਿਲਮ ਵਿੱਚ ਇੱਕ ਪੱਤਰਕਾਰ ਰਾਜਪਾਲ ਨੂੰ ਪੁੱਛਦਾ ਹੈ, "ਸ਼ਹਿਰ ਦਾ ਪਾਦਰੀ ਵੀ ਬਿਆਨ ਦੇ ਰਿਹਾ ਹੈ ਕਿ ਅਮਰੀਕੀ ਸਰਕਾਰ ਭਰਮ ਅਤੇ ਦਹਿਸ਼ਤ ਪੈਦਾ ਕਰਕੇ ਬਾਸ਼ਿੰਦਿਆਂ ਨੂੰ ਡਰਾ ਰਹੀ ਹੈ। ਇਹ ਅਮਰੀਕਾ ਦੇ ਇਤਿਹਾਸ ਦਾ ਬਦਨਾਮ ਹਿੱਸਾ ਹੈ।" ਰਾਜਪਾਲ ਕਹਿੰਦਾ ਹੈ, "ਪਾਦਰੀ ਰੂਹਾਂ ਦੀ ਪਰਵਾਹ ਕਰੇ ...ਮੁਲਕ ਦੀ ਪਰਵਾਹ ਕਰਨ ਲਈ ਮੈਂ ਹੈਗਾਂ।" ਬੋਸਟਨ ਦੇ ਗ੍ਰਹਿ ਮਹਿਕਮੇ ਦੇ ਸਕੱਤਰ ਦਾ ਅਖ਼ਬਾਰਾਂ ਵਿੱਚ ਛਪਿਆ ਐਲਾਨ ਸੀ ਕਿ ਅਸੀਂ ਨਾਬਰਾਂ ਨੂੰ ਦੇਸ਼ ਨਿਕਾਲਾ ਵੀ ਦਵਾਂਗੇ ਅਤੇ ਮਾਰਾਂਗੇ ਵੀ। ਪਾਦਰੀ ਦੇ 'ਭਰਮ ਅਤੇ ਦਹਿਸ਼ਤ' ਵਾਲੇ ਬਿਆਨ ਨੂੰ ਅਮਰੀਕਾ ਦੇ ਹੁਣ ਤੱਕ ਦੇ ਹੈਂਕੜ ਭਰੇ ਅਤੇ ਜੰਗਬਾਜ਼ੀ ਦੇ ਇਤਿਹਾਸ ਨਾਲ ਜੋੜ ਕੇ ਦੇਖੋ। ਅਮਰੀਕਾ ਦਾ ਅਰਥਚਾਰਾ ਦਿਉਕੱਦ ਬਹੁਕੌਮੀ ਕੰਪਨੀਆਂ ਦੇ ਕਬਜ਼ੇ ਹੇਠ ਹੈ ਅਤੇ ਜੰਗ ਨਾਲ ਨੱਥੀ ਹੈ। ਜੰਗਾਂ ਭੜਕਾਉਣ ਅਤੇ ਲੋਕਾਂ ਨੂੰ ਕਾਬੂ ਰੱਖਣ ਲਈ ਮਨਸੂਈ ਦੁਸ਼ਮਣਾਂ ਅਤੇ ਖ਼ਤਰਿਆਂ ਦਾ ਭਰਮ ਪੈਦਾ ਕਰਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾਂਦਾ ਹੈ। ਪਹਿਲੀ ਆਲਮੀ ਜੰਗ ਵਿੱਚ ਅਮਰੀਕਾ ਸ਼ਾਮਲ ਨਹੀਂ ਸੀ। ਬੈਂਕਰਾਂ ਦੇ ਜੰਗੀ ਹਿੱਤਾਂ ਲਈ ਆਲਮੀ ਜੰਗ ਵਿੱਚ ਸ਼ਾਮਲ ਹੋਣ ਲਈ ਕੋਈ ਬਹਾਨਾ ਲੱਭਣਾ ਜ਼ਰੂਰੀ ਸੀ। ਸਰਕਾਰ ਨੇ ਜਾਣ ਬੁੱਝ ਕੇ ਯਾਤਰੀਆਂ ਨਾਲ ਭਰਿਆ ਸਮੁੰਦਰੀ ਜਹਾਜ਼ 'ਲੂਸੀਟਾਨੀਆ' ਜਰਮਨਾਂ ਦੇ ਕਾਬੂ ਹੇਠਲੇ ਪਾਣੀਆਂ ਵਿੱਚ ਠੱਲ ਦਿੱਤਾ। ਜਰਮਨ ਸਫ਼ਾਰਤਖਾਨੇ ਨੇ ਨਿਊ ਯੌਰਕ ਟਾਈਮਜ਼ ਅਖ਼ਬਾਰ ਵਿੱਚ ਪਹਿਲਾਂ ਹੀ ਐਲਾਨਨਾਮਾ ਛਾਪਿਆ ਸੀ ਕਿ ਇਸ ਸਮੁੰਦਰੀ ਹਿੱਸੇ ਵਿੱਚ ਕੋਈ ਆਵਾਜਾਈ ਨਾ ਹੋਵੇ ਕਿਉਂਕਿ ਇੱਥੇ ਜੰਗੀ ਹਾਲਾਤ ਹਨ। ਜਰਮਨ ਨੇ ਉਹ ਜਹਾਜ਼ ਖ਼ਤਰਾ ਸਮਝ ਕੇ ਡੋਬ ਦਿੱਤਾ। ਬਾਰਾਂ ਸੌ ਤੋਂ ਵੱਧ ਯਾਤਰੀ ਮਾਰੇ ਗਏ ਅਤੇ ਅਮਰੀਕਾ ਸ਼ਾਨ ਨਾਲ ਪਹਿਲੀ ਆਲਮੀ ਜੰਗ ਵਿੱਚ ਸ਼ਾਮਲ ਹੋ ਗਿਆ। ਦੂਜੀ ਆਲਮੀ ਜੰਗ ਵਿੱਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਨੇ ਜਪਾਨ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਜਪਾਨ ਨਾਲ ਸਾਰਾ ਵਪਾਰ ਰੋਕ ਦਿੱਤਾ। ਖ਼ਾਤੇ ਅਤੇ ਜਾਇਦਾਦਾਂ ਸੀਲ ਕਰ ਦਿੱਤੀਆਂ ਅਤੇ ਜਪਾਨ ਦੇ ਦੁਸ਼ਮਣਾਂ ਨੂੰ ਵਿੱਤੀ ਅਤੇ ਫ਼ੌਜੀ ਮਦਦ ਦੇਣੀ ਸ਼ੁਰੂ ਕਰ ਦਿੱਤੀ। ਇਹ ਕੌਮਾਂਤਰੀ ਜੰਗੀ ਕਨੂੰਨਾਂ ਦੀ ਸਿੱਧੀ ਉਲੰਘਣਾ ਸੀ। ਜਪਾਨੀ ਹਮਲੇ ਤੋਂ ਤਿੰਨ ਦਿਨ ਪਹਿਲਾਂ ਆਸਟ੍ਰੇਲੀਆਈ ਖ਼ੁਫੀਆਂ ਮਹਿਕਮੇ ਨੇ ਜਪਾਨੀ ਫ਼ੌਜ ਦੇ ਪਰਲ ਹਾਰਬਰ ਵੱਲ ਵਧਣ ਦੀ ਜਾਣਕਾਰੀ ਅਮਰੀਕੀ ਸਰਕਾਰ ਨੂੰ ਦੇ ਦਿੱਤੀ ਸੀ। ਅਮਰੀਕੀ ਸਰਕਾਰ ਨੇ ਜਾਣ ਬੁੱਝ ਕੇ ਜਾਣਕਾਰੀ ਨੂੰ ਅਣਸੁਣਿਆਂ ਕੀਤਾ ਅਤੇ ਹਮਲੇ ਹੋਣ ਦਿੱਤਾ। ਪਰਲ ਹਾਰਬਰ ਹਮਲੇ ਤੋਂ ਬਾਅਦ ਅਮਰੀਕਾ ਦੂਜੀ ਆਲਮੀ ਜੰਗ ਵਿੱਚ ਸ਼ਾਮਲ ਹੋ ਗਿਆ। ਜਾਪਾਨ ਵਲੋਂ ਹਥਿਆਰ ਸੁੱਟਣ ਲਈ ਰਾਜ਼ੀ ਹੋ ਜਾਣ ਦੇ ਬਾਵਜੂਦ ਅਮਰੀਕੀ ਜੰਗਬਾਜ਼ਾਂ ਨੇ ਹੀਰੋਸ਼ਿਮਾ ਅਤੇ ਨਾਗਾਸਾਕੀ ਉੱਤੇ ਐਟਮ ਬੰਬਾਂ ਦਾ ਕਹਿਰ ਵਰਤਾਇਆ ਜਿਹਦੇ ਵਿੱਚ ਲੱਖਾਂ ਲੋਕ ਮਾਰੇ ਗਏ। ਇਸੇ ਤਰ੍ਹਾਂ ਵੀਅਤਨਾਮ ਵਿਰੁਧ ਜੰਗ ਵਿੱਚ ਸ਼ਾਮਲ ਹੋਣ ਲਈ ਟੌਨਕਿਨ ਖਾੜੀ 'ਹਾਦਸੇ' ਨੂੰ ਬਹਾਨਾ ਬਣਾਇਆ ਗਿਆ ਜੋ ਅਸਲ ਵਿੱਚ ਕਦੇ ਵਾਪਰਿਆ ਹੀ ਨਹੀਂ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਉੱਤਰੀ ਵੀਅਤਨਾਮੀ ਸਰਕਾਰ ਨੇ ਟੌਨਕਿਨ ਦੀ ਖਾੜੀ ਵਿੱਚ ਅਮਰੀਕੀ ਜਹਾਜ਼ ਉੱਤੇ ਹਮਲਾ ਕੀਤਾ ਹੈ। ਵੀਅਤਨਾਮ ਜੰਗ ਵਿੱਚ ਤੀਹ ਲੱਖ ਵੀਅਤਨਾਮੀ ਮਾਰੇ ਗਏ।

ਸੈਕੋ ਐਂਡ ਵੈਂਜੈਟੀ |
ਇਸੇ ਕੜੀ ਵਿੱਚ ਨੌ ਗਿਆਰਾਂ ਦੇ ਹਾਦਸੇ ਤੋਂ ਬਾਅਦ 'ਅਤਿਵਾਦ' ਦੇ ਨਾਮ ਉੱਤੇ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ। ਇਰਾਕ ਅਤੇ ਅਫ਼ਗਾਨਿਸਤਾਨ ਨੂੰ ਤਬਾਹ ਕਰ ਦਿੱਤਾ। ਸਾਡੇ ਗੁਆਂਢੀ ਮੁਲਕ ਉੱਤੇ ਡ੍ਰੋਨ ਹਮਲੇ ਕਰਕੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਨੌ ਗਿਆਰਾਂ ਹਾਦਸੇ ਦੀਆਂ ਪਰਤਾਂ ਖੁੱਲਣ ਉੱਤੇ ਪਤਾ ਲੱਗ ਰਿਹਾ ਹੈ ਕਿ ਜੌੜੇ ਮੀਨਾਰਾਂ ਅਤੇ ਹੋਰ ਇਮਾਰਤਾਂ ਨੂੰ ਅਮਰੀਕੀ ਜੰਗਬਾਜ਼ਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਆਪ ਤਬਾਹ ਕੀਤਾ ਸੀ।
ਵੀਹਵੀਂ ਸਦੀ
ਦੇ ਮੁੱਢਲੇ
ਦਹਾਕਿਆਂ ਵਿੱਚ
ਪਰਵਾਸੀਆਂ, ਨਾਬਰਾਂ
ਅਤੇ ਕਮਿਉਨਿਸਟਾਂ
ਤੋਂ ਵੱਡੇ
ਖ਼ਤਰੇ ਦਾ
ਭਰਮ ਪੈਦਾ
ਕੀਤਾ ਗਿਆ
ਸੀ ਜਿਸ
ਬਾਰੇ ਸੈਕੋ
ਐਂਡ ਵੈਂਜੈਟੀ
ਫ਼ਿਲਮ ਗੱਲ
ਕਰਦੀ ਹੈ। ਸੈਕੋ
ਅਤੇ ਵੈਂਜੈਟੀ
ਨੂੰ ਪਹਿਲੀ
ਵਾਰ ਅਦਾਲਤ
ਵਿੱਚ ਪੇਸ਼
ਕਰਨ ਲਈ
ਲਿਜਾਇਆ ਜਾਂਦਾ
ਹੈ।
ਅਦਾਲਤ ਦੇ
ਬਾਹਰ ਬੈਨਰ
ਲੈ ਕੇ
ਖੜੇ ਲੋਕ
ਨਾਅਰੇ ਮਾਰ
ਰਹੇ ਹਨ। ਉਨ੍ਹਾਂ
ਦੇ ਨਾਅਰੇ
ਉਪਰ ਦਿੱਤੇ
'ਖ਼ਤਰੇ ਦੇ
ਭਰਮ' ਦੀ
ਪੁਸ਼ਟੀ ਕਰਦੇ
ਹਨ।
ਇਹ ਨਾਅਰੇ
ਹਨ, 'ਸੁਰਖ਼
ਹਤਿਆਰੇ, ਅਮਰੀਕਾ
ਅਮਰੀਕੀਆਂ ਲਈ,
ਸੁਰਖ਼ਿਆਂ ਨੂੰ
ਮੁਲਕ ਵਿੱਚੋਂ
ਬਾਹਰ ਕੱਢੋ,
ਪਰਵਾਸੀ ਗ਼ੱਦਾਰ,
ਕਮਿਉਨਿਸਟਾਂ ਨੂੰ ਫ਼ਾਹੇ ਟੰਗੋ, ਅਸੱਭਿਅਕ
ਸੁਰਖ਼ਿਆਂ ਨੂੰ
ਭੁੰਨ ਦਿਉ'
ਵਗੈਰਾ।
ਸ਼ੁਰੂ ਵਿੱਚ
ਬਚਾਅ ਪੱੱਖ
ਦਾ ਵਕੀਲ
ਅਤੇ ਸੈਕੋ
ਹੋਰਾਂ ਦੇ
ਸਾਥੀ ਮੁਕੱਦਮੇ
ਨੂੰ ਸਿਆਸੀ
ਰੰਗਤ ਦੇਣ
ਤੋਂ ਬਚਦੇ
ਹਨ।
ਸਰਕਾਰੀ ਧਿਰ
ਵੀ ਸਹਿਮਤ
ਹੈ ਪਰ
ਵਿਚਲੀ ਕੁੰਢੀ
ਇਹ ਹੈ
ਕਿ ਉਹ
ਅਦਾਲਤ ਤੋਂ
ਬਾਹਰ ਇਸ
ਮੁਕੱਦਮੇ ਨੂੰ
ਸਿਆਸੀ ਰੰਗਤ
ਨਹੀਂ ਦੇਣਾ
ਚਾਹੁੰਦੀ।
ਜੋ ਮੁਕੱਦਮਾ
ਸਿਆਸੀ ਵਿਰੋਧਤਾਈ
ਉੱਤੇ ਟਿਕਿਆ
ਹੋਇਆ ਹੈ। ਉਹਦੇ
ਇਨਸਾਫ਼ ਦੇ
ਫ਼ੈਸਲੇ ਉੱਤੇ
ਵੀ ਸਿਆਸਤ
ਭਾਰੂ ਰਹਿਣੀ
ਕੁਦਰਤੀ ਹੈ। ਸਰਕਾਰੀ
ਵਕੀਲ ਗ਼ਰੀਬ
ਪਰਵਾਸੀਆਂ ਉੱਤੇ
ਸਿੱਧੇ ਹਮਲੇ
ਕਰਦਾ ਹੈ
ਅਤੇ ਕੇਸ
ਨੂੰ ਸਿਆਸੀ
ਰੰਗਤ ਦਿੰਦਾ
ਹੈ।
ਉਹਦਾ ਕਹਿਣਾ
ਹੈ, "ਪਰਵਾਸੀ
ਸਾਡੀਆਂ ਕਦਰਾਂ
ਕੀਮਤਾਂ ਦੇ
ਹਾਣੀ ਨਹੀਂ
ਹਨ ਅਤੇ
ਉਹ ਦੂਜੇ
ਦਰਜੇ ਦੇ
ਮਨੁੱਖ ਹਨ
ਜੋ ਸਾਡੀ
ਜੀਵਨ ਸ਼ੈਲੀ
ਅਤੇ ਵਿਚਾਰਾਂ
ਲਈ ਖਤਰਾ
ਹਨ।
ਉਹ ਜਿਊਰੀ
ਨੂੰ ਭੜਕਾਉਂਦਾ
ਹੈ ਕਿ
ਬਚਾਅ ਪੱਖ
ਦਾ ਵਕੀਲ
ਜਦੋਂ ਉਹਨੂੰ
ਨਸਲਵਾਦੀ ਕਹਿੰਦਾ
ਹੈ ਤਾਂ
ਅਸਲ ਵਿੱਚ
ਉਹ ਮਾਣਯੋਗ
ਅਮਰੀਕੀ ਗਵਾਹਾਂ
ਨੂੰ ਛੁਟਿਆ
ਰਿਹਾ ਹੈ। ਉਹ ਸਾਡੇ ਮਹਾਨ
ਅਮਰੀਕੀ ਅਸੂਲਾਂ
ਅਤੇ ਲੋਕਾਂ
ਦੀ ਬੇਜ਼ਤੀ
ਕਰ ਰਿਹਾ
ਹੈ।
ਇਹ ਸਭ
ਕੁਝ ਉਹ
ਗ਼ੈਰ ਜ਼ਿੰਮੇਵਾਰ,
ਅਨਪੜ੍ਹ ਅਤੇ
ਭੁੱਖੇ ਨੰਗੇ
ਪਰਵਾਸੀਆਂ ਦਾ
ਪੱਖ ਪੂਰਨ
ਲਈ ਕਰਦਾ
ਹੈ।
ਜਿਨ੍ਹਾਂ ਨੂੰ
ਸਾਡੇ ਕੌਮੀ
ਸਿਧਾਂਤਾਂ ਬਾਰੇ
ਪਤਾ ਨਹੀਂ
ਹੈ।"
ਬਚਾਅ ਪੱਖ
ਦੇ ਵਕੀਲ
ਦਾ ਕਹਿਣਾ
ਹੈ ਕਿ
ਇਹ ਸਾਰੇ
ਵਿਚਾਰ ਨਸਲਵਾਦੀ
ਗੋਰਿਆਂ ਦੀ
ਜੱਥੇਬੰਦੀ ਕੂ-ਕਲਕਸ-ਕਲੇਨ
ਦੇ ਹਨ। ਇਹ ਜੱਥੇਬੰਦੀ ਪਰਵਾਸੀਆਂ
ਅਤੇ ਗ਼ੈਰ
ਗੋਰੇ ਲੋਕਾਂ
ਨੂੰ ਕਤਲ
ਕਰਨ ਅਤੇ
ਉਨ੍ਹਾਂ ਦੇ
ਘਰ ਜਲਾਉਣ
ਲਈ ਬਦਨਾਮ
ਰਹੀ ਹੈ। ਸਰਕਾਰੀ
ਵਕੀਲ ਬਚਾਅ
ਪੱਖ ਵਿੱਚ
ਭੁਗਤੇ ਸੱਚੇ
ਗਵਾਹਾਂ ਨੂੰ
ਇਤਾਲਵੀ ਮੂਲ
ਦੇ ਹੋਣ
ਕਰਕੇ ਭਰੋਸੇਯੋਗ
ਗਵਾਹ ਨਾ
ਮੰਨਣ ਉੱਤੇ
ਜ਼ੋਰ ਦਿੰਦਾ
ਹੈ।
ਇਸ ਝੂਠ
ਨੂੰ 'ਮਾਣਯੋਗ'
ਜੱਜ ਪ੍ਰਵਾਨਗੀ
ਦੇ ਰਿਹਾ
ਹੈ।
ਉਲਟਾ, ਜੱਜ
ਆਪਣੀ ਮਰਿਆਦਾ
ਤੋਂ ਬਾਹਰ
ਜਾਕੇ ਸਰਕਾਰੀ
ਵਕੀਲ ਦੇ
ਹੱਕ ਵਿੱਚ
ਪੈਂਤੜਾ ਲੈਂਦਾ
ਹੈ।
ਬਚਾਅ ਪੱਖ
ਦਾ ਵਕੀਲ
ਇਹ ਨੂੰ
ਖ਼ਾਲਸ ਨਸਲਵਾਦ
ਦੀ ਸੰਗਿਆ
ਦਿੰਦਾ ਹੈ।
ਮਜਬੂਰੀਵਸ, ਬਚਾਅ ਪੱਖ ਮੁਕੱਦਮੇ ਨੂੰ ਸਿਆਸੀ ਰੰਗਤ ਦੇਣ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਸੈਕੋ ਅਤੇ ਵੈਂਜੈਟੀ ਨਾਬਰੀ, ਮਜ਼ਦੂਰਾਂ ਅਤੇ ਸਮਕਾਲੀ ਹਾਲਤ ਬਾਰੇ ਖੁੱਲ ਕੇ ਬੋਲਦੇ ਹਨ। ਵੈਂਜੈਟੀ ਦੱਸਦਾ ਹੈ ਕਿ ਉਹ ਇਟਲੀ ਵਿੱਚ ਬਦਤਰ ਜ਼ਿੰਦਗੀ ਤੋਂ ਤੰਗ ਆ ਕੇ ਨਾਬਰ ਬਣ ਗਿਆ। ਅਮਰੀਕਾ ਵਿੱਚ ਪਰਵਾਸੀਆਂ ਲਈ ਹਾਲਾਤ ਉਹੀ ਸਨ ਪਰ ਇੱਥੇ ਉਹ ਵਿਚਾਰਧਾਰਕ ਪੱਖੋਂ ਹੋਰ ਪੱਕਾ ਹੋਇਆ। ਨਾਬਰ ਹੋਣਾ ਕੋਈ ਬੁਰੀ ਗੱਲ ਜਾਂ ਤਮਾਸ਼ਾ ਨਹੀਂ ਹੈ।। ਪੁਲਸ ਉਨ੍ਹਾਂ ਦੇ ਮਜ਼ਦੂਰ ਸਾਥੀਆਂ ਨੂੰ ਸ਼ਰੇਆਮ ਮਾਰ ਰਹੀ ਸੀ। ਇਸ ਕਰਕੇ ਉਨ੍ਹਾਂ ਨੇ ਹਥਿਆਰ ਰੱਖੇ ਪਰ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ। ਇਸ ਮੁਲਕ ਸਮੇਤ ਸਾਰੇ ਆਲਮੀ ਮੁਲਕਾਂ ਵਿੱਚ ਨਾਬਰਾਂ ਨੂੰ ਹਥਿਆਰ ਦਾ ਲਸੰਸ ਨਹੀਂ ਮਿਲਦਾ। ਆਤਮ-ਰੱਖਿਆ ਲਈ ਗ਼ੈਰ ਕਨੂੰਨੀ ਹਥਿਆਰ ਰੱਖਣੇ ਸਾਡੀ ਮਜਬੂਰੀ ਸਨ। ਉਹ ਤਾਂ ਹਥਿਆਰਾਂ ਨੂੰ ਖ਼ਤਰਨਾਕ ਸਮਝਕੇ ਸੁੱਟਣਾ ਚਾਹੁੰਦੇ ਸਨ ਪਰ ਪਹਿਲਾਂ ਹੀ ਗ੍ਰਿਫਤਾਰੀ ਹੋ ਗਈ।
ਦੋਹਾਂ ਨਾਬਰਾਂ ਉੱਤੇ ਇਲਜ਼ਾਮ ਹੈ ਕਿ ਉਹ ਮਈ 1917 'ਚ ਪਹਿਲੀ ਆਲਮੀ ਜੰਗ ਵੇਲੇ ਭਰਤੀ ਹੋਣ ਤੋਂ ਡਰਦੇ ਮਾਰੇ ਮੈਕਸੀਕੋ ਭੱਜ ਗਏ ਸਨ ਅਤੇ ਟਿਕ-ਟਿਕਾਅ ਹੋਣ ਉੱਤੇ ਵਾਪਸ ਆਏ। ਸਰਕਾਰੀ ਵਕੀਲ ਲਈ ਮੁਲਕਪ੍ਰਸਤੀ ਸਾਬਤ ਕਰਨ ਲਈ ਜੰਗ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਪਰ ਮਜ਼ਦੂਰਾਂ ਲਈ ਆਲਮ ਬਿਨ੍ਹਾਂ ਹੱਦਾਂ ਸਰਹੱਦਾਂ ਤੋਂ ਹੈ। ਸੈਕੋ ਜਵਾਬ ਦਿੰਦਾ ਹੈ, "ਮਜ਼ਦੂਰ ਦਿਨ ਰਾਤ ਕੰਮ ਕਰਦਾ ਹੈ ਪਰ ਅੰਤ ਵਿੱਚ ਉਹਦੇ ਪੱਲੇ ਕੁਝ ਨਹੀਂ ਪੈਂਦਾ। ਮਜ਼ਦੂਰਾਂ ਨੂੰ ਲੁੱਟ ਕੇ ਅਮੀਰ ਬਣਿਆ ਬੰਦਾ ਥੋੜੇ ਜਹੇ ਦਾਨ ਨਾਲ ਮਹਾਨ ਦਾਨੀ ਬਣ ਜਾਂਦਾ ਹੈ। ਮਜ਼ਦੂਰ ਦੀ ਮੁਸ਼ੱਕਤ ਕਿਸੇ ਖ਼ਾਤੇ ਨਹੀਂ ਪੈਂਦੀ। ਇਸ ਕਰਕੇ ਅਸੀਂ ਨਾਬਰ ਬਣੇ ਤਾਂ ਜੋ ਸਾਡੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਮਿਲ ਸਕੇ। ਗੱਲ ਗੋਰੇ-ਕਾਲੇ ਦੀ ਨਹੀਂ ਉਨ੍ਹਾਂ ਅਮੀਰਾਂ ਦੀ ਹੈ ਜੋ ਤਿਜ਼ੋਰੀਆਂ ਭਰਕੇ ਅਤੇ ਹੋਰ ਭਰਨ ਲਈ ਜੰਗਾਂ ਭੜਕਾਉਂਦੇ ਹਨ। ਉਨ੍ਹਾਂ ਵਿੱਚ ਮਰਨ ਲਈ ਗ਼ਰੀਬ ਮੁੰਡਿਆਂ-ਕੁੜੀਆਂ ਨੂੰ ਭੇਜਦੇ ਹਨ। ਅਸੀਂ ਇਸ ਜੰਗ ਦੇ ਖ਼ਿਲਾਫ ਹਾਂ। ਬੰਦੇ ਵਲੋਂ ਬੰਦੇ ਨੂੰ ਮਾਰਨ ਦਾ ਕੋਈ ਹੱਕ ਨਹੀਂ ਹੈ। ਅਸੀਂ ਜਰਮਨਾਂ ਨਾਲ ਕੰਮ ਕਰਦੇ ਹਾਂ ਅਸੀਂ ਦੋਸਤਾਂ ਨੂੰ ਕਿਉਂ ਮਾਰੀਏ? ਮੌਰਗਨ ਤੇ ਰੌਕਫੈਲਰ ਇਸ ਮੁਲਕ ਦੇ ਮਹਾਨ ਬੰਦੇ ਨਹੀਂ ਹਨ। ਮਹਾਨ ਉਹ ਸਮਾਜਵਾਦੀ ਹਨ ਜੋ ਜੇਲ੍ਹਾਂ ਵਿੱਚ ਸੜ ਰਹੇ ਹਨ। ਉਹ ਮਜ਼ਦੂਰ ਹਨ ਜਿਨ੍ਹਾਂ ਦੇ ਸਿਰ ਉੱਤੇ ਮੁਲਕ ਦੀ ਤਰੱਕੀ ਟਿਕੀ ਹੋਈ ਹੈ। ਜੇ ਮੈਨੂੰ ਇਸ ਮੁਲਕ ਨਾਲ ਪਿਆਰ ਹੈ ਤਾਂ ਇਨ੍ਹਾਂ ਲੋਕਾਂ ਕਰਕੇ ਹੈ।"
ਸਰਕਾਰੀ ਵਕੀਲ ਲਈ ਅਮਰੀਕੀ ਸਰਕਾਰ ਨੂੰ ਪਿਆਰ ਕਰਨਾ ਮੁਲਕਪ੍ਰਸਤੀ ਦਾ ਸਬੂਤ ਬਣਦਾ ਹੈ ਪਰ ਨਾਬਰ ਸਰਕਾਰ ਨੂੰ ਪਿਆਰ ਨਹੀਂ ਕਰਦੇ। ਉਹ ਨਾਬਰੀ ਵਿੱਚ ਯਕੀਨ ਰੱਖਦੇ ਹਨ ਜਿਸਦਾ ਅਰਥ ਹੈ ਪੂਰਨ ਆਜ਼ਾਦੀ। ਉਨ੍ਹਾਂ ਸਮਾਜਾਂ ਦੀ ਤਬਾਹੀ ਜੋ ਜਮਾਤਾਂ ਨੇ ਵੰਡੇ ਹੋਏ ਹਨ। ਮਨੁੱਖ ਮਨੁੱਖ ਦੀ ਇੱਜ਼ਤ ਕਰੇ ਇਹ ਲੋਕਾਂ ਦੀ ਜ਼ਿੰਦਗੀ ਲਈ ਸਭ ਤੋਂ ਅਹਿਮ ਹੈ। ਨਾਬਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿਚਾਰਾਂ ਨੂੰ ਲੈ ਕੇ ਉਨ੍ਹਾਂ ਨੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਚਰਚਾ ਦੌਰਾਨ ਸਰਕਾਰੀ ਵਕੀਲ ਜਿਊਰੀ ਮੈਂਬਰਾਂ ਨੂੰ ਭੰਨ ਤੋੜ ਅਤੇ ਦੰਗੇ ਦੀਆਂ ਫੋਟੋਆਂ ਵੰਡਦਾ ਹੈ। ਜਿਨ੍ਹਾਂ ਵਿੱਚ ਮਜ਼ਦੂਰ ਸਨਅਤੀ ਮਾਲਕਾਂ ਦੀ ਲੁੱਟ ਦੇ ਖ਼ਿਲਾਫ਼ ਵਿਰੋਧ ਦਰਜ ਕਰਾ ਰਹੇ ਹਨ। ਬਚਾਅ ਪੱਖ ਦਾ ਵਕੀਲ ਰੌਲਾ ਪਾਉਂਦਾ ਹੈ ਕਿ ਅਸਲ ਵਿੱਚ ਇਸ ਮੁਕੱਦਮੇ ਦਾ ਮੁੱਖ ਮੰਤਵ ਇਹੀ ਹੈ। ਮਜ਼ਦੂਰਾਂ, ਪਰਵਾਸੀਆਂ ਅਤੇ ਯੂਨੀਅਨਾਂ ਨੂੰ ਬਦਨਾਮ ਕਰਨਾ ਅਤੇ ਸੈਕੋ ਅਤੇ ਵੈਂਜੈਟੀ ਨੂੰ ਮਿਸਾਲੀ ਸਜ਼ਾ ਦੇ ਕੇ ਹੋਰਨਾਂ ਲਈ ਸਬਕ ਪੈਦਾ ਕਰਨਾ। ਦਲੀਲ ਪੱਖੋਂ ਹਾਰਿਆ ਸਰਕਾਰੀ ਵਕੀਲ ਆਖ਼ਰੀ ਪੈਂਤੜਾ ਅਜ਼ਮਾਉਂਦਾ ਹੈ, "ਇਹ ਸਾਮਵਾਦੀ ਅਤੇ ਨਾਬਰ ਸਾਡੀਆਂ ਪਵਿੱਤਰ ਸੰਸਥਾਵਾਂ ਬਾਰੇ ਇਹ ਕੁਝ ਸੋਚਦੇ ਹਨ। ਇਹ ਮੁਲਕ ਦੇ ਖ਼ਿਲਾਫ਼ ਭੁਗਤਦੀ ਸੋਚ ਦਾ ਛੋਟਾ ਜਿਹਾ ਨਮੂਨਾ ਹੈ। ਇਸੇ ਪ੍ਰਸੰਗ 'ਚ ਇਸ ਮੁਕੱਦਮੇ ਨੂੰ ਦੇਖਣਾ ਚਾਹੀਦਾ ਹੈ।" ਉਂਝ ਜਿਊਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਫ਼ੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਮੁਕੱਦਮੇਬਾਜ਼ੀ ਨਾਟਕ ਤੋਂ ਵਧੇਰੇ ਕੁਝ ਨਹੀਂ ਹੈ। ਪ੍ਰਬੰਧ ਵੱਖਰੇ ਸਿਆਸੀ ਵਿਚਾਰ ਰੱਖਣ ਵਾਲਿਆਂ ਦੀ ਬੋਲਣ ਅਤੇ ਸੋਚਣ ਦੀ ਆਜ਼ਾਦੀ ਨੂੰ ਨਿਸ਼ਾਨਾ ਬਣਾਉਂਦਾ ਹੈ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਮੁਕੱਦਮੇ ਵਿੱਚ ਇਸੇ ਵਿਚਾਰ ਦੀ ਝਲਕ ਪੈਂਦੀ ਹੈ। ਅਫ਼ਜ਼ਲ ਗੁਰੂ, ਬਿਨਾਇਕ ਸੇਨ ਅਤੇ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਮੁਕੱਦਮਿਆਂ ਵਿੱਚ ਵੀ ਕਈ ਤੱਥਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਕਿਰਨਜੀਤ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਸੁਣਾਈ ਗਈ ਸਜ਼ਾ ਅਤੇ ਜੱਜ ਦੀ ਟਿੱਪਣੀਆਂ ਇਹਦੀ ਉਘੜਵੀਂ ਮਿਸਾਲ ਹਨ।
ਸੈਕੋ ਅਤੇ ਵੈਂਜੈਟੀ ਦਾ ਵਕੀਲ, ਸਰਕਾਰੀ ਵਕੀਲ ਦੇ ਹਰ ਦੋਸ਼ ਦੀਆਂ ਧੱਜੀਆਂ ਉਡਾਉਂਦਾ ਹੈ। ਉਹ ਸਿੱਧ ਕਰਦੇ ਹਨ ਕਿ ਡਕੈਤੀ ਅਤੇ ਕਤਲ ਇੱਕ ਲੁਟੇਰੇ ਗਿਰੋਹ ਨੇ ਕੀਤੇ ਸਨ। ਉਸ ਗਿਰੋਹ ਦਾ ਇੱਕ ਬੰਦਾ ਜੁਰਮ ਕਬੂਲ ਵੀ ਕਰ ਲੈਂਦਾ ਹੈ ਪਰ ਜੱਜ ਸਜ਼ਾ ਦੇ ਫ਼ੈਸਲੇ ਉੱਤੇ ਅੜਿਆ ਰਹਿੰਦਾ ਹੈ। ਇਸ ਮੁਕੱਦਮੇ ਵਿੱਚ ਸਿਆਸੀ ਬਦਲਾਖ਼ੋਰੀ ਸਾਫ਼ ਦਿਸਦੀ ਹੈ। ਸਰਕਾਰੀ ਵਕੀਲ ਦੇ ਇਹ ਸ਼ਬਦ ਛੁਪੇ ਅਰਥਾਂ ਨੂੰ ਮੋਕਲਾ ਕਰਦੇ ਹਨ ਕਿ ਦੋਹਾਂ ਨੂੰ ਸੁਣਾਈ ਸਜ਼ਾ ਨਾਲ ਛੇਤੀ ਹੀ ਸਿਆਸੀ ਮਤਲਬ ਉਘੜਵੇਂ ਰੂਪ ਵਿੱਚ ਦਿਖਾਈ ਦੇਣਗੇ। ਸਜ਼ਾ ਦੇ ਖ਼ਿਲਾਫ਼ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਇਨਸਾਫ਼ਪਸੰਦਾਂ ਨੇ ਬੇਮਿਸਾਲ ਜਨਤਕ ਲਾਮਬੰਦੀ ਕੀਤੀ ਜੋ ਆਲਮੀ ਜਮਹੂਰੀ ਲਹਿਰ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਇਹ ਮਿਸਾਲੀ ਲਾਮਬੰਦੀ ਵੀ ਸਿਆਸੀ ਜੱਜ ਤੋਂ ਫ਼ੈਸਲਾ ਉਲਟਾਉਣ ਵਿੱਚ ਨਾਕਾਮਯਾਬ ਰਹੀ।
ਆਖ਼ਰ, 9 ਅਪਰੈਲ 1927 ਦੇ ਦਿਨ ਦੋਹਾਂ ਨਾਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਵੈਂਜੈਟੀ ਦੇ ਅਦਾਲਤ ਵਿੱਚ ਆਖਰੀ ਸ਼ਬਦ ਸਨ, "ਅਸੀਂ ਨਿਰਦੋਸ਼ ਹਾਂ ਤੇ ਕਦੇ ਕੋਈ ਬੰਦਾ ਨਹੀਂ ਮਾਰਿਆ ਤੇ ਨਾ ਡਕੈਤੀ ਕੀਤੀ ਹੈ। ਅਸੀਂ ਮਨੁੱਖ ਦੀ ਬਿਹਤਰ ਜ਼ਿੰਦਗੀ ਲਈ ਲੜ੍ਹੇ ਹਾਂ। ਇਸੇ ਕਰਕੇ ਸਾਨੂੰ ਫਾਂਸੀ ਮਿਲੀ ਹੈ। ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਅਸੀਂ ਅਮੀਰ ਬਣਨ ਲਈ ਅਮਰੀਕਾ ਆਏ ਸਾਂ। ਅਸੀਂ ਅਮੀਰ ਨਹੀਂ ਬਣਨਾ ਚਾਹੁੰਦੇ। ਸਾਨੂੰ ਸਜ਼ਾ ਮਿਲੀ ਕਿਉਂਕਿ ਅਸੀਂ ਨਾਬਰ ਹਾਂ ...ਹਾਂ ਅਸੀਂ ਨਾਬਰ ਹਾਂ ...ਪਰਵਾਸੀ ਹਾਂ। ਅਸੀਂ ਦੋ ਬਾਰ ਜਨਮ ਲੈ ਕੇ ਵੀ ਉਹੀ ਕਰਾਂਗੇ ਜੋ ਇਸ ਜਨਮ 'ਚ ਕਰਨਾ ਚਾਹੁੰਦੇ ਸਾਂ। ਸੈਕੋ ਮੇਰੇ ਦੋਸਤ ...ਇਨ੍ਹਾਂ ਦਾ ਨਾਮ ਕਦੇ ਨਹੀਂ ਲਿਆ ਜਾਵੇਗਾ ਪਰ ਅਸੀਂ ਲੋਕਾਂ ਦੇ ਦਿਲਾਂ ਵਿੱਚ ਰਹਾਂਗੇ। ਅਸੀਂ ਅਪਣੇ ਦੋਸਤ ਸੈਕੋ ਤੋਂ ਬਿਨ੍ਹਾਂ ਕੁਝ ਨਹੀਂ ...ਹਾਂ ਚੰਗੇ ਕਾਮੇ ਜ਼ਰੂਰ ਹਾਂ ਜੋ ਕੱਟੜਤਾ ਦੇ ਖਿਲਾਫ਼ ਅਤੇ ਇਨਸਾਫ ਲਈ ਲੜ੍ਹੇ ਹਾਂ।"
ਫ਼ਿਲਮ ਵਿੱਚ ਸੈਕੋ ਦੀ ਮਾਨਸਿਕਤਾ ਕਈ ਥਾਵਾਂ ਉੱਤੇ ਦਵੰਦ ਦਾ ਸ਼ਿਕਾਰ ਹੁੰਦੀ ਹੈ। ਜੁਰਮ 'ਸਾਬਤ' ਹੋਣ ਉੱਤੇ ਉਹ ਅਦਾਲਤ ਦੇ ਬਾਹਰ ਰੌਲਾ ਪਾਉਂਦਾ ਹੈ ਕਿ ਉਹ ਸਿਆਸੀ ਸ਼ਹੀਦ ਨਹੀਂ ਬਣਨਾ ਚਾਹੁੰਦਾ। ਉਹ ਜਿਉਣਾ ਚਾਹੁੰਦਾ ਹੈ। ਮੌਤ ਦੀ ਸਜ਼ਾ ਮਿਲਣ ਉੱਤੇ ਉਹ ਮਾਨਸਿਕ ਰੂਪ ਵਿੱਚ ਬੀਮਾਰ ਹੋ ਜਾਂਦਾ ਹੈ। ਉਨ੍ਹਾਂ ਦੇ ਹੱਕ ਵਿੱਚ ਹੋ ਰਹੀ ਜਨਤਕ ਲਾਮਬੰਦੀ ਤੋਂ ਉਹਨੂੰ ਚਿੜ੍ਹ ਹੁੰਦੀ ਹੈ। ਆਖ਼ਰੀ ਦਿਨਾਂ ਵਿੱਚ ਉਹ ਮੁੜ ਸੁਰਤ ਸੰਭਾਲਦਾ ਹੈ। ਵੈਂਜੈਟੀ ਰਾਜਪਾਲ ਨੂੰ ਭੇਜੀ ਰਹਿਮ ਦੀ ਅਪੀਲ ਉੱਤੇ ਦਸਤਖ਼ਤ ਕਰ ਦਿੰਦਾ ਹੈ ਪਰ ਸੈਕੋ ਮਨਾਂ ਕਰ ਦਿੰਦਾ ਹੈ।
ਬੰਦ ਕਮਰੇ ਵਿੱਚ ਰਹਿਮ ਦੀ ਅਪੀਲ ਬਾਰੇ ਰਾਜਪਾਲ, ਸਰਕਾਰੀ ਵਕੀਲ ਅਤੇ ਵੈਂਜੈਟੀ ਦੀ ਆਪਸੀ ਬਹਿਸ ਸਰਕਾਰੀ ਧਿਰ ਨੂੰੰ ਧੁਰ ਅੰਦਰ ਤੱਕ ਨੰਗਾ ਕਰ ਦਿੰਦੀ ਹੈ। ਰਾਜਪਾਲ ਕਹਿੰਦਾ ਹੈ ਕਿ ਨਾਬਰ ਉਸ ਪ੍ਰਬੰਧ ਤੋਂ ਰਹਿਮ ਦੀ ਆਸ ਕਿਵੇਂ ਰੱਖ ਸਕਦਾ ਹੈ ਜਿਸ ਪ੍ਰਬੰਧ ਨੂੰ ਉਹ ਤਬਾਹ ਕਰਨਾ ਚਾਹੁੰਦਾ ਹੈ? ਵੈਂਜੈਟੀ ਮੁਤਾਬਕ ਉਹ ਰਹਿਮ ਨਹੀਂ ਇਨਸਾਫ਼ ਚਾਹੁੰਦੇ ਹਨ। ਬੇਸ਼ੱਕ ਉਨ੍ਹਾਂ ਦਾ ਮੰਨਣਾ ਹੈ ਕਿ ਸਾਡੇ ਉੱਤੇ ਥੋਪਿਆ ਪ੍ਰਬੰਧ ਹਿੰਸਾ 'ਤੇ ਟਿਕਿਆ ਹੈ। ਸਰਕਾਰੀ ਵਕੀਲ ਨੂੰ ਨਾਬਰ ਮੂੰਹੋਂ ਹਿੰਸਾ ਦੇ ਖ਼ਿਲਾਫ਼ ਬੋਲੀ ਗੱਲ ਹਾਸੋਹੀਣੀ ਲਗਦੀ ਹੈ। ਵੈਂਜੈਟੀ ਨਾਬਰੀ ਦੇ ਪੈਂਤੜੇ ਤੋਂ ਹਿੰਸਾ ਦੇ ਰੂਪ ਸਮਝਾਉਂਦਾ ਹੈ, "ਅਸੀਂ ਪਿਛਲੇ ਸੱਤ ਸਾਲਾਂ ਤੋਂ ਇਹ ਬਕਵਾਸ ਸੁਣ ਰਹੇ ਹਾਂ। ਅਸੀਂ ਵਾਰ ਵਾਰ ਕਿਹਾ ਕਿ ਅਸੀਂ ਹਿੰਸਾ ਉੱਤੇ ਟਿਕੇ ਸਮਾਜ ਨੂੰ ਤਬਾਹ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਰਹਿਣਾ ਸਾਡੀ ਮਜਬੂਰੀ ਹੈ। ਜ਼ਿੰਦਗੀ ਦੀ ਭੀਖ ਮੰਗਣਾ ਹਿੰਸਾ ਹੈ। ਉਹ ਦੁਖ ਦਰਦ ਹਿੰਸਾ ਹੈ ਜੋ ਅਸੀਂ ਭੋਗਦੇ ਹਾਂ। ਕਿੰਨੇ ਲੋਕ ਹਿੰਸਕ ਹਨ। ਪੈਸਾ ਅਤੇ ਜੰਗ ਹਿੰਸਾ ਹਨ। ਮੌਤ ਦਾ ਡਰ ਹਿੰਸਾ ਹੈ। ਜੋ ਡਰ ਅਸੀਂ ਹਰ ਰੋਜ਼ ਮਹਿਸੂਸ ਕਰਦੇ ਹਾਂ ਉਹ ਹਿੰਸਾ ਹੈ।" ਸਰਕਾਰੀ ਵਕੀਲ ਦਾ ਪੁੱਛਿਆ ਆਖ਼ਰੀ ਸਵਾਲ ਉਸੇ ਹਿੰਸਾ ਦਾ ਰੂਪ ਹੈ ਜਿਸਦੀ ਗੱਲ ਵੈਂਜੈਟੀ ਨੇ ਕੀਤੀ ਹੈ। ਵਕੀਲ ਦਾ ਕਰੂਰ ਸਵਾਲ ਹੈ, "ਵੈਂਜੈਟੀ ਤੂੰ ਅੱਜ ਇੱਕ ਬਿੰਬ ਬਣ ਚੁੱਕਿਆਂ ਹੈਂ। ਦੱਸ ਅਸੀਂ ਕਿਹਨੂੰ ਬਚਾਈਏ, ਬਿੰਬ ਨੂੰ ਜਾਂ ਬੰਦੇ ਨੂੰ?"
ਸ਼ਹੀਦ ਭਗਤ ਸਿੰਘ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਜਿਉਣ ਦੀ ਗੱਲ ਕਰਦਾ ਹੈ। ਦਿੱਲੀ ਬਲਾਤਕਾਰ ਕਾਂਡ ਦੀ ਸ਼ਿਕਾਰ ਬੀਬੀ ਹੋਸ਼ ਆਉਣ ਉੱਤੇ ਇਹੀ ਕਹਿੰਦੀ ਕਿ ਉਹ ਜਿਉਣਾ ਚਾਹੁੰਦੀ ਹੈ। ਸੈਕੋ ਅਤੇ ਵੈਂਜੈਟੀ ਵੀ ਜਿਉਣਾ ਚਾਹੁੰਦੇ ਸਨ।
ਸੈਕੋ ਆਖ਼ਰੀ ਚਿੱਠੀ ਵਿੱਚ ਪੁੱਤ ਨੂੰ ਲਿਖਦਾ ਹੈ, "ਸਾਰੀਆਂ ਖ਼ੁਸ਼ੀਆਂ ਸਿਰਫ਼ ਅਪਣੇ ਲਈ ਨਾ ਮੰਗੀ। ਆਲੇ ਦੁਆਲੇ ਨਿਮਾਣਿਆਂ ਅਤੇ ਨਿਤਾਣਿਆਂ ਵੱਲ ਵੀ ਦੇਖੀਂ। ਯਾਦ ਰੱਖ ਕਿ ਡਾਹਢੇ ਸਾਨੂੰ ਮਾਰ ਸਕਦੇ ਹਨ ਪਰ ਸਾਡੇ ਵਿਚਾਰਾਂ ਨੂੰ ਨਹੀਂ। ਇਹ ਵਿਚਾਰ ਭਵਿੱਖ ਲਈ ਅਤੇ ਤੇਰੇ ਵਰਗੇ ਨੌਜਵਾਨਾਂ ਲਈ ਹਨ।" ਇਹ ਸ਼ਬਦ ਫ਼ਿਲਮ ਦੇ ਅੰਤ ਵਿੱਚ ਕਈ ਵਾਰ ਦੁਹਰਾਏ ਜਾਂਦੇ ਹਨ। ਜਦੋਂ ਦੋਹਾਂ ਨਾਬਰਾਂ ਨੂੰ ਕਤਲ ਕੀਤਾ ਜਾ ਰਿਹਾ ਸੀ।

Comments
Post a Comment