ਅੱਜ ਦੀ ਦੁਨੀਆਂ ਜਿੱਥੇ ਮਨੁੱਖ ਨੇ ਵਿਗਿਆਨ ਦੇ ਲੜ ਲੱਗ ਕੇ ਕੀਤੀਆਂ ਖੋਜਾਂ ਸਦਕਾ
ਧਰਤੀ ਤੋਂ ਇਲਾਵਾ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਕੁਦਰਤ ਦੇ ਅਥਾਹ ਭੇਦ
ਬੰਦੇ ਨੇ ਜਾਣ ਲਏ ਹਨ ਉੱਥੇ ਕਿਤੇ ਨਾਂ ਕਿਤੇ ਸਾਡੇ ਅੰਦਰ ਧਾਰਮਿਕ ਅਤੇ ਫਿਰਕੂ
ਭਾਵਨਾਵਾਂ ਅਜੇ ਵੀ ਪਈਆਂ ਹਨ | ਮੌਜੂਦਾ ਹਾਲਾਤਾਂ ਮੁਤਾਬਕ ਦੇਖਣਾ ਬਣਦਾ ਹੈ ਕਿ ਨਿੱਤ
ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ,ਔਰਤਾਂ ਦਾ ਘਰੇਲੂ ਹਿੰਸਾ ਵਿੱਚ ਸ਼ਿਕਾਰ ਹੋਣਾ ,
ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ| ਜਿੱਥੇ ਬੰਦੇ ਦੇ ਅੰਦਰੋਂ
ਬੰਦਾ ਤਕਰੀਬਨ ਮਨਫੀ ਹੁੰਦਾ ਜਾ ਰਿਹਾ ਹੈ ਉੱਥੇ ਨਾਲ ਹੀ ਬੰਦੇ ਅੰਦਰੋਂ ਇਨਸਾਨੀਅਤ
,ਸਹਿਣਸ਼ੀਲਤਾ ਨਾਮ ਦੀ ਚੀਜ ਲਗਭਗ ਖਤਮ ਹੀ ਹੋ ਗਈ ਹੈ |ਬਿਨਾਂ ਸ਼ੱਕ ਧਰਮ ਇੱਕ ਨਿੱਜੀ
ਮਸਲਾ ਹੈ ਹਰੇਕ ਬੰਦਾ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਵਿੱਚ ਵਿਸ਼ਵਾਸ਼ ਰੱਖ ਸਕਦਾ ਹੈ ਇਹ
ਉਸਦਾ ਜਮਹੂਰੀ ਹੱਕ ਹੈ | ਵਿਗਿਆਨਿਕ ਯੁੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਲਗਭਗ 80
ਪ੍ਰਤੀਸ਼ਤ ਤੋਂ ਵੀ ਵੱਧ ਲੋਕ ਧਰਮ ਨੂੰ ਮੰਨਦੇ ਹਨ ਅਤੇ ਹੋਰ ਦੂਸਰੇ ਕਰਮ ਕਾਂਡਾਂ ਦੇ ਵੀਸ਼ਿਕਾਰ ਹਨ | ਬੇਸ਼ੱਕ ਇੰਨੇ ਸਾਰੇ ਲੋਕਾਂ ਵਿੱਚ ਬਹੁਤੇ ਪੜ੍ਹੇ ਲਿਖੇ ਲੋਕਾਂ ਦੇ ਇਲਾਵਾ
ਬਹੁਤ ਸਾਰੇ ਵਿਗਿਆਨੀ ਤੱਕ ਸ਼ਾਮਿਲ ਹਨ| ਫਿਰ ਵੀ ਚਾਹੇ ਜੋ ਵੀ ਹੋਵੇ ਆਸਤਿਕ ਅਤੇ ਧਰਮੀ
ਲੋਕ ਧਰਮ ਨੂੰ ਅਤਿ ਦਾ ਉੱਤਮ ਅਤੇ ਬੰਦੇ ਲਈ ਬਾਕਾਇਦਾ ਮੰਨ
ਣਯੋਗ ਕਰਾਰ ਦਿੰਦੇ ਹਨ | ਇਸ
ਤੋਂ ਉਲਟ ਨਾਸਤਿਕਾਂ ਬਾਰੇ ਆਸਤਿਕਾਂ ਦੇ ਵਿਚਾਰ ਹੱਦ ਦਰਜੇ ਦੇ ਘਟੀਆ ਹਨ | ਉਹ
ਨਾਸਤਿਕਾਂ ਨੂੰ ਅਧਰਮੀ ,ਸ਼ੈਤਾਨ ਹੋਣ ਤੱਕ ਦਾ ਐਲਾਨ ਕਰ ਦਿੰਦੇ ਹਨ | ਗੱਲ ਇਹ ਵੀ
ਵਿਚਾਰਨਯੋਗ ਹੈ ਕਿ ਲੋਕ ਸਦੀਆਂ ਤੋਂ ਧਰਮ ਨੂੰ ਮੰਨਦੇ ਆ ਰਹੇ ਹਨ ਇਹਨਾਂ ਸਦੀਆਂ ਵਿੱਚ
ਕਈ ਨਵੇਂ ਧਰਮ ਵੀ ਹੋਂਦ ਵਿੱਚ ਆਏ ਹਨ ਕੁੱਲ ਮਿਲਾ ਕੇ ਹੁਣ ਤੱਕ ਸਾਰੀ ਦੁਨੀਆਂ ਦੇ ਧਰਮ
ਬੰਦੇ ਅੰਦਰ ਸਦਭਾਵਨਾ ,ਇਨਸਾਨੀਅਤ,ਪਿਆਰ ਸਹਿਣਸ਼ੀਲਤਾ ਪੈਦਾ ਨਹੀ ਕਰ ਸਕੇ| ਧਰਮ ਨੂੰ
ਮੰਨਣ ਵਾਲੇ ਅਸਲ ਵਿੱਚ ਅਧਰਮੀ ਹਨ | ਧਰਮ ਦੀ ਸਿੱਖਿਆ ਦੇ ਉਲਟ ਮਾਇਆ ਇਕੱਠੀ ਕਰਨੀ,ਗਰੀਬ ਨੂੰ ਹੋਰ ਗਰੀਬ ਬਣਾਉਣਾ ,ਕਿਰਤ ਦੀ ਲੁੱਟ ਕਰਨੀ ,ਬਲਾਤਕਾਰ ,ਕਤਲ ਇਹ ਜਿਆਦਾਤਰ
ਧਰਮ ਨੂੰ ਮੰਨਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ | ਪਰ ਫੇਰ ਵੀ ਲੋਕ ਧਰਮੀ ਹਨ ਆਸਤਿਕ
ਹਨ ਅਤੇ ਆਸਤਿਕ ਹੋਣ 'ਚ ਗਰਵ ਮਹਿਸੂਸ ਕਰਦੇ ਹਨ | ਗੱਲ ਇਹ ਵੀ ਹੈ ਕਿ ਧਰਮ ਨੂੰ ਮੰਨਣਾ
,ਆਸਤਿਕ ਜਾਂ ਨਾਸਤਿਕ ਹੋਣਾ ਇਹ ਹਰ ਇੱਕ ਬੰਦੇ ਦਾ ਨਿੱਜੀ ਫੈਸਲਾ ਅਤੇ ਸੋਚ ਹੋ ਸਕਦੀ ਹੈ ਪਰ ਇਸ ਤੋਂ ਉਲਟ ਨਾਸਤਿਕ ਹੋਣਾ ਆਸਤਿਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਨਾਸਤਿਕ ਲੋਕ ਹਮੇਸ਼ਾ ਆਸਤਿਕਾਂ ਦੇ ਸ਼ਿਕਾਰ ਹੀ ਬਣੇ ਹਨ ਚਾਹੇ ਉਹ ਮੌਤ ਦੇ ਰੂਪ ਵਿੱਚ ਚਾਹੇ ਮਾਨਸਿਕ ਉਤਪੀੜਨ ਜਾਂ ਘਟੀਆ ਦਰਜੇ ਦੀ ਗਾਲੀ-ਗਲੋਚ ਦੇ ਰੂਪ 'ਚ | ਕਈ ਧਰਮ ਨਸੀਹਤ ਦਿੰਦੇ ਹਨ ਬਰਾਬਰਤਾ ਦੀ ਗੱਲ ਕਰਦੇ ਹਨ ਪਰ ਅਜੇ ਤੱਕ ਕੁੱਝ ਵੀ ਬਰਾਬਰ ਨਹੀ ਹੋਇਆ ਗਰੀਬ ਹੋਰ ਗਰੀਬ ਹੋਇਆ ਹੈ ਅਤੇ ਅਮੀਰਾਂ ਦੀ ਅਮੀਰੀ ਕਿਸੇ ਤੋਂ ਲੁਕੀ ਨਹੀ| ਸਮਾਜ ਵਿੱਚ ਨਿੱਤ ਹੁੰਦੀਆਂ ਹਿੰਸਾ ਦੀਆਂ ਘਟਨਾਵਾਂ ਜਿੰਨ੍ਹਾਂ ਵਿੱਚ ਫਿਰਕੂ ਅਤੇ ਧਰਮ ਦੀ ਆੜ ਵਿੱਚ ਕੀਤੀ ਜਾਂਦੀ ਹਿੰਸਾ ਵੀ ਸ਼ਾਮਿਲ ਹੈ ,ਵਧ ਰਹੀਆਂ ਹਨ | ਧਰਮ ਗੁਰੂ ਹਜਾਰਾਂ ਦੀ ਗਿਣਤੀ ‘ਚ ਹਨ
ਸਗੋਂ ਖੁੰਭਾਂ ਵਾਂਗ ਹੋਰ ਵੀ ਜਿਆਦਾ ਪੈਦਾ ਹੋ ਰਹੇ ਹਨ|ਸੁਭਾ ਤੋ ਲੈ ਕੇ ਸ਼ਾਮ ਤੱਕ ਟੀਵੀ ਉੱਪਰ ਪ੍ਰਵਚਨ ਸੁਣਾਏ ਜਾਂਦੇ ਹਨ | ਮੋਹ ,ਮਾਇਆ ,ਕਾਮ, ਕ੍ਰੋਧ ,ਲੋਭ ਇਹਨਾਂ ਤੋਂ ਦੂਰ ਰਹਿਣ ਦੀਆਂ ਨਸੀਹਤਾਂ ਦੇਣ ਵਾਲੇ ਖੁਦ ਇਹਨਾਂ ਦੇ ਆਦਿ ਹਨ | ਧਰਮ ਗੁਰੂ ਆਸਾਰਾਮ ਇਸ ਦੀ ਵਧੀਆ ਅਤੇ ਤਾਜਾ ਉਦਾਹਰਨ ਹੈ ਲੋਕ ਇਹਨਾਂ ਧਰਮ ਗੁਰੂਆਂ ਨੂੰ ਰੱਬ ਤੋਂ ਜਿਆਦਾ ਮੰਨਦੇ ਹਨ | ਅਸਲ ਵਿੱਚ ਧਰਮ ਨੂੰ ਮੰਨਣ ਵਾਲੇ ਲੋਕਾਂ ਜਾਂ ਇਉਂ ਕਹਿ ਲਵੋ ਕਿ ਧਰਮ ਨੂੰ ਮੰਨਣ ਦਾ ਢਕਵੰਜ ਕਰਨ ਵਾਲੇ ਲੋਕ ਜਿਆਦਾਤਰ ਉਹ ਪੂੰਜੀਪਤੀ ਹੁੰਦੇ ਹਨ ਜੋ ਵੱਡੀਆਂ-ਵੱਡੀਆਂ ਕੰਪਨੀਆਂ ,ਫੈਕਟਰੀਆਂ ਦੇ ਮਾਲਕ ਹੁੰਦੇ ਹਨ ਜੋ ਆਪਣੀਆਂ ਇਹਨਾਂ
ਫੈਕਟਰੀਆਂ ‘ਚ ਕੰਮ ਕਰਨ ਵਾਲੇ ਮਜਦੂਰਾਂ ਦੀ ਕਿਰਤ ਨੂੰ ਲੁੱਟ ਕੇ ਮੁਨਾਫਾ ਕਮਾਉਂਦੇ ਹਨ ਫਿਰ ਬਾਅਦ ਵਿੱਚ ਉਸ ਲੁੱਟ ਦੇ ਮਾਲ ਨੂੰ ਧਰਮ ਅਤੇ ਰੱਬ ਦੇ ਨਾਮ ਚੜ੍ਹਾ ਕੇ ਇਹ ਸਾਬਿਤ ਕਰਦੇ ਹਨ ਕਿ ਇਹ ਧਨ ਦੌਲਤ ਉਹਨਾਂ ਨੂੰ ਕਿਸੇ ਰੱਬ ਨਾਮੀ ਸੰਸਥਾ ਨੇ ਦਿੱਤੀ ਹੈ |ਆਪਣੇ ਧਰਮ ਦੇ ਪੱਕੇ ਇਹ ਵੱਡੇ ਧਰਮੀ ਮੁਨਾਫੇ ਖਾਤਰ ਕਿਸੇ ਦਾ ਦਾ ਵੀ ਗਲਾ ਕੱਟਣ ‘ਚ ਗੁਰੇਜ਼ ਨਹੀ ਕਰਦੇ | ਫੇਰ ਵੀ ਧਰਮੀ ਲੋਕ ਨਾਸਤਿਕਾਂ ਦੇ ਮੁਕਾਬਲੇ ਧਰਮ ਨੂੰ ਅਤੇ ਆਸਤਿਕਾਂ ਨੂੰ ਵਡਿਆਉਣ ,ਪਾਕ-ਪਵਿੱਤਰ ਸਾਬਿਤ ਕਰਨ ‘ਚ ਕੋਈ ਕਸਰ ਨਹੀ ਛੱਡਦੇ | ਇਸ ਤੋਂ ਉਲਟ ਨਾਸਤਿਕ ਅੱਜ ਤੱਕ ਧਰਮ ਅਤੇ ਆਸਤਿਕਾਂ ਦੀ ਵਹਿਸ਼ੀਪੁਣੇ,ਫਿਰਕੂਪੁਣੇ ਦੀ ਮਨਮਾਨੀ ਖੇਡ ਦਾ ਸ਼ਿਕਾਰ ਹੁੰਦੇ ਆਏ ਹਨ | ਧਰਮ ਨੇ ਵਿਗਿਆਨ ਦੀ ਖੋਜ ਕਰਨ ਵਾਲੇ ਬੰਦੇ ਨੂੰ ਧਰਮ ਦੇ ਉਲਟ ਕਹਿ ਕੇ ਜਾ ਤਾਂ ਮਾਰ ਮੁਕਾਇਆ ਹੈ ਜਾਂ ਮਾਨਸਿਕ ਜਾਂ ਸਰੀਰਿਕ ਤਸੀਹੇ ਦਿੱਤੇ ਹਨ| ਧਰਮ ਦੇ ਠੇਕੇਦਾਰਾਂ ਵੱਲੋਂ ਜਿੱਥੇ ਮਹਾਨ ਖਗੋਲ ਵਿਗਿਆਨੀ ਕਾਪਰਨਿਕਸ ਨੂੰ
ਇਹ ਕਹਿ ਕੇ ਮੌਤ ਦੇ ਘਾਟ ਉਤਾਰਿਆ ਕਿ ਕਾਪਰਨਿਕਸ ਨੇ ਸੂਰਜ਼ ਨੂੰ ਬ੍ਰਿਹਮੰਡ ਦਾ ਕੇਂਦਰ ਦੱਸ ਕੇ ਧਰਮ ਦੀ ਖਿਲਾਫਤ ਕੀਤੀ ਹੈ ਕਿਉਂਕਿ ਧਰਮ ਅਨੁਸਾਰ ਧਰਤੀ ਕੇਂਦਰ ਸੀ | ਉਸ ਤੋਂ ਬਾਅਦ ਬਰੂਨੋ ਨੂੰ ਵੀ ਜਿਉਂਦਾ ਜਲਾ ਦਿੱਤਾ ਗਿਆ | ਸ਼ੁਕਰਾਤ ਵਰਗਿਆਂ ਨੂੰ ਆਸਤਿਕਾਂ ਨੇ ਜਹਿਰ ਦੇਕੇ ਮਾਰਨ ਵਰਗੇ ਕਾਰੇ ਵੀ ਕੀਤੇ |ਧਰਮ ਦੀ ਤਾਨਾਸ਼ਾਹੀ ਸਦਕਾ ਦੁਨੀਆਂ ਦੇ ਅਨੇਕ ਵਿਗਿਆਨੀ ਆਪਣੀਆਂ ਖੋਜਾਂ ਨੂੰ ਜਿਉਂਦੇ ਜੀਅ ਖੁਲੇਆਮ ਨਾਂ ਰੱਖ ਸਕੇ | ਮਰਨ ਉਪਰੰਤ ਉਹਨਾਂ ਦੀਆਂ ਖੋਜਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ | ਇਸ ਤਰ੍ਹਾਂ ਧਰਮ ਨੇ ਹਰ ਨਵੇਂ ਵਿਚਾਰ ਦੀ ਖਿਲਾਫਤ ਅਤੇ ਰੂੜੀਵਾਦੀ ਧਾਰਨਾਵਾਂ ਦੀ ਪੈਰਵਾਈ ਕੀਤੀ ਹੈ | ਨਾਸਤਿਕਾਂ ਨੇ ਅੱਜ ਤੱਕ ਲਗਭਗ ਕਦੇ ਕਿਸੇ ਦਾ ਬੁਰਾ ਨਹੀ ਕੀਤਾ ਪਰ ਆਸਤਿਕਾਂ ਵੱਲੋਂ ਨਾਸਤਿਕਾਂ ਦਾ ਨੁਕਸਾਨ ਕਰਨ ਵਿੱਚ ਕਦੇ ਘੱਟ ਨਹੀ ਗੁਜਾਰੀ | ਜਰਮਨੀ ਵਿੱਚ ਹਿਟਲਰ ਨੇ ਕੌਮ ਦੀ ਸ਼ੁੱਧਤਾ ਵਾਸਤੇ ਕੀਤੇ ਯਹੂਦੀਆਂ ਦੇ ਅੰਨ੍ਹੇਵਾਹ ਕਤਲੇਆਮ ਵੇਲੇ ਨਾਸਤਿਕਾਂ ਵੱਲੋਂ ਉਸਦਾ ਵਿਰੋਧ ਕਰਨ 'ਤੇ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ | ਇਹਨਾਂ ਸ਼ਰਮਨਾਕ ਕਾਰਿਆਂ ਨੂੰ ਹੰਢਾਉਣ ਤੋਂ ਬਾਅਦ ਵੀ ਨਾਸਤਿਕਾਂ ਨੇ ਸਮਾਜ਼ ਦੀ ਬਿਹਤਰੀ ਵਾਸਤੇ ਕੰਮ ਕਰਨੇ ਜਾਰੀ ਰੱਖੇ ਹਨ |ਅੰਨ੍ਹੀ ਸ਼ਰਧਾ ਦੀ ਪੱਟੀ ਨੂੰ ਅੱਖਾਂ ਤੋਂ ਲਾਹ ਕੇ ਹਮੇਸ਼ਾ ਤਰਕ ਨਾਲ ਗੱਲ ਕਰਨ ਅਤੇ ਤਰਕਸ਼ੀਲ ਬਣਨ ਦਾ ਸਿਧਾਂਤ ਨਾਸਤਿਕਾਂ ‘ਤੇ ਤਰਕਸ਼ੀਲਾਂ ਦੀ ਦੇਣ ਵਜੋਂ ਜਾਣਿਆ ਜਾਂਦਾ ਹੈ| ਇਸ ਦੇ ਨਾਲ ਇੱਕ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਮੌਜੂਦਾ ਦੌਰ ਪੂੰਜੀ ਅਤੇ ਸਰਮਾਏ ਦਾ ਦੌਰ ਹੈ | ਪੂੰਜੀਪਤੀਆਂ ਵੱਲੋਂ ਧਰਮ ਨੂੰ
ਕਠਪੁਤਲੀ ਵਾਂਗ ਵਰਤਿਆ ਜਾਂਦਾ ਹੈ| ਧਰਮ ਪ੍ਰਤੀ ਸ਼ਰਧਾ ਰੱਖਣ ਵਾਲੇ ਇਹ ਧਨਾਡ ਅਕਸਰ ਗਰੀਬਾਂ ਨੂੰ ਨਾ –ਮਾਤਰ ਦਾਨ ਦਿੰਦੇ ਨਜਰ ਆਉਂਦੇ ਹਨ ਅਤੇ ਗਰੀਬਾਂ ਦੀ ਗਰੀਬੀ ਨੂੰ “ਉੱਪਰ ਵਾਲੇ” ਦੀ ਮਾਇਆ ਦਾ ਨਾਮ ਦੇਕੇ ਬਰੀ ਹੋ ਜਾਂਦੇ ਹਨ | ਅਜਿਹਾ ਉਹ ਆਪਣੀ ਸਮਾਜ ਵਿੱਚ ਸ਼ਾਖ ਬਣਾਉਣ ਵਾਸਤੇ ਕਰਦੇ ਹਨ ਉਹ ਕਦੇ ਕਦੇ ਗਰੀਬਾਂ ਦੀ ਆਰਥਿਕ ਦਸ਼ਾ ਲਈ ਸਰਕਾਰ
ਨੂੰ ਦੋਸ਼ੀ ਵੀ ਗਰਦਾਨਦੇ ਹਨ ਪਰ ਅਸਲ ਸੱਚ ਇਹ ਹੈ ਕਿ ਗਰੀਬਾਂ ਦੀ ਆਰਥਿਕ ਦਸ਼ਾ ਵਾਸਤੇ ਜਿੰਮੇਵਾਰ ਇਹ ਸਰਮਾਏਦਾਰ ਅਤੇ ਧਨਾਢ ਵਰਗ ਹੀ ਹੈ | ਅੱਜ ਧਰਮ ਅਤੇ ਧਰਮ ਦੇ ਨਾਮ ‘ਤੇ ਬਣੀਆਂ ਧਾਰਮਿਕ ਸੰਸਥਾਵਾਂ ਪੈਸਾ ਕਮਾਉਣ ਵਾਲੇ ਅਦਾਰਿਆਂ ਦਾ ਰੂਪ ਅਖਤਿਆਰ ਕਰ ਚੁੱਕੀਆਂ ਹਨ| ਕਿਉਂਕਿ ਧਾਰਮਿਕ ਸੰਸਥਾਵਾਂ ਉੱਪਰ ਚੜ੍ਹਾਇਆ ਜਾਂ ਵਾਲਾ ਰੁਪਿਆ ,ਧਨ,ਸੋਨਾ
,ਚਾਂਦੀ,ਅਤੇ ਹੋਰ ਕਿਸੇ ਵੀ ਕਿਸਮ ਦਾ ਚੜ੍ਹਾਵਾ ਖਾਸ ਕਰ ਗਰੀਬਾਂ ਦੀ ਬੇਸ਼ਰਮੀ ਨਾਲ ਕੀਤੀ ਲੁੱਟ ਦਾ ਹੀ ਹਿੱਸਾ ਹੁੰਦਾ ਹੈ | ਇਹਨਾਂ ਸੰਸਥਾਵਾਂ ਵਿੱਚ ਗਰੀਬਾਂ ਦੀ ਕਮਾਈ ‘ਤੇ ਪਲਣ ਵਾਲਾ ਪੁਜਾਰੀ ਲਾਣਾ ਵੀ ਲੁੱਟ ਦੇ ਇਸ ਮਾਲ ਦਾ ਹਿੱਸੇਦਾਰ ਹੈ | ਹੁਣ ਦੀ ਘੜੀ
ਫਿਰਕੂ ਮਾਹੌਲ ਬਣ ਰਿਹਾ ਹੈ ਦੰਗੇ ਹੋ ਰਹੇ ਹਨ | ਮੰਦਿਰਾਂ ਅਤੇ ਮਸਜਿਦਾਂ ਦੀ ਲੜਾਈ ਵਿੱਚ ਮਰ ਸਿਰਫ ਇਨਸਾਨ ਰਿਹਾ ਹੈ | ਇਨਸਾਨੀਅਤ ਦਾ ਚਿਹਰਾ ਸ਼ਰਮਸ਼ਾਰ ਹੈ|ਇਹ ਫਾਸ਼ੀਵਾਦੀ ਰੁਝਾਨ ਹੈ ਜਿਹੜਾ ਕਿ ਧਰਮ ਦੀ ਰੰਗਤ ਲੈਕੇ ਪ੍ਰਵਾਨ ਚੜ੍ਹਦਾ ਹੈ ਜਿਸ ਵਿੱਚ ਆਸਤਿਕਾਂ ਦਾ ਬੋਲਬਾਲਾ ਹੁੰਦਾ ਹੈ | ਧਰਮ ਇਸ ਰੁਝਾਨ ਦੀ ਮਜਬੂਤ ਕੜੀ ਵਜੋਂ ਇਹਨਾਂ ਦੰਗਿਆਂ ,ਫਸਾਦਾਂ ਵਿੱਚ ਮੋਹਰੀ ਰੋਲ ਅਦਾ ਕਰਦਾ ਹੈ | ਭਾਰਤ ਵਿੱਚ 1947 ਵੇਲੇ ਦੇਸ਼ ਦੀ ਧਰਮ ਦੇ ਅਧਾਰ ‘ਤੇ ਕੀਤੀ ਗਈ ਫਿਰਕੂ ਵੰਡ ,1984 ਦਾ
ਪੰਜਾਬ ਦਾ ਮਾਹੌਲ ,2002 ਦੇ ਗੁਜਰਾਤ ਦੇ ਦੰਗੇ ਇਹ ਸਭ ਧਰਮਾਂ ਨੂੰ ਮੰਨਣ ਵਾਲੇ ਆਸਤਿਕਾਂ ਦੀ ਕਾਰਗੁਜਾਰੀ ਵਜੋਂ ਅੱਜ ਵੀ ਇਨਸਾਨੀਅਤ ਦੇ ਉੱਪਰ ਲੱਗੇ ਦਾਗ ਹਨ|ਜੋ ਸ਼ਾਇਦ ਕਦੇ ਨਾਂ ਧੋਤੇ ਜਾ ਸਕਣ| ਧਰਮ ਦਾ ਖਾਸਾ ਨਿਰੋਲ ਰੂਪ ਵਿੱਚ ਸਰਮਾਏਦਾਰਾਨਾ ਪੱਖੀ ਹੈ | ਇਸ ਸਰਮਾਏ ਅਤੇ ਧਰਮ ਦੀ ਜੁਗਲਬੰਦੀ ਨੂੰ ਕਿਰਤੀ ਆਦਮੀ ਵਾਸਤੇ ਸਮਝਣਾ ਬੜਾ ਜਰੂਰੀ ਹੈ
ਜਦੋਂ ਤੱਕ ਕਿਰਤੀ ਆਦਮੀ ਨਹੀ ਸਮਝਦਾ ਉਹ ਇਸ ਜੁਗਲਬੰਦੀ ਦੀਆਂ ਮਨਮੋਹਣੀਆਂ ਚਾਲਾਂ ਦਾ ਸ਼ਿਕਾਰ ਹੁੰਦਾ ਰਹੇਗਾ ਅਤੇ ਆਪਣੀ ਕਿਰਤ ਦੀ ਲੁੱਟ ਕਰਵਾਉਂਦਾ ਰਹੇਗਾ |
ਬਿੰਦਰਪਾਲ ਫਤਿਹ
ਸੰਪਰਕ -9464510678

Comments
Post a Comment