Skip to main content

ਬੋਲਣ ਦੀ ਅਜਾਦੀ, ਲੋਕ ਪੱਖੀ ਮੀਡਿਆ ਅਤੇ ਸਿਆਸੀ ਗਲਬਾ

ਬਿੰਦਰਪਾਲ ਫਤਿਹ




ਰਾਜ ਸੱਤਾ ਦੇ ਖੁੱਸ ਜਾਣ ਦਾ ਡਰ , ਸੱਤਾ ਨੂੰ ਬਰਕਰਾਰ ਰੱਖਣ ਦੀ ਲਾਲਸਾ, ਵਿਰੋਧ ਵਿੱਚ ਉਠਦੀ ਹਰ ਆਵਾਜ਼ ਨੂੰ ਹਮੇਸ਼ਾ ਹੀ ਦਬਾਉਣ ਦਾ ਹਰ ਸੰਭਵ ਹਰਬਾ ਅਖ਼ਤਿਆਰ ਕਰਦੀ ਆਈ ਹੈ ਅਤੇ ਹਰ ਦਿਨ ਕਰ ਰਹੀ ਹੈ | ਦੁਨੀਆਂ ਦੇ ਤਮਾਮ ਦੇਸ਼ ਜਿੱਥੇ ਕਿਤੇ ਵੀ ਸਾਮਰਾਜੀ ਹਕੂਮਤ ਤੋਂ ਬਾਅਦ ਕੌਮੀਂ ਅਜਾਦੀ ਦੀ ਮੁੜ ਬਹਾਲੀ ਦਾ ਐਲਾਨ ਕੀਤਾ ਗਿਆ ਉੱਥੇ ਨਾਲ ਹੀ ਸੰਵਿਧਾਨਿਕ ਖਰੜਿਆਂ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰਾਂ ਦੇ ਨਾਮ ਹੇਠ ਇੱਕ ਖਾਸ ਕਿਸਮ ਦੀ ਅਜ਼ਾਦੀ ਵੀ ਦਿੱਤੀ ਗਈ ਜਿਵੇਂ ਵਿਚਾਰ ਪ੍ਰਗਟਾਉਣ ਦੀ ਅਜਾਦੀ, ਬੋਲਣ ਦਾ ਅਧਿਕਾਰ, ਪ੍ਰੈੱਸ ਦੀ ਅਜ਼ਾਦੀ ਆਦਿ | ਇਹ ਫਿਕਰੇ ਸੁਣਨ ਵਿੱਚ ਜਿੰਨੇ ਪ੍ਰਭਾਵਸ਼ਾਲੀ ਜਾਪਦੇ ਹਨ ਉਨਾ ਸ਼ਾਇਦ ਕੋਈ ਹੋਰ ਫਿਕਰਾ ਨਾ ਲੱਗੇ ਅਤੇ ਸਾਡਾ ਅੱਜ ਦੇ ਦੌਰ ਵਿੱਚ ਇਹਨਾਂ ਨੂੰ ਓਨਾ ਹੀ ਪ੍ਰਭਾਵਸ਼ਾਲੀ ਸਮਝਣਾ ਮੂਰਖਤਾ ਭਰਿਆ ਕੰਮ ਹੋ ਨਿੱਬੜੇਗਾ | ਲਿਖਤੀ ਕਾਨੂੰਨਾਂ/ਅਧਿਕਾਰਾਂ ਦੀ ਅਜਾਦ ਤੌਰ ਤੇ ਕੋਈ ਹਸਤੀ ਨਹੀ ਹੁੰਦੀ ਬਸ਼ਰਤੇ ਜੇਕਰ ਉਹ ਅਮਲ ਨਾਲ ਨਾ ਜੁੜੇ ਹੋਣ, ਪਰ ਆਮ ਤੌਰ ਅਜਿਹਾ ਹੀ ਵੇਖਣ ਨੂੰ ਮਿਲਦਾ ਹੈ ਅਮਲ ਨਾਲੋਂ ਟੁੱਟੀ ਹੋਈ ਬਿਆਨਬਾਜ਼ੀ ਲੱਛੇਦਾਰ ਭਾਸ਼ਾ ਵਿੱਚ ਪਰੋਏ ਹੋਏ ਸੰਵਧਾਨਿਕ ਫਿਕਰਿਆਂ ਦਾ ਖੂਬ ਚਲਣ ਰਿਹਾ ਹੈ ਅਤੇ ਇਹਨਾਂ ਫਿਕਰਿਆਂ ਨੂੰ ਰੋਜ਼ਾਨਾਂ ਸੁਣਨ ਦੇ  ਨਾਲ ਹੀ ਇਹਨਾਂ ਨੂੰ ਦਮ ਤੋੜਦੇ ਵੇਖਣ ਦਾ ਸਬੱਬੀ ਮੌਕਾ ਵੀ ਸਾਨੂੰ ਮਿਲਦਾ ਹੈ |

 ਭਾਰਤ ਨੂੰ ਮਿਲੀ ਅਖੌਤੀ ਅਜਾਦੀ ਤੋਂ ਬਾਅਦ ਦੇਸ਼ ਦੇ ਸੰਵਿਧਾਨ ਘਾੜਿਆਂ ਨੇ ਅਜ਼ਾਦੀ ਨੂੰ ਉੱਪਰ ਦੱਸੇ ਫਿਕਰਿਆਂ ਨਾਲ ਪ੍ਰਭਾਸ਼ਿਤ ਕੀਤਾ ਸੰਵਿਧਾਨ ਵਿੱਚ ਵੀ ਇਹਨਾਂ ਨੂੰ ਬਣਦੀ ਥਾਂ ਦਿੱਤੀ ਗਈ, ਸੰਵਿਧਾਨ ਦੇ ਅਨੁਛੇਦ 19 ਦੀ ਧਾਰਾ (1) A ਤਹਿਤ ਭਾਰਤ ਦੇ ਹਰੇਕ ਬਾਸ਼ਿੰਦੇ ਨੂੰ ਬੋਲਣ ਦਾ ਅਧਿਕਾਰ , ਵਿਚਾਰ ਪ੍ਰਗਟਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ ਪਰ ਇਹ ਅਧਿਕਾਰ ਕਿੰਨਾ ਕੁ ਸਾਰਥਿਕ ਰੋਲ ਅਦਾ ਕਰਦਾ ਹੈ ਇਹ ਦੇਖਣ ਲਈ ਬਰੀਕ ਨਜਰ ਦੀ ਲੋੜ ਜਾਪਦੀ ਹੈ | ਹੁਣ ਜੇ ਪ੍ਰੈੱਸ ਦੀ ਅਜਾਦੀ ਨੂੰ ਹੀ ਵੇਖੀਏ ਤਾਂ ਭਾਰਤੀ ਅਖੌਤੀ ਲੋਕਤੰਤਰ ਵਿੱਚ ਪ੍ਰੈਸ ,ਮੀਡਿਆ ਆਦਿ ਨੂੰ ਲੋਕਤੰਤਰ ਦਾ ਚੌਥਾ ਥੰਮਵਰਗੇ ਲਕਬਾਂ ਨਾਲ ਨਿਵਾਜਿਆ ਗਿਆ ਹੈ | ਇਸ ਚੌਥੇ ਥੰਮ ਨੂੰ ਬਿਨਾ ਕਿਸੇ ਡਰ ਦੇ, ਬਿਨਾਂ ਕਿਸੇ ਪੱਖਪਾਤੀ ਨਜ਼ਰੀਏ ਨੂੰ ਅਪਣਾਏ ਲੋਕ ਪੱਖੀ ਗੱਲ ਕਹਿਣ ਦਾ ਪੂਰਾ ਅਧਿਕਾਰ ਸੰਵਿਧਾਨ ਵੱਲੋ ਪ੍ਰਾਪਤ ਹੈ |ਹੁਣ ਜੇਕਰ ਬਿਨਾ ਸੋਚੇ ਸਮਝੇ ਅਸੀਂ ਕਹਿੰਦੇ ਹਾਂ ਕਿ ਭਾਰਤੀ ਮੀਡਿਆ ,ਪ੍ਰੈੱਸ ਅਜਾਦ ਹੈ ਤਾਂ ਸਾਨੂੰ ਅਕਲ ਨੂੰ ਹੱਥ ਮਾਰਨ ਦੀ ਲੋੜ ਹੈ, ਕਿਉਂਕਿ ਇਤਿਹਾਸ ਕੁੱਝ ਹੋਰ ਕਹਿੰਦਾ ਹੈ ਅਤੇ ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾ ਵੀ ਰਿਹਾ ਹੈ |

 ਵੈਸੇ ਅੱਜ ਦਾ ਮੀਡਿਆ ਜਿਸਨੂੰ ਕਾਰਪੋਰੇਟ ਜਗਤ ਦਾ ਨੁਮਾਇੰਦਾਅਤੇ ਸਾਮਰਾਜੀ ਭੌਂਪੂਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਜਾਦਾ ਹੈ ਪ੍ਰਤੱਖ ਰੂਪ ਵਿੱਚ ਸਾਮਰਾਜੀ ਹਿੱਤਾਂ ਅਨੁਕੂਲ ਹੀ ਕੰਮ ਕਰ ਰਿਹਾ ਹੈ, ਪਰ ਇੱਥੇ ਅਸੀਂ ਮੀਡਿਆ ਦੇ ਇਤਿਹਾਸ ਅਤੇ ਇਸ ਨੂੰ ਸਮੇਂ ਸਮੇਂ ਤੇ ਦਰਪੇਸ਼ ਹਾਲਾਤਾਂ ਵਿਚੋਂ ਗੁਜਰਨ ਦੀ ਦਾਸਤਾਨ ਤੋਂ ਦੜ ਵੱਟ ਅੱਗੇ ਨਹੀਂ ਤੁਰ ਸਕਦੇ | 1930 ਦੇ ਦਹਾਕੇ ਚ ਜਰਮਨੀ ਵਿੱਚ ਮੀਡਿਆ ਸੈਂਸਰਸ਼ਿਪ ਲਾਗੂ ਕੀਤੀ ਗਈ | ਨਾਜੀ ਪਾਰਟੀ ਦੇ ਝੰਡਾਬਰਦਾਰ ਅਡੋਲਫ ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ਜੋਸਫ ਗੋਬਲੇਜ ਨੇ 1933 ਵਿੱਚ ਲੋਕ ਪੱਖੀ ਅਖਬਾਰਾਂ, ਰੇਡੀਓ,ਫਿਲਮਾਂ ,ਮੈਗਜੀਨ ਇੱਥੇ ਤੱਕ ਕਿ ਸੰਗੀਤ ਤੱਕ ਉੱਪਰ ਪਾਬੰਦੀ ਲਗਾ ਦਿੱਤੀ ਸੀ | 25,000 ਦੇ ਕਰੀਬ ਕਿਤਾਬਾਂ ਨੂੰ ਸਾੜ ਦਿੱਤਾ ਗਿਆ | ਲੋਕਾਂ ਨੂੰ ਜਲਸੇ ਆਦਿ ਕਰਨ ਤੋਂ ਰੋਕ ਦਿੱਤਾ ਗਿਆ ਅਸਲ ਵਿੱਚ ਇਹ ਸਭ ਹਿਟਲਰ ਦੁਆਰਾ ਯਹੂਦੀਆਂ ਦੀ ਕੀਤੇ ਕਤਲੇਆਮ ਅਤੇ ਯਹੂਦੀਆਂ ਦੇ ਹੱਕ ਵਿੱਚ ਉੱਠਣ ਵਾਲੇ ਵਿਚਾਰਾਂ ਨੂੰ ਦਬਾਉਣ ਦਾ ਇੱਕੋ-ਇੱਕ ਰਸਤਾ ਸੀ | ਅਜਾਦੀ ਤੋਂ ਪਹਿਲਾਂ ਭਾਰਤੀ ਪ੍ਰੈੱਸ ਹੋਂਦ ਵਿੱਚ ਆ ਗਈ ਸੀ 1780 ਵਿੱਚ ਪ੍ਰਿੰਟ ਮੀਡਿਆ ਯਾਨਿ ਕਿ ਅਖਬਾਰ ਛਪਣੇ ਅਤੇ 1927 ਤੱਕ ਰੇਡੀਓ ਪ੍ਰਸਾਰਣ ਵੀ ਸ਼ੁਰੂ ਹੋ ਚੁੱਕਾ ਸੀ ਪਰ ਉਦੋਂ ਬਰਤਾਨਵੀ ਸਾਮਰਾਜੀ ਹਕੂਮਤ ਦੀ ਮੀਡਿਆ ਉੱਪਰ ਸੈਂਸਰਸ਼ਿਪ ਦਾ ਦਬਦਬਾ ਵੀ ਨਾਲੋ-ਨਾਲ ਕਾਇਮ ਸੀ | ਅਜਾਦੀ ਤੋਂ ਬਾਅਦ ਭਾਰਤੀ ਮੀਡਿਆ ਅਤੇ ਪ੍ਰੈੱਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਮਗਰੋਂ ਵੀ ਇਸ ਉੱਪਰ ਮੌਕੇ ਬੇ-ਮੌਕੇ ਲਗਾਮਾਂ ਕਸੀਆਂ ਜਾਣ ਲੱਗੀਆਂ | ਮਨੁੱਖੀ ਹਕੂਕਾਂ ਅਤੇ ਆਲਮੀ ਸੋਚ ਦਾ ਪਹਿਰੇਦਾਰ ਮੀਡਿਆ ਅਤੇ ਭਾਰਤੀ ਪ੍ਰੈੱਸ ਸਮੇਂ-ਸਮੇਂ ਸਿਆਸੀ ਸੈਂਸਰਸ਼ਿਪ ਅਤੇ ਗਲਬੇ ਨੂੰ ਨੰਗੇ ਪਿੰਡੇ ਹੰਢਾਉਂਦੇ ਰਹੇ ਹਨ, ਇਹ ਸਿਆਸੀ ਗਲਬੇ ਅਤੇ ਸੈਂਸਰਸ਼ਿਪ ਦਾ ਘਿਨੌਣਾ ਰੂਪ 1975-77 ਦੇ ਦੌਰ ਦਰਮਿਆਨ ਲੱਗੀ ਐਮਰਜੈਂਸੀ ਵੇਲੇ ਦੇਖਣ ਨੂੰ ਮਿਲਿਆ| ਇੱਕ ਅੰਗਰੇਜ਼ੀ ਕਿਤਾਬਕਨੇਡੀਅਨ ਜਰਨਲ ਆਫ਼ ਕਮਿਉਨੀਕੇਸ਼ਨ(7) ਵਿੱਚ ਦਰਜ਼ ਇੱਕ ਲੇਖ ਦ ਇੰਡੀਅਨ ਮਾਸ ਮੀਡਿਆ ਸਿਸਟਮ : ਬੀਫੋਰ, ਡਿਉਰਿੰਗ ਐਂਡ ਆਫਟਰ ਦ ਨੈਸ਼ਨਲ ਐਮਰਜੈਂਸੀ ਦੀ ਲੇਖਿਕਾ ਇੰਦੁ ਆਰ .ਬੀ ਅਨੁਸਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਮੀਡਿਆ ਉੱਪਰ ਸੈਂਸਰਸ਼ਿਪ ਬਿਠਾਉਣ ਤੋਂ ਬਾਅਦ ਕੁੱਝ ਅੰਗਰੇਜੀ ਅਖਬਾਰਾਂ ਜਿਵੇਂ ਦ ਇੰਡੀਅਨ ਐਕਸਪ੍ਰੈਸ”, “ਦ ਸਟੇਟਸਮੈਨ ਵੱਲੋਂ ਸੈਂਸਰਸ਼ਿਪ ਨੂੰ ਨਾਂ-ਮਨਜੂਰ ਕੀਤੇ ਜਾਣ ਤੋਂ ਬਾਅਦ ਇਹਨਾਂ ਅਖਬਾਰਾਂ ਦੇ ਸਰਕਾਰ ਵੱਲੋਂ ਦਿੱਤੇ ਜਾਂਦੇ ਇਸ਼ਤਹਾਰ ਬੰਦ ਕਰ ਦਿੱਤੇ ਗਏ ,ਕਈ ਨਿਊਜ਼ ਏਜੰਸੀਆਂ ਦੇ ਮਾਲਕਾਂ, ਸਟਾਫ਼, ਬੋਰਡ ਦੇ ਮੈਂਬਰਾਂ ਨੂੰ ਡਰਾਇਆ ਧਮਕਾਇਆ ਗਿਆ, ਕਈ ਪੱਤਰਕਾਰਾਂ,ਸੰਪਾਦਕਾਂ ਨੂੰ ਜੇਲ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਦਿੱਲੀ ਸਥਿਤ ਪੱਤਰਕਾਰਾਂ, ਸੰਪਾਦਕਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਕਈ ਅਖਬਾਰਾਂ ਦੀ ਬਿਜਲੀ ਕੱਟੀ ਗਈ 40 ਤੋਂ ਜਿਆਦਾ ਪੱਤਰਕਾਰ ਜੋ ਕਿ ਜਿਆਦਾਤਰ ਅਮਰੀਕਾ ਅਤੇ ਬ੍ਰਿਟੇਨ ਲਈ ਖਬਰਾਂ ਭੇਜਦੇ ਸਨ ਉਹਨਾਂ ਸਾਰਿਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ |  

ਅਖੌਤੀ ਕਮਿਉਨਿਸਟ ਦੇਸ਼ ਚੀਨ ਵਿੱਚ ਵਿਚਾਰਾਂ ਦੀ ਅਜਾਦੀ ਪ੍ਰਗਟਾਉਣ ਦਾ ਸਾਧਨ ਸੋਸ਼ਲ ਮੀਡਿਆ ਫੇਸਬੁੱਕ ,ਯੂ ਟਿਊਬ ,ਟਵਿੱਟਰ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ 2008 ਤੋਂ ਬੈਨ ਕੀਤੀਆ ਹੋਈਆਂ ਹਨ, ਜੋ ਕਿ ਹੁਣ ਤੱਕ ਜਿਉਂ ਦਾ ਤਿਉਂ ਬੰਦ ਹਨ ਜਿਸ ਦੀ ਨਿੰਦਾ ਦੁਨੀਆਂ ਵਿੱਚ ਵਿਸ਼ਵਸ਼ਕਤੀ ਦੇ ਰੂਪ ਵਿੱਚ ਜਾਣੇ ਜਾਂਦੇ ਅਮਰੀਕਾ ਦੁਆਰਾ ਲਗਾਤਾਰ ਪ੍ਰਾਪੇਗੰਡਾ ਕੀਤਾ ਜਾਂਦਾ ਰਿਹਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਚੀਨ ਦੀ ਮੀਡਿਆ ਉੱਪਰ ਸਿਆਸੀ ਗਲਬੇ ਅਤੇ ਸੈਂਸਰਸ਼ਿਪ ਨੂੰ ਹਮੇਸ਼ਾ ਉਛਾਲਾ ਦਿੱਤਾ ਹੈ ਅਤੇ ਦੂਜੇ ਪਾਸੇ ਅਮਰੀਕਾ ਦੁਆਰਾ ਮੀਡਿਆ ਸੈਂਸਰਸ਼ਿਪ ਦੀ ਹਮਾਇਤ ਢੁਕਵੇਂ ਰੂਪ ਵਿੱਚ ਸਮਝ ਆਉਂਦੀ ਹੈ ਕਿ ਰਾਸ਼ਟਰਪਤੀ ਉਬਾਮਾ ਨੇ ਮਸ਼ਹੂਰ ਵੈਬਸਾਇਟ ਵਿਕਿਲੀਕਸ ਦੇ ਬਾਨੀ ਜੁਲੀਅਨ ਅਸਾਂਜੇ ਉੱਪਰ ਅਮਰੀਕਾ ਦੀਆਂ ਗੁਪਤ ਸੂਚਨਾਵਾਂ ਨੂੰ ਜਨਤਕ ਕਰਨ ਦਾ ਦੋਸ਼ ਲਗਾਇਆ ਹੈ ਅਤੇ ਜੂਲੀਅਨ ਅਸਾਂਜੇ ਹੁਣ ਸ਼ਰਨਾਰਥੀ ਬਣ ਕੇ ਦਿਨ ਕੱਟਣ ਲਈ ਮਜਬੂਰ ਹੈ ਦੂਜੇ ਪਾਸੇ ਗੁਪਤ ਸੂਚਨਾਵਾਂ ਨੂੰ ਜਿਸ ਅਮਰੀਕੀ ਸੈਨਿਕ ਬ੍ਰੈਡਲੇ ਮੈਨਿੰਗ ਨੇ ਅਸਾਂਜੇ ਦੇ ਹਵਾਲੇ ਕੀਤਾ ਉਹ ਅੱਜ ਅਮਰੀਕਾ ਦੀ ਕਿਸੇ ਕਾਲ ਕੋਠੜੀ ਵਿੱਚ ਤਸੀਹਿਆਂ ਦੀ ਗਿਣਤੀ ਕਰ ਰਿਹਾ ਹੈ| ਹਰ ਦੌਰ ਇਤਿਹਾਸ ਬਣਦਾ ਹੈ ਅਤੇ ਇਹ ਆਪਣੇ ਆਪ ਨੂੰ ਦੁਹਰਾਉਂਦਾ ਵੀ ਹੈ | ਇਤਿਹਾਸ ਆਪਣੇ ਦੌਰ ਦੀਆਂ ਅਵਾਮੀ ਗਤੀਵਿਧੀਆਂ ,ਅਮਲਾਂ ਅਤੇ ਅਵਾਮੀ ਵਿਚਾਰਧਾਰਾ ਨੂੰ ਅੱਗੇ ਲੈ ਜਾਣ ਦਾ ਸਾਧਨ ਬਣਦਾ ਹੈ ਅਤੇ ਇਹ ਸਾਨੂੰ ਦੱਸਦਾ ਹੈ ਕਿ ਅਜਾਦੀ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਵਿੱਚ ਸੰਵਧਾਨਿਕ ਫਿਕਰਿਆਂ ,ਪਰੰਪਰਾਵਾਂ ਦੀ ਕਿੰਨੀ ਕੁ ਕਦਰ ਕੀਤੀ ਗਈ ਹੈ |  

ਅੱਜ ਦੀ ਘੜੀ ਵਿਚਾਰਾਂ ਦੀ ਅਜਾਦੀ ,ਪ੍ਰੈੱਸ ਦੀ ਸੁਤੰਤਰਤਾ ਹੋਰ ਵੀ ਬੁਰੇ ਸੰਕਟ ਵਿੱਚ ਘਿਰੀ ਜਾਪਦੀ ਹੈ ਸਰਕਾਰੀ ਧੱਕੇਸ਼ਾਹੀ , ਸਿਆਸੀ ਗਲਬਾ ਅਤੇ ਲੋਕ ਹਿਤਾਂ ਵੱਲ ਖੜ੍ਹਨ ਦੇ ਇਵਜ਼ ਵਿੱਚ, “ਬਣਦੀ ਕਾਰਵਾਈਦਾ ਭੁਗਤਾਨ ਸਰਕਾਰਾਂ ਵੱਲੋਂ ਜਾਰੀ ਹੈਇਸ ਸੰਦਰਭ ਵਿੱਚ ਕਈ ਸਾਲਾਂ ਤੋਂ ਚੱਲੇ ਆ ਰਹੇ ਇੱਕ ਪੰਜਾਬੀ ਅਖਬਾਰ ਨੂੰ ਸਰਕਾਰੀ ਜਬਰ ਅਤੇ ਨਰਾਜਗੀ ਦਾ ਲੰਬਾ ਸਮਾਂ ਸਾਹਮਣਾ ਕਰਨਾ ਪਿਆ ਇਸ ਅਖਬਾਰ ਨੂੰ ਦਿੱਤੇ ਜਾਣ ਵਾਲੇ ਸਰਕਾਰੀ ਇਸ਼ਿਤਿਹਾਰ ਬੰਦ ਕੀਤੇ ਗਏ | ਸਿੱਖ ਭਾਵਨਾਵਾਂ ਨੂੰ ਪੇਸ਼ ਕਰਦੀ ਇੱਕ ਫਿਲਮ ਸਾਡਾ ਹੱਕਨੂੰ ਪੰਜਾਬ ਵਿੱਚ ਸਰਕਾਰ ਨਾਲ ਕਾਫੀ ਜੱਦੋ ਜਹਿਦ ਕਰਨੀ ਪਈ ਬਾਅਦ ਵਿੱਚ ਇਹ ਫਿਲਮ ਸਰਕਾਰੀ ਕੈਂਚੀ ਚੱਲਣ ਤੋ ਬਾਅਦ ਪਰਦਾਪੇਸ਼ ਹੋਈ | ਇਸੇ ਲੜੀ ਤਹਿਤ ਪਿਛਲੇ ਦਿਨੀ ਪੰਜਾਬ ਦਾ ਬਹੁਚਰਚਿਤ ਟੀ .ਵੀ ਚੈਨਲ ਡੇ ਐਂਡ ਨਾਈਟਡੀ.ਡੀ ਡਾਇਰੈਕਟ ਪਲੱਸ ਤੋਂ ਉਤਾਰ ਦਿੱਤਾ ਗਿਆ ਅਤੇ ਚੈਨਲ ਦੇ ਮੁੱਖ ਐਡੀਟਰ ਕੰਵਰ ਸਿੱਧੂ ਨੂੰ ਅਸਤੀਫਾ ਦੇਣਾ ਪਿਆ | ਹੁਣੇ ਹੁਣੇ ਤਾਜੀ ਘਟਨਾ ਤਹਿਤ ਯੂਪੀ ਪੁਲਿਸ ਨੇ ਸਰਕਾਰੀ ਸ਼ਹਿ ਉੱਤੇ ਇੱਕ ਯੂਨੀਵਰਸਿਟੀ ਸਕਾਲਰ ਕੰਵਲ ਭਾਰਤੀ ਨੂੰ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਉੱਪਰ ਆਈ.ਏ.ਐੱਸ ਅਫਸਰ ਦੁਰਗਾ ਨਾਗਪਾਲ ਦੀ ਹਮਾਇਤ ਕਰਨ ਦੇ ਦੋਸ਼ ਤਹਿਤ ਗਿਰਫਤਾਰ ਕਰ ਲਿਆ ਗਿਆ | ਇਸ ਦੌਰਾਨ ਹੀ ਕਸ਼ਮੀਰ ਘਾਟੀ ਵਿੱਚ ਕਿਸ਼ਤੇਵਾੜ ਦੇ ਵਧ ਰਹੇ ਸੰਘਰਸ਼ ਨੂੰ ਦੇਖਦੇ ਹੋਏ ਮੀਡਿਆ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਕਸ਼ਮੀਰੀ ਲੋਕਾਂ ਦੇ ਮੋਬਾਇਲ ਰਾਹੀਂ ਸੰਚਾਰ ਨੂੰ ਰੋਕਣ ਲਈ ਸੁਨੇਹੇ ਪਹੁੰਚਾਉਣ ਦੀ ਸੇਵਾ ਉੱਤੇ ਵੀ ਰੋਕ ਲਗਾ ਦਿੱਤੀ ਗਈ ਸੋ ਇਹ ਘਟਨਾਵਾਂ ਬੋਲਣ ਦੀ ਅਜਾਦੀ, ਪ੍ਰੈੱਸ ਦੀ ਅਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਉੱਤੇ ਸਿਆਸੀ ਗਲਬੇ ਦੀ ਨਿਸ਼ਾਨਦੇਹੀ ਕਰਦੀਆਂ ਹੋਈਆਂ ਅਵਾਮੀ ਸੋਚ ਨੂੰ ਵੀ ਹਲੂਣਾ ਦੇਣ ਦਾ ਕੰਮ ਕਰਦੀਆਂ ਹਨ | ਇਹ ਅਖੌਤੀ ਜਮਹੂਰੀਅਤ ਦੇ ਚਿਹਰੇ ਪਿੱਛੇ ਲੁਕੇ ਸਾਮਰਾਜੀ ,ਮਨੁੱਖ ਦੋਖੀ ਚਿਹਰੇ ਅਤੇ ਸਾਮਰਾਜੀ ਧੌਂਸ ਨੂੰ ਨੰਗਾ ਕਰਦੀਆਂ ਹਨ |  

ਅਵਾਮੀ ਪੈਂਤੜੇ ਤੋਂ ਗੱਲ ਕਰਦਿਆਂ ਇਸ ਗੱਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਲੋਕਤੰਤਰ, ਜਮਹੂਰੀਅਤ ਸੰਵਿਧਾਨਿਕ ਖਰੜਿਆਂ ਵਿੱਚ ਦੱਬੇ ਹੋਏ ਅਧਿਕਾਰਾਂ ਦਾ ਸਿਰਫ ਫਰਜੀਵਾੜਾ ਹੀ ਹੈ | ਸੋ ਇਹਨਾਂ ਘਟਨਾਵਾਂ ਦਾ ਚਲਦਾ ਸਿਲਸਲਾ ਹੁਣ ਬਾਕੀ ਭਾਰਤੀ ਕਾਰਪੋਰੇਟ ਮੀਡਿਆ ਵਾਸਤੇ ਕੋਈ ਅਲੋਕਾਰੀ ਗੱਲ ਨਹੀ ਹੈ ਅਤੇ ਨਾ ਹੀ ਅਜਿਹੀ ਘਟਨਾ ਕਿਸੇ ਅਖਬਾਰ ਜਾਂ ਟੀਵੀ ਚੈਨਲ ਉੱਤੇ ਚੱਲਣ ਦਾ ਸਬੱਬ ਬਣਦੀ ਹੈ ਪਰ ਇਤਿਹਾਸ ਆਪਣੀ ਤੋਰ ਤੁਰਦਾ ਹੈ ਲੋਕ ਵਿਰੋਧੀ ਸਿਆਸਿਆ ਸਰਗਰਮੀਆਂ ਅਤੇ ਸਾਮਰਾਜੀ ਧੌਂਸ ਦੇ ਇਸ ਦੌਰ ਦੇ ਚਲਦੇ ਰਹਿਣ ਤੱਕ ਲੋਕ ਪੱਖੀ ਵਿਚਾਰਾਂ ਅਤੇ ਗਲਬਿਆਂ ਦੀ ਆਪਸੀ ਖਿਚੋਤਾਣ ਹਮੇਸ਼ਾ ਕਾਇਮ ਰਹੇਗੀ ਅਤੇ ਇਤਿਹਾਸ ਵਿੱਚ ਨਾਲੋ ਨਾਲ ਦਰਜ਼ ਹੁੰਦਾ ਇਸਦਾ ਲੇਖਾ-ਜੋਖਾ ਹਮੇਸ਼ਾ ਆਪਣੀ ਕਹਾਣੀ ਕਹਿੰਦਾ ਰਹੇਗਾ |

-ਸੰਪਰਕ 
9464510678
Email : binderpal94@gmail.com
 

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...