Skip to main content

Posts

ਇਕ ਹੋਰ ਇਤਿਹਾਸ..

  ਬਿੰਨੀ ਬਰਨਾਲਵੀ ਮੇਰੇ ਗੁਆਂਢੀ ਸ਼ਹਿਰ ਬਰਨਾਲਾ ਦਾ ਰਹਿਣ ਵਾਲਾ ਹੈ ਮੈਨੂੰ ਬਿੰਨੀ ਦੀ ਇਹ ਕਵਿਤਾ ਪਸੰਦ ਆਈ ਤੇ ਮੈਂ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਨਾਲ ਹੀ ਮੈਂ ਆਪਣੇ ਵੀਰ ਬਿੰਨੀ ਦਾ ਵੀ ਧੰਨਵਾਦ  ਕਰਨਾਂ ਚਾਹਾਂਗਾ ਜਿਸਨੇਂ ਕਿ ਇਹ ਕਵਿਤਾ ਮੈਨੂੰ ਭੇਜੀ....... ਇਕ ਹੋਰ ਇਤਿਹਾਸ.... ਐਵੇਂ ਊਂਘਦੇ-ਰੀਂਗਦੇ, ਰੋਂਦੇ-ਕੁਰਲਾਉਂਦੇ, ਡਿੱਗਦੇ-ਢਹਿੰਦੇ, ਲੇਲੜੀਆਂ ਕੱਢਦੇ, ਦਿਨ ਕੱਟਣ ਨੂੰ, ਜ਼ਿੰਦਗੀ ਨਹੀਂ ਕਹਿੰਦੇ । ਜ਼ਿੰਦਗੀ ਦੀਆਂ ਜੜ੍ਹਾਂ 'ਚ ਖੌਫ ਦਾ ਪਾਣੀ ਦੇਣਾ, ਆਪਣੀ ਹੋਂਦ ਨੂੰ ਭੁੱਲਾ ਕੇ ਅੰਤਲੇ ਦਿਨਾਂ ਨੂੰ ਸੱਦਾ ਦੇਣਾ। ਇਕ ਰੋਟੀ ਤੇ ਘਿਓ ਲਾ, ਸਾਬਾ ਰੋਟੀਆਂ ਦਾ ਚੋਪੜਨਾ, ਜ਼ਿੰਦਗੀ ਨਹੀਂ। ਚੁੱਲੇ ਦੀ ਅੱਗ ਤੇ, ਸੀਨੇ 'ਚ ਬਲਦੀ ਅੱਗ ਵਿਚ ਬਹੁਤ ਫਰਕ ਹੁੰਦੈ। ਅਸੀਂ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੁੰਦੇ। ਅਸੀਂ ਆਪਣੇ ਇਤਿਹਾਸ ਨੂੰ ਨਹੀਂ ਭੁੱਲ ਸਕਦੇ। ਅਸੀਂ ਆਪਣੇ ਇਤਿਹਾਸ ਤੇ ਬਣੀਆਂ, ਆਪਣੇ ਯੋਧਿਆਂ ਦੀਆਂ ਪੈੜਾਂ ਨੂੰ ਮਿਟਣ ਨਹੀਂ ਦੇਣਾ। ਹੋ ਸਕਿਆ ਤਾਂ ਪੈੜਾਂ ਤੇ ਪੈੜਾਂ, ਬਣਾਉਣ ਲਈ, ਭਵਿੱਖ ਲਈ ਕੁੱਝ ਨਿਸ਼ਾਨੀਆਂ ਬਚਾਉਣ ਲਈ, ਸੂਲਾਂ ਚੋਭ ਪੈਰੀਂ, ਤੁਪਕਾ-ਤੁਪਕਾ ਲਹੂ ਨਾਲ, ਇਕ ਹੋਰ ਇਤਿਹਾਸ ਸਿਰਜੀਏ, ਪਰ ਗੱਲਾਂ ਨਾਲ ਮਹਿਲ ਨਹੀਂ ਬਣੀਦੇ, ਯੁੱਗ ਪਲਟਣ ਲਈ ਤਖਤਿਆਂ ਨੂੰ, ਪਲਟਣਾ ਪੈਂਦਾ। ਤੇ ਇਸ ਲਈ ਕੱਲੇ-ਕਾਰੇ ਬੰਦੇ ਦੀ ਨਹੀਂ, ਲੋੜ ਹੈ, ਕਾ...

ਗਜ਼ਲ: ਇੱਕ ਆਪਣੇ ਘਰ ਦੇ ਅੰਦਰ ਬਲਦਾ ਕੋਈ ਚਿਰਾਗ ਨਹੀਂ।

                              ਗਜ਼ਲ ਇੱਕ ਆਪਣੇ ਘਰ ਦੇ ਅੰਦਰ ਬਲਦਾ ਕੋਈ ਚਿਰਾਗ ਨਹੀਂ। ਉਂਝ ਦੁਨੀਆਂ ਦੇ ਹਰ ਘਰ ਵਿੱਚ ਬੁਝਿਆ ਕੋਈ ਚਿਰਾਗ ਨਹੀਂ। ਮੇਰੇ ਦਿਲ ਦੀਆਂ ਤਰਬਾਂ ਨੂੰ ਜੋ ਕਰ ਸੁਰਜੀਤ ਦੇਵੇ, ਯਾਰਾ ਤੇਰੀ ਉਂਗਲ ਦੇ ਵਿੱਚ ਐਸੀ ਕੋਈ ਮਿਰਜਾਬ ਨਹੀਂ। ਮੇਰੇ ਘਰ ਨੂੰ ਲੁੱਟਣ ਵਾਲੇ ਮੇਰੇ ਹੀ ਕੁੱਝ ਆਂਪਣੇ ਨੇਂ, ਹੋਰ ਕਿਸੇ ਦੀ ਲਾਈ ਅੱਗ ਨੇਂ ਕੀਤਾ ਮੈਂ ਬਰਬਾਦ ਨਹੀਂ। ਹਰ ਇੱਕ ਫੁੱਲ ਗੁਲਾਬ ਦੇ ਅੰਦਰ ਨਾਗ ਉੱਡਣਾਂ ਰਹਿੰਦਾ ਏ, ਜਿਸ ਦੇ ਡੰਗ ਦੀ ਜਣੇਂ ਖਣੇਂ ਤੋਂ ਝੱਲੀ ਜਾਂਦੀ ਤਾਬ ਨਹੀਂ। ਸੱਤ ਅਸਮਾਨੀਂ ਦੂਰ ਉਡਾ ਕਾ ਉਹਨੇਂ ਕੀ ਲੈ ਜਾਣਾ ਹੈ, ਮੇਰੇ ਘਰ ਤੱਕ ਆਵੇ ਉੱਡਕੇ ਉਹ ਐਸਾ ਪਰਵਾਜ ਨਹੀਂ। 'ਸੇਖੋਂ' ਦੇ ਵਿਹੜੇ ਜੋ ਮਾਤਮ ਦੇਣ ਹੈ ਸਬ ਅਜੀਜ਼ਾਂ ਦੀ, ਹੋਰ ਕਿਸੇ ਦੇ ਸਿਰ ਮੈਂ ਚਾਹੁੰਦਾ ਦੇਣਾ ਇਹ ਇਲਜ਼ਾਮ ਨਹੀਂ।                                                       ਪ੍ਰਗਟ ਸੇਖੋਂ                                    ...

ਅਸੀਂ ਤਾਂ ਸਮਝੇ ਸੀ ਜਿੰਦਗੀ ਨੂੰ

   ਕਵਿਤਾ ਅ ਸੀਂ ਤਾਂ ਸਮਝੇ ਸੀ  ਜਿੰਦਗੀ ਨੂੰ ਤੌੜੇ ਦੇ ਪਾਣੀ ਪੀਣ ਵਰਗਾ ਅਹਿਸਾਸ ਤੂਤ ਦੀ ਛਾਂ ਵਰਗੀ ਠੰਡਕ ਘਰ ਦੀ ਕੱਢੀ ਦੇ  ਪਹਿਲੇ ਤੋੜ ਦਾ ਨਸ਼ਾ ਮਹਿਬੂਬ ਦੀਆਂ ਝਾਂਜਰਾਂ 'ਚੋਂ ਸਿਮਦਾ ਮਿੱਠਾ ਸੰਗੀਤ ਮਸਲਨ ਅਸੀਂ ਜਿੰਦਗੀ ਦੀ ਨਬਜ ਫੜ ਨਹੀਂ ਸਕੇ ਅਸੀਂ ਜਿੰਦਗੀ ਦੇ ਸਹੀ ਅਰਥ ਸਮਝ ਨਹੀਂ ਸਕੇ......                   ਬਿੰਦਰਪਾਲ ਫਤਿਹ                    94645-10678

ਸ਼ਹੀਦ ਦਾ ਬੁੱਤ...

ਸ਼ਹੀਦ ਦਾ ਬੁੱਤ... ਕੱਲ੍ਹ ਤੱਕ ਉਹ ਖਾਮੋਸ਼ ਸੀ ਅੱਜ ਬੋਲਦਾ ਪਿਆ ਜਾਪੇ ਕੱਲ੍ਹ ਤੱਕ ਉਸਨੂੰ ਕੋਈ ਪੁੱਛਣ ਵਾਲਾ ਵੀ ਤਾਂ ਕੋਈ ਨਹੀਂ ਸੀ ਅੱਜ ਤੋਂ ਚਾਰ ਦਿਨ ਬਾਅਦ ਉਹਦੇ ਨਾਂ ਤੇ ਮਹਿਫਲ ਸਜੇਗੀ ਸਿਰੋਪੇ ਸਜਣਗੇ ਭਾਸ਼ਣ ਹੋਣਗੇ ਉਹਦੇ ਗਲ ਵੀ ਹਾਰ ਪੈਣਗੇ ਕੱਲ੍ਹ ਤੱਕ ਤਾਂ ਉਹ ਵੇਖ ਰਿਹਾ ਸੀ ਉਹਨਾਂ ਨੂੰ ਆਪਣੇ ਕੋਲ ਈ ਚੌਂਕ 'ਚ ਬੈਠ ਕੇ ਜੂਆ ਖੇਡਦਿਆਂ ਨੂੰ ਬੀੜੀਆਂ ,ਸਿਗਰਟਾਂ ਦੇ ਕਸ਼ ਲਗਾਉਦਿਆਂ ਨੂੰ ਜਰਦਾ ਮਸਲਦਿਆਂ ਨੂੰ ਚਾਰ ਦਿਨਾਂ ਬਾਅਦ ਜਦੋਂ 23 ਮਾਰਚ ਦਾ ਦਿਨ ਆਏਗਾ ਤਾਂ ਸ਼ਹੀਦ ਨੂੰ ਰੋਣਾ ਆਏਗਾ ਆਪਣੀ ਜਾਨ ਗੁਆਉਣ ਦੇ ਫੈਸਲੇ ਤੇ ਜਦੋਂ ਜਾਅਲੀ ਜਿਹਾ ਸਮਾਜ ਸੇਵਕ ਸ਼ਹੀਦ ਦੇ ਗਲ ਹਾਰ ਪਾ ਕੇ ਮੱਥੇ ਕੇਸਰ ਦਾ ਤਿਲਕ ਲਗਤਵੇਗਾ ਤੇ ਤੋਤੇ ਦੇ ਸਬਕ ਵਾਂਗੂੰ ਰਟਿਆ ਰਟਾਇਆ ਸ਼ਬਦ ਬੋਲੇਗਾ "ਪ੍ਰਣਾਮ ਸ਼ਹੀਦਾਂ ਨੂੰ" ਤਾਂ ਸ਼ਹੀਦ ਨੂੰ ਰੋਣਾ ਆਏਗਾ........ ਬਿੰਦਰਪਾਲ ਫਤਿਹ 94645-10678

ਪਾਸ਼...

ਪਾਸ਼... ਉਹ ਜਿਸਨੂੰ ਕਹਿੰਦੇ ਨੇਂ ਮਰ ਗਿਆਂ ਉਹ ਤਾਂ ਗਲਤਫਹਿਮੀਂ 'ਚ ਜੀ ਰਹੇ ਨੇਂ ਉਹ ਤਾਂ ਬੜਬੋਲਾ, ਬੇਬਾਕ, ਨਿਡਰ, ਤੇ ਬੇਖੌਫ ਸ਼ਾਇਰ ਸੀ ੳਹ ਤਾਂ ਅਜੇ ਵੀ ਜਿਊਂਦਾ ਹੈ ਕਵਿਤਾਵਾਂ 'ਚ ਧੜਕਦਾ ਹੈ ਹਰਫਾਂ 'ਚ ਨਹੀਂ ਸ਼ਾਇਰ ਕਦੇ ਮਰਿਆਂ ਨਹੀਂ ਕਰਦੇ ਕਦੇ ਨਹੀਂ........                  ਬਿੰਦਰਪਾਲ ਫਤਿਹ

ਬੜੀ ਰੰਗਤ ਮਕਾਨਾਂ ਵਿੱਚ ਮਗਰ ਕੋਈ ਘਰ ਨਹੀਂ ਮਿਲਦਾ।

ਗਜ਼ਲ   ਬੜੀ ਰੰਗਤ ਮਕਾਨਾਂ ਵਿੱਚ ਮਗਰ ਕੋਈ  ਘਰ ਨਹੀਂ ਮਿਲਦਾ। ਕਿ ਜਿਸ ਸਰਦਲ ਤੇ ਮੇਰਾ ਸਰ ਝੁਕੇ ਉਹ ਦਰ ਨਹੀਂ ਮਿਲਦਾ। ਕਦੇ ਉੱਡਣਾ ਸਿਖਾਇਆ ਸੀ  ਜਿਸਨੂੰ  ਅਸਮਾਨ ਅੰਦਰ ਮੈਂ , ਉਹ ਯਾਰੋ ਇਸ ਕਦਰ ਉੱਡਿਆ ਹੁਣ ਉਸਦਾ ਪਰ ਨਹੀਂ ਮਿਲਦਾ। ਮੇਰੇ ਹਿੱਸੇ 'ਚ ਆਉਂਦਾ ਕਿਸ ਤਰ੍ਹਾਂ ਉਹ ਮੋਮ ਦਾ ਪੁਤਲਾ, ਮੈਂ ਸੂਰਜ ਹਾਂ ਮੇਰਾ ਅਹਿਸਾਸ ਉਸ ਨੂੰ ਤਰ ਨਹੀਂ ਮਿਲਦਾ। ਹੈ ਸਭ ਕੁੱਝ ਜਾਣਦਾ ਆਦਮ ਮਗਰ ਅਣਜਾਣ ਬਣ ਜਾਵੇ, ਜੋ ਇੱਕ ਵਾਰੀ ਚਲਾ ਜਾਵੇ ਉਹ ਫਿਰ ਮਰ ਮਰ ਨਹੀਂ ਮਿਲਦਾ। ਕਿਨਾਰੇ ਕਸ਼ਤੀਆਂ ਤੇ ਕਿਸ ਤਰ੍ਹਾਂ ਇਤਬਾਰ ਨਾਂ ਕਰਦਾ, ਕਦੇ ਤਾਂ ਥਲ ਨਹੀਂ ਮਿਲਦਾ ਕਦੇ ਸਾਗਰ ਨਹੀਂ ਮਿਲਦਾ। "ਦਪਿੰਦਰ" ਕਿਸ ਤਰ੍ਹਾਂ ਦੇ ਲੋਕ ਨੇਂ ਕੀ ਕੀ ਬਣਾਉਂਦੇ ਨੇਂ, ਬਣੇ ਜੋ ਜਿੰਦਗੀ ਸਭ ਦੀ ਉਹ ਕਿਉਂ ਅੱਖਰ ਨਹੀਂ ਮਿਲਦਾ।                                                                                         ਦਪਿੰਦਰ ਵਿਰਕ                     ...

ਧਰਮ

 ਧਰਮ ਦੁਨੀਆਂ ਦੇ ਸਾਰੇ ਧਰਮ  ਬੰਦੇ ਨੇਂ ਖੁਦ ਬਣਾਏ ਨੇਂ ਤੇ ਬੰਦੇ ਦੀ ਆਦਤ ਹੈ ਆਪਣੇਂ ਹੱਥੋਂ ਬਣਾਈਆਂ ਚੀਜਾਂ ਦਾ  ਗੁਲਾਮ ਹੋ ਜਾਣਾ...                                                 ਬਿੰਦਰਪਾਲ ਫਤਿਹ                                   94645-10678