Skip to main content

ਹਾਲੀਵੁੱਡ ਮਾਰਕਾ ਫ਼ਿਲਮਾਂ ਅਤੇ ਅਮਰੀਕਾ ਦਾ ਸਾਮਰਾਜੀ ਪ੍ਰਚਾਰ



ਬਿੰਦਰਪਾਲ ਫਤਿਹ


ਕਲਾ ਦੀ ਆਪਣੀ ਸਿਆਸਤ ਹੁੰਦੀ ਹੈਕਲਾ ਨੇ ਕਿਸੇ ਦੇ ਪੱਖ ਵਿੱਚ ਅਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੁੰਦਾ ਹੈਪੱਖ ਅਤੇ ਵਿਰੋਧ ਦੀ ਇਹ ਸਿਆਸਤ ਕਦੇ ਲੁਕਵੇਂ ਅਤੇ ਕਦੇ ਖੁੱਲ੍ਹੇ ਤੌਰ ਤੇ ਸਾਹਮਣੇ ਆਉਂਦੀ ਰਹਿੰਦੀ ਹੈਫ਼ਿਲਮ ਵੀ ਇਸ ਸਿਆਸਤ ਤੋਂ ਅਛੂਤੀ ਨਹੀ ਰਹਿ ਸਕਦੀ ਫ਼ਿਲਮ, ਕਲਾ ਦਾ ਉਹ ਰੂਪ ਹੈ ਜਿਹੜਾ ਮਨੁੱਖੀ ਦਿਮਾਗ ਅਤੇ ਚੇਤਨਾ ਉੱਪਰ ਕਿਸੇ ਵੀ ਹੋਰ, ਪੜ੍ਹੇ ਅਤੇ ਦੇਖੇ ਜਾਣ ਵਾਲੇ ਕਲਾ ਰੂਪ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈਫ਼ਿਲਮ ਕਲਾ ਵੀ ਸਮਾਜ ਦੇ ਸਮਕਾਲੀ ਹਾਲਾਤ, ਸਿਆਸਤ ਅਤੇ ਇਤਿਹਾਸ ਦਾ ਕਲਾ ਦੇ ਪੱਧਰ 'ਤੇ ਪੜਚੋਲ ਕਰਨ ਦੇ ਨਾਲ ਆਪਣਾ ਲੋਕ ਪੱਖੀ ਅਤੇ ਲੋਕ ਵਿਰੋਧੀ ਖ਼ਾਸਾ ਪ੍ਰਗਟ ਕਰਦੀ ਰਹੀ ਹੈਇਹੀ ਕਾਰਨ ਹੈ ਕਿ ਫ਼ਿਲਮ ਕਲਾ ਨੂੰ ਆਪਣੇ ਸ਼ੁਰੁਆਤੀ ਦਿਨਾਂ ਤੋਂ ਲੈ ਕੇ ਮੌਜੂਦਾ ਦੌਰ ਤੱਕ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈਪ੍ਰਚਾਰ ਕੋਈ ਮਾੜੀ ਚੀਜ਼ ਨਹੀਂ ਹੈ ਸੁਆਲ ਇਹ ਹੈ ਕਿ ਪ੍ਰਚਾਰ (ਪ੍ਰਾਪੇਗੰਡਾ) ਆਖ਼ਰ ਕਿਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਲੋਕਾਂ ਦੇ ਖ਼ਿਲਾਫ਼ ਕੀਤਾ ਜਾਂਦਾ ਹੈ? ਜੁਆਬ ਹੈ ਕਿ ਸਾਮਰਾਜੀ ਹਿੱਤਾਂ ਦੀ ਪੂਰਤੀ ਹਿੱਤ, ਸਾਮਰਾਜੀਆਂ ਖਾਸ ਤੌਰ 'ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ, ਲੋਕ ਵਿਰੋਧੀ ਨੀਤੀਆਂ ਉੱਪਰ ਪਰਦਾ ਪਾਉਣ, ਲੋਕ ਇਨਕਲਾਬਾਂ ਨੂੰ ਬਦਨਾਮ ਕਰਨ ਦੇ ਹੀਲੇ ਵਜੋਂ ਪ੍ਰਚਾਰ ਕੀਤਾ ਜਾਂਦਾ ਰਿਹਾ ਹੈਅਮਰੀਕਾ ਵੱਲੋਂ ਹੁਣ ਤੱਕ ਦੁਨੀਆਂ ਦੇ ਸੱਤਰ ਤੋਂ ਵੀ ਜ਼ਿਆਦਾ ਮੁਲਕਾਂ ਉੱਤੇ ਆਪਣੇ ਸਰਮਾਏਦਾਰੀ ਪੱਖੀ, ਵਹਿਸ਼ੀ ਅਤੇ ਘਿਨਾਉਣੇ ਮਨਸੂਬਿਆਂ ਨੂੰ ਪੂਰਾ ਕਰਨ ਹਿੱਤ ਹਮਲੇ ਕੀਤੇ ਗਏ ਹਨਇਸ ਤੋਂ ਇਲਾਵਾ ਇਨ੍ਹਾਂ ਸਾਮਰਾਜੀ ਚੌਧਰੀਆਂ ਵੱਲੋਂ ਸੰਸਾਰ ਨੂੰ ਦੋ ਆਲਮੀ ਜੰਗਾਂ ਦੀ ਭੱਠੀ ਵਿੱਚ ਝੋਕਣ, ਮਨੁੱਖਤਾ ਦਾ ਘਾਣ ਕਰਨ ਤੋਂ ਬਾਅਦ ਪੂਰੇ ਸੰਸਾਰ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਹਮਲਿਆਂ ਅਤੇ ਜੰਗਾਂ ਦਾ ਮੰਤਵ ਦੁਨੀਆਂ ਉੱਤੇ ਅਮਨ ਅਤੇ ਸ਼ਾਂਤੀ ਦੀ ਬਹਾਲੀ ਕਰਨਾ ਸੀ

ਇਸ ਤੋਂ ਬਾਅਦ ਅੱਜ ਦੀ ਘੜੀ ਅਤਿਵਾਦ ਨੂੰ ਦੁਨੀਆਂ ਦਾ ਇੱਕੋ ਇੱਕ ਮਸਲਾ ਐਲਾਨਿਆ ਜਾ ਰਿਹਾ ਹੈ ਅਤੇ ਇਸ ਦੇ ਮਾਅਨੇ ਬਦਲੇ ਜਾ ਰਹੇ ਹਨਅਰਬ ਮੁਲਕਾਂ ਨੂੰ ਅਤਿਵਾਦ ਦੇ ਟਿਕਾਣੇ ਵਜੋਂ ਪ੍ਰਚਾਰ ਕੇ ਇਰਾਨ, ਇਰਾਕ, ਲੀਬੀਆ, ਅਫ਼ਗ਼ਾਨਿਸਤਾਨ ਤੋਂ ਬਾਅਦ ਹੁਣ ਸੀਰਿਆ ਉੱਪਰ ਅੱਖ ਰੱਖੀ ਜਾ ਰਹੀ ਹੈਇਸੇ ਹਵਾਲੇ ਵਿੱਚ ਗੱਲ ਤੁਰਦੀ ਹੈ ਕਿ ਅਮਰੀਕੀ ਫ਼ਿਲਮ ਸਨਅਤ "ਹਾਲੀਵੁੱਡ" ਆਪਣੇ ਮਾਲਕਾਂ ਦੀ ਝਾੜੂਬਰਦਾਰ ਹੈਮਾਲਕ ਜਾਣ ਕਿ ਅਮਰੀਕਾ ਦੀਆਂ ਕਹਿਣੀਆਂ, ਕਰਨੀਆਂ ਤੇ ਸਹੀ ਪਾਉਂਦੀ ਹੋਈ ਅਮਰੀਕੀ ਆਵਾਮ ਤੋਂ ਲੈ ਕੇ ਪੂਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਇਹ ਫਿਲਮਾਂ ਦੇਖੀਆਂ ਜਾਂਦੀਆਂ ਹਨ ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਅਮਰੀਕਾ ਨੂੰ "ਦੁੱਧ ਧੋਤਾ" ਸਾਬਤ ਕਰਨ ਵਿੱਚ ਹਰ ਹੀਲਾ ਵਰਤ ਰਹੀ ਹੈ ਦੂਜੀ ਆਲਮੀ ਜੰਗ ਦੇ ਵੇਲੇ ਤੋਂ ਲੈ ਕੇ ਅਮਰੀਕਾ ਅਤੇ ਉਸਦੀਆਂ ਖ਼ੂਫ਼ੀਆਂ ਏਜੰਸੀਆਂ ਸੀ.ਆਈ.ਏ. ਅਤੇ ਐਫ਼. ਬੀ.ਆਈ. ਵੱਲੋਂ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਣਾ ਹੁਣ ਤੱਕ ਜਾਰੀ ਹੈਜਿਸ ਸਦਕਾ ਅਮਰੀਕਾ ਅਤੇ ਉਸਦੀਆਂ ਏਜੰਸੀਆਂ ਅਮਰੀਕਾ ਨੂੰ ਦੁਨੀਆਂ ਦਾ ਰਹਿਬਰ, ਨੇਕ, ਈਮਾਨਦਾਰ ਅਤੇ ਜਮਹੂਰੀ ਗਣਰਾਜ ਸਾਬਤ ਕਰਨ ਦਾ ਉਪਰਾਲਾ ਕਰ ਰਹੀਆਂ ਹਨ ਜਿੱਥੇ ਕਿਤੇ ਵੀ ਜੰਗਾਂ ਰਾਹੀਂ ਇਸ 'ਰਹਿਬਰ' ਨੇ ਮਨੁੱਖਤਾ ਦਾ ਘਾਣ ਕੀਤਾ ਹੈਉਨ੍ਹਾਂ ਮੁਲਕਾਂ ਜਿਵੇਂ ਕਿ  ਇਰਾਕ, ਅਪਗਾਨਿਸਤਾਨ, ਕਿਊਬਾ ਅਤੇ ਉੱਤਰੀ ਕੋਰੀਆ ਨੂੰ ਆਪਣਾ ਦੁਸ਼ਮਣ ਦੱਸ ਕੇ ਬਾਕੀ ਦੁਨੀਆਂ ਲਈ ਵੀ ਖ਼ਤਰਾ ਸਾਬਤ ਕਰਨ ਦਾ ਉਪਰਾਲਾ ਇਹ ਸਾਮਰਾਜੀ ਜੁੰਡਲੀ ਹਾਲੀਵੁੱਡ ਫਿਲਮਾਂ ਰਾਹੀਂ ਕਰ ਰਹੀ ਹੈ 

ਇਨ੍ਹਾਂ ਫਿਲਮਾਂ ਦੀ ਲੰਬੀ ਲੜੀ ਤਹਿਤ ਕੁੱਛ ਖਾਸ ਫਿਲਮਾਂ ਜਿਵੇ 'ਹਾਰਟ ਲੌਕਰ', 'ਉਲੰਪੀਸ ਹੈਜ ਫਾਲੇਨ',  'ਜੇ ਐਡਗਰ', 'ਕੋਲੇਟੇਰਲ ਡੈਮਜ', 'ਰੈੱਡ ਡਾਉਨ' ਇਤਿਆਦ ਦਾ ਨਾਮ ਜ਼ਿਕਰਯੋਗ ਹੈਅਮਰੀਕਾ ਨੇ 9/11 ਦੇ ਹਮਲੇ ਦੇ ਜੁਆਬ ਵਜੋਂ ਅਤਿਵਾਦ ਦੇ ਖ਼ਾਤਮੇ ਲਈ ਅਰਬ ਮੁਲਕਾਂ ਵੱਲ ਰੁਖ਼ ਕੀਤਾ ਅਫ਼ਗ਼ਾਨਿਸਤਾਨ ਤੋਂ ਬਾਅਦ ਇਰਾਕ ਵਿੱਚ ਜੰਗ ਛੇੜ ਦਿੱਤੀ ਗਈਇਰਾਕ ਵਿੱਚ ਅਮਰੀਕਾ ਦੇ ਫ਼ੌਜੀ ਦਿਨੋ ਦਿਨ ਮਰ ਰਹੇ ਸਨ ਅਤੇ ਅਮਰੀਕਾ ਵਿੱਚ ਜੰਗ ਦਾ ਵਿਰੋਧ ਵੀ ਸਿਰ ਚੱਕ ਰਿਹਾ ਸੀ ਉਸਦੇ ਸਿੱਟੇ ਵਜੋਂ ਸਾਲ 2008 ਵਿੱਚ ਪਰਦਾਪੇਸ਼ ਹੋਈ ਹਾਲੀਵੁੱਡ ਫ਼ਿਲਮ 'ਹਾਰਟ ਲੌਕਰ' ਅਮਰੀਕਾ ਦੀ ਇਰਾਕ ਉੱਪਰ ਜਾਰੀ ਜੰਗ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਇਰਾਕੀ ਬਾਸ਼ਿੰਦਿਆਂ ਨੂੰ ਕੋਹ-ਕੋਹ ਕੇ ਮਾਰਨ ਨੂੰ ਬਹਾਦਰੀ ਭਰੇ ਕਾਰਨਾਮੇ ਸਾਬਤ ਕੀਤਾ ਗਿਆ ਇਰਾਕੀ ਬਾਸ਼ਿੰਦਿਆਂ ਨੂੰ ਅਤਿਵਾਦ ਫੈਲਾਉਣ ਵਾਲੇ ਅਤਿਵਾਦੀ ਕਰਾਰ ਦੇਕੇ ਉਨ੍ਹਾਂ ਦੇ ਖ਼ਿਲਾਫ਼ ਅਮਰੀਕੀ ਲੋਕਾਂ ਦੇ ਦਿਮਾਗ ਵਿੱਚ ਇਹ ਭਰਨ ਦੀ ਕੋਸਿਸ਼ ਕੀਤੀ ਗਈ ਕਿ ਇਹ ਜੰਗ ਅਤਿਵਾਦ ਦੇ ਖ਼ਾਤਮੇ ਲਈ ਜ਼ਰੂਰੀ ਹੈ 

ਇਸ ਤੋਂ ਬਾਅਦ ਸੰਨ 2012 ਵਿੱਚ ਇੱਕ ਹੋਰ ਫ਼ਿਲਮ 'ਆਰਗੋ' ਆਈ ਇਸ ਫ਼ਿਲਮ ਤਹਿਤ ਇਰਾਨ ਵਿੱਚ 1979 ਦੇ ਦੌਰ ਵੇਲੇ ਅਮਰੀਕੀ ਕਠਪੁਤਲੀ ਸਰਕਾਰ ਦੇ ਉਸ ਵੇਲੇ ਮੌਜੂਦ ਸ਼ਾਹ 'ਰੇਜਾ ਪਹਿਲਵੀ' ਦੇ ਖ਼ਿਲਾਫ਼ ਹੋਏ ਬਾਗ਼ੀ ਇਨਕਲਾਬ ਦੌਰਾਨ ਅਮਰੀਕੀ ਸਫ਼ਾਰਤਖ਼ਾਨੇ ਨੂੰ ਘੇਰਨ ਅਤੇ ਅਮਰੀਕੀ ਅਧਿਕਾਰੀਆਂ ਨੂੰ ਬੰਦੀ ਬਣਾ ਲੈਣ ਦੀਆਂ ਘਟਨਾਵਾਂ ਅਤੇ ਅਮਰੀਕਾ ਦੀ ਏਜੰਸੀ 'ਸੀ.ਆਈ.ਏ.' ਵੱਲੋਂ ਬਚੇ ਹੋਏ ਅਧਿਕਾਰੀਆਂ ਨੂੰ ਚਾਲਬਾਜ਼ੀ ਢੰਗ ਨਾਲ ਇਰਾਨ 'ਚੋਣ ਕੱਢ ਲੈਣ ਵਿੱਚ ਕਾਮਯਾਬ ਹੋ ਜਾਣ ਦੀ ਕਹਾਣੀ ਕਹਿੰਦੀ ਹੋਈ ਇਰਾਨੀ 'ਬਾਗ਼ੀ ਇਨਕਲਾਬ' ਨੂੰ ਹਿੰਸਕ ਅਤੇ ਅਪਰਾਧਿਕ ਕਰਾਰ ਦਿੰਦੀ ਹੈਇਸ ਫ਼ਿਲਮ ਨੂੰ 'ਅਕੈਡਮੀ ਐਵਾਰਡ' ਨਾਲ ਨਿਵਾਜਿਆ ਗਿਆਇਸੇ ਸਾਲ ਫ਼ਿਲਮ 'ਜ਼ੀਰੋ ਡਾਰਕ ਥਰਟੀ' ਪਰਦਾਪੇਸ਼ ਹੋਈਇਹ ਵੀ ਪੁਰਾਣੀਆਂ ਲੀਹਾਂ ਉੱਤੇ ਹੀ ਚਲਦੀ ਹੈਅਮਰੀਕੀ ਵਿਦੇਸ਼ ਨੀਤੀ ਅਤੇ ਅਮਰੀਕੀ ਅਕਸ ਨੂੰ ਪ੍ਰਭਾਵਿਤ ਕਰਨ ਦੇ ਹੀਲੇ ਨਾਲ ਬਣਾਈਆਂ ਜਾਣ ਵਾਲੀਆਂ ਇਹ ਫ਼ਿਲਮਾਂ ਹਰ ਸਾਲ ਲੰਬੀ ਤਦਾਦ ਵਿੱਚ ਬਣਦੀਆਂ ਹਨਇਸ ਤੋਂ ਇਲਾਵਾ 'ਜੇ ਐਡਗਰ'  (2011) ਨਾਂ ਦੀ ਫ਼ਿਲਮ ਰਾਹੀਂ ਸਮਾਜਵਾਦ ਅਤੇ ਮਾਰਕਸਵਾਦ ਨੂੰ ਬੀਮਾਰੀ ਵਰਗੇ ਵਿਸ਼ੇਸ਼ਣ ਦੇਣ ਤੱਕ ਦੀਆਂ ਬੇਹੂਦਾ ਹਰਕਤ ਵੀ ਕੀਤੀ ਗਈ'ਰੈੱਡ ਡਾਉਨ' (2012) ਅਤੇ 'ਉਲੰਪੀਸ ਹੈਜ ਫਾਲੇਨ' (2013) ਨਾਂ ਦੀਆਂ ਫ਼ਿਲਮਾਂ ਵਿੱਚ ਉੱਤਰੀ ਕੋਰੀਆ ਨੂੰ ਅਮਰੀਕਾ ਉੱਪਰ ਕਬਜ਼ਾ ਕਰਦੇ ਹੋਏ ਦਿਖਾਇਆ ਗਿਆ ਹੈਇਹ ਭਰਮ ਪੈਦਾ ਕਰਨ ਦੀ ਕੋਸਿਸ਼ ਜਾਰੀ ਹੈ ਕਿ ਉੱਤਰੀ ਕੋਰੀਆ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਵਰਗੇ ਮੁਲਕ ਅਤਿਵਾਦੀ ਹਨ ਅਤੇ ਅਮਰੀਕਾ ਲਈ ਇਹ ਖ਼ਤਰਨਾਕ ਸਾਬਤ ਹੋ ਸਕਦੇ ਹਨਇਸ ਤੋਂ ਇਲਾਵਾ ਅਮਰੀਕੀ ਆਵਾਮ ਨੂੰ ਇਨ੍ਹਾਂ ਫ਼ਿਲਮਾਂ ਰਾਹੀ ਦੇਸ਼ਭਗਤੀ ਦਾ ਪਾਠ ਲਗਾਤਾਰ ਪੜ੍ਹਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਦੂਜੇ ਮੁਲਕ ਉੱਪਰ ਕੀਤੇ ਜਾਣ ਵਾਲੇ ਕਿਸੇ ਹਮਲੇ ਨੂੰ ਅਮਰੀਕੀ ਆਵਾਮ ਖ਼ੁਸ਼ੀ-ਖ਼ੁਸ਼ੀ ਮਾਨਤਾ ਦੇ ਦੇਵੇ ਅਤੇ ਸੀਰੀਆ ਦੇ ਮਾਮਲੇ ਵਿੱਚ ਅਜਿਹਾ ਹੀ ਲੱਗ ਰਿਹਾ ਹੈ

ਮਸ਼ਹੂਰ ਅਮਰੀਕੀ ਕਾਲਮ ਨਵੀਸ 'ਮਾਰਗ੍ਰੇਟ ਕਿਮਬਰਲੇ' ਦੇ ਇਨ੍ਹਾਂ ਗੱਲਾਂ ਦੀ ਸ਼ਨਾਖ਼ਤ ਕਰਦੀ ਹੈ ਕਿ ਅਮਰੀਕੀ ਏਜੰਸੀ ਸੀ.ਆਈ.ਏ. ਵੱਲੋਂ ਚਲਾਇਆ ਜਾਣ ਵਾਲਾ ਇੱਕ ਵਿਸੇਸ਼ "ਫ਼ਿਲਮ ਦਫ਼ਤਰ" ਵੀ ਹੈ ਜੋ ਕਿ ਹਾਲੀਵੁੱਡ ਨਿਰਮਾਤਾਵਾਂ, ਨਿਰਦੇਸ਼ਕਾਂ ਨੂੰ ਏਜੰਸੀ ਦੇ ਅਕਸ ਨੂੰ ਸੁਧਾਰਨ, ਪ੍ਰਭਾਵਿਤ ਕਰਨ ਅਤੇ ਅਮਰੀਕੀ ਨਵ-ਉਦਾਰਵਾਦੀ ਨੀਤੀਆਂ ਦੇ ਭਲੇ ਹਿੱਤ ਵਰਤਨ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈਇਹ ਦਫ਼ਤਰ ਫ਼ਿਲਮ ਨਿਰਮਾਣ ਲਈ ਜ਼ਰੂਰੀ ਸਾਧਨ ਅਤੇ ਜਾਣਕਾਰੀ ਵੀ ਮੁਹਈਆ ਕਰਵਾਉਂਦਾ ਹੈਦੂਜੀ ਆਲਮੀ ਜੰਗ ਵੇਲੇ ਬਣੀਆਂ ਅਨੇਕ ਫ਼ਿਲਮਾਂ ਅਮਰੀਕੀ ਪ੍ਰਚਾਰ ਦਾ ਹਿੱਸਾ ਰਹੀਆਂ ਹਨਇਸ ਤੋਂ ਬਾਅਦ ਚੱਲੀ ਲੰਬੀ 'ਠੰਢੀ ਜੰਗ' ਦੌਰਾਨ ਅਵਾਮ ਦੇ ਦਿਲ ਅਤੇ ਦਿਮਾਗ ਨੂੰ ਚੇਤਨ ਅਤੇ ਭਾਵਨਾਤਮਕ ਪੱਧਰ 'ਤੇ ਪ੍ਰਭਾਵਿਤ ਕਰਨ ਹਿੱਤ ਹਾਲੀਵੁੱਡ ਵਿੱਚ ਸੀ.ਆਈ.ਏ. ਦੇ ਦਿਸ਼ਾ ਨਿਰਦੇਸ਼ਾਂ ਵਿੱਚ ਤਿਆਰ ਹੋਈਆਂ ਫ਼ਿਲਮਾਂ ਦਾ ਸਿਲਸਿਲਾ ਧਿਆਨ ਦੀ ਮੰਗ ਕਰਦਾ ਹੈ

ਇਸੇ ਹਵਾਲੇ ਨਾਲ ਉਨ੍ਹਾਂ ਲੋਕਾਂ ਦੀ ਗੱਲ ਆਉਂਦੀ ਹੈ ਜੋ ਫ਼ਿਲਮ ਨੂੰ ਮਨੋਰੰਜਨ ਤੱਕ ਮਹਿਦੂਦ ਕਰਕੇ ਸੋਚਦੇ ਹਨ ਅਤੇ ਉਨ੍ਹਾਂ ਲਈ ਫ਼ਿਲਮ ਮੰਡੀ ਦੀਆਂ ਹੋਰ ਵਸਤਾਂ ਵਾਂਗ ਹੀ ਕੋਈ ਵਿਕਾਊ ਵਸਤੂ ਹੈਅਜਿਹਾ  ਪੰਜਾਬ ਵਿੱਚ ਲਗਾਤਾਰ ਹੋ ਰਿਹਾ ਹੈਉਹ ਸ਼ਾਇਦ ਫ਼ਿਲਮ ਦੇ ਇਤਿਹਾਸ ਤੋਂ ਜਾਣੂ ਨਹੀ ਜਾਂ ਫ਼ਿਲਮ ਦੀ ਕੋਈ ਅਹਿਮੀਅਤ ਉਨ੍ਹਾਂ ਨੂੰ ਨਹੀਂ ਪਤਾਗਾਹੇ ਬਗਾਹੇ ਉਨ੍ਹਾਂ ਲੋਕਾਂ ਦਾ ਅਮਰੀਕਾ ਅਤੇ ਅਮਰੀਕਾ ਪ੍ਰਤੀ ਨਜ਼ਰੀਆ ਸਚੇਤ-ਅਚੇਤ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੋ ਹਾਲੀਵੁੱਡ ਫ਼ਿਲਮਾਂ ਦੇਖਣ ਕਰਕੇ ਬਣਿਆ ਹੁੰਦਾ ਹੈਸਵਾਲ ਇਹ ਨਹੀਂ ਕਿ ਇਹ ਫਿਲਮਾਂ ਕਿਉਂ ਬਣ ਰਹੀਆਂ ਹਨ ਬਲਕਿ ਇਸ ਗੱਲ ਦਾ ਅਫ਼ਸੋਸ ਹੈ ਕਿ ਫ਼ਿਲਮ ਦੇਖਣ ਦਾ ਨਜ਼ਰੀਆ ਅਤੇ ਪੜਚੋਲ ਕਰਨ ਦੇ ਦਲੀਲਮਈ ਢੰਗ ਤਕਰੀਬਨ ਗ਼ੈਰ-ਹਾਜ਼ਰ  ਹੈਅਸੀਂ ਜੋ ਦੇਖਦੇ ਹਾਂ ਉਸੇ ਨੂੰ ਹੀ ਸੱਚ ਮੰਨਦੇ ਹਾਂਇਸ ਤੋਂ ਵੀ ਖ਼ਤਰਨਾਕ ਹੈ ਕਿ ਅਸੀਂ ਅਚੇਤ ਰੂਪ ਵਿੱਚ ਕਾਤਲਾਂ, ਵਹਿਸ਼ੀਆਂ, ਜੰਗਬਾਜ਼ਾਂ ਅਤੇ ਮੌਤ ਦੇ ਸੌਦਾਗਰਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਾਂਤੱਥਾਂ ਅਤੇ ਹਾਲਾਤ ਦੇ ਨਾਲ-ਨਾਲ ਸਹੀ ਹਵਾਲਿਆਂ ਦੀ ਰੌਸ਼ਨੀ ਵਿੱਚ ਫ਼ਿਲਮ ਦੀ ਪੜਚੋਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ
 
ਸੰਪਰਕ  : 9464510678

Comments

Post a Comment

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...