ਸ਼ੌਂਕੀ ਇੰਗਲੈਂਡੀਆ ਸ਼ੌਂਕੀ ਨੂੰ ਯੂ ਟਿਊਬ 'ਤੇ ਪਾਈਆਂ ਦੋ ਵੀਡੀਓ ਨਹੀਂ ਭੁਲਦੀਆਂ ਜਿਹਨਾਂ ਦਾ ਜ਼ਿਕਰ ਸ਼ੌਂਕੀ ਨੇ ਡੇਢ ਕੁ ਮਹੀਨਾ ਪਹਿਲਾਂ ਇਕ ਲੇਖ ਵਿੱਚ ਕੀਤਾ ਸੀ। ਇਕ ਵੀਡੀਓ ਵਿੱਚ ਇਕ ਕਥਿਤ ਤੌਰ 'ਤੇ ਸ਼ਰਾਬੀ ਬਜ਼ੁਰਗ ਨਿਹੰਗ ਨੂੰ ਉਸ ਦੇ ਬੇਟੇ ਦੀ ਉਮਰ ਦਾ ਨਿਹੰਗ ਬੁਰੀ ਤਰਾਂ ਕੁੱਟਣ ਪਿੱਛੋਂ ਉਸ ਦੀ ਪਗੜੀ ਅਤੇ ਕੱਪੜੇ ਤੱਕ ਉਤਾਰ ਲੈਂਦਾ ਹੈ। ਦੂਜੀ ਵੀਡੀਓ ਵਿੱਚ ਇਕ 14-15 ਸਾਲ ਦੇ ਲੜਕੇ ਨੂੰ ਕ੍ਰਿਪਾਨਧਾਰੀਆਂ ਦਾ ਇੱਕ ਵੱਡਾ ਟੋਲਾ ਏਨੀ ਬੁਰ ਤਰਾਂ ਕੁੱਟ ਰਿਹਾ ਹੈ ਕਿ ਵੀਡੀਓ ਵੇਖਣ ਵਾਲੇ ਤੋਂ ਵੇਖਿਆ ਨਹੀਂ ਜਾਂਦਾ। ਮਾੜੀ ਮੋਟੀ ਚੋਰੀ ਦੇ ਦੋਸ਼ ਵਿੱਚ ਫੜੇ ਗਏ ਇਸ ਗਰੀਬ ਲੜਕੇ ਨੂੰ ਦੈਂਤਾਂ ਦੇ ਟੋਲੇ ਵਲੋਂ ਪੈ ਰਹੀ ਕੁੱਟ ਨੂੰ ਗੁਰੂ ਦੀਆਂ ਸੰਗਤਾਂ ਅਰਾਮ ਨਾਲ ਵੇਖ ਰਹੀਆਂ ਹਨ। ਇਹ ਭਿਆਨਕ ਦ੍ਰਿਸ਼ ਗੁਰੂ ਨਾਨਕ ਦੇ ਪੈਰੋਕਾਰਾਂ ਵਲੋਂ ਬਣਾਏ ਗਏ ਕਿਸੇ ਧਰਮ ਅਸਥਾਨ ਦਾ ਹੈ। ਇਸ ਹਫ਼ਤੇ ਸ਼ੌਂਕੀ ਇਕ ਖ਼ਬਰ ਪੜ ਰਿਹਾ ਸੀ ਜਿਸ ਨਾਲ ਇਕ ਤਸਵੀਰ ਵੀ ਸੀ। ਤਸਵੀਰ ਵਿੱਚ ਇਕ ਜਿੰæਦਾ ਸਾੜੇ ਗਏ ਵਿਅਕਤੀ ਦੀ ਰਾਖ ਨੂੰ ਕੈਦ ਕੀਤਾ ਗਿਆ ਸੀ। ਖ਼ਬਰ ਦੀ ਹੈੱਡ ਲਾਈਨ ਇੰਝ ਸੀ, "ਗੁਰਦੁਆਰੇ ਵਿੱਚ ਗ੍ਰੰਥੀ ਕਤਲ ਕੀਤਾ, ਨਿਹੰਗ ਪਰਵਾਰ ਖਿਲਾਫ ਕੇਸ ਦਰਜ।" ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਵਰਿਆਮ ਸਿੰਘ ਵਜੋਂ ਹੋਈ ਹੈ, ਜੋ ਅਜਨਾਲਾ ਦੇ ਪਿੰਡ ਗੁੱਜਰਪੁਰਾ ਦਾ ਰਹਿਣ ਵਾਲਾ ਸੀ ਅਤੇ ਗੁਰਦੁਆਰਾ ਰੋੜੀ ਸਾਹਿਬ ਵਿਖੇ...