(ਸੰਵਾਦ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਜੋਗਿੰਦਰ ਬਾਠ ਦੇ ਲਿਖੇ ਲੇਖ "ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ" ਦਾ ਪ੍ਰਤੀਕਰਮ ਸਿਆੜ ਦੇ ਪਾਠਕਾਂ ਵਾਸਤੇ ਪੇਸ਼ ਹੈ - ਸੰਪਾਦਕ ) ਅਸ਼ਲੀਲਤਾ ਦਾ ਮੁੱਦਾ ਚਿਰਾਂ ਤੋਂ ਗਾਹੇ-ਬ-ਗਾਹੇ ਉਠਦਾ ਆਇਆ ਹੈ, ਅੱਜ ਵੀ ਉਠਦਾ ਰਹਿੰਦਾ ਹੈ | ਅੱਜ ਦੇ ਸਮੇਂ ਇਹ ਪੰਜਾਬ ’ਚ ਹੋਏ ‘ਇਸਤਰੀ ਜਾਗ੍ਰਿਤੀ ਮੰਚ’ ਦੁਆਰਾ ਵਿਰੋਧ ਪ੍ਰਦਰਸ਼ਨ, ਗਾਇਕਾਂ ਦੇ ਘਰ ਅੱਗੇ ਲਾਏ ਗਏ ਧਰਨੇ ਹੋਣ ਜਾਂ ਫੇਸਬੁੱਕ ਤੋਂ ਉੱਠ ਤੇ ਇਕੱਠੇ ਹੋ ਲਚਰਤਾ ਦੇ ਖਿਲਾਫ਼ ਛਾਪੇ ਗਏ ਪੋਸਟਰ ਦਾ ਮਸਲਾ ਹੋਵੇ (ਜਿੰਨਾਂ ਵਿਰੋਧਾਂ ਦੇ ਪ੍ਰਭਾਵ ਨਾਲ ਹਨੀ ਸਿੰਘ ’ਤੇ ਕੇਸ ਦਰਜ਼ ਹੁੰਦਾ ਹੈ) ਚਰਚਾਵਾਂ ਦੀ ਲੜੀ ਵਿੱਚ ਜੋਗਿੰਦਰ ਸਿੰਘ ਬਾਠ ਦਾ ਇੱਕ ਲੇਖ ‘ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਦੇ ਬੀਜ’ ਆਇਆ ਹੈ, ਮੈਂ ਆਪਣੀ ਗੱਲ ਬਹੁਤਾ ਕਰਕੇ ਇਸ ਲੇਖ ’ਤੇ ਕੇਂਦ੍ਰਿਤ ਰੱਖਣੀ ਚਾਹਾਂਗਾ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਿਛੋਕੜ ਵਿੱਚ ਬਹੁਤ ਕੁਝ ਅਜਿਹਾ ਪਿਆ ਹੈ ਜੋ ਅਸ਼ਲੀਲ ਤੋਂ ਵੀ ਅੱਗੇ ਜਾਹਿਲਤਾ ਦੀ ਹੱਦ ਤੱਕ ਦਾ ਹੈ (ਉਸਦੇ ਬਕਾਇਦਾ ਕਾਰਨ ਵੀ ਹਨ) ਜਿਵੇਂ ਕਿ ਜੋਗਿੰਦਰ ਜੀ ਨੇ ਕੁਝ ਗੀਤਾਂ ਬੋਲੀਆਂ ਦੇ ਹਵਾਲੇ ਵੀ ਦਿੱਤੇ ਹਨ | ਇਸੇ ਤਰਾਂ ਜੰਝ ਚੜ੍ਹਨ ਉਪਰੰਤ ਨਾਨਕਿਆਂ ਦਾਦਕਿਆਂ ਦੀਆਂ ਸਿਰਫ ਔਰਤਾਂ ਦੀ ਮੌਜੂਦਗੀ ਵਿੱਚ ਜਾਂ ਤ੍ਰਿੰਝਣਾ ’ਚ ਗਿੱਧੇ ਚ ਪਾਈਆਂ ਜਾਣ ਵਾਲੀਆਂ ਬੋਲੀਆਂ | ਬਿਲਕੁਲ ਇਸੇ ਤਰਾਂ ਮਰਦ ਬੋਲੀਕਾਰਾ...