ਸੰਤ ਰਾਮ ਉਦਾਸੀ
ਓ ਲੈ ਆ ਤੰਗਲ਼ੀ......
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ।
ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ।
ਓ ਲੈ ਆ ਤੰਗਲ਼ੀ......
ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ........
ਓ ਲੈ ਆ ਤੰਗਲ਼ੀ......
ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ, ਤੇ ਖਾਦ ਖਾ ਗਈ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ।
ਓ ਲੈ ਆ ਤੰਗਲ਼ੀ........
ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ।
ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਪ ਲੱਗਿਆ?
ਓ ਲੈ ਆ ਤੰਗਲ਼ੀ.......
ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ।
ਓ ਲੈ ਆ ਤੰਗਲ਼ੀ............

ਮਾਂ ਧਰਤੀਏ ਤੇਰੀ ਗੋਦ ਨੂੰ...
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ !
ਮਾਂ ਧਰਤੀਏ ਤੇਰੀ ਗੋਦ ਨੂੰ, ਓ ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ !ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਹਾਏ!
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਹੋ ਓ ਓ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਹਾਏ!
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਹੋ ਓ ਓ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਵਾਲ ਤਰਸਦੇ ਕੰਘੀਆਂ ਨੂੰ,ਨੱਕ ਵਗਦੇ, ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ, ਹਾਏ!
ਡੱਕਿਆਂ ਦੀ ਮੀਰੀ-ਪੀਰੀ ਹੈ, ਹੋ ਓ ਓ
ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ, ਹਾਏ!
ਡੱਕਿਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ,
ਕਰਜ਼ੇ ਹੇਠ ਪੰਜ਼ੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਘੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਹਾਏ!
ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਹਾਏ!
ਜਿੱਥੇ ਅਣਵਿਆਈਆਂ ਹੀ ਮਾਵਾਂ ਨੇ,
ਅਣਵਿਆਈਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,
ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਤੂੰ ਆਪਣਾ ਆਪ ਹੀ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਲੋਕ ਬੜੇ ਮਜ਼ਬੂਰ ਜਿਹੇ, ਹਾਏ!
ਦਿੱਲੀ ਦੇ ਦਿਲ ਤੋਂ ਦੂਰ ਜਿਹੇ, ਹੋ ਓ ਓ
ਜਿੱਥੇ ਲੋਕ ਬੜੇ ਮਜ਼ਬੂਰ ਜਿਹੇ, ਹਾਏ!
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰ ਕੇ ਚੰਮ ਲਿਜਾਂਵਦੇ,
ਹਨ ਪੂਜਕ ਤੇਰੇ!
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਮਾਂ ਧਰਤੀਏੇ ਤੇਰੀ ਗੋਦ ਨੂੰ, ਮਾਂ ਧਰਤੀਏੇ ਤੇਰੀ ਗੋਦ ਨੂੰ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ! ਹਾਏ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ....

ਵਰ ਕਿ ਸਰਾਪ
ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ...
ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ...
ਹੁਣ ਤੁਹਾਡੀ ਯਾਦ ਵਿੱਚ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||
ਮੈਂ ਨਹੀਂ ਪਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਿਜ਼ਾਜ,
ਪੈਰ ਦੀ ਝਾਂਜਰ ਚ’ ਜਿਸ ਦੇ ਵੀਰ ਦੇ ਸਿਰ ਦਾ ਵਿਆਜ..
ਸੱਗੀਆਂ ਦੀ ਠੂਠੀ ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||
ਟਿੱਬਿਆਂ ਤੇ ਪਹਿਲਾਂ ਬੜ੍ਹੀ ਹੀ ਅੱਥਰੂਆਂ ਦੀ ਹੈ ਸਲ੍ਹਾਬ,
ਹੁਣ ਤਾਂ ਊਣੇ ਵੀ ਰਹੇ ਨਾਂ ਮੇਰੇ ਸਤਲੁਜ ਤੇ ਚਨਾਬ..
ਢਲ ਰਹੇ ਪਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||
ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ,
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ..
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..

ਇੱਕ ਸ਼ਰਧਾਂਜਲੀ - ਇੱਕ ਲਲਕਾਰ
ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਐਂ..
ਥੋਡੀ ਯਾਦ ਵਿੱਚ ਬੈਠ ਕੇ ਦੋ-ਘੜੀਆਂ,
ਇੱਕ-ਦੋ ਪਿਆਰ ਦੇ ਹੰਝੂ ਬਹਾਉਣ ਲੱਗਿਐਂ..||
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ..
ਸੌਂਹ ਖਾਂਦੇ ਹਾਂ ਅਸੀਂ ਜਵਾਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ..||
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋਂ,
ਬਲ੍ਹਦੀ ਚਿਖਾ ਹੁਣ ਠੰਡੀ ਨੀਂ ਹੋਣ ਦੇਣੀਂ..
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀਂ ਹੋਣ ਦੇਣੀਂ..||
ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਸਿਰੀਂ ਜ਼ੁਲਮ ਦੀ ਝੰਡੀ ਨੀਂ ਹੋਣ ਦੇਣੀਂ,
ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ,
ਹੁਣ ਇਹ ਲੋਕਾਂ ਦੀ ਮੰਡੀ ਨੀਂ ਹੋਣ ਦੇਣੀਂ..
ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਐਂ..
ਥੋਡੀ ਯਾਦ ਵਿੱਚ ਬੈਠ ਕੇ ਦੋ-ਘੜੀਆਂ,
ਇੱਕ-ਦੋ ਪਿਆਰ ਦੇ ਹੰਝੂ ਬਹਾਉਣ ਲੱਗਿਐਂ..||
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ..
ਸੌਂਹ ਖਾਂਦੇ ਹਾਂ ਅਸੀਂ ਜਵਾਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ..||
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋਂ,
ਬਲ੍ਹਦੀ ਚਿਖਾ ਹੁਣ ਠੰਡੀ ਨੀਂ ਹੋਣ ਦੇਣੀਂ..
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀਂ ਹੋਣ ਦੇਣੀਂ..||
ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਸਿਰੀਂ ਜ਼ੁਲਮ ਦੀ ਝੰਡੀ ਨੀਂ ਹੋਣ ਦੇਣੀਂ,
ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ,
ਹੁਣ ਇਹ ਲੋਕਾਂ ਦੀ ਮੰਡੀ ਨੀਂ ਹੋਣ ਦੇਣੀਂ..
ਹੋਕਾ...
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ.....੨
ਸਾਡੇ ਪਿੰਡਾਂ 'ਚ ਤਾ ਸਾਉਣ 'ਚ ਸੋਕਾ, ਸੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ.. ਹਾਏ
ਦੇਈਂ ਨਾ ਵੀਰਾ ਵਣਜਾਰੀਆ.....
ਦੇਹਲੀਆਂ 'ਚ ਬੈਠੀ ਮੇਰੇ ਵੀਰੇ ਦੀ ਮਕਾਣ ਵੇ
ਆਈਆਂ ਕੁੜਮਤਾਂ ਮੇਰੀ ਭਾਬੋ ਨੂੰ ਵਰਾਣ ਵੇ
ਹੋ ਦੇਹਲੀਆਂ 'ਚ ਬੈਠੀ ਮੇਰੇ ਵੀਰੇ ਦੀ ਮਕਾਣ ਵੇ
ਆਈਆਂ ਕੁੜਮਤਾਂ ਮੇਰੀ ਭਾਬੀ ਨੂੰ ਵਰਾਣ ਵੇ
ਜਿਹਦੇ ਚਾਅਵਾਂ ਦਾ ਵੇ .. ਹਾਏ
ਜਿਹਦੇ ਚਾਅਵਾਂ ਦਾ ਵੇ, ਹੋ ਗਿਆ ਏ ਟੋਕਾ
ਟੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......
ਹੋ ਤੀਆਂ ਦਾ ਤਿਉਹਾਰ ਭਾਈਆਂ ਸਿਰ ਤੇ ਮਨਾਈਦਾ,
ਐਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈਦਾ
ਤੀਆਂ ਦਾ ਤਿਉਹਾਰ ਭਾਈਆਂ ਸਿਰ ਤੇ ਮਨਾਈਦਾ,
ਐਵੇਂ ਸਾਥੋਂ ਵੰਗਾਂ ਕੋਲੋਂ ਗੁੱਟ ਨੀ ਭਨਾਈਦਾ
ਤੂੰ ਕੀ ਜਾਣਦਾ ਏਂ ....ਵੇ.....
ਤੂੰ ਕੀ ਜਾਣਦਾ ਏਂ ਭੱਲਿਆ ਵੇ ਲੋਕਾ
ਲੋਕਾ ਵੇ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......
ਰਾਠਾ ਦਿਨੋ ਰੋਜ਼ ਰੱਤਾ ਚੁੜਾ ਛਣਕਾ ਕੇ ਵੇ
ਜਾਣ ਜਾਣ ਲੰਘੇ, ਸਾਡੀ ਬੀਹੀ ਨੂੰ ਚੜਾ ਕੇ ਵੇ
ਰਾਠਾ ਦਿਨੋ ਰੋਜ਼ ਰੱਤਾ ਚੁੜਾ ਛਣਕਾ ਕੇ ਵੇ
ਜਾਣ ਜਾਣ ਲੰਘੇ, ਸਾਡੀ ਬੀਹੀ ਨੂੰ ਚੜਾ ਕੇ ਵੇ
ਲੱਥੇ ਓਹਦਾ ਵੀ ....ਵੇ....
ਲੱਥੇ ਓਹਦਾ ਵੀ ਸੁਹਾਗ ਦਾ ਵੇ ਕੋਕਾ
ਕੋਕਾ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ......
ਫੇਰ ਸਾਡੇ ਪਿੰਡਾਂ ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੁੜੀਆਂ ਨੇ ਨਾਲ ਜਦੋਂ, ਚਾਕੂ ਵੀ ਲਿਆਏਂਗਾ
ਫੇਰ ਸਾਡੇ ਪਿੰਡਾਂ ਚੋਂ ਨਿਰਾਸ਼ਾ ਨਾ ਤੂੰ ਜਾਏਂਗਾ
ਚੁੜੀਆਂ ਨੇ ਨਾਲ ਜਦੋਂ, ਚਾਕੂ ਵੀ ਲਿਆਏਂਗਾ
ਅਸੀਂ ਪਾੜਨਾ ਏ ਵੇ.........
ਅਸੀਂ ਪਾੜਨਾ ਏ ਕਾਨੂੰਨ ਦਾ ਵੇ ਖੋਖਾ
ਖੋਖਾ ਵੇ ਵੇ ਵੀਰਾ ਵਣਜਾਰੀਆ
ਸਾਡੀ ਬੀਹੀ ਵਿਚ ਚੁੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰੀਆ...

ਹਨ੍ਹੇਰੀਆਂ ਦੇ ਨਾਮ
ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||
ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||
ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ....

ਪੱਕਾ ਘਰ ਟੋਲੀਂ ਬਾਬਲਾ....
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਊ ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ਤਾਲੂਏ ਨਾ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ
ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ ਵੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਸਾਰਾ ਕੁਝ ਜਾਣਦੀ ਹਾਂ, ਮੈਂ ਨੀ ਬਾਪੂ ਭੋਲੀ ਵੇ
ਸਾਥੋਂ ਵੀ ਤਾਂ ਇਕ ਪੱਕੀ ਹੋਈ ਨਾ ਕੰਧੋਲੀ ਵੇ
ਕਿੰਨੇ ਵਰਿਆਂ ਤੋਂ ਭੱਠੇ 'ਤੇ ਪਥੇਰੇ,
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਸੱਚੀ ਗੱਲ ਵਿਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ
ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ
ਤੇਰੀ ਪੱਗ ਵਾਂਗ ਰੱਖਾਂ ਸੁਚੇ ਵਿਹੜੇ,
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਪੱਕਾ ਉਹ ਜੋ ਹੋਣ ਦੇਵੇ ਕੱਚਿਆਂ ਦੀ ਹਾਨੀ ਨਾ
ਕੱਚਿਆਂ 'ਚ ਪਲ ਰਹੀ ਜੂਨ ਵੀ ਬਿਗਾਨੀ ਨਾ
ਪੁੱਛੇ-ਦੱਸੇ ਮਿਲ ਜਾਣਗੇ ਬਥੇਰੇ
ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ.....

ਅੰਮੜੀ ਨੂੰ ਤਰਲਾ....
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ
ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ
ਜਾਂਦਾ ਅਠਰਾਹੇ ਵਾਂਗੂ ਲਗ ਨੀ
ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ, ਜਿੱਥੇ
ਅਕਲਾਂ ਨੂੰ ਪੈ ਗਿਆ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ
ਖਿੜ ਕੇ ਵੀ ਰੋਂਦਿਆ ਰਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ
"ਕੋਈ ਸਾਡੀ ਚਾਨਣੀ ਲਵੇ"
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ
ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ
ਮੱਥੇ ਉਤੋਂ ਡਾਂਗਾਂ ਦਾ ਲਹੂ
ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ
ਮੁੜੀ ਮੇਰੇ ਵੀਰ ਦੀ ਬਹੂ
ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ
ਕਿਹੜਾ ਭੋਲੇ ਬਾਪੂ ਨੂੰ ਕਵੇ
ਅੰਮੜੀ ਨੂੰ ਤਰਲਾ

ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ......

ਅਜੇ...
ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜਾ ਏ
ਅਜੇ ਮੁੱਸਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ,
ਅਜੇ ਮਿਸਤਰੀ ਤੋੜ ਨਾ ਸਕਿਆ, ਇਹ ਮਜਹਬੀ ਜ਼ੰਜ਼ੀਰਾਂ ਨੂੰ
ਅਜੇ ਇਸ਼ਕ ਦਾ ਕਾਸਾ ਖਾਲੀ, ਖੈਰ ਹੁਸਨ ਨੇ ਪਾਈਆ ਨਾ
ਮਾਨਵਤਾ ਦੇ ਬੂਹੇ 'ਤੇ ਕੋਈ ਰਾਂਝਾ ਮੰਗਣ ਆਈਆ ਨਾ
ਹਰ ਦਿਲ ਦੇ ਵਿਚ ਸ਼ਿਕਵੇ, ਝੋਰੇ, ਹਰ ਦਿਲ ਦੇ ਵਿਚ ਸਾੜਾ ਏ
ਅਜੇ ਬਹਾਰਾਂ ਨਹੀਂ ਚਹਿਕੀਆਂ, ਅਜੇ ਹਨੇਰਾ ਗਾੜਾ ਏ
ਅਜੇ ਕਿਰਤ ਦੀ ਚੁੰਜ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ
ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ
ਅਜੇ ਮਨੁੱਖ ਦੀ ਕਾਇਆ ਉੱਤੇ, ਸਾਈਆ ਹੈ ਜਾਗੀਰਾਂ ਦਾ
ਅਜੇ ਮਨੁੱਖ ਨਾ ਮਾਲਿਕ ਬਣਿਆ, ਆਪਣੀਆਂ ਤਕਦੀਰਾਂ ਦਾ
ਅਜੇ ਕਿਸੇ ਬੇਵੱਸ ਜਿਸਮ ਦਾ, ਮਿਲਦਾ ਏਥੇ ਭਾੜਾ ਏ
ਅਜੇ ਨਾ ਸੁੱਤੀ ਜਨਤਾ ਜਾਗੀ, ਅਜੇ ਹਨੇਰਾ ਗਾੜਾ ਏ
ਅਜੇ ਤਾਂ ਏਥੇ ਲੋਕਾਂ ਦੇ, ਅਰਮਾਨ ਵੀ ਵੇਚੇ ਜਾਂਦੇ ਨੇ
ਅਜੇ ਤਾਂ ਪੈਸੇ ਪੈਸੇ ਤੋਂ, ਈਮਾਨ ਵੀ ਵੇਚੇ ਜਾਂਦੇ ਨੇ
ਅਜੇ ਹੈ ਪਰਬਤ ਓਡਾ-ਕੋਡਾ, ਅਜੇ ਤਾਂ ਤੇਜ਼ ਕੁਹਾੜਾ ਏ
ਅਜੇ ਨਾ ਸ਼ੀਰੀ, ਹੱਥ ਵਟਾਇਆ, ਅਜੇ ਹਨੇਰਾ ਗਾੜਾ ਏ
ਅਜੇ ਤਾਂ ਹਿੰਸਾ ਖੁੱਲੀ ਚਰਦੀ, ਅਮਨ ਅਮਨ ਦੇ ਨਾਅਰੇ ਥੱਲੇ
ਅਜੇ ਹੈ ਦੁਨੀਆ ਨਰਕ ਭੋਗਦੀ, ਜੱਨਤ ਦੇ ਇਕ ਲਾਰੇ ਥੱਲੇ
ਅਜੇ ਨਾ ਕਾਲੇ ਬੱਦਲਾਂ ਵਿਚੋਂ, ਚਮਕੀ ਕੋਈ ਕਿਰਨ ਸੁਨਹਿਰੀ
ਭਾਵੇਂ ਮੰਤਰ ਯਾਦ ਅਸਾਡੇ, ਅਜੇ ਕੀਲਣੀ ਸੱਪਣੀ ਜ਼ਹਿਰੀ
ਅਜੇ ਅਸੀਂ ਹੈ ਰੱਬ ਨੂੰ ਦੱਸਣਾ, ਉਹ ਜਨਤਾ ਤੋਂ ਮਾੜਾ ਏ
ਅਜੇ ਨਾ "ਹੂਟਰ" ਵੱਜਿਆ ਸਾਥਿਓ, ਅਜੇ ਹਨੇਰਾ ਗਾੜਾ ਏ..........

ਮੈਂ ਹਾਂ ਪੰਜਾਬ ਬੋਲਦਾ
ਮੈਂ ਹਾਂ ਪੰਜਾਬ ਬੋਲਦਾ, ਸੁੱਚੀਆਂ ਦਾੜੀਆਂ ਦੇ ਨਾਂ ਤੇ
ਪੀਡੀਆਂ ਗੁੱਤਾਂ ਦੇ ਨਾਂ , ਮੈਂ ਹਾਂ ਪੰਜਾਬ ਬੋਲਦਾ
ਆਪਣੇ ਧੀਆਂ ਪੁੱਤਾਂ ਦੇ ਨਾਂ , ਮੈਂ ਹਾਂ ਪੰਜਾਬ ਬੋਲਦਾ
ਮਾਂ ਦੀਆਂ ਦੋ ਵਗਦੀਆਂ , ਮੇਰੇ ਪੰਜ-ਧਾਰਾ ਵਗੇ
ਏਨੇ ਦੁੱਧਾਂ ਦੇ ਹੁੰਦਿਆ, ਕਿਓਂ ਵਿਲਕਦੀ ਮਮਤਾ ਲੱਗੇ?
ਕਾਂਜੀ ਦੇ ਬੱਦਲਾਂ ਦੇ ਨਾਂ ’ਤੇ ਬਦਲਦੀਆਂ ਰੁੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ............
ਵਾਰਿਸ, ਮੋਹਨ, ਕਾਦਰ, ਧਨੀ, ਸਤਲੁਜ ਝਨਾਂ ਨੂੰ ਮੇਲਦੇ
ਖੇਡ ਦੇ ਗੀਟੇ ਰਹੇ, ਕਿਓਂ ਨਾ ਸਿਰੀਆਂ ਖੇਲਦੇ?
ਗੁੰਦਵਿਆਂ ਜਿਸਮਾਂ ਦੇ ਨਾਂ ’ਤੇ ਫੁੱਟਦੀਆਂ ਮੁੱਛਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ.............
ਮੇਰੇ ਕਪੁੱਤਰੋ ਸੌਂ ਜਿਓ, ਹੁਣ ਨਾਲ ਮੌਜ ਦੇ
ਪਹਿਰੇ ਖੜੂੰਗਾ ਮੈਂ ਭਾਵੇਂ ਹਵਾਲੇ ਹਾਂ ਫ਼ੌਜ ਦੇ
ਹੰਭੀਆਂ ਅਦਲਤਾਂ ਦੇ ਨਾਂ, ਨਾਰਦ ਦੀਆਂ ਘਤਿੱਤਾਂ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ..............
ਬਹਿ ਕੇ ਪਰ੍ਹੇ ਵਿੱਚ ਸੁਣ ਲਵੋ ਵੱਡਿਓ ਨਵਾਬੀਓ
ਤਲ਼ੀਆਂ ’ਤੇ ਸਿਰ ਕਿੱਦਾਂ ਟਿਕੇ, ਦੱਸਿਓ ਪੰਜਬੀਓ
ਹੀਰ ਦੀ ਚੂਰੀ ਦੇ ਨਾਂ, ਕੈਦੋਂ ਦੀ ਲੂਤੀ ਦੇ ਨਾਂ
ਮੈਂ ਹਾਂ ਪੰਜਾਬ ਬੋਲਦਾ...............

ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਂਵਾ
ਕਿਸ ਨੂੰ ਕਿਸ ਦਾ ਦਫ਼ਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਜਜ਼ਬੇ ਸਾਂਭ ਮੇਰੇ ਸਤਿਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ....
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਂਵਾ
ਕਿਸ ਨੂੰ ਕਿਸ ਦਾ ਦਫ਼ਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਜਜ਼ਬੇ ਸਾਂਭ ਮੇਰੇ ਸਤਿਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ....
Comments
Post a Comment