ਬਿੰਨੀ ਬਰਨਾਲਵੀ ਮੇਰੇ ਗੁਆਂਢੀ ਸ਼ਹਿਰ ਬਰਨਾਲਾ ਦਾ ਰਹਿਣ ਵਾਲਾ ਹੈ ਮੈਨੂੰ ਬਿੰਨੀ ਦੀ ਇਹ ਕਵਿਤਾ ਪਸੰਦ ਆਈ ਤੇ ਮੈਂ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਨਾਲ ਹੀ ਮੈਂ ਆਪਣੇ ਵੀਰ ਬਿੰਨੀ ਦਾ ਵੀ ਧੰਨਵਾਦ  ਕਰਨਾਂ ਚਾਹਾਂਗਾ ਜਿਸਨੇਂ ਕਿ ਇਹ ਕਵਿਤਾ ਮੈਨੂੰ ਭੇਜੀ.......    ਇਕ ਹੋਰ ਇਤਿਹਾਸ....  ਐਵੇਂ ਊਂਘਦੇ-ਰੀਂਗਦੇ,  ਰੋਂਦੇ-ਕੁਰਲਾਉਂਦੇ,  ਡਿੱਗਦੇ-ਢਹਿੰਦੇ,  ਲੇਲੜੀਆਂ ਕੱਢਦੇ,  ਦਿਨ ਕੱਟਣ ਨੂੰ,  ਜ਼ਿੰਦਗੀ ਨਹੀਂ ਕਹਿੰਦੇ ।  ਜ਼ਿੰਦਗੀ ਦੀਆਂ ਜੜ੍ਹਾਂ 'ਚ ਖੌਫ ਦਾ ਪਾਣੀ ਦੇਣਾ,  ਆਪਣੀ ਹੋਂਦ ਨੂੰ ਭੁੱਲਾ ਕੇ ਅੰਤਲੇ ਦਿਨਾਂ ਨੂੰ ਸੱਦਾ ਦੇਣਾ।  ਇਕ ਰੋਟੀ ਤੇ ਘਿਓ ਲਾ, ਸਾਬਾ ਰੋਟੀਆਂ ਦਾ ਚੋਪੜਨਾ,  ਜ਼ਿੰਦਗੀ ਨਹੀਂ।  ਚੁੱਲੇ ਦੀ ਅੱਗ ਤੇ,  ਸੀਨੇ 'ਚ ਬਲਦੀ ਅੱਗ ਵਿਚ ਬਹੁਤ ਫਰਕ ਹੁੰਦੈ।  ਅਸੀਂ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੁੰਦੇ।  ਅਸੀਂ ਆਪਣੇ ਇਤਿਹਾਸ ਨੂੰ ਨਹੀਂ ਭੁੱਲ ਸਕਦੇ।  ਅਸੀਂ ਆਪਣੇ ਇਤਿਹਾਸ ਤੇ ਬਣੀਆਂ,  ਆਪਣੇ ਯੋਧਿਆਂ ਦੀਆਂ ਪੈੜਾਂ ਨੂੰ ਮਿਟਣ ਨਹੀਂ ਦੇਣਾ।  ਹੋ ਸਕਿਆ ਤਾਂ ਪੈੜਾਂ ਤੇ ਪੈੜਾਂ,  ਬਣਾਉਣ ਲਈ,  ਭਵਿੱਖ ਲਈ ਕੁੱਝ ਨਿਸ਼ਾਨੀਆਂ  ਬਚਾਉਣ ਲਈ,  ਸੂਲਾਂ ਚੋਭ ਪੈਰੀਂ,  ਤੁਪਕਾ-ਤੁਪਕਾ ਲਹੂ ਨਾਲ,  ਇਕ ਹੋਰ ਇਤਿਹਾਸ ਸਿਰਜੀਏ,  ਪਰ ਗੱਲਾਂ ਨਾਲ ਮਹਿਲ ਨਹੀਂ ਬਣੀਦੇ,  ਯੁੱਗ ਪਲਟਣ ਲਈ ਤਖਤਿਆਂ ਨੂੰ,  ਪਲਟਣਾ ਪੈਂਦਾ।  ਤੇ ਇਸ ਲਈ ਕੱਲੇ-ਕਾਰੇ ਬੰਦੇ ਦੀ ਨਹੀਂ,  ਲੋੜ ਹੈ,  ਕਾ...