ਜਦੋਂ ਬਾਂਦਰ ਤੋਂ ਮਨੁੱਖ ਬਣੇ ਕਿਸੇ ਜਣੇ ਨੇ ਅੱਗ ਦੀ ਖੋਜ ਕੀਤੀ ਤਾਂ ਇਸ ਕਰਿਸ਼ਮੇ ਤੋਂ ਬਾਅਦ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਦੌਰ ਸ਼ੁਰੂ ਹੋਇਆ।ਅੱਜ ਦੁਨੀਆਂ 21ਵੀਂ ਸਦੀ ਵਿੱਚ ਜਿਉਂ ਰਹੀ ਹੈ।ਕੁਦਰਤੀ ਨਿਆਮਤਾਂ ਬੇਅੰਤ ਹਨ ਅਤੇ ਇਸ ਦੇ ਨਾਲ ਹੀ ਮਨੁੱਖ ਨੇ ਵਿਕਾਸ ਇੰਨਾ ਜ਼ਿਆਦਾ ਕਰ ਲਿਆ ਹੈ ਕਿ ਹਰ ਕੰਮ ਕਰਨ ਲਈ ਮਸ਼ੀਨ ਹੈ।ਖਾਣਾ ਖਾਣ ਲਈ ਬੇਸ਼ੱਕ ਜ਼ਿਹਮਤ ਉਠਾਉਣੀ ਹੀ ਪੈਂਦੀ ਹੈ ਇੱਕ ਬਟਨ ਦੱਬੋ ਤਾਂ ਤੁਹਾਡਾ ਹਰ ਕੰਮ ਆਪਣੇ ਆਪ ਹੋ ਜਾਂਦਾ ਹੈ। ਮਨੁੱਖ ਪੂਰੀ ਦੁਨੀਆਂ ਦਾ ਗੇੜਾ ਘੰਟਿਆਂ ਵਿੱਚ ਹੀ ਲਗਾ ਸਕਣ ਦੇ ਯੋਗ ਹੋ ਗਿਆ ਹੈ।ਧਰਤੀ ਨੂੰ ਛੱਡ ਹੁਣ ਮੰਗਲ ਗ੍ਰਹਿ ਉੱਤੇ ਜਾ ਕੇ ਵਸ ਜਾਣ ਦੀਆਂ ਭਵਿੱਖੀ ਯੋਜ਼ਨਾਵਾਂ ਨੂੰ ਸੱਚ ਕਰਨ ਦੇ ਉੱਦਮਾਂ ਵੱਲ ਜਾਇਆ ਜਾ ਰਿਹਾ ਹੈ। ਪਰ ਕੀ ਸੱਚਮੁੱਚ ਹੀ ਇਹ ਵਿਕਾਸ ਹੈ? ਕੀ ਇਹ ਮਨੁੱਖੀ ਸੱਭਿਅਤਾ ਦਾ ਵਿਕਾਸ ਕਿਹਾ ਜਾਵੇਗਾ? ਨਹੀਂ ਕਿਉਂ ਕਿ ਵਿਕਾਸ ਦੀ ਦੌੜ ਵਿੱਚ ਅਸੀਂ ਮਨੁੱਖੀ ਵਿਕਾਸ ਨੂੰ ਛੱਡ ਮਸ਼ੀਨੀ ਵਿਕਾਸ ਅਤੇ ਸਹੂਲਤਾਂ ਦੇ ਵਿਕਾਸ ਨੂੰ ਹੀ ਅੰਤਿਮ ਵਿਕਾਸ ਮੰਨ ਲਿਆ ਹੈ। ਜਦਕਿ ਹਕੀਕਤ ਇਹ ਹੈ ਕਿ ਵਿਕਾਸ ਮਨੁੱਖੀ ਸੱਭਿਅਤਾ ਦਾ ਹੋਇਆ ਹੀ ਨਹੀਂ। ਇਹ ਸੁਣ ਸਕਣਾ ਜਰਾ ਔਖਾ ਹੈ ਪਰ ਸੱਚ ਹੈ ਅਤੇ ਕੌੜਾ ਵੀ। ਦਰਅਸਲ ਦੁਨੀਆਂ ਦੀ ਅਰਬਾਂ ਦੀ ਆਬਾਦੀ ਲਈ ਇਹ ਧਰਤੀ ਜ਼ਿੰਦਗੀ ਜਿਊਣ ਲਈ ਘੱਟ ਨਹੀਂ ਹੈ ਪਰ ਇਸ ਧਰਤੀ ਨੂੰ ਜ਼ਿੰਦਗੀ ਜਿਊਣ ਦੇ ਕਾਬਿਲ ਛੱਡਿਆ ਨਹੀਂ ਗਿਆ।ਮਨੁੱਖੀ ਵਿਕਾਸ ਦੇ ਦਮਗਜੇ ਮਾਰਦੇ ਵੱਡੇ-ਵੱਡੇ ਸ਼ਹਿਰ, ਇਨ੍ਹਾਂ ਸ਼ਹਿ...