Skip to main content

Posts

Showing posts from April, 2014

ਅਮਰੀਕੀ ਨਸਲਵਾਦ ਦਾ ਕੱਚਾ-ਚਿੱਠਾ: ਸੈਕੋ ਐਂਡ ਵੈਂਜੈਟੀ

ਜਤਿੰਦਰ   ਮੌਹਰ ( ਲੇਖਕ ਅਤੇ ਫ਼ਿਲਮਸਾਜ਼) 19ਵੀਂ ਸਦੀ ਦੇ ਅੰਤ ਵਿੱਚ ਅਮਰੀਕਾ ਵਸੇਬਾ ਕਰਨ ਵਾਲੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ । ਵੱਖਰੇ ਵੱਖਰੇ ਮੁਲਕਾਂ , ਸੱਭਿਆਚਾਰਾਂ ਅਤੇ ਵਿਚਾਰਧਾਰਾਵਾਂ ਦੇ ਲੋਕ ਅਮਰੀਕਾ ਵਿੱਚ ਟਿਕਾਣਾ ਲੱਭ ਰਹੇ ਸਨ । ਇਹ ਪਰਵਾਸੀ ਅਮਰੀਕੀ ਨਸਲਵਾਦ ਦਾ ਮੁੱਖ ਨਿਸ਼ਾਨਾ ਬਣੇ ।   ਕਮਿਉਨਿਜ਼ਮ ਅਤੇ ਨਾਬਰੀ ਦੇ ਵਿਚਾਰਾਂ ਦਾ ਫੈਲਣਾ ਅਮਰੀਕੀ ਹਾਕਮਾਂ ਅਤੇ ਸਰਮਾਏਦਾਰਾਂ ਨੂੰ ਵੱਧ ਘਾਤਕ ਲੱਗਦਾ ਸੀ । ਅਜਿਹੇ ਵਿਚਾਰ ਰੱਖਣ ਵਾਲਿਆਂ ਲਈ ' ਸੁਰਖ਼ੇ ' ( Reds )   ਸ਼ਬਦ ਗਾਲ ਵਾਂਗੂੰ ਵਰਤਿਆ ਜਾਂਦਾ । ਮਜ਼ਦੂਰ ਯੂਨੀਅਨਾਂ ਬਣ ਰਹੀਆਂ ਸਨ । ਵੀਹਵੀਂ ਸਦੀ ਦੇ ਪਹਿਲੇ ਅਤੇ ਦੂਜੇ ਦਹਾਕੇ ' ਚ ਅਜਿਹੀਆਂ ਸਰਗਰਮੀਆਂ ਹੋਰ ਜ਼ੋਰ ਫੜ੍ਹਨ ਲੱਗੀਆਂ । ਆਲਮੀ ਪੱਧਰ ' ਤੇ ਕੌਮੀ ਮੁਕਤੀ ਲਹਿਰਾਂ ਨੂੰ ਨਵੀਂ ਦਿਸ਼ਾ ਮਿਲ ਰਹੀ ਸੀ । ਇਸੇ ਕੜੀ ' ਚ ਭਾਰਤੀ ਗ਼ਦਰੀਆਂ ( ਜਿਨ੍ਹਾਂ ਵਿੱਚ ਬਹੁਤੇ ਪਰਵਾਸੀ ਸਨ ) ਦੇ ਪੈਂਤੜੇ ਅਤੇ ਸੰਘਰਸ਼ ਨੂੰ ਦੇਖਣਾ ਚਾਹੀਦਾ ਹੈ । ਇਹ ਗ਼ਦਰੀ ਅਮਰੀਕਾ ਅਤੇ ਕੈਨੇਡਾ ' ਚ ਕੰਮ ਕਰਨ ਵਾਲੇ ਮਜ਼ਦੂਰ ਸਨ । ਇਨ੍ਹਾਂ ਮਜ਼ਦੂਰਾਂ ਨੂੰ ਤੰਗ ਕਰਨ ਲਈ ਹਰ ਹਰਬਾ ਵਰਤਿਆ ਜਾਂਦਾ ਸੀ ।   ਉਸ ਵੇਲੇ ਸਮਲਿੰਗਤਾ ਗ਼ੈਰ - ਕਨੂੰਨੀ ਕਰਾ...