ਬਿੰਦਰਪਾਲ ਫਤਿਹ ਭਾਰਤ ਅਤੇ ਪਾਕਿਸਤਾਨ ਰਿਸ਼ਤੇ ਹਮੇਸ਼ਾ ਤੋਂ ਹੀ ਮੁੱਖ ਧਾਰਾ ਦੀ ਰਾਜਨੀਤੀ ਦਾ ਅਟੁੱਟ ਹਿੱਸਾ ਰਹੇ ਹਨ | 1947 ਵੇਲੇ ਕੌਮੀ ਆਜ਼ਾਦੀ ਦੇ ਨਾਮ ਤੇ ਅੰਗਰੇਜ ਹਕੂਮਤ ਹੱਥੋਂ ਇੱਕ ਅਜੀਬ ਤੋਹਫ਼ਾ ਮਿਲਿਆ ਸਦੀਆਂ ਤੋਂ ਭਾਈ ਭਾਈ ਬਣ ਕੇ ਰਹਿੰਦੇ ਲੋਕ ਮਜਹਬ ਅਤੇ ਫਿਰਕਾਪ੍ਰਸਤੀ ਦੀ ਭੇਂਟ ਚੜ੍ਹਾ ਦਿੱਤੇ ਗਏ| ਲਗਭਗ ਦਸ ਲੱਖ ਲੋਕ ਇਸ ਖੂਨੀ ਕਤਲੋਗਾਰਤ ਵਿੱਚ ਮਾਰੇ ਗਏ | ਹਿੰਦੁਆਂ,ਸਿੱਖਾਂ ਅਤੇ ਮੁਸਲਮਾਨਾਂ ਨੇ ਆਪਸ ਵਿੱਚ ਲੜ ਕੇ ਆਪਣੇ ਹੀ ਭਾਈਆਂ ਦੇ ਲਹੂ ‘ਚ ਨਵੀਂ ਮਿਲੀ ‘ਆਜ਼ਾਦੀ’ ਨੂੰ ਖੂਬ ਮਾਣਿਆ| ਦੁਨੀਆਂ ਦੇ ਸਭ ਤੋਂ ਵੱਡੇ ਆਲਮੀ ਉਜਾੜੇ ਅਤੇ ਧਰਮ ਦੇ ਨਾਮ ‘ਤੇ ਹੋਈ ਮਾਰ ਧਾੜ ਜਿਸਦੀ ਸ਼ਾਇਦ ਕੀਤੇ ਹੋਰ ਮਿਸਾਲ ਨਹੀ ਮਿਲਦੀ , ਤੋਂ ਬਾਅਦ ਮਜਹਬੀ ਵੰਡ ਹੋਈ ਦੋ, ਮੁਲਕ ਦੋ ਰਿਆਸਤਾਂ ਕਾਇਮ ਹੋਈਆਂ | ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਆਪਸੀ ਨਫਰਤ ਅਤੇ ਜੰਗਾਂ ਦਾ 1971 ਦੀ ਜੰਗ ਅਤੇ ਫੇਰ 1999 ਦੀ ਕਾਰਗਲ ਜੰਗ ਹੋਈ | ਦੋਵ੍ਹਾਂ ਜੰਗਾਂ ਵਿੱਚ ਦੋ ਰਿਆਸਤਾਂ ਦੇ ਆਪਸੀ ਨਿੱਜੀ ਮੁਫਾਦਾਂ ਤੋਂ ਇਲਾਵਾ ਧਰਮ ਅਤੇ ਫਿਰਕਾਪ੍ਰਸਤੀ ਦੀ ਵੀ ਪੁੱਠ ਚੜ੍ਹੀ ਹੋਈ ਸੀ | ਦੋਵੇ ਪਾਸੇ ਸਰਕਾਰੀ ਏਜੰਸੀਆਂ , ਖੁਫੀਆ ਏਜੰਸੀਆਂ ਦਾ ਅਹਿਮ ਰੋਲ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਸ਼ਿਹ ਦੇਣਾ ਹਥਿਆਰਾਂ ਦੀ ਸਪਲਾਈ ਆਪਣੀ ਥਾਂ ਖੂਬ ਰਹੀ |ਆਰਥਿਕਤਾ ਨੂੰ ਕਾਬੂ ਕਰਨ, ਪੂਰੀ ਦੁਨੀਆਂ ਇਕ ਮੰਡੀ ਬਣਾਉਣ ਅਤੇ ਦੁਨੀਆਂ ਦੇ ਵੱਡੇ ਸਰਮਾਏਦਾਰਾਂ ਦੀ ਹਵਸ ਪੂਰੀ ਕਰਨ ਦੇ ਸਿਲਸਲੇ ਵਿੱਚ ਆਪਸੀ...