ਅੱਜ ਦੀ ਦੁਨੀਆਂ ਜਿੱਥੇ ਮਨੁੱਖ ਨੇ ਵਿਗਿਆਨ ਦੇ ਲੜ ਲੱਗ ਕੇ ਕੀਤੀਆਂ ਖੋਜਾਂ ਸਦਕਾ ਧਰਤੀ ਤੋਂ ਇਲਾਵਾ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਕੁਦਰਤ ਦੇ ਅਥਾਹ ਭੇਦ ਬੰਦੇ ਨੇ ਜਾਣ ਲਏ ਹਨ ਉੱਥੇ ਕਿਤੇ ਨਾਂ ਕਿਤੇ ਸਾਡੇ ਅੰਦਰ ਧਾਰਮਿਕ ਅਤੇ ਫਿਰਕੂ ਭਾਵਨਾਵਾਂ ਅਜੇ ਵੀ ਪਈਆਂ ਹਨ | ਮੌਜੂਦਾ ਹਾਲਾਤਾਂ ਮੁਤਾਬਕ ਦੇਖਣਾ ਬਣਦਾ ਹੈ ਕਿ ਨਿੱਤ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ,ਔਰਤਾਂ ਦਾ ਘਰੇਲੂ ਹਿੰਸਾ ਵਿੱਚ ਸ਼ਿਕਾਰ ਹੋਣਾ , ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ| ਜਿੱਥੇ ਬੰਦੇ ਦੇ ਅੰਦਰੋਂ ਬੰਦਾ ਤਕਰੀਬਨ ਮਨਫੀ ਹੁੰਦਾ ਜਾ ਰਿਹਾ ਹੈ ਉੱਥੇ ਨਾਲ ਹੀ ਬੰਦੇ ਅੰਦਰੋਂ ਇਨਸਾਨੀਅਤ ,ਸਹਿਣਸ਼ੀਲਤਾ ਨਾਮ ਦੀ ਚੀਜ ਲਗਭਗ ਖਤਮ ਹੀ ਹੋ ਗਈ ਹੈ |ਬਿਨਾਂ ਸ਼ੱਕ ਧਰਮ ਇੱਕ ਨਿੱਜੀ ਮਸਲਾ ਹੈ ਹਰੇਕ ਬੰਦਾ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਵਿੱਚ ਵਿਸ਼ਵਾਸ਼ ਰੱਖ ਸਕਦਾ ਹੈ ਇਹ ਉਸਦਾ ਜਮਹੂਰੀ ਹੱਕ ਹੈ | ਵਿਗਿਆਨਿਕ ਯੁੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਲਗਭਗ 80 ਪ੍ਰਤੀਸ਼ਤ ਤੋਂ ਵੀ ਵੱਧ ਲੋਕ ਧਰਮ ਨੂੰ ਮੰਨਦੇ ਹਨ ਅਤੇ ਹੋਰ ਦੂਸਰੇ ਕਰਮ ਕਾਂਡਾਂ ਦੇ ਵੀਸ਼ਿਕਾਰ ਹਨ | ਬੇਸ਼ੱਕ ਇੰਨੇ ਸਾਰੇ ਲੋਕਾਂ ਵਿੱਚ ਬਹੁਤੇ ਪੜ੍ਹੇ ਲਿਖੇ ਲੋਕਾਂ ਦੇ ਇਲਾਵਾ ਬਹੁਤ ਸਾਰੇ ਵਿਗਿਆਨੀ ਤੱਕ ਸ਼ਾਮਿਲ ਹਨ| ਫਿਰ ਵੀ ਚਾਹੇ ਜੋ ਵੀ ਹੋਵੇ ਆਸਤਿਕ ਅਤੇ ਧਰਮੀ ਲੋਕ ਧਰਮ ਨੂੰ ਅਤਿ ਦਾ ਉੱਤਮ ਅਤੇ ਬੰਦੇ ਲਈ ਬਾਕਾਇਦਾ ਮੰਨ ਣਯੋਗ ਕਰਾਰ ਦਿੰਦੇ ਹਨ | ਇਸ ਤੋਂ ਉਲਟ ਨਾਸਤਿ...