ਇਸ ਵੇਲੇ ਬੜੀ ਹਫੜਾ ਦਫੜੀ ਮੱਚੀ ਹੋਈ ਹੈ, ਧਰਮ ਰਾਜ਼ਨੀਤੀ, ਖੇਡ ਸਭ ਕੁੱਝ ਭ੍ਰਿਸ਼ਟਾਚਾਰ ਦੀ ਭੇਂਟ ਚੜ ਗਿਆ ਹੈ। ਸ਼ਰੀਫ ਆਦਮੀਂ ਚੁੱਪਚਾਪ ਦਰਸ਼ਕ ਬਣਿਆ ਖੜ੍ਹਾ ਵੇਖ ਰਿਹਾ ਹੈ ਤੇ ਵੇਖਣ ਤੋਂ ਸਿਵਾ ਉਸ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਰਹੀ। ਦਿੱਲੀ,ਕਲਕੱਤਾ,ਮੁੰਬਈ ਵਰਗੇ ਮਹਾਂਨਗਰਾਂ ਵਿੱਚ ਫੁੱਟਪਾਥਾਂ ਉੱਪਰ ਰੁਲਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਰਿਹਾ ਹੈ। ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਵਰਗੇ ਆਜ਼ਾਦ ਤੇ ਵਿਕਸਤ ਕਹੇ ਜਾਣ ਵਾਲੇ ਮੁਲਕ ਵਿੱਚ ਤੇ ਉਹ ਵੀ ਦਿੱਲੀ ਵਰਗੇ ਰਾਜ਼ਧਾਨੀਂ ਦਾ ਦਰਜ਼ਾ ਪ੍ਰਾਪਤ ਸ਼ਹਿਰ ਵਿੱਚ ਬੱਚੇ ਫੁੱਟਪਾਥਾਂ ਉੱਪਰ ਜਨਮ ਲੈ ਰਹੇ ਹਨ ਤੇ ਉਹਨਾ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਲੱਖਾਂ ਟਨ ਆਨਾਜ਼ ਪਿਆ ਗੋਦਾਮਾਂ ਵਿੱਚ ਸੜ ਰਿਹਾ ਹੈ ਸਰਕਾਰ ਫੇਰ ਵੀ ਨਹੀਂ ਚਾਹੁੰਦੀ ਕਿ ਉਹ ਆਨਾਜ਼ ਗਰੀਬਾਂ ਵਿੱਚ ਵੰਡ ਦੇਵੇ ,ਚਾਹੇਗੀ ਵੀ ਕਿਉਂ ਸਰਕਾਰ ਨੇਂ ਗਰੀਬਾਂ ਤੋਂ ਲੈਣਾ ਵੀ ਕੀ ਆ! ਜੇ ਪਹਿਲਾਂ ਗੱਲ ਕਰੀਏ ਰਾਜ਼ਨੀਤੀ ਦੀ ਤਾਂ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀ ਕਿ ਰਾਜ਼ਨੀਤੀ ਕਿੰਨੀਂ ਕੁ ਸਾਫ ਚਾਦਰ ਹੈ ਭਾਰਤ ਦੇ ਜਿਆਦਾਤਰ ਮੰਤਰੀ , ਵਜ਼ੀਰ, ਅਪਰਾਧਿਕ ਪਿਛੋਕੜ ਵਾਲੇ ਹਨ। ਕੋਈ ਬਲਾਤਕਾਰੀ, ਕੋਈ ਭ੍ਰਿਸ਼ਟਾਚਾਰ ਦੇ ਕੇਸ ਦੀਆਂ ਪੇਸ਼ੀਆਂ ਭੁਗਤ ਰਿਹਾ ਹੈ ਸੰਸਦ ਦੇ ਬਹੁਤ ਜਿਆਦਾ ਮੈਂਬਰ ਹਨ ਜਿੰਨਾਂ ਉੱਪਰ ਕਿਸੇ ਨਾਂ ਕਿਸੇ ਮੁਕੱਦਮੇਂ ...