Skip to main content

ਫਾਸ਼ੀਵਾਦ ਦੇ ਸੰਦਰਭ ਵਿੱਚ ਦਾਬੋਲਕਰ ਹੱਤਿਆ ਕਾਂਡ ਅਤੇ ਘਟਨਾਵਾਂ ਦੀ ਪੈੜਚਾਲ



 

ਬਿੰਦਰਪਾਲ ਫਤਿਹ -

ਸਰਮਾਏਦਾਰੀ ਆਰਥਿਕ ਮੰਦੀ ਦੇ ਬੁਰੇ ਦੌਰ ਵਿੱਚ ਇੱਕੋ-ਇੱਕ ਕਾਰਗਾਰ ਹਥਿਆਰ ਸਾਬਿਤ ਹੁੰਦਾ ਹੀ ਉਹ ਹੈ ਫਾਸ਼ੀਵਾਦ ਭਾਰਤ ਵਿੱਚ ਹੁਣ ਨਾ ਕਿ  ਇਸ ਦਾ ਉਭਾਰ ਪੂਰੀ ਤਰ੍ਹਾਂ ਨਾਲ ਹੋ ਚੁੱਕਾ ਹੈ ਬਲਕਿ ਇਹ ਹੁਣ ਪੂਰੀ ਤਰ੍ਹਾਂ ਸਰਗਰਮ ਵੀ ਹੈ ਮਸ਼ਹੂਰ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦੀ ਹੱਤਿਆ ਦਾ ਮਾਮਲਾ ਇਸ ਵਰਤਾਰੇ ਦੀਆਂ ਮਹੀਨ ਤੰਦਾਂ ਨੂੰ ਫੜਨ ਦਾ ਯਤਨ ਕਰਦਾ ਹੈ| ਦਾਬੋਲਕਰ ਵਰਗੇ ਚੇਤਨ,ਤਰਕਸ਼ੀਲ ਇਨਸਾਨ ਨੂੰ ਸ਼ਰੇਆਮ ਕਤਲ ਕਰਨ ਦਾ ਮਾਮਲਾ ਇੰਨਾ ਸਿੱਧਾ ਨਹੀ ਹੈ ਇਸ ਦੇ ਪਿੱਛੇ ਕਾਫੀ ਰਾਜਨੀਤਿਕ ਸਮੀਕਰਨ ਲੁਕੇ ਹੋਏ ਹਨ ਜਿੰਨਾਂ ਨੂੰ ਹੱਲ ਕਰਨਾ ਸਮੇਂ ਦੀ ਲੋੜ ਹੈ| ਮਹਾਂਰਾਸ਼ਟਰ ਦੀਆਂ ਗਲੀਆਂ ਵਿੱਚ ਧਰਮ ਦੇ ਨਾਮ ਉੱਪਰ ਹੁੰਦੀ ਸਿਆਸਤ ਇਸ ਸਮੇਂ ਲੋਕ ਚੇਤਨਾ ਅਤੇ ਮਨੁੱਖੀ ਹੌਂਸਲੇ ਨੂੰ ਚਿੱਤ ਕਰਦੀ ਹੋਈ ਜਾਦੂ-ਟੂਣੇ ,ਆਗਿਆਨ,ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਨੂੰ ਧਰਮ ਵਿਰੋਧੀ ਕਾਨੂੰਨ ਗਰਦਾਨਦੀ ਹੈ ਦੂਸਰੇ ਪੱਸੇ ਡਾ. ਦਾਬੋਲਕਰ ਦੇ ਮਰਨ ਤੋਂ ਤੁਰੰਤ ਬਾਅਦ ਹੀ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਇਸ ਕਾਨੂੰਨ ਨੂੰ ਪਾਸ ਕਰਨ ਦਾ ਸਬੱਬ ਬਣਨਾ ਅਜੀਬ ਬੁਝਾਰਤ ਪਾਉਂਦਾ ਹੈ | ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ ਪੁਲਿਸ,ਪ੍ਰਸਾਸ਼ਨ,ਸਰਕਾਰ ਅਤੇ ਧਰਮ ਦਾ ਮਿਲਗੋਭਾ ਫਾਸ਼ੀਵਾਦ ਦੀਆਂ ਜੜਾਂ ਪੱਕੀਆਂ ਕਰਦਾ ਹੋਇਆ ਇਸ ਨੂੰ  ਇਸਦੇ ਖਾਸ ਅੰਜਾਮ ਤੱਕ ਵੀ ਪਹੁੰਚਾਉਂਦਾ ਜਾਪ ਰਿਹਾ ਹੈ | 



ਫਾਸ਼ੀਵਾਦੀ ਵਰਤਾਰੇ ਦੀਆਂ ਜੜਾਂ ਐਡੋਲਫ਼ ਹਿਟਲਰ ਤੱਕ ਜਾਂਦੀਆਂ ਹਨ ਜਿਹੜਾ ਕਿ ਸ਼ੁੱਧ ਜਰਮਨ ਲੋਕਾਂ ਵਾਸਤੇ ਯਹੂਦੀਆਂ ਦਾ ਕਤਲੇਆਮ ਕਰਨ ਵਿੱਚ ਲੱਗ ਹੋਇਆ ਸੀ ਉਸੇ ਸਮੇਂ ਆਰ.ਐੱਸ.ਐੱਸ ਮੁਖੀ ਮਾਧਵ ਸਦਾਸ਼ਿਵ ਗੋਵਾਲਕਰ ਦੁਆਰਾ ਹਿਟਲਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣਾ ਇਤਿਹਾਸ ਵਿੱਚ ਆਮ ਗੱਲ ਨਹੀ ਜਾਪਦੀ ਸਗੋਂ  ਦੇਸ਼ ਦੀ ਹਿੰਦੂ ਰਾਜ਼ਨੀਤੀ ਨੂੰ ਪ੍ਰਭਾਸ਼ਿਤ ਕਰਦੀ ਹੈ |  ਉਸ ਤੋਂ ਬਾਅਦ ਬਟਵਾਰੇ ਵੇਲੇ ਹਿੰਦੂ ਮੁਸਲਮਾਨਾਂ ਦੇ ਦੰਗਿਆਂ ਵਰਗੀ ਉਦਾਹਰਣ ਇਤਿਹਾਸ ਵਿੱਚ ਸ਼ਾਇਦ ਹੀ ਕਿਤੇ ਮਿਲੇ |ਗੁਜਰਾਤ ਦੰਗੇ 2002 ਵਿੱਚ ਹੋਏ ਇਹਨਾਂ ਦੰਗਿਆਂ ਦੌਰਾਨ 254 ਹਿੰਦੂ ਮਾਰੇ ਗਏ ਜਦ ਕਿ ਮਾਰੇ ਗਏ ਮੁਸਲਮਾਨਾਂ ਦੀ ਗਿਣਤੀ 790 ,ਲਾਪਤਾ ਵਿਅਕਤੀਆਂ ਦੀ ਗਿਣਤੀ 223, 2548 ਜਖਮੀ ਹੋਏ, 606 ਅਨਾਥ ਬੱਚਿਆਂ ਦੀ ਗਿਣਤੀ ਦਰਜ਼ ਕੀਤੀ | ਇਹ ਘਟਨਾਵਾਂ ਮਹਿਜ ਕਾਗਜਾਂ ਚ ਦੱਬੇ ਪਏ ਅੰਕੜੇ ਨਹੀ ਬਲਕਿ ਭਾਰਤੀ ਸਟੇਟ ਉੱਪਰ ਬੁਰੀ ਤਰ੍ਹਾਂ ਹਾਵੀ ਫਾਸ਼ੀਵਾਦ ਦੀ ਸਾਫ਼ ਸਪਸ਼ਟ ਤਸਵੀਰ ਪੇਸ਼ ਕਰਦੀਆਂ ਹਨ | ਫਾਸ਼ੀਵਾਦੀ ਵਰਤਾਰਾ ਪੂੰਜੀਵਾਦੀ ਨਿਜਾਮ ਵਾਸਤੇ "ਹਲਕੇ ਕੁੱਤੇ" ਦਾ ਕੰਮ ਕਰਦਾ ਹੈ ਇਹ ਜਿੰਨੀ ਦੇਰ ਸੰਗਲੀ ਨਾਲ ਬੰਨ੍ਹਿਆ ਹੁੰਦਾ ਹੈ ਸਭ ਠੀਕ ਹੁੰਦਾ ਹੈ ਬੁਰੇ ਵੇਲਿਆਂ ਵਿੱਚ ਜਦ ਵੀ ਇਸਦੀ ਸੰਗਲੀ ਖੁੱਲ੍ਹੀ ਹੈ ਉਦੋਂ ਹੀ ਇਸਨੇ ਮਨੁੱਖਤਾ ਦੇ ਚਿਹਰੇ ਨੂੰ ਸ਼ਰਮਸ਼ਾਰ ਕੀਤਾ ਹੈ ਅਤੇ ਮੌਜੂਦਾ ਦੌਰ ਇਸਦਾ ਗਵਾਹ ਹੈ |

ਹੁਣ ਇੱਕ ਪਾਸੇ ਨਰਿੰਦਰ ਦਾਬੋਲਕਰ ਦੀ ਹੱਤਿਆ ਦਾ ਮਾਮਲਾ ਮੀਡੀਆ ਵਾਸਤੇ ਹੋਰਨਾਂ ਖਬਰਾਂ ਵਾਂਗ ਹੀ ਇੱਕ ਬੇਹੀ ਖਬਰ ਬਣ ਚੁੱਕਾ ਹੈ ਉੱਥੇ ਨਾਲ ਹੀ ਇੱਕ ਪੱਤਰਕਾਰ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ ਦਾ ਮਾਮਲਾ ਲਗਭਗ ਹਰੇਕ ਟੀਵੀ ਚੈਨਲ ਉੱਪਰ ਦਿਖਾਇਆ ਜਾ ਰਿਹਾ ਹੈ ਇਹ ਮਹਿਜ਼ ਇੱਕ ਇਤਫਾਕੀਆ ਗੱਲ ਨਹੀ ਹੈ | ਦਿੱਲੀ ਵਿੱਚ ਦਾਮਿਨੀ ਬਲਾਤਕਾਰ ਕਾਂਡ ਦਰਮਿਆਨ ਸਰਕਾਰ ਨੇ ਲੋਕ ਭਾਵਨਾਵਾਂ ਨੂੰ ਕਿਵੇ ਵਰਤਿਆ ਅਤੇ ਕਿਵੇਂ ਅਫਜਲ ਗੁਰੂ ਦੀ ਫਾਂਸੀ ਦੀਆਂ  ਖਬਰਾਂ  ਬਲਾਤਕਾਰੀ ਵਿਰੋਧੀ ਫਾਂਸੀ ਦੇ ਕਾਨੂੰਨ ਵਿੱਚ ਦਬ ਕੇ ਰਹਿ ਜਾਣਾ ਅਤੇ ਉਸੇ ਤਰ੍ਹਾਂ ਨਾਲ ਅੱਜ ਮੁੰਬਈ ਬਲਾਤਕਾਰ ਕਾਂਡ ਦਰਮਿਆਨ ਨਰਿੰਦਰ ਦਾਬੋਲਕਰ  ਹੱਤਿਆ ਦਾ ਮਾਮਲਾ ਫਿੱਕਾ ਪੈਦਾ ਨਜਰ ਆ ਰਿਹਾ ਹੈ ਪਰ ਨਾਲ ਹੀ ਦੂਸਰੇ ਪਾਸੇ ਬਾਪੂ ਆਸਾਰਾਮ ਵਿਰੁੱਧ ਹੁੰਦੇ ਮੁਜਾਹਰੇ ਅਤੇ ਅਵਾਮੀ ਗਤੀਵਿਧੀਆਂ ਨੂੰ ਫਿੱਕਾ ਪਾਉਣ ਅਤੇ ਲੋਕ ਘੋਲਾਂ ਅਤੇ ਚੇਤਨਾ ਨੂੰ ਸੰਨ੍ਹ ਲਾਉਣ ਦਾ ਕੋਝਾ ਯਤਨ ਹੈ |

ਫਾਸੀਵਾਦੀ ਧਿਰਾਂ ਦੇ ਇਸ ਫਾਸਿਸਟ ਵਤੀਰੇ ਕਾਰਨ ਭਾਰਤ ਪਾਕਿਸਤਾਨ ਦੇ ਰਿਸ਼ਤੇ 'ਚ ਦਰਾੜ ਹੋਰ ਵਧ ਰਹੀ ਹੈ  

ਸਰਗਰਮ ਫਾਸ਼ੀਵਾਦੀ ਧਿਰਾਂ ਇਸ ਘੜੀ ਬਲਦੀ 'ਚ ਤੇਲ ਆਉਣ ਦਾ ਯਤਨ ਕਰ ਰਹੀਆਂ ਹਨ ਇਹ ਵਰਤਾਰਾ ਲੋਕ ਹਿੱਤਾਂ ਦੇ ਬਿਲਕੁਲ ਅਨੁਕੂਲ ਨਹੀ ਜਾਪਦਾ ਇਸ ਵਿੱਚ ਮੁੱਖ ਧਾਰਾ ਦਾ ਸਮੁੱਚਾ ਕਾਰਪੋਰੇਟੀ ਮੀਡਿਆ ਫਾਸ਼ੀਵਾਦੀ ਧਿਰਾਂ ਨੂੰ ਹੱਦੋਂ ਜਿਆਦਾ ਤਵੱਜੋਂ ਦਿੰਦਾ ਨਜਰ ਆ ਰਿਹਾ ਹੈ | ਇਸ ਦਰਮਿਆਨ ਪਿਛਲੇ ਦਿਨਾਂ ਵਿੱਚ ਅਬਦੁਲ ਕਰੀਮ ਟੁੰਡਾ ਦੀ ਗਿਰਫਤਾਰੀ ਸਬੱਬੀ ਨਹੀ ਜਾਪਦੀ ਇਕੱਲੇ ਪਾਕਿਸਤਾਨ ਨਹੀ ਬਲਕਿ ਸਮੁੱਚੀ ਮੁਸਲਿਮ ਕੌਮ ਖਿਲਾਫ਼ ਹਿੰਦੂ ਫਿਰਕੇ ਦੇ ਲੋਕਾ ਨੂੰ ਭੜਕਾਉਣ ਅਤੇ ਭਾਰਤ ਵਿੱਚ ਦੰਗਿਆਂ, ਕਤਲੇਆਮਾਂ ਵਾਸਤੇ ਜਮੀਨ ਤਿਆਰ ਕੀਤੀ ਜਾ ਰਹੀ ਹੈ ਸੋਚਣ ਵਾਲੀ ਗੱਲ ਹੈ ਕਿ ਟੁੰਡੇ ਦੀ ਗਿਰਫਤਾਰੀ ਐਸੇ ਨਾਜੁਕ ਮੋੜ ਤੇ ਹੀ ਕਿਉਂ ਹੋਈ ,ਭਾਰਤੀ ਖੁਫੀਆਂ ਏਜੰਸੀਆਂ ਦੀ ਬਾਜ਼ ਅੱਖ ਹੁਣ ਤੱਕ ਕਿਉਂ ਮੁੰਦੀ ਹੋਈ ਸੀ ਜਦ ਕਿ ਟੁੰਡਾ ਬਿਲਕੁਲ ਅਸਾਨੀ ਨਾਲ ਪਕੜ ਵਿੱਚ ਆ ਸਕਦਾ ਸੀ ਹੁਣ ਟੁੰਡੇ ਨੂੰ ਗਿਰਫਤਾਰ ਕਰਕੇ ਪਾਕਿਸਤਾਨ ਵਿਰੁੱਧ ਬਿਆਨਬਾਜੀ ਇਕੱਠੀ ਕਰਨੀ ,ਹਮਲਿਆਂ ਦੀ ਅਗਾਊਂ ਪੁਸ਼ਟੀ ਕਰਵਾਉਣੀ ਇਹ ਸਭ ਕੀ ਹੈ ? ਇਸ ਸਾਰੇ ਮਸਲੇ ਦੀ ਤਹਿ ਤੱਕ ਜਾਣਾ ਸਾਡਾ ਫਰਜ਼ ਹੈ|
ਮੌਜੂਦਾ ਘੜੀ ਕਤਲ ਅਤੇ ਬਲਾਤਕਾਰ ਵਰਗੇ ਵਰਤਾਰਿਆਂ ਨੂੰ ਸਰਸਰੀ ਨਜਰ ਨਾਲ ਦੇਖਣ ਦੀ ਨਹੀ ਹੈ |
ਨਰਿੰਦਰ ਦਾਬੋਲਕਰ ਦੀ ਹੱਤਿਆ ਨੂੰ ਮਹਿਲਾ ਪੱਤਰਕਾਰ ਦੇ ਬਲਾਤਕਾਰ ਦੀ ਘਟਨਾ ਥੱਲੇ ਦੱਬ ਦੇਣ ਦਾ ਉਜਰ ਪੁਗਾਇਆ ਜਾ ਰਿਹਾ ਹੈ | ਘਟਨਾਵਾਂ ਦੀ ਪੈੜਚਾਲ ਨੂੰ ਨੱਪਦੇ ਹੋਏ ਭਾਰਤੀ ਫਾਸ਼ੀਵਾਦੀ ਸਟੇਟ ਦਾ ਖਾਸਾ ਸਮਝਣਾ ਸਮੇਂ ਦੀ ਲੋੜ ਹੈ ਅਤੇ ਇਸ ਤੋਂ ਇਲਾਵਾ ਇੱਕ ਸਿਹਤਮੰਦ ਸੰਵਾਦ ਘਟਨਾਵਾਂ ਦੇ ਸੰਦਰਭ ਵਿੱਚ ਰਚਾਇਆ ਜਾਣਾ ਚਾਹੀਦਾ ਹੈ |


ਸੰਪਰਕ  :94645-10678

ਈ ਮੇਲ : binderpal94@gmail.com

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ