ਫਾਸ਼ੀਵਾਦ ਦੇ ਸੰਦਰਭ ਵਿੱਚ ਦਾਬੋਲਕਰ ਹੱਤਿਆ ਕਾਂਡ ਅਤੇ ਘਟਨਾਵਾਂ ਦੀ ਪੈੜਚਾਲ 

ਬਿੰਦਰਪਾਲ ਫਤਿਹ -

ਸਰਮਾਏਦਾਰੀ ਆਰਥਿਕ ਮੰਦੀ ਦੇ ਬੁਰੇ ਦੌਰ ਵਿੱਚ ਇੱਕੋ-ਇੱਕ ਕਾਰਗਾਰ ਹਥਿਆਰ ਸਾਬਿਤ ਹੁੰਦਾ ਹੀ ਉਹ ਹੈ ਫਾਸ਼ੀਵਾਦ ਭਾਰਤ ਵਿੱਚ ਹੁਣ ਨਾ ਕਿ  ਇਸ ਦਾ ਉਭਾਰ ਪੂਰੀ ਤਰ੍ਹਾਂ ਨਾਲ ਹੋ ਚੁੱਕਾ ਹੈ ਬਲਕਿ ਇਹ ਹੁਣ ਪੂਰੀ ਤਰ੍ਹਾਂ ਸਰਗਰਮ ਵੀ ਹੈ ਮਸ਼ਹੂਰ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦੀ ਹੱਤਿਆ ਦਾ ਮਾਮਲਾ ਇਸ ਵਰਤਾਰੇ ਦੀਆਂ ਮਹੀਨ ਤੰਦਾਂ ਨੂੰ ਫੜਨ ਦਾ ਯਤਨ ਕਰਦਾ ਹੈ| ਦਾਬੋਲਕਰ ਵਰਗੇ ਚੇਤਨ,ਤਰਕਸ਼ੀਲ ਇਨਸਾਨ ਨੂੰ ਸ਼ਰੇਆਮ ਕਤਲ ਕਰਨ ਦਾ ਮਾਮਲਾ ਇੰਨਾ ਸਿੱਧਾ ਨਹੀ ਹੈ ਇਸ ਦੇ ਪਿੱਛੇ ਕਾਫੀ ਰਾਜਨੀਤਿਕ ਸਮੀਕਰਨ ਲੁਕੇ ਹੋਏ ਹਨ ਜਿੰਨਾਂ ਨੂੰ ਹੱਲ ਕਰਨਾ ਸਮੇਂ ਦੀ ਲੋੜ ਹੈ| ਮਹਾਂਰਾਸ਼ਟਰ ਦੀਆਂ ਗਲੀਆਂ ਵਿੱਚ ਧਰਮ ਦੇ ਨਾਮ ਉੱਪਰ ਹੁੰਦੀ ਸਿਆਸਤ ਇਸ ਸਮੇਂ ਲੋਕ ਚੇਤਨਾ ਅਤੇ ਮਨੁੱਖੀ ਹੌਂਸਲੇ ਨੂੰ ਚਿੱਤ ਕਰਦੀ ਹੋਈ ਜਾਦੂ-ਟੂਣੇ ,ਆਗਿਆਨ,ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਨੂੰ ਧਰਮ ਵਿਰੋਧੀ ਕਾਨੂੰਨ ਗਰਦਾਨਦੀ ਹੈ ਦੂਸਰੇ ਪੱਸੇ ਡਾ. ਦਾਬੋਲਕਰ ਦੇ ਮਰਨ ਤੋਂ ਤੁਰੰਤ ਬਾਅਦ ਹੀ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਇਸ ਕਾਨੂੰਨ ਨੂੰ ਪਾਸ ਕਰਨ ਦਾ ਸਬੱਬ ਬਣਨਾ ਅਜੀਬ ਬੁਝਾਰਤ ਪਾਉਂਦਾ ਹੈ | ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ ਪੁਲਿਸ,ਪ੍ਰਸਾਸ਼ਨ,ਸਰਕਾਰ ਅਤੇ ਧਰਮ ਦਾ ਮਿਲਗੋਭਾ ਫਾਸ਼ੀਵਾਦ ਦੀਆਂ ਜੜਾਂ ਪੱਕੀਆਂ ਕਰਦਾ ਹੋਇਆ ਇਸ ਨੂੰ  ਇਸਦੇ ਖਾਸ ਅੰਜਾਮ ਤੱਕ ਵੀ ਪਹੁੰਚਾਉਂਦਾ ਜਾਪ ਰਿਹਾ ਹੈ | ਫਾਸ਼ੀਵਾਦੀ ਵਰਤਾਰੇ ਦੀਆਂ ਜੜਾਂ ਐਡੋਲਫ਼ ਹਿਟਲਰ ਤੱਕ ਜਾਂਦੀਆਂ ਹਨ ਜਿਹੜਾ ਕਿ ਸ਼ੁੱਧ ਜਰਮਨ ਲੋਕਾਂ ਵਾਸਤੇ ਯਹੂਦੀਆਂ ਦਾ ਕਤਲੇਆਮ ਕਰਨ ਵਿੱਚ ਲੱਗ ਹੋਇਆ ਸੀ ਉਸੇ ਸਮੇਂ ਆਰ.ਐੱਸ.ਐੱਸ ਮੁਖੀ ਮਾਧਵ ਸਦਾਸ਼ਿਵ ਗੋਵਾਲਕਰ ਦੁਆਰਾ ਹਿਟਲਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣਾ ਇਤਿਹਾਸ ਵਿੱਚ ਆਮ ਗੱਲ ਨਹੀ ਜਾਪਦੀ ਸਗੋਂ  ਦੇਸ਼ ਦੀ ਹਿੰਦੂ ਰਾਜ਼ਨੀਤੀ ਨੂੰ ਪ੍ਰਭਾਸ਼ਿਤ ਕਰਦੀ ਹੈ |  ਉਸ ਤੋਂ ਬਾਅਦ ਬਟਵਾਰੇ ਵੇਲੇ ਹਿੰਦੂ ਮੁਸਲਮਾਨਾਂ ਦੇ ਦੰਗਿਆਂ ਵਰਗੀ ਉਦਾਹਰਣ ਇਤਿਹਾਸ ਵਿੱਚ ਸ਼ਾਇਦ ਹੀ ਕਿਤੇ ਮਿਲੇ |ਗੁਜਰਾਤ ਦੰਗੇ 2002 ਵਿੱਚ ਹੋਏ ਇਹਨਾਂ ਦੰਗਿਆਂ ਦੌਰਾਨ 254 ਹਿੰਦੂ ਮਾਰੇ ਗਏ ਜਦ ਕਿ ਮਾਰੇ ਗਏ ਮੁਸਲਮਾਨਾਂ ਦੀ ਗਿਣਤੀ 790 ,ਲਾਪਤਾ ਵਿਅਕਤੀਆਂ ਦੀ ਗਿਣਤੀ 223, 2548 ਜਖਮੀ ਹੋਏ, 606 ਅਨਾਥ ਬੱਚਿਆਂ ਦੀ ਗਿਣਤੀ ਦਰਜ਼ ਕੀਤੀ | ਇਹ ਘਟਨਾਵਾਂ ਮਹਿਜ ਕਾਗਜਾਂ ਚ ਦੱਬੇ ਪਏ ਅੰਕੜੇ ਨਹੀ ਬਲਕਿ ਭਾਰਤੀ ਸਟੇਟ ਉੱਪਰ ਬੁਰੀ ਤਰ੍ਹਾਂ ਹਾਵੀ ਫਾਸ਼ੀਵਾਦ ਦੀ ਸਾਫ਼ ਸਪਸ਼ਟ ਤਸਵੀਰ ਪੇਸ਼ ਕਰਦੀਆਂ ਹਨ | ਫਾਸ਼ੀਵਾਦੀ ਵਰਤਾਰਾ ਪੂੰਜੀਵਾਦੀ ਨਿਜਾਮ ਵਾਸਤੇ "ਹਲਕੇ ਕੁੱਤੇ" ਦਾ ਕੰਮ ਕਰਦਾ ਹੈ ਇਹ ਜਿੰਨੀ ਦੇਰ ਸੰਗਲੀ ਨਾਲ ਬੰਨ੍ਹਿਆ ਹੁੰਦਾ ਹੈ ਸਭ ਠੀਕ ਹੁੰਦਾ ਹੈ ਬੁਰੇ ਵੇਲਿਆਂ ਵਿੱਚ ਜਦ ਵੀ ਇਸਦੀ ਸੰਗਲੀ ਖੁੱਲ੍ਹੀ ਹੈ ਉਦੋਂ ਹੀ ਇਸਨੇ ਮਨੁੱਖਤਾ ਦੇ ਚਿਹਰੇ ਨੂੰ ਸ਼ਰਮਸ਼ਾਰ ਕੀਤਾ ਹੈ ਅਤੇ ਮੌਜੂਦਾ ਦੌਰ ਇਸਦਾ ਗਵਾਹ ਹੈ |

ਹੁਣ ਇੱਕ ਪਾਸੇ ਨਰਿੰਦਰ ਦਾਬੋਲਕਰ ਦੀ ਹੱਤਿਆ ਦਾ ਮਾਮਲਾ ਮੀਡੀਆ ਵਾਸਤੇ ਹੋਰਨਾਂ ਖਬਰਾਂ ਵਾਂਗ ਹੀ ਇੱਕ ਬੇਹੀ ਖਬਰ ਬਣ ਚੁੱਕਾ ਹੈ ਉੱਥੇ ਨਾਲ ਹੀ ਇੱਕ ਪੱਤਰਕਾਰ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ ਦਾ ਮਾਮਲਾ ਲਗਭਗ ਹਰੇਕ ਟੀਵੀ ਚੈਨਲ ਉੱਪਰ ਦਿਖਾਇਆ ਜਾ ਰਿਹਾ ਹੈ ਇਹ ਮਹਿਜ਼ ਇੱਕ ਇਤਫਾਕੀਆ ਗੱਲ ਨਹੀ ਹੈ | ਦਿੱਲੀ ਵਿੱਚ ਦਾਮਿਨੀ ਬਲਾਤਕਾਰ ਕਾਂਡ ਦਰਮਿਆਨ ਸਰਕਾਰ ਨੇ ਲੋਕ ਭਾਵਨਾਵਾਂ ਨੂੰ ਕਿਵੇ ਵਰਤਿਆ ਅਤੇ ਕਿਵੇਂ ਅਫਜਲ ਗੁਰੂ ਦੀ ਫਾਂਸੀ ਦੀਆਂ  ਖਬਰਾਂ  ਬਲਾਤਕਾਰੀ ਵਿਰੋਧੀ ਫਾਂਸੀ ਦੇ ਕਾਨੂੰਨ ਵਿੱਚ ਦਬ ਕੇ ਰਹਿ ਜਾਣਾ ਅਤੇ ਉਸੇ ਤਰ੍ਹਾਂ ਨਾਲ ਅੱਜ ਮੁੰਬਈ ਬਲਾਤਕਾਰ ਕਾਂਡ ਦਰਮਿਆਨ ਨਰਿੰਦਰ ਦਾਬੋਲਕਰ  ਹੱਤਿਆ ਦਾ ਮਾਮਲਾ ਫਿੱਕਾ ਪੈਦਾ ਨਜਰ ਆ ਰਿਹਾ ਹੈ ਪਰ ਨਾਲ ਹੀ ਦੂਸਰੇ ਪਾਸੇ ਬਾਪੂ ਆਸਾਰਾਮ ਵਿਰੁੱਧ ਹੁੰਦੇ ਮੁਜਾਹਰੇ ਅਤੇ ਅਵਾਮੀ ਗਤੀਵਿਧੀਆਂ ਨੂੰ ਫਿੱਕਾ ਪਾਉਣ ਅਤੇ ਲੋਕ ਘੋਲਾਂ ਅਤੇ ਚੇਤਨਾ ਨੂੰ ਸੰਨ੍ਹ ਲਾਉਣ ਦਾ ਕੋਝਾ ਯਤਨ ਹੈ |

ਫਾਸੀਵਾਦੀ ਧਿਰਾਂ ਦੇ ਇਸ ਫਾਸਿਸਟ ਵਤੀਰੇ ਕਾਰਨ ਭਾਰਤ ਪਾਕਿਸਤਾਨ ਦੇ ਰਿਸ਼ਤੇ 'ਚ ਦਰਾੜ ਹੋਰ ਵਧ ਰਹੀ ਹੈ  

ਸਰਗਰਮ ਫਾਸ਼ੀਵਾਦੀ ਧਿਰਾਂ ਇਸ ਘੜੀ ਬਲਦੀ 'ਚ ਤੇਲ ਆਉਣ ਦਾ ਯਤਨ ਕਰ ਰਹੀਆਂ ਹਨ ਇਹ ਵਰਤਾਰਾ ਲੋਕ ਹਿੱਤਾਂ ਦੇ ਬਿਲਕੁਲ ਅਨੁਕੂਲ ਨਹੀ ਜਾਪਦਾ ਇਸ ਵਿੱਚ ਮੁੱਖ ਧਾਰਾ ਦਾ ਸਮੁੱਚਾ ਕਾਰਪੋਰੇਟੀ ਮੀਡਿਆ ਫਾਸ਼ੀਵਾਦੀ ਧਿਰਾਂ ਨੂੰ ਹੱਦੋਂ ਜਿਆਦਾ ਤਵੱਜੋਂ ਦਿੰਦਾ ਨਜਰ ਆ ਰਿਹਾ ਹੈ | ਇਸ ਦਰਮਿਆਨ ਪਿਛਲੇ ਦਿਨਾਂ ਵਿੱਚ ਅਬਦੁਲ ਕਰੀਮ ਟੁੰਡਾ ਦੀ ਗਿਰਫਤਾਰੀ ਸਬੱਬੀ ਨਹੀ ਜਾਪਦੀ ਇਕੱਲੇ ਪਾਕਿਸਤਾਨ ਨਹੀ ਬਲਕਿ ਸਮੁੱਚੀ ਮੁਸਲਿਮ ਕੌਮ ਖਿਲਾਫ਼ ਹਿੰਦੂ ਫਿਰਕੇ ਦੇ ਲੋਕਾ ਨੂੰ ਭੜਕਾਉਣ ਅਤੇ ਭਾਰਤ ਵਿੱਚ ਦੰਗਿਆਂ, ਕਤਲੇਆਮਾਂ ਵਾਸਤੇ ਜਮੀਨ ਤਿਆਰ ਕੀਤੀ ਜਾ ਰਹੀ ਹੈ ਸੋਚਣ ਵਾਲੀ ਗੱਲ ਹੈ ਕਿ ਟੁੰਡੇ ਦੀ ਗਿਰਫਤਾਰੀ ਐਸੇ ਨਾਜੁਕ ਮੋੜ ਤੇ ਹੀ ਕਿਉਂ ਹੋਈ ,ਭਾਰਤੀ ਖੁਫੀਆਂ ਏਜੰਸੀਆਂ ਦੀ ਬਾਜ਼ ਅੱਖ ਹੁਣ ਤੱਕ ਕਿਉਂ ਮੁੰਦੀ ਹੋਈ ਸੀ ਜਦ ਕਿ ਟੁੰਡਾ ਬਿਲਕੁਲ ਅਸਾਨੀ ਨਾਲ ਪਕੜ ਵਿੱਚ ਆ ਸਕਦਾ ਸੀ ਹੁਣ ਟੁੰਡੇ ਨੂੰ ਗਿਰਫਤਾਰ ਕਰਕੇ ਪਾਕਿਸਤਾਨ ਵਿਰੁੱਧ ਬਿਆਨਬਾਜੀ ਇਕੱਠੀ ਕਰਨੀ ,ਹਮਲਿਆਂ ਦੀ ਅਗਾਊਂ ਪੁਸ਼ਟੀ ਕਰਵਾਉਣੀ ਇਹ ਸਭ ਕੀ ਹੈ ? ਇਸ ਸਾਰੇ ਮਸਲੇ ਦੀ ਤਹਿ ਤੱਕ ਜਾਣਾ ਸਾਡਾ ਫਰਜ਼ ਹੈ|
ਮੌਜੂਦਾ ਘੜੀ ਕਤਲ ਅਤੇ ਬਲਾਤਕਾਰ ਵਰਗੇ ਵਰਤਾਰਿਆਂ ਨੂੰ ਸਰਸਰੀ ਨਜਰ ਨਾਲ ਦੇਖਣ ਦੀ ਨਹੀ ਹੈ |
ਨਰਿੰਦਰ ਦਾਬੋਲਕਰ ਦੀ ਹੱਤਿਆ ਨੂੰ ਮਹਿਲਾ ਪੱਤਰਕਾਰ ਦੇ ਬਲਾਤਕਾਰ ਦੀ ਘਟਨਾ ਥੱਲੇ ਦੱਬ ਦੇਣ ਦਾ ਉਜਰ ਪੁਗਾਇਆ ਜਾ ਰਿਹਾ ਹੈ | ਘਟਨਾਵਾਂ ਦੀ ਪੈੜਚਾਲ ਨੂੰ ਨੱਪਦੇ ਹੋਏ ਭਾਰਤੀ ਫਾਸ਼ੀਵਾਦੀ ਸਟੇਟ ਦਾ ਖਾਸਾ ਸਮਝਣਾ ਸਮੇਂ ਦੀ ਲੋੜ ਹੈ ਅਤੇ ਇਸ ਤੋਂ ਇਲਾਵਾ ਇੱਕ ਸਿਹਤਮੰਦ ਸੰਵਾਦ ਘਟਨਾਵਾਂ ਦੇ ਸੰਦਰਭ ਵਿੱਚ ਰਚਾਇਆ ਜਾਣਾ ਚਾਹੀਦਾ ਹੈ |


ਸੰਪਰਕ  :94645-10678

ਈ ਮੇਲ : binderpal94@gmail.com

1 comment:

 1. We have a plastic democracy module in India and Pakistan. Where in PAK, it is Military and Feudal Lords control over country - in India, its business houses who make policies and run a parallel government.
  Congress or BJP - there is no difference. While BJP was vocal about anti-pak sentiments ..trade through VAGHA border was going on.
  While FB and media was busy in anticipating what BJP move would be against muslims...here comes a shocking development....they patch up !
  Now, who did this ? Why ? and what is future move ?
  Coming back to the post Binder Pal Ji, we have a impotent law and judiciary system. Where Police is a tool in hands of politicians and investigative agencies are used for personal scores...what else one can expect.
  If there is any justice left in India - its due to media and supreme court....
  Do you remember NIRBHAYA KAND and public coming out on roads of Delhi ?
  How smartly - Congress managed to shift patient out of country and kill her ?
  Yes, why no other patient ever shifted abroad ? Not even politicians ...not even other important people....only NIRBHAYA ....and the girl who was able to speak , who was able to stand and walk ...was all of a sudden ....is DEAD !
  Main objective was - to control public sentiment....it was going against party, against politicians ....it could have shaped into uproar...and what cheap and best solution was discovered.
  No one speaks...people have short memories !

  ReplyDelete