ਜਦੋਂ ਕੋਈ ਸੱਤ੍ਹਾ  ਰੂੜੀਵਾਦੀ ਕਦਰਾਂ ਕੀਮਤਾਂ ਅਤੇ ਸ਼ੁੱਧਤਾ ਦੇ ਸਿਧਾਂਤ ਦੇ ਆਧਾਰ ਉੱਤੇ ਨਿਰੋਲ ਫਾਸ਼ੀਵਾਦੀ  ਖਾਸਾ ਰੱਖਦੀ ਹੋਵੇ ਤਾਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿ ਉਹ ਸੱਭਿਆਚਾਰਕ ਅਦਾਰਿਆਂ  ਉੱਤੇ ਆਪਣਾ ਗਲਬਾ ਵਧਾਵੇਗੀ। ਇਸ ਗਲਬੇ ਨਾਲ ਹੀ ਉਹ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਦੇ  ਵਿਦਿਆਰਥੀਆਂ ਨੂੰ ਉਹ ਪੜ੍ਹਾਵੇਗੀ ਜੋ ਉਹ ਪੜ੍ਹਾਉਣਾ ਚਾਹੁੰਦੀ ਹੈ। ਕਾਫ਼ੀ ਦਿਨਾਂ ਤੋਂ  ਪੂਨਾ ਦੇ ਫ਼ਿਲਮ ਅਤੇ ਟੈੱਲੀਵਿਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੀ ਨਿਯੁਕਤੀ ਉੱਥੋਂ ਦੇ  ਵਿਦਿਆਰਥੀਆਂ ਨੂੰ ਰਾਸ ਨਹੀਂ ਆ ਰਹੀ। ਵਿਦਿਆਰਥੀਆਂ ਨੇ ਨਿਯੁਕਤੀ ਦੇ ਰੋਸ ਵਿੱਚ ਆਪਣੇ  ਤਰੀਕੇ ਨਾਲ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਚੇਅਰਮੈਨ ਦੀ ਨਿਯੁਕਤੀ ਦੇ ਐਲਾਨ  ਤੋਂ ਬਾਅਦ ਹੁਣ ਤੱਕ ਹਰ ਦਿਨ ਰੋਸ ਮੁਜ਼ਾਹਰਾ ਕਰ ਰਹੇ ਹਨ।ਵਿਦਿਆਰਥੀ ਨਵੇਂ ਚੇਅਰਮੈਨ  ਗਜਿੰਦਰ ਚੌਹਾਨ ਦੀ ਨਿਯੁਕਤੀ ਤੋਂ ਖੁਸ਼ ਨਹੀਂ ਕਿਉਂ ਕਿ ਉਨ੍ਹਾ ਦਾ ਮੰਨਣਾ ਹੈ ਕਿ ਇਹ  ਨਿਯੁਕਤੀ ਰਾਜਨੀਤੀ ਤੋਂ ਅਸਰਅੰਦਾਜ਼ ਹੈ ਅਤੇ ਭਾਜਪਾ ਦੀਆਂ ਸੰਘੀ ਕਾਰਵਾਈਆਂ ਦਾ ਹੀ ਹਿੱਸਾ  ਹੈ।    ਮੁਲਕ ਭਰ ਦੇ ਬੁੱਧੀਜੀਵੀਆਂ ਅਤੇ ਫ਼ਿਲਮ ਹਦਾਇਤਕਾਰਾਂ ਦੀ ਹਮਾਇਤ ਵਿਦਿਆਰਥੀਆਂ ਦੇ  ਨਾਲ ਹੈ।ਵਿਦਿਆਰਥੀ ਚੌਹਾਨ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ ਪਰ ਚੋਣਕਾਰ ਆਪਣੀ ਚੋਣ  'ਤੇ ਅੜੇ ਹੋਏ ਹਨ। ਅਜਿਹੀਆਂ ਕਾਰਵਾਈਆਂ ਨਾਲ ਬੀਤੇ ਇੱਕ ਸਾਲ ਤੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਸਰਕਾਰ ਅਤੇ ਸੰਘ ਵਿਚਲਾ ਰਿਸ਼ਤਾ ਦਿਨ-ਬ-ਦਿਨ ਹੋਰ ...