Skip to main content

ਫੀਫਾ ਬਨਾਮ ਅਵਾਮੀ ਹੱਕਾਂ ਦੀ ਅਣਦੇਖੀ



ਬਿੰਦਰਪਾਲ ਫ਼ਤਿਹ


ਕਿਸੇ ਵੀ ਨਿਜ਼ਾਮ ਵਿੱਚ ਅਵਾਮ ਅਤੇ ਸਰਕਾਰ ਦਰਮਿਆਨ ਭਰੋਸਾ ਅਤੇ ਸ਼ਾਂਤੀ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇ ਸਰਕਾਰ ਅਵਾਮ ਦੀਆਂ ਮੁਸ਼ਕਲਾਂ ਹੱਲ ਕਰੇ ਅਤੇ ਲੋੜੀਂਦੀਆਂ ਸਹੂਲਤਾਂ ਦਿੰਦੀ ਰਹੇ ਕਿਊਂ ਕਿ ਹਰ ਬਾਸ਼ਿੰਦੇ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਰੋਟੀ, ਕੱਪੜਾ, ਮਕਾਨ ਅਤੇ ਰੁਜ਼ਗਾਰ ਚਾਹੀਦਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਮਨੁੱਖ ਦੇ ਬੁਨਿਆਦੀ ਹੱਕ ਜਿਵੇਂ ਮੁਫ਼ਤ ਸਿਹਤ ਸਹੂਲਤ, ਮੁਫ਼ਤ ਸਿੱਖਿਆ ਵੀ ਮੁਹੱਈਆ ਕਰਵਾਉਣੀ ਸਰਕਾਰ ਦੀ ਹੀ ਜਿੰਮੇਵਾਰੀ ਬਣਦੀ ਹੈ। ਜੇ ਸਰਕਾਰ ਆਪਣੀਆਂ ਇਸ ਜਿੰਮੇਵਾਰੀ ਤੋਂ ਭੱਜਦੀ ਹੈ ਤਾਂ ਜਰੂਰ ਕਿਤੇ ਨਾਂ ਕਿਤੇ ਅਵਾਮ ਨੂੰ ਨਰਾਜ ਕਰਦੀ ਹੈ ਅਤੇ ਕਿਤੇ ਨਾਂ ਕਿਤੇ ਸਰਕਾਰ ਨੂੰ ਅਵਾਮ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਅੱਜ ਕੱਲ੍ਹ ਸਰਮਾਏ ਦਾ ਦੌਰ ਹੈ ਅਤੇ ਸਰਮਾਏ ਦੀ ਇਸ ਖੇਡ ਵਿੱਚ ਅਵਾਮੀ ਸਹੂਲਤਾਂ ਅਤੇ ਮਨੁੱਖ ਦੇ ਬੁਨਿਆਦੀ ਹੱਕ ਇੱਕ ਪਾਸੇ ਰੱਖ ਚੁੱੱਕੀਆਂ ਸਰਕਾਰਾਂ ਤਨੋਂ ਮਨੋਂ ਅਤੇ ਧਨੋਂ ਸਰਮਾਏ ਦੀ ਸੇਵਾ ਵਿੱਚ ਜੁਟੀਆਂ ਨਜਰ ਆ ਰਹੀਆਂ ਹਨ।ਇਸ ਤੋਂ ਇਲਾਵਾ ਇੱਕ ਗੱਲ ਹੋਰ ਰੁਝਾਨ ਉੱਘੜਵੇਂ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਕਿ ਸਰਕਾਰਾਂ ਅਵਾਮੀ ਸਹੂਲਤਾਂ ਨੂੰ ਇੱਕ ਪਾਸੇ ਰੱਖ ਅਤੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾ ਕੇ ਬੜੀ ਬੇਸ਼ਰਮੀ ਨਾਲ ਅਵਾਮ ਉੱਤੇ ਖ਼ਰਚ ਕੀਤੇ ਜਾਣ ਵਾਲੇ ਪੈਸੇ ਨੂੰ

ਸ਼ਰੇਆਮ ਮਹਿੰਗੇ ਖੇਡ ਟੂਰਨਾਮੈਂਟ ਅਤੇ ਸੰਸਾਰ ਕੱਪਾਂ ਉੱਤੇ ਖ਼ਰਚ ਕਰ ਰਹੀਆਂ ਹਨ।ਹੁਣ ਬ੍ਰਾਜ਼ੀਲ ਵਿੱਚ 12 ਜੂਨ ਤੋਂ ਸ਼ੁਰੂ ਹੋਣ ਵਾਲਾ ਫੀਫਾ ਫੁੱਟਬਾਲ ਕੱਪ ਅਤੇ ਉਸ ਉੱਤੇ ਹੋਣ ਵਾਲਾ ਖ਼ਰਚ ਬ੍ਰਾਜ਼ੀਲ ਦੇ ਲੋਕਾਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ ।
 ਬ੍ਰਾਜ਼ੀਲ ਫੁੱਟਬਾਲ ਦੇ ਦੀਵਾਨਿਆਂ ਦਾ ਮੁਲਕ ਮੰਨਿਆਂ ਜਾਂਦਾ ਹੈ ਇਹ ਵੀ ਇੱਕ ਭਰਮ ਹੀ ਸਾਬਤ ਹੋਇਆ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਬ੍ਰਾਜ਼ੀਲ ਵਿੱਚ ਜੋ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਉਸ ਨੂੰ ਵੇਖ ਕੇ ਦੀਵਾਨਿਆਂ ਦੇ ਮੁਲਕ ਵਾਲੀ ਗੱਲ ਸ਼ੱਕੀ ਬਣ ਜਾਂਦੀ ਹੈ।ਬ੍ਰਾਜ਼ੀਲ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਬ੍ਰਾਜ਼ੀਲੀਆਈ ਸਰਕਾਰ ਨੂੰ ਅਵਾਮ ਦੇ ਗੁੱਸੇ ਅਤੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 ਗੱਲ ਠੀਕ ਉਹੀ ਹੈ ਕਿ ਬ੍ਰਾਜ਼ੀਲ ਸਰਕਾਰ ਜੂਨ ਵਿੱਚ ਸ਼ੁਰੂ ਹੋਣ ਜਾ ਰਹੇ ਫੀਫਾ ਫੁੱਟਬਾਲ ਕੱਪ ਲਈ ਪਾਣੀ ਵਾਂਗ ਪੈਸਾ ਵਹਾ ਰਹੀ ਹੈ।ਬ੍ਰਾਜ਼ੀਲ ਸਰਕਾਰ ਦੁਆਰਾ ਫੀਫਾ ਫੁੱਟਬਾਲ ਕੱਪ ਉੱਤੇ ਅੰਦਾਜ਼ਨ 700 ਮਿਲੀਅਨ ਅਮਰੀਕੀ ਡਾਲਰ ਖ਼ਰਚ ਕੀਤੇ ਜਾਣੇ ਹਨ।ਦੂਜੇ ਪਾਸੇ ਬ੍ਰਾਜ਼ੀਲ ਦੀ ਸਰਕਾਰ ਨੂੰ ਫੀਫਾ ਕੱਪ ਕਰਵਾਉਣ ਲਈ ਚਿਰਾਂ   ਅਵਾਮ ਦੇ ਗੁੱਸੇ ਅਤੇ ਮੁਜ਼ਾਹਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਜ਼ੀਲੀਆਈ ਬਾਸ਼ਿੰਦੇ ਇਸ ਗੱਲੋਂ ਖ਼ਫ਼ਾ ਨੇ ਕਿ ਉਨ੍ਹਾਂ ਦੇ ਸਿੱਖਿਆ, ਸਿਹਤ ਵਰਗੇ ਮਨੁੱਖੀ ਹਕੂਕਾਂ ਨੂੰ ਸਰਕਾਰ ਦੁਆਰਾ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਫੀਫਾ ਕੱਪ ਉੱਤੇ ਅੰਨ੍ਹਾਂ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। 2010 ਵਿੱਚ ਸਾਊਥ ਅਫ਼ਰੀਕਾ ਵਿੱਚ ਫੀਫਾ ਕੱਪ ਹੋਣ ਤੋਂ ਬਾਅਦ ਬ੍ਰਾਜ਼ੀਲ ਨੇ ਦੋਬਾਰਾ ਫੀਫਾ ਕੱਪ ਕਰਵਾਉਣ ਦੀ ਧਾਰ ਲਈ ਅਤੇ ਲਗਾਤਾਰ ਵਿਰੋਧ ਦੇ ਬਾਵਜ਼ੂਦ ਬ੍ਰਾਜ਼ੀਲ ਦੀ ਪ੍ਰੈਜ਼ੀਡੈਂਟ ਡਿਲਮਾ ਰੁਸੇਫ ਦੁਆਰਾ ਬ੍ਰਾਜ਼ੀਲ ਵਿੱਚ ਫੀਫਾ ਕੱਪ ਲਈ ਆਪਣੀ ਜਿੱਦ ਨਾ ਛੱਡੀ।ਜੇ ਬ੍ਰਾਜ਼ੀਲ ਦੇ ਬਜਟ ਦੀ ਗੱਲ ਕਰੀਏ ਤਾਂ ਬ੍ਰਾਜ਼ੀਲੀਆਈ ਸਰਕਾਰ ਦੁਆਰਾ ਸਿੱਖਿਆ ਉੱਤੇ ਕੀਤਾ ਜਾ ਰਿਹਾ ਖ਼ਰਚ ਬ੍ਰਾਜ਼ੀਲ ਦੀ ਕੁੱਲ ਘਰੇਲੂ ਆਮਦਨ ਦਾ 5.08% ਬਣਦਾ ਹੈ। ਇੱਕ ਸਰਵੇ ਮੁਤਾਬਕ ਬ੍ਰਾਜ਼ੀਲ ਵਿੱਚ ਇੱਕ ਹਜਾਰ ਮਰੀਜ਼ਾਂ ਪਿੱਛੇ 16 ਡਾਕਟਰ , 29 ਨਰਸਾਂ ਅਤੇ 2 ਬੈੱਡ ਹਨ। ਦੂਜੇ ਪਾਸੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਬ੍ਰਾਜ਼ੀਲ ਵਿੱਚ ਜੁਰਮ ਲਗਾਤਾਰ ਵਧ ਰਿਹਾ ਹੈ ਅਤੇ ਉਸ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਉਠਾਇਆ ਜਾ ਰਿਹਾ। ਇਸ ਦਾ ਸਬੂਤ ਨਿੱਤ ਦਿਨ ਬ੍ਰਾਜ਼ੀਲ ਦੀਆਂ ਸੜਕਾਂ ਉੱਤੇ ਹੋ ਰਹੇ ਕਤਲ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਹਨ।ਮਨੁੱਖੀ ਅਧਿਕਾਰ ਸੰਸਥਾ 'ਹਿਊਮਨ ਰਾਈਟਸ ਵਾਚ' ਦੀ 2013 ਵਿੱਚ ਆਈ ਇੱਕ ਰਿਪੋਰਟ ਮੁਤਾਬਕ ਸਾਲ 2012 ਦੇ ਸ਼ੁਰੂ ਦੇ ਛੇ ਮਹੀਨਿਆਂ ਵਿੱਚ ਹੀ 214 ਮੌਤਾਂ ਦੀ ਜਿੰਮੇਵਾਰ ਬ੍ਰਾਜ਼ੀਲ ਦੀ ਪੁਲੀਸ ਸੀ। ਬ੍ਰਾਜ਼ੀਲ ਦੇ ਸਰਕਾਰੀ ਅੰਕੜਿਆਂ ਮੁਤਾਬਕ 251 ਮੌਤਾਂ ਸਾਲ 2012 ਦੇ ਸ਼ੁਰੂ ਦੇ ਛੇ ਮਹੀਨਿਆਂ ਵਿੱਚ ਹੀ ਹੋ ਗਈਆਂ ਸਨ।ਦੂਜੇ ਪਾਸੇ ਜੁਰਮ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬ੍ਰਾਜ਼ੀਲ ਦੀਆਂ ਜੇਲ੍ਹਾਂ ਵਿੱਚ ਪਿਛਲੇ ਪੰਜ ਸਾਲਾਂ ਦਰਮਿਆਨ ਤਕਰੀਬਨ ਅੱਧਾ ਮਿਲੀਅਨ ਲੋਕ ਬੰਦ ਕੀਤੇ ਗਏ ਹਨ ਅਤੇ ਬ੍ਰਾਜ਼ੀਲ ਦੀਆਂ ਜੇਲ੍ਹਾਂ ਕੈਦੀਆਂ ਦੀ ਬਹੁਤ ਜ਼ਿਆਦਾ ਗਿਣਤੀ ਕਾਰਨ ਆਪਣੀ ਹੱਦ ਤੋਂ ਜ਼ਿਆਦਾ ਭਰੀਆਂ ਹੋਈਆਂ ਹਨ।ਬ੍ਰਾਜ਼ੀਲ ਦੀ ਮਨਿਸਟਰੀ ਆਫ਼ ਜਸਟਿਸ ਇਸ ਗੱਲ ਦੀ ਤਸਦੀਕ ਕਰਦੀ ਹੈ ਅਤੇ ਮਨਿਸਟਰੀ ਮੁਤਾਬਕ ਪਿਛਲੇ ਪੰਜ ਸਾਲਾਂ ਦਰਮਿਆਨ ਕੈਦੀਆਂ ਦੀ ਗਿਣਤੀ ਵਿੱਚ 40 ਫ਼ੀਸਦੀ ਵਾਧਾ ਹੋਇਆ ਹੈ।ਵਰਲਡ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੀ ਅਬਾਦੀ ਦਾ ਸੋਲਾਂ ਫ਼ੀਸਦੀ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰ ਰਿਹਾ ਹੈ ਭਾਵੇਂ ਕਿ ਇਹ ਅੰਕੜੇ ਪਿਛਲੇ ਦਸ ਸਾਲਾਂ ਵਿੱਚ ਅੱਧੇ ਹੀ ਰਹਿ ਗਏ ਹਨ ਪਰ ਫਿਰ ਵੀ ਬ੍ਰਾਜ਼ੀਲ ਦੇ 31 ਮਿਲੀਅਨ ਲੋਕ ਸਿਰਫ਼ ਸਵਾ ਡਾਲਰ ਦਿਨ ਉੱਤੇ ਹੀ ਗੁਜ਼ਾਰਾ ਕਰ ਰਹੇ ਹਨ। ਸਰਕਾਰ ਨੇ ਰੇਲਾਂ ਅਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਵਜੋਂ ਸਾਲ 2013 ਵਿੱਚ ਹੀ ਲੋਕ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਸਰਕਾਰ ਨੇ ਕਿਰਾਏ ਵਿੱਚ ਵਾਧਾ ਵਾਪਸ ਨਹੀਂ ਲਿਆ।

ਫੀਫਾ ਕੱਪ ਕਰਵਾਉਣ ਲਈ ਲੋਕਾਂ ਉੱਪਰ ਟੈਕਸਾਂ ਦਾ ਬੋਝ ਇੰਨਾ ਪਾ ਦਿੱਤਾ ਗਿਆ ਹੈ ਕਿ ਹੁਣ ਬ੍ਰਾਜ਼ੀਲ ਦੇ ਲੋਕ ਆਪਣੀ ਆਮਦਨ ਦਾ 40 ਫ਼ੀਸਦੀ ਹਿੱਸਾ ਟੈਕਸ ਹੀ ਭਰ ਰਹੇ ਹਨ। ਹੁਣ ਜਦੋਂ ਅਵਾਮ ਦੀਆਂ ਬੁਨਿਆਦੀ ਸਹੂਲਤਾਂ ਲਈ ਸਰਕਾਰ ਭੋਰਾ ਵੀ ਚਿੰਤਾ ਨਹੀਂ ਕਰ ਰਹੀ ਤਾਂ ਬ੍ਰਾਜ਼ੀਲ ਦੇ ਅੱਕੇ ਹੋਏ ਲੋਕਾਂ ਨੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ ਹੈ।ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਇਸ ਮਾਮਲੇ ਤਹਿਤ ਸੰਸਾਰ ਵਿੱਚ ਬ੍ਰਾਜ਼ੀਲ ਦਾ 43ਵਾਂ ਥਾਂ ਹੈ। ਬ੍ਰਾਜ਼ੀਲ ਦੇ ਸਾਬਕਾ ਪ੍ਰੈਜ਼ੀਡੈਂਟ ਲੂਲਾ ਡਸਿਲਵਾ ਦੇ ਸਾਸ਼ਨ ਦੌਰਾਨ ਸਟਾਫ ਚੀਫ ਦੇ ਅਹੁਦੇ ਉੱਤੇ ਰਹੇ ਜੋਸ ਡੀਅਰਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਸਾਲ 2013 ਨਵੰਬਰ ਵਿੱਚ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ। ਬੇਸ਼ੱਕ ਸਾਲ 2013 ਵਿੱਚ ਬ੍ਰਾਜ਼ੀਲ ਦੀ ਪ੍ਰੈਜ਼ੀਡੈਂਟ ਡਿਲਮਾ ਰੂਸੇਫ ਦੁਆਰਾ ਨਵੇਂ 'ਐਂਟੀ ਕਰੱਪਸ਼ਨ ਲਾਅ' ਉੱਤੇ ਦਸਤਖ਼ਤ ਕੀਤੇ ਗਏ ਜੋ ਸਾਲ 2014 ਜਨਵਰੀ 29 ਤੋਂ ਲਾਗੂ ਹੋਇਆ ਹੈ ਪਰ ਇਸ ਤੋਂ ਇਹ ਪੁਖ਼ਤਾ ਸਬੂਤ ਜਰੂਰ ਮਿਲਦੇ ਹਨ ਕਿ ਬ੍ਰਾਜ਼ੀਲ ਵਿੱਚ ਭ੍ਰਿਸ਼ਟਾਚਾਰ ਦਾ ਮਿਆਰ ਕੀ ਹੋਵੇਗਾ ? ਪਿਛਲੇ ਸਾਲ 22 ਜੂਨ 2013 ਨੂੰ ਬ੍ਰਾਜ਼ੀਲ ਵਿੱਚ ਸਲਵਾਡੋਰ ਅਤੇ ਬੇਲੋ ਹੋਰੀਜੋਂਟੇ ਸ਼ਹਿਰਾਂ ਵਿੱਚ ਬ੍ਰਾਜ਼ੀਲ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਵਧ ਰਹੀ ਮਹਿੰਗਾਈ ਤੋਂ ਤੰਗ ਆਏ ਲੋਕਾਂ ਨੇ ਰੋਸਮਈ ਮੁਜ਼ਾਹਰਾ ਕੀਤਾ । ਤਕਰੀਬਨ ਦੋ ਲੱਖ ਪੰਜਾਹ ਹਜਾਰ ਲੋਕਾਂ ਦੇ ਸ਼ਾਂਤਮਈ ਇਕੱਠ ਉੱਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੀ ਵਾਛੜ ਕੀਤੀ।ਇਹੋ ਜਿਹੇ ਸੰਘਰਸ਼ ਬ੍ਰਾਜ਼ੀਲ ਵਿੱਚ ਪਿਛਲੇ ਪੱਚੀ ਛੱਬੀ ਸਾਲਾਂ ਦਰਮਿਆਨ ਕਦੇ ਨਹੀਂ ਵੇਖੇ ਗਏ Àਸਤੇ ਇਨ੍ਹਾ ਸੰਘਰਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਸਰਕਾਰ ਦੀ ਬੇਧਿਆਨੀ ਕਹੀਏ ਜਾਂ ਬੇਈਮਾਨੀ ਕਿ 'ਬ੍ਰਾਜ਼ੀਲੀਅਨ ਇੰਸਟੀਚਿਊਟ ਆਫ਼ ਜ਼ੁਗਰਾਫੀ ਐਂਡ ਸਟੈਟਿਸਟਿਕਸ' ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਦੀ ਤਕਰੀਬਨ ਦੋ ਸੌ ਮਿਲੀਅਨ ਦੀ ਅਬਾਦੀ ਵਿੱਚ 30 ਮਿਲੀਅਨ ਲੋਕ ਬੇਘਰ ਹਨ ਜੋ ਕਿ ਝੁੱਗੀਆਂ ਅਤੇ ਰੇਲਵੇ ਪੁਲਾਂ ਉੱਤੇ ਗੁਜ਼ਾਰਾ ਕਰ ਰਹੇ ਹਨ।ਬੇਘਰੇ ਲੋਕ ਫੀਫਾ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਪਿਛਲੇ ਦਿਨੀਂ ਪ੍ਰੈਜ਼ੀਡੈਂਟ ਰੁਸੇਫ ਨੇ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੇ ਵਿਰੋਧ ਨਾਲ ਨਜਿੱਠਣ ਲਈ ਤਿਆਰ ਹਨ। ਆਪਣੇ ਇਸ ਬਿਆਨ ਮੁਤਾਬਕ ਪ੍ਰੈਜ਼ੀਡੈਂਟ ਸਾਹਿਬਾ ਨੇ ਪੁਲੀਸ ਅਤੇ ਖਾਸ ਸੁਰੱਖਿਆ ਬਲਾਂ ਵਿੱਚ ਵਾਧਾ ਕੀਤਾ ਹੈ ਅਤੇ ਪੁਲੀਸ ਨੂੰ ਹਰ ਤਰ੍ਹਾਂ ਦੇ ਵਿਰੋਧ ਨਾਲ ਨਜਿੱਠਣ ਦੇ ਹੁਕਮ ਦੇ ਦਿੱਤੇ ਹਨ। ਹੁਣ ਬ੍ਰਾਜ਼ੀਲ ਦੇ ਸਾਬਕਾ ਫੁੱਟਬਾਲਰ ਪੇਲੇ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੋਕਾਂ ਦੇ ਵਿਰੋਧ ਕਾਰਨ ਫੀਫਾ ਕੱਪ ਵੇਖਣ ਲਈ ਆਉਣ ਵਾਲੇ ਕਈ ਵਿਦੇਸ਼ੀ ਦਰਸ਼ਕਾਂ ਨੇ ਬ੍ਰਾਜ਼ੀਲ ਆਉਣਾ ਹੀ ਰੱਦ ਕਰ ਦਿੱਤਾ ਹੈ। ਪੇਲੇ ਮੁਤਾਬਕ ਇਸ ਨਾਲ ਬ੍ਰਾਜ਼ੀਲ ਦੀ ਆਰਥਿਕਤਾ ਉੱਪਰ ਅਸਰ ਪਵੇਗਾ।ਦਰਅਸਲ ਬ੍ਰਾਜ਼ੀਲ ਦੀ ਆਰਥਿਕਤਾ ਉੱਪਰ ਨਹੀਂ ਅਸਰ ਉਨ੍ਹਾਂ ਸਰਮਾਏਦਾਰਾਂ ਦੇ ਸਰਮਾਏ ਉੱਪਰ ਪਵੇਗਾ ਜੋ ਫੀਫਾ ਕੱਪ ਵਰਗੇ ਵੱਡੇ ਖੇਡ ਮੇਲੇ ਨੂੰ ਸਹਿਯੋਗ ਕਰ ਰਹੇ ਹਨ। ਉਨ੍ਹਾਂ ਸਰਮਾਏਦਾਰਾਂ ਦਾ ਸਰਮਾਇਆ ਫੀਫਾ ਕੱਪ ਰਾਹੀਂ ਵਧੇਗਾ ਪਰ ਜੇ ਵਿਦੇਸ਼ੀ ਫੁੱਟਬਾਲ ਪ੍ਰੇਮੀਆਂ ਦੇ ਆਉਣ ਨਾਲ ਹੀ ਸੰਭਵ ਹੈ ਅਤੇ ਪੇਲੇ ਵਰਗੇ ਸਰਮਾਏਦਾਰੀ ਦੇ ਭਾਈਵਾਲਾਂ ਨੂੰ ਜਰੂਰ ਹੀ ਆਪਣੇ ਭਾਈਵਾਲੇ ਦਾ ਫ਼ਿਕਰ ਹੋਵੇਗਾ ਹੀ। ਬ੍ਰਾਜ਼ੀਲ ਦੀ ਪ੍ਰੈਜ਼ੀਡੈਂਟ ਸਾਹਿਬਾ ਮੁਤਾਬਕ ਫੀਫਾ ਕੱਪ ਨਾਲ ਕਈ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਜ਼ਿਆਦਾ ਵਧਣਗੇ।ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਰੁਜ਼ਗਾਰ ਦੇ ਮੌਕਿਆਂ ਦੀ ਮਿਆਦ ਕਿੰਨੇ ਚਿਰ ਦੀ ਹੋਵੇਗੀ। ਇਸ ਤੋਂ ਇਲਾਵਾ ਵੀ ਫੀਫਾ ਕੱਪ ਕਰਵਾਉਣ ਨਾਲ ਫਾਇਦਾ ਕਿਹੜੇ ਲੋਕਾਂ ਨੂੰ ਹੋਵੇਗਾ? ਜਾਹਰ ਗੱਲ ਹੈ ਕਿ ਫੀਫਾ ਕੱਪ ਕਰਵਾਉਣ ਦਾ ਫਾਇਦਾ ਸਿਰਫ ਸਰਮਾਏਦਾਰਾਂ ਨੂੰ ਹੋਵੇਗਾ ਜਾਂ ਉਨ੍ਹਾਂ ਭਾਈਵਾਲਾਂ ਨੂੰ। ਮੁਕਦੀ ਗੱਲ ਸਰਮਾਏ ਦੇ ਇਸ ਯੁੱਗ ਵਿੱਚ ਕੋਈ ਕਿਸੇ ਨੂੰ ਰੁਜ਼ਗਾਰ ਨਹੀਂ ਦਿੰਦਾ ਅਤੇ ਨਾ ਹੀ ਸਰਮਾਇਆ ਕਿਸੇ ਦੂਜੇ ਦਾ ਫਾਇਦਾ ਵੇਖਦਾ ਹੈ। ਅਵਾਮੀ ਹੱਕਾਂ ਖ਼ਾਤਰ ਅਵਾਮ ਨੂੰ ਖ਼ੁਦ ਹੀ ਲੜਨਾ ਪੈਣਾ ਹੈ ਅਤੇ ਅਜਿਹੇ ਅਵਾਮੀ ਹੱਕਾਂ ਦੀ ਅਣਦੇਖੀ ਕਰਕੇ ਕਰਵਾਏ ਜਾਂਦੇ ਖੇਡ ਮੇਲਿਆਂ ਨੂੰ ਹਮੇਸ਼ਾ ਹੀ ਭੰਡਿਆ ਜਾਣਾ ਅਤੇ ਇਨ੍ਹਾਂ ਖ਼ਿਲਾਫ਼ ਸੰਘਰਸ਼ ਚਲਾਇਆ ਹੀ ਜਾਣਾ ਚਾਹੀਦਾ ਹੈ।



ਸੰਪਰਕ: 94645-10678

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ