Skip to main content

ਭਾਰਤ ਪਾਕਿਸਤਾਨ ਰਿਸ਼ਤੇ ਅਤੇ ਆਮ ਮਨੁੱਖ

ਬਿੰਦਰਪਾਲ ਫਤਿਹ

ਭਾਰਤ ਅਤੇ ਪਾਕਿਸਤਾਨ ਰਿਸ਼ਤੇ ਹਮੇਸ਼ਾ ਤੋਂ ਹੀ ਮੁੱਖ ਧਾਰਾ ਦੀ ਰਾਜਨੀਤੀ ਦਾ ਅਟੁੱਟ ਹਿੱਸਾ ਰਹੇ ਹਨ | 1947 ਵੇਲੇ ਕੌਮੀ ਆਜ਼ਾਦੀ ਦੇ ਨਾਮ ਤੇ ਅੰਗਰੇਜ ਹਕੂਮਤ ਹੱਥੋਂ ਇੱਕ ਅਜੀਬ ਤੋਹਫ਼ਾ ਮਿਲਿਆ ਸਦੀਆਂ ਤੋਂ ਭਾਈ ਭਾਈ ਬਣ ਕੇ ਰਹਿੰਦੇ ਲੋਕ ਮਜਹਬ ਅਤੇ ਫਿਰਕਾਪ੍ਰਸਤੀ ਦੀ ਭੇਂਟ ਚੜ੍ਹਾ ਦਿੱਤੇ ਗਏ| ਲਗਭਗ ਦਸ ਲੱਖ ਲੋਕ ਇਸ ਖੂਨੀ ਕਤਲੋਗਾਰਤ ਵਿੱਚ ਮਾਰੇ ਗਏ | ਹਿੰਦੁਆਂ,ਸਿੱਖਾਂ ਅਤੇ ਮੁਸਲਮਾਨਾਂ ਨੇ ਆਪਸ ਵਿੱਚ ਲੜ ਕੇ ਆਪਣੇ ਹੀ ਭਾਈਆਂ ਦੇ ਲਹੂ ‘ਚ ਨਵੀਂ ਮਿਲੀ ‘ਆਜ਼ਾਦੀ’ ਨੂੰ ਖੂਬ ਮਾਣਿਆ| ਦੁਨੀਆਂ ਦੇ ਸਭ ਤੋਂ ਵੱਡੇ ਆਲਮੀ ਉਜਾੜੇ ਅਤੇ ਧਰਮ ਦੇ ਨਾਮ ‘ਤੇ ਹੋਈ ਮਾਰ ਧਾੜ ਜਿਸਦੀ ਸ਼ਾਇਦ ਕੀਤੇ ਹੋਰ ਮਿਸਾਲ ਨਹੀ ਮਿਲਦੀ , ਤੋਂ ਬਾਅਦ ਮਜਹਬੀ ਵੰਡ ਹੋਈ ਦੋ, ਮੁਲਕ ਦੋ ਰਿਆਸਤਾਂ ਕਾਇਮ ਹੋਈਆਂ | ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਆਪਸੀ ਨਫਰਤ ਅਤੇ ਜੰਗਾਂ ਦਾ 1971 ਦੀ ਜੰਗ ਅਤੇ ਫੇਰ 1999 ਦੀ ਕਾਰਗਲ ਜੰਗ ਹੋਈ | ਦੋਵ੍ਹਾਂ ਜੰਗਾਂ ਵਿੱਚ ਦੋ ਰਿਆਸਤਾਂ ਦੇ ਆਪਸੀ ਨਿੱਜੀ ਮੁਫਾਦਾਂ
ਤੋਂ ਇਲਾਵਾ ਧਰਮ ਅਤੇ ਫਿਰਕਾਪ੍ਰਸਤੀ ਦੀ ਵੀ ਪੁੱਠ ਚੜ੍ਹੀ ਹੋਈ ਸੀ | ਦੋਵੇ ਪਾਸੇ ਸਰਕਾਰੀ ਏਜੰਸੀਆਂ , ਖੁਫੀਆ ਏਜੰਸੀਆਂ ਦਾ ਅਹਿਮ ਰੋਲ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਸ਼ਿਹ ਦੇਣਾ ਹਥਿਆਰਾਂ ਦੀ ਸਪਲਾਈ ਆਪਣੀ ਥਾਂ ਖੂਬ ਰਹੀ |ਆਰਥਿਕਤਾ ਨੂੰ ਕਾਬੂ ਕਰਨ, ਪੂਰੀ ਦੁਨੀਆਂ ਇਕ ਮੰਡੀ ਬਣਾਉਣ ਅਤੇ ਦੁਨੀਆਂ ਦੇ ਵੱਡੇ ਸਰਮਾਏਦਾਰਾਂ ਦੀ ਹਵਸ ਪੂਰੀ ਕਰਨ ਦੇ ਸਿਲਸਲੇ ਵਿੱਚ ਆਪਸੀ ਰਿਸ਼ਤੇ ,ਪਿਆਰ ਅਤੇ ਕੁੱਲ ਆਲਮੀ ਭਾਵਨਾਵਾਂ ਸਹਿਤ ਮਨੁੱਖਾਂ ਦੀ ਬਲੀ ਦਿੱਤੀ ਜਾਣੀ ਜਾਰੀ ਰਹੀ ਹੈ |ਵੰਡ ਦੀ ਗੱਲ ਅਤੇ ਉਸਦੇ ਸ਼ਿਕਾਰ ਹੋਏ ਜੀਆਂ ਦੁਆਰਾ ਹੰਢਾਏ ਸੰਤਾਪ ਦੀ ਕਹਾਣੀ ਸ਼ਬਦਾਂ ਵਿੱਚ ਕਦੇ ਵੀ ਬਿਆਨ ਨਹੀ ਕੀਤੀ ਜਾ ਸਕਦੀ | ਵੰਡ ਦੇ
ਉਸ ਦੌਰ  ਵੇਲੇ ਬੀ.ਬੀ.ਸੀ. ਦੁਆਰਾ ਨਿਯੁਕਤ ਕੀਤੀ ਬੀਬੀ ਬੁਰਕੇ ਵਾਇਟ ਦੁਆਰਾ ਉਸ ਵੇਲੇ ਵੰਡ ਦੇ ਪ੍ਰਭਾਵਿਤ ਇਲਾਕਿਆਂ ਖਾਸ ਕਰ ਪੰਜਾਬ ਵਿੱਚ ਕੀਤੀ ਤਸਵੀਰਸਾਜ਼ੀ ਦੇਖ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ ਕਈ ਤਸਵੀਰਾਂ ਤਾਂ ਦੇਖੀਆਂ ਵੀ ਨਹੀ ਜਾਂਦੀਆਂ | ਮਨੁੱਖੀ ਹਵਸ ,ਧਰਮ ਅਤੇ ਮਜਹਬਾਂ ਦਾ ਅਸਲੀ ਰੂਪ ਉਦੋਂ ਸਾਫ਼ ਦੇ ਰਿਹਾ ਸੀ | ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਸੀ ਅਤੇ ਇਨਸਾਨ ਬੇਸ਼ਰਮ | ਇਹ ਭਾਰਤ ਅਤੇ ਪਾਕਿਸਤਾਨ ਦੋਵ੍ਹਾਂ ਦੇਸ਼ਾਂ ਦੇ ਬਸ਼ਿੰਦੇ ਹੀ ਮੰਨਦੇ ਹਨ ਕੀ ਦੇਸ਼ ਦੀ ਵੰਡ ਸਾਡੀ ਇੱਕ ਇਤਹਾਸਕ ਗਲਤੀ ਸੀ ਅਤੇ ਇਸ ਗਲਤੀ ਨੂੰ ਜਿੰਨੀ ਛੇਤੀ ਕਬੂਲ ਕਰ ਲਈਏ ਤਾਂ ਸ਼ਾਇਦ ਸਾਡੇ ਦਿਲ ਦਾ ਬੋਝ ਹਲਕਾ ਹੋ ਜਾਵੇ ਅਤੇ ਅਸੀਂ ਸਾਡੀਆਂ ਅਗਲੀਆਂ ਪੁਸਤਾਂ ਸ਼ਾਇਦ ਆਜ਼ਾਦ ਫਿਜ਼ਾ ਵਿੱਚ ਸਾਂਹ ਲੈ ਸਕਣ ਅਤੇ ਸਾਡੀ ਕੀਤੀ ਲਈ ਸਾਨੂੰ ਮੁਆਫ ਕਰ ਦੇਣ  | ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੇ ਵਜੀਰਾਂ ਦਰਮਿਆਨ ਇੱਕ ਹੋਰ ਸਮਝੌਤਾ ਜੋ ਹੋਇਆ ਉਹ ਇਹ ਕਿ ਵਾਹਗਾ-ਅਟਾਰੀ ਬਾਰਡਰ ਦਿਨ ਰਾਤ ਵਪਾਰਕ ਗਤਿਵਿਧਿਆਂ ਵਾਸਤੇ ਖੋਲ ਦਿੱਤੇ ਜਾਣਗੇ| ਬਿਨਾਂ ਸ਼ੱਕ ਇਹ ਇੱਕ ਵਪਾਰਕ ਮਸਲਾ ਸੀ ਅਤੇ ਸਰਮਾਏ ਦਾ ਹੋ ਰਿਹਾ ਨੁਕਸਾਨ ਵੀ ਤਾਂ ਹੀ ਅਜਿਹਾ ਸੰਜੀਦਾ ਕਦਮ ਭਾਰਤ ਪਾਕ ਬਾਰਡਰ ਤੇ ਚੱਲ ਰਹੇ ਇਸ ਸਮੇਂ ਨਾਜੁਕ ਰਿਸ਼ਤੇ ਅਤੇ ਏਧਰੋਂ ਓਧਰੋਂ ਹੋ ਰਹੀਆਂ ਜੰਗੀ ਕਾਰਵਾਈਆਂ ਦਰਮਿਆਨ ਛੇਤੀ ਚੁੱਕ ਲਿਆ ਗਿਆ | ਇਸ ਤੋਂ ਉਲਟ ਦੋਵੇਂ ਦੇਸ਼ਾਂ ਦੀਆਂ ਰਿਆਸਤਾਂ ਨੇ ਕਦੇ ਵੀ ਮਨੁੱਖੀ ਰੂਹਾਂ ਅਤੇ ਜਜਬਿਆਂ ,ਭਾਵਨਾਵਾਂ ਦਾ ਕਦੇ ਵੀ ਮੇਲ ਹੋਣ ਨਹੀ ਦਿੱਤਾ| ਜੇ ਚੜ੍ਹਦੇ ਪੰਜਾਬ ਦੇ ਸਿੱਖਾਂ ਲਈ ਲਹਿੰਦੇ ਪੰਜਾਬ ਵਿੱਚ ਖਿੱਚ ਦਾ ਕਾਰਨ ਨਨਕਾਣਾ ਹੈ ਤਾਂ ਲਹਿੰਦੇ ਪੰਜਾਬ ਵਾਲਿਆਂ ਵਾਸਤੇ ਚੜ੍ਹਦੇ ਪੰਜਾਬ ਵਿੱਚ ਵੀ ਕਈ ਥਾਵਾਂ ਹਨ ਜਿਨ੍ਹਾਂ ਵਿੱਚੋਂ ਇੱਕ ਫਤਿਹਗੜ੍ਹ ਨੇੜੇ ਸੀਸਗੰਜ ਗੁਰੁਦਵਾਰੇ ਕੋਲ ਸਾਈ ਰੋਜਾ ਸ਼ਰੀਫ਼ ਦੀ ਦਰਗਾਹ ਹੈ| ਉੱਥੇ ਇਸ ਵਾਰ ਜਾਨ ਦਾ ਮੌਕਾ ਮਿਲਿਆ ਤਾਂ ਜੋ ਅੱਖਾਂ ਨੇ ਦੇਖਿਆ ਹੈਰਾਨ ਕਰ ਦੇਣ ਵਾਲਾ ਸੀ | ਲਹਿੰਦੇ ਪੰਜਾਬ ਦੇ ਯਾਤਰੂ  ਦਰਗਾਹ ਅੰਦਰ ਹੀ ਤਾੜ ਕੇ ਰੱਖੇ ਹੋਏ ਸਨ ਜਿਵੇ ਕੋਈ ਮੁਜ਼ਰਮ ਹੋਣ, ਕਿਸੇ ਦਾ ਮੋਬਾਇਲ ਨਹੀ ਚੱਲ ਰਿਹਾ ਸੀ ਕਿਉਂਕਿ ਬੰਦੇ ਦੀ ਕੁਜਾਤ ਨੇ ਯਾਤਰੂਆਂ ਨੂੰ ਕਿਸੇ ਦੇ ਸੰਪਰਕ ਵਿੱਚ ਨਹੀ ਰਹਿਣ ਦੇਣਾ ਸੀ ਤੇ ਹਰੇਕ ਯਾਤਰੂ ਨਾਲ ਕੁਜਾਤ ਦਾ ਸਾਇਆ ਨਾਲ ਨਾਲ
ਚੱਲ ਰਿਹਾ ਸੀ| ਇੱਕ ਯਾਤਰੂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਗੱਲ ਕਰਨੋਂ ਝਿਜਕ ਰਿਹਾ ਸੀ ਆਖਿਰ ਉਸਨੇ ਕਹਿ ਵੀ ਦਿੱਤਾ ਕਿ “ਮੈਨੂੰ ਤੁਹਾਡੇ ਤੋਂ ਡਰ ਆਣ ਡਿਹਾ, ਕੀ ਪਤਾ ਤੁਸੀਂ ਵੀ ਇੰਟੈਲੀਜੈਂਸੀ ਦੇ ਬੰਦੇ ਹੋਵੋਂ !” ਥੋੜ੍ਹੀਆਂ ਹੋਰ ਗੱਲਾਂ ਬਾਤਾਂ ਤੋਂ
ਬਾਅਦ ਉਹ ਥੋੜ੍ਹਾ ਸਹਿਜ ਹੋਇਆ | ਉਸਦਾ ਕਹਿਣਾ ਸੀ ਕੀ ਏਧਰਲੀ ਰਿਆਸਤ ਪਾਕਿਸਤਾਨੀ ਯਾਤਰੂਆਂ ਨੂੰ ਇੱਕ ਫੋਨ ਦੀ ਸਹੂਲਤ ਨਹੀ ਦੇ ਸਕਦੀ ਕਿ ਯਾਤਰੂ ਵਿਚਾਰੇ ਆਪਣੇ ਘਰ ਇਸ ਗੱਲ ਦਾ ਪਤਾ ਦੇ ਸਕਣ ਕੀ ਉਹ ਰਾਜ਼ੀ ਖੁਸ਼ੀ ਹਨ ਅਤੇ ਘੱਟੋ ਘੱਟ ਜਿਉਂਦੇ ਰਹੇ ਹਨ | ਉਤੋਂ ਉਹਨਾਂ ਉਤੇ ਕਿੰਨੇ ਬੰਦੇ ਸੂਹੀਏ ਘੁੰਮ ਰਹੇ ਹਨ ਕਿ ਅਸੀਂ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀ ਕਰ ਸਕਦੇ| ਬੰਦੇ ਦੁਆਰਾ ਇਸ ਤਰੀਕੇ ਨਾਲ ਬੰਦੇ ਦੀ ਸੂਹ ਲੈਣੀ ਇੱਕ ਨੈਤਿਕ ਜੁਰਮ ਮੰਨਿਆ ਜਾ ਸਕਦਾ ਹੈ| ਭਾਰਤ ਵੱਲੋਂ ਅਮਰੀਕਾ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਕਈ ਫੈਸਲੇ ਲਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਨਵਾਂ ਫੈਸਲਾ ਇਹ ਹੈ ਕਿ ਭਾਰਤ ਨੇ ਸੈਰ ਸਪਾਟੇ ਲਈ ਇੱਕ ਸੌ ਅੱਸੀ ਮੁਲਕਾਂ ਵਾਸਤੇ ਵੀਜ਼ਾ ਸਹੂਲਤ ਨਿਯਮਾਂ ਵਿੱਚ ਫੇਰ ਬਦਲ ਕੀਤੇ ਹਨ ਪਰ ਸੂਡਾਨ , ਨਾਇਜੀਰਿਆ, ਇਰਾਕ, ਅਫਗਾਨਿਸਤਾਨ ਸ਼੍ਰੀਲੰਕਾ ਸਮੇਤ ਪਾਕਿਸਤਾਨ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਹੈ | ਜ਼ਾਹਿਰ ਹੈ ਭਾਰਤ ਨੂੰ ਅਮਰੀਕਾ ਵਾਂਗ ਇਹਨਾਂ ਮੁਲਕਾਂ ਤੋਂ ਸੁਰੱਖਿਆ ਦੇ ਮਾਮਲੇ ਵਿੱਚ ‘ਖ਼ਤਰਾ’ ਜਾਪਦਾ ਹੈ | ਗੱਲ ਕਰਨੀ ਬਣਦੀ ਹੈ ਕਿ ਅਮਰੀਕਾ ਨੇ 9/11 ਦੇ ਹਮਲੇ ਤੋਂ ਮਗਰੋਂ ਹਮਲੇ ਦੇ ਦੋਸ਼ੀ ਮੰਨੇ ਜਾਂਦੇ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਇਰਾਕ ਵਿੱਚ ਵੱਡੇ ਪੱਧਰ ਤੇ ਖੂਨੀ ਕਤਲੋਗਾਰਤ ਮਚਾਈ ਗਈ | ਲੱਖਾਂ ਬੇਦੋਸ਼ਿਆਂ ਦਾ ਕਤਲ ਕੀਤਾ ਗਿਆ ਅਖੀਰ ਲਾਦੇਨ ਨੂੰ ਪਾਕਿਸਤਾਨ ਵਿੱਚ ਇੱਕ ‘ਖਾਸ’ ਆਪ੍ਰੇਸ਼ਨ ਦੁਆਰਾ
ਮਾਰ ਮੁਕਾਇਆ ਗਿਆ ਅਤੇ ਪਾਕਿਸਤਾਨ ਨੂੰ ਵੀ ਦਹਿਸ਼ਤਗਰਦੀ ਦਾ ਅੱਡਾ ਐਲਾਨਿਆ ਗਿਆ | ਹੁਣ 'ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ' ਦੀ ਅਖਾਣ ਮੁਤਾਬਕ ਭਾਰਤ ਨੇ ਵੀ ਆਪਣੇ ਆਕਾ ਅਮਰੀਕਾ ਦੀਆਂ ਕਰਨੀਆਂ ਤੇ ਸਹੀ ਪਾਉਂਦੇ ਹੋਏ ਪਾਕਿਸਤਾਨ ਨਾਲ ਦੋ ਕਦਮ ਦੀ ਦੂਰੀ ਬਣਾ ਕੇ ਚੱਲਣਾ ਸ਼ਰੂ ਕਰ ਦਿੱਤਾ ਹੈ | ਖੈਰ ਇਹ ਉਹ ਗੱਲਾਂ ਨੇ ਜੋ ਸੁਣਨ ਵਿੱਚ ਆਉਂਦੀਆਂ ਹਨ
ਅਤੇ ਜਿਹਨਾਂ ਨੂੰ ਬੁਰਜੂਆ ਮੀਡੀਆ ਦੁਆਰਾ ਵੀ ਖੂਬ ਹਵਾ ਦਿੱਤੀ ਜਾਂਦੀ ਰਹੀ ਹੈ| ਪਰ ਅਸਲ ਵਿੱਚ ਸਰਮਾਏ ਦੀ ਬੀਨ ਅੱਗੇ ਅਮਰੀਕਾ ਹੋਵੇ ਜਾ ਭਾਰਤ ਹੱਥ ਮਿਲਾ ਕੇ ਨੱਚਦੇ ਹਨ | ਪਾਕਿਸਤਾਨ ਵਿੱਚ ਅਮਰੀਕਾ ਦੇ ਉੰਨੇ ਹੀ ਉਤਪਾਦ ਵਿਕਦੇ ਹਨ ਜਿੰਨੇ ਉਹ ਤਿਆਰ ਕਰਦਾ ਹੈ| ਭਾਰਤੀ ਫਿਲਮਾਂ ਤੋਂ ਲੈ ਕੇ ਭਾਰਤੀ ਤਿਆਰ ਮਾਲ ਦੀ ਵੀ ਪਾਕਿਸਤਾਨ ਵਿੱਚ ਚੰਗੀ ਖਪਤ ਹੈ | ਬੱਸ ਗੱਲ ਆਮ ਮਨੁੱਖ ਦੇ  ਮੇਲਜੋਲ 'ਤੇ ਆ ਕੇ ਰੁਕ ਜਾਂਦੀ ਹੈ ਅਤੇ ਇੱਥੋਂ ਹੀ ਸਿਆਸਤ ਦਾ ਰਸਤਾ ਸ਼ੁਰੂ ਹੁੰਦਾ ਹੈ|



ਸੰਪਰਕ 9464510678

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ