ਧਰਮ 'ਤੇ ਤਰਕ ਦਾ ਕੁਢੰਗਾ ਯਤਨ (ਨਿੰਦਾ ਮਾਤਰ) ਹੈ ਲੇਖ “ਧਰਮ ’ਤੇ ਤਰਕ ਕਿਉਂ ?” (ਪ੍ਰਤੀਕਰਮ) -ਇਕਬਾਲ ਧਨੌਲਾ

ਨੋਟ : ਇਸ ਲੇਖ ਦੀ ਅਲੋਚਨਾ ਕਰਨੀ ਲੋਹੇ ਦੇ ਚਣੇ ਚੱਬਣ ਜਿੰਨਾਂ ਮੁਸ਼ਕਿਲ ਕੰਮ ਹੈ (ਇਸ ਲਈ ਨਹੀਂ ਕਿ ਇਸ ਵਿੱਚ ਤਰਕ ਦੀ “ਤੋਪ” ਬੀੜੀ ਹੋਈ ਹੈ) ਇਸ ਲਈ ਕਿਉਂਕਿ ਇਸਦੇ ਲਿਖਾਰੀ ਦੀ “ਸ਼ੁੱਧ ਵਿਆਕਰਨ” ਸਮਝਣਾ ਕਿਸੇ ਘੱਟ ਪੜ੍ਹੇ ਲਿਖੇ ਲਈ ਵੀ ਔਖਾ ਕੰਮ ਹੈ ਤੇ ਜਿਆਦਾ ਪੜ੍ਹਿਆ ਤਾਂ ਸ਼ਾਇਦ ਨਾ ਹੀ ਪੜ੍ਹ ਸਕੇ ਅਤੇ ਇਸ ਪ੍ਰਤੀਕਰਮ ਦੀ ਸ਼ੈਲੀ ਪ੍ਰਸ਼ਨਵਾਚਕ ਜਿਆਦਾ ਰਹੇਗੀ ਕਿਉਂਕਿ ਇਸ ਲੇਖ (ਧਰਮ ’ਤੇ ਤਰਕ ਕਿਉਂ ?ਲੇਖ ) ਵਿੱਚ ਦਿੱਤੇ ਬਹੁਤੇ ਤੱਥ ‘ਅਗਿਆਨਤਾ ਦਾ ਢੇਰ’ਮਾਤਰ ਹਨ (ਅਸਲ ਵਿੱਚ ਪੂਰਾ ਲੇਖ ਹੀ ਅਗਿਆਨਤਾ ਦਾ ਢੇਰ ਹੈ) ਜਿੰਨਾ ’ਤੇ ਕਾਰਨ ਦੱਸ ਜਾਂ ਪੁੱਛ ਕੇ ਸਵਾਲ ਹੀ ਉਠਾਇਆ ਜਾ ਸਕਦਾ ਹੈ)


ਸਿਰਲੇਖ : ਧਰਮ 'ਤੇ ਤਰਕ ਕਿਉਂ ? ਅੱਜ ਲੇਖ ਦਾ ਸਿਰਲੇਖ ਚਾਹੀਦਾ ਹੈ ਧਰਮ ’ਤੇ ਹੀ ਤਰਕ ਕਿਉਂ ?ਤਰਕ ਹਰ ਗਲਤ ਚਲਨ ’ਤੇ ਹੋਣਾ ਚਾਹੀਦਾ ਹੈ ਇੱਕਲੇ ਧਰਮ ’ਤੇ ਨਹੀਂ | ਸਾਡੀ ਸਮੁੱਚੀ ਜੀਵਨ ਸ਼ੈਲੀ ਹੀ ਤਰਕਪੂਰਨ ਹੋਣੀ ਚਾਹੀਦੀ ਹੈ, ਅੱਜ ਧਰਮ ਤਾਂ ਇਸਦਾ ਇੱਕ ਨਿੱਕਾ ਜਿਹਾ ਹਿੱਸਾ ਮਾਤਰ ਹੈ |ਜਿਵੇਂ ਅੰਨ੍ਹੀਂ ਸ਼ਰਧਾ ਤਰਕਪੂਰਨ ਨਹੀਂ ਹੁੰਦੀ, ਉਵੇਂ ਹੀ ਅੰਨ੍ਹੀਂ ਨਿੰਦਿਆ ਵੀ ਤਰਕਪੂਰਨ ਨਹੀਂ (ਇਸਦੀਆਂ ਉਦਾਹਰਣਾਂ ਅਸੀਂ ਅੱਗੇ ਦੇਖਾਂਗੇ)

ਦੁਨੀਆਂ ਦਾ ਹਰ ਆਸਤਿਕ ਸਿਰਫ ਪੁਜਾਰੀਆਂ ਤੋਂ ਹੀ ਸਿੱਖਿਆ ਹੈ
ਇਹ ਸਾਰ ਤੱਤ ਹੈ ਇਸ ਲੇਖ ਦਾ | ਫਿਰ ਉਸਨੂੰ ਅੱਜ ਦੀ ਟੈਕਨਾਲੋਜੀ ਦੀ ਸਿੱਖਿਆ ਕਿਵੇਂ ਮਿਲ ਗਈ ? ਜੇ ਨਾਸਤਿਕ ਲੋਕਾਂ ਨੇ ਨਾਸਤਿਕ ਹੋਣ ਦੀ ਸਿੱਖਿਆ ਵਿਗਿਆਨ ਤੋਂ ਲਈ ਹੈ ਤਾਂ ਆਸਤਿਕਾਂ ਨੇ ਵੀ ਆਪਣਿਆਂ ਸਮਾਜਿਕ ਜਰੂਰਤਾਂ ਲਈ ਸਿੱਖਿਆ ਵਿਗਿਆਨ ਤੋਂ ਹੀ ਲਈ ਹੈ | ਕਿਹੜੇ ਪੁਜਾਰੀ ਕੰਪਿਉਟਰ ਚਲਾਉਣਾ ਸਿਖਾਉਂਦੇ ਹਨ ਜਾਂ ਕਿਹੜਾ ਨਾਸਤਿਕ ਅਦਾਰਾ ਹੈ ਜਿੱਥੇ ਨਾਸਤਿਕਾਂ ਨੇ ਇਹ ਸਿੱਖਿਆ ਲਈ ਹੈ ? ਕੰਪਿਊਟਰ ਚਲਾਉਣਾ ਸਿਰਫ ਇੱਕ ਉਦਾਹਰਣ ਮਾਤਰ ਹੈ | (ਜਿਵੇਂ ਕਿ "ਸਾਲਾ ਰੱਬ ਵਾਲੀ ਉਦਾਹਰਣ)
ਇਹ 100 ਵਿਚੋਂ 98 ਆਦਮੀਆਂ ਦੇ “ਹਮੇਸ਼ਾ” ਆਸਤਕ ਹੋਣ ਦਾ ਅੰਕੜਾ ਕਿਸ ਸਰੋਤ ਤੋਂ ਪ੍ਰਾਪਤ ਕੀਤਾ ਗਿਆ ਹੈ ਤੇ ਕਿਸ ਧਰਾਤਲ (ਦੇਸ਼) ਨਾਲ ਸਬੰਧਿਤ ਹੈ “ਹਮੇਸ਼ਾ” ਤੋਂ ? ਇਸ ਹਮੇਸ਼ਾ ਨੂੰ ਅੱਜ ਤੱਕ ਮੰਨਿਆ ਜਾਵੇ ਜਾਂ ਭਵਿੱਖ ਵਿੱਚ ਵੀ ਇਹ ਹਮੇਸ਼ਾ ਕਾਇਮ ਰਹੇਗਾ ? (ਕਿਉਂਕਿ ਇਹ ਲੇਖ ਚ ਲਿਖਿਆ “ਹਮੇਸ਼ਾ” ਜਿੰਨਾ ਚਿਰ ਰਹੇਗਾ ਲੋਕ ਪੜ੍ਹਨਗੇ, ਇਹ ਕਾਇਮ ਰਹੇਗਾ)

ਇਸਦਾ ਸਬੂਤ ਦੇਣ ਦੀ ਜੋ ਮੰਗ ਕਰਦਾ ਹੈ ਓਹ ਤਾਂ ਮਹਾ ਮੰਦਬੁਧੀ ਹੈ.” ਜੋ ਕਿਸੇ ਵੀ ਥਾਵੇਂ (ਗਲਤ ਜਾਂ ਠੀਕ) ਸਬੂਤ ਦੇਣ ਦੀ ਮੰਗ ਕਰਦਾ ਹੈ ਉਹ ਮੰਦ-ਬੁਧੀ ਕਿਵੇਂ ਹੋਇਆ ? ਤਰਕਸ਼ੀਲਤਾ ਦਾ ਅਰਥ ਹੀ ਅਸੀਂ ਆਖਦੇ ਹਾਂ ਕਿ ਤੱਥਗਤ  ਸਵਾਲ ਉਠਾਉਣਾ ਸਬੂਤ ਮੰਗਣਾ ਹੁੰਦਾ ਹੈ ਸੋ ਕੋਈ ਧਰਮੀਂ ਸਬੂਤ ਮੰਗੇ ਤਾਂ ਉਹ ਜਾਇਜ਼ ਤਰਕਸ਼ੀਲ ਮੰਗੇ ਤਾਂ ਮੰਦਬੁਧੀ ਕਿਵੇਂ ਹੋਇਆ ????

ਕਿਉਂ  ਕਿ  ਵਿਚਾਰੇ ਕਾਮਰੇਡਾਂ,ਨਾਸਤਿਕਾ ਦੀ ਤਾਂ ਕਿਸੇ ਨੇ ਸੁਣੀ ਹੀ ਨਹੀ
ਕਾਮਰੇਡ ਹੋਣਾ ਤੇ ਨਾਸਤਿਕ ਹੋਣਾ ਦੋ ਅਲੱਗ ਪੱਧਰ ਹਨ ਸੋਚਣ ਦੇ ਇਹਨਾਂ ਨੂੰ ਇੱਕਠੇ ਕਿਉਂ ਨੱਥੀ ਕੀਤਾ ਗਿਆ ? ਕੌਣ ਆਖਦਾ ਹੈ ਕਾਮਰੇਡਾਂ ਦੀ ਕਿਸੇ ਨੇ ਨਹੀਂ ਸੁਣੀ ? (ਵਿਸ਼ਵ ਇਤਿਹਾਸ ਦੇਖਕੇ ਜਵਾਬ ਦੇਵੋ) ਨਾਸਤਿਕਾਂ ਦੀ ਹੋ ਸਕਦਾ ਕਿਸੇ ਨੇ ਨਾ ਸੁਣੀ ਹੋਵੇ ਕਿਉਂਕਿ ਉਹਨਾਂ ਨੂੰ ਰੱਬ,ਧਰਮ ਹੀ ਵੱਡੀ ਮੁਸੀਬਤ ਲਗਦਾ ਹੈ | ਉਹ ਮਜਦੂਰਾਂ ਦੇ ਅੰਦੋਲਨ ਤੋਂ ਪਾਸਾ ਵੱਟੀ ਰਖਦੇ ਹਨ, ਆਖ ਸਕਦੇ ਹਾਂ ਅੱਖਾਂ ਮੀਟ ਛਡਦੇ ਹਨ, ਉਹਨਾਂ ਦਾ (ਇਹ ਨਾਸਤਿਕਾਂ ਦਾ) ਸਰਕਾਰ ਨਾਲੋਂ ਵਧ ਰੱਬ (ਜੋ ਹੈ ਹੀ ਨਹੀਂ) ਨਾਲ ਵਿਰੋਧ ਹੀ ਉਹਨਾਂ ਨੂੰ ਲਿਖਤਾਂ ਲਿਖਣ ਲਈ ਉਗਾਸਦਾ ਰਹਿੰਦਾ ਹੈ |ਮਜਦੂਰ ਘੋਲ ਨਾਲੋਂ ਇੱਕ ਫਰਜੀ ਰੱਬ ਖਿਲਾਫ਼ ਲਿਖੀ ਲਿਖਤ ਹੀ ਕੀਮਤੀ ਲੱਗਣ ਲਗਦੀ ਹੈ |ਇਹ ਨਹੀਂ ਸੋਚਦੇ ਕਿ ਰੱਬ ਖਿਲਾਫ਼ ਘੋਲ ਲਈ ਲੋੜੀਂਦੀ ਸਿਖਿਆ ਮਜਦੂਰ ਕੋਲ ਨਹੀਂ ਆ ਰਹੀ ਇਸ ਲਈ ਉਹ ਸਰਕਾਰ/ਮਾਲਕ (ਉਸਦਾ ਅਸਲ ਰੱਬ)ਨਾਲ ਲੜ ਰਿਹਾ ਹੈ |

“ਇਹ ਤਾਂ ਰੌਲਾ ਪਾਉਣ ਜੋਗੇ ਤੇ ਨਕਾਰੇ ਹੋਏ ਦੁਨੀਆਂ ਦੇ ਹਾਸ਼ੀਏ ਤੋਂ  ਹਮੇਸ਼ਾ ਬਾਹਰ ਹੀ ਰਹੇ ਹਨ”

ਕਮਿਉਨਿਸਟ ਕਦੇ ਦੁਨੀਆਂ ਦੇ ਹਾਸ਼ੀਏ ਤੇ ਨਹੀਂ ਗਏ ਜਦ ਦਾ ਇਹ ਫਲਸਫਾ ਹੋਂਦ ਚ ਆਇਆ |
ਨਾ ਰਹਿ ਸਕਦੇ ਹਨ ਕਿਉਂਕਿ ਸਾਮਰਾਜਵਾਦ ਦਾ ਹੋਰ ਕੋਈ ਬਦਲ ਹਾਲੇ ਤੱਕ ਤਾਂ ਇਸ ਦੁਨੀਆਂ ਚ ਪਰਿਪੱਕਸਮਾਜਿਕ/ਵਿਗਿਆਨਕ ਫਲਸਫੇ ਦੇ ਆਧਾਰ ’ਤੇ ਹੋਂਦ ਚ ਨਹੀਂ ਆਇਆ |

“ਇਹਨਾ ਨੂੰ ਹਾਸ਼ੀਏਤੋਂ ਬਾਹਰ ਰਖਣ ਦੀ ਸਾਰੇ ਧਰਮਾਂ ਦੀ "ਪਹਿਲੀ ਸਿਖਿਆ" ਹੈ  ਜਿਸ ਦਾ ਲੋਕਾਂ ਨੇ ਰੋਮ-ਰੋਮ,ਖੂਨ-ਦਿਮਾਗ ਦੇ ਕਤਰੇ-ਕਤਰੇ ਤੋਂ ਪਾਲਣ ਕੀਤਾ ਹੈ”

ਕਮਿਉਨਿਸਟਾਂ ਨੂੰ ਹਾਸ਼ੀਏ ਤੇ ਰੱਖਣ ਦੀ ਕੋਸ਼ਿਸ਼ ਧਰਮ ਵਰਗੀ ਨਿਪੁੰਸਕ (ਬੀਤੇ ਵੇਲੇ ਦੀ) ਚੀਜਜੁੰਮੇਵਾਰ ਹੈ !!!!! ਇਸ ਗੱਲ ’ਤੇ ਸਿਰਫ ਹੱਸਿਆ ਜਾ ਸਕਦਾ ਹੈ, ਕਿਉਂਕਿ ਕਿਸੇ ਵਿਗਿਆਨਕ ਅਪ੍ਰੋਚਨੂੰ ਕਦ ਕੋਈ ਵਿਚਾਰਵਾਦੀ ਫਲਸਫਾ ਡੱਕ ਸਕਦਾ ਹੈ ਜਾਂ ਹਾਸ਼ੀਏ ’ਤੇ ਸੁੱਟ ਸਕਿਆ ਹੈ ??? ਜੇ ਇਹਸੰਭਵ ਹੁੰਦਾ ਤਾਂ ਅੱਜ ਵੀ ਧਰਤੀ ਬਾਈਬਲ ਮੁਤਾਬਿਕ ਚਪਟੀ ਹੁੰਦੀ | ਧਰਮ ਕਦੇ ਕਿਸੇ ਵਿਗਿਆਨਕ ਖੋਜਨੂੰ ਨਹੀਂ ਰੋਕ ਸਕਦਾ | ਅੱਜ ਦਵੰਧਵਾਦੀ ਪਦਾਰਥਵਾਦ ਇੱਕ ਸਮਾਜਿਕ ਵਿਗਿਆਨ ਹੈ ਨਾ ਕਿ ਕੋਈਵਿਚਾਰਵਾਦੀ ਤੁੱਕਾ |
“ਲੋਕਾਂ” ਨੇ ਧਰਮ ਦਾ ਕਿਹਾਮੰਨ ਕਮਿਉਨਿਸਟਾਂ ਨੂੰ ਹਾਸ਼ੀਏ ਤੇ ਰੱਖਿਆ ਇਹ ਤਾਂ ਉਸ ਤੋਂ ਵੀ ਬੇਹੁਦਾ ਗੱਲ ਹੈ ਇਹ ਆਖਦੇ ਕਿਪੁਜਾਰੀ ਵਰਗ ਨੇ ਅਜਿਹਾ ਕਰਨ  ਦੀ ਨਾਕਾਮ  ਕੋਸ਼ਿਸ਼ ਜੋਰਾਂ ਨਾਲ ਕੀਤੀ ਥੋੜ੍ਹਾ ਮੰਨਣ ਯੋਗ ਕਥਨ ਹੁੰਦਾਹਾਲਾਂਕਿ ਸਚਾਈ ਇਸ ਵਿੱਚ ਵੀ ਭੋਰਾ ਨਹੀਂ ਅੱਜ ਪੁਜਾਰੀ ਵਰਗ ਵੀ ਅਧਾਰਮਿਕ ਹੈ ਉਹ ਵੀ ਧਰਮ ਦੀਆਂਪਿਛਾਖੜੀ ਰਹੁ-ਰੀਤਾਂ ਨੂੰ ਪੂਰੀ ਤਰਾਂ ਆਪਣੇ ਜੀਵਨ ਤੇ ਲਾਗੂ ਨਹੀਂ ਕਰ ਸਕਦਾ | ਉਹ ਕਿੰਨਾ ਵੀਪ੍ਰਚਾਰ ਕਰੇ ਲੋਕਾਂ ਨੂੰ ਪ੍ਰ੍ਭਾਵਿਤ ਨਹੀਂ ਕਰ ਸਕਦਾ ਕਿਉਂਕਿ ਲੋਕ ਮੂਰਖ ਨਹੀਂ ਉਹ ਪੁਜਾਰੀਆਂ ਦੇਕਿਰਦਾਰ ਤੋਂ ਭਲੀਂ ਭਾਂਤ ਜਾਣੂ ਹਨ | ਬਿਨਾਂ ਸ਼ੱਕ ਉਹ ਭੋਲੇ-ਭਾਲੇ ਇਹ ਆਖਣ ਕਿ ਧਰਮ ਦਾ ਬੇੜਾਪੁਜਾਰੀ ਵਰਗ ਨੇ ਬਹਾਇਆ | ਸਚ ਇਹ ਹੈ ਕਿ ਧਰਮ ਇੱਕ ਵੇਲਾ ਵਿਹਾ ਚੁੱਕੀ ਸੰਸਥਾ ਹੈ ਇਸਦਾ ਸਥਾਨਜਾਗੀਰਦਾਰੀ ਯੁਗ ਤੱਕ ਹੀ ਬਣਿਆ ਰਹਿ ਸਕਦਾ ਸੀ ਤੇ ਉੱਥੇ ਤੱਕ ਹੀ ਰਿਹਾ | ਅੱਜ ਸਮੁਚੇ ਰੂਪ ਵਿੱਚ ਧਰਮਇੱਕ ਅਡੰਬਰ ਤੋਂ ਵਧ ਕੁਝ ਨਹੀਂ |

ਇੱਕ ਹੋਰ ਕਮਾਲ ਦੀ ਗੱਲ ਲਿਖੀ ਹੈ ਕਿ ਸਕੂਲਾਂ ਵਿੱਚ ਧਰਮ ਹੀ ਸਿਖਾਇਆ ਜਾਂਦਾ ਹੈ ਲਿਖਿਆ ਹੈ :
“ਏਨੇ ਨੂੰ ਆਚਾਨਿਕ ਜੋਰ ਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰੋ.ਕਹਿੰਦਾ ਹੈ.."ਸਾਲਾਮੇਰਾ ਰੱਬ ਜਦੋਂ ਲੋੜ ਸੀ ਓਦੋ ਮੀਹਂ ਪਾਇਆ ਨਹੀ,ਹੁਣ ਪੱਕੀ ਫ਼ਸਲ ਖਰਾਬ ਕਰਨ ਨੂੰ ਪਾਈ ਜਾਂਦਾ ਹੈ.." ਇਥੇ ਮੇਰੀ ਦਿੱਤੀ ਉਦਾਹਰਣ 'ਚ  ਕੀ ਹੋ ਗਿਆ ? ਪ੍ਰੋ. ਦਾ ਪੜਾਇਆ, ਪੂਰਾ ਐਜੂਕੇਸ਼ਨ ਸਿਸਟਮ ਬੇਕਾਰ ਹੋ ਗਿਆ”

ਪਹਿਲੀ ਗੱਲ ਪ੍ਰੋਫੈਸਰ ਰੱਬ ਨੂੰ ਸਾਲਾ ਸ਼ਬਦ ਨਾਲ ਸੰਬੋਧਿਤ ਹੋ ਰਿਹਾ ਹੈ (ਲੇਖਕ ਅਨੁਸਾਰ ਹੀ), ਦੂਸਰੀ ਗੱਲ ਕੀ ਰੱਬ ਲਫਜ਼ ਵਰਤਣ ਨਾਲ ਫਿਜਿਕਸ ਦੇ ਪ੍ਰੋਫੈਸਰ ਦੁਆਰਾ ਪੜ੍ਹਾਇਆ ਗਿਆ ਮੀਂਹ ਪੈਣ ਦਾ ਵਿਗਿਆਨਕ ਕਾਰਨ ਵਿਦਿਆਰਥੀਆਂ ਦੇ ਦਿਮਾਗ ਵਿਚੋ ਨਿੱਕਲ ਗਿਆ ?? ਸਾਰੀ ਪੜ੍ਹਾਈ ਇੱਕ ਰੱਬ ਲਫ਼ਜ਼ ਵਰਤਣ ਨਾਲ ਖੂਹ ਚ ਪੈ ਜਾਂਦੀ ਹੈ ਅਜਿਹਾ ਤਰਕ ਕੋਈ ਤਰਕਸ਼ੀਲ ਨਹੀਂ ਦੇ ਸਕਦਾ ਤੇ ਨਾ ਹੀ ਦਿੰਦਾ ਹੈ ਇਹ ਲੇਖਕ ਦੇ ਖਿਆਲੀ ਪੁਲਾਓ ਤੋਂ ਵਧ ਕੁਝ ਵੀ ਨਹੀਂ ਜੋ ਧਰਮ ਤੋਂ ਵੀ ਖਤਰਨਾਕ ਹੁੰਦੇ ਹਨ ਕਿਉਂਕਿ ਉਸਨੂੰ ਖੁਦ ਦੇ ਤਰਕਸ਼ੀਲ ਹੋਣ ਦਾ ਭਰਮ ਬਣਿਆ ਰਹਿੰਦਾ ਹੈ | ਜਦਕਿ ਉਹ ਇੱਕ ਸੰਦੇਹ ਨਾਮੀਂ ਮਾਨਸਿਕ ਬਿਮਾਰੀ ਦੀ ਹਾਲਤ ਚੋਂ ਗੁਜਰ ਰਿਹਾ ਹੁੰਦਾ ਹੈ |

ਅੱਗੇ ਬੜਾ ਮਜ਼ੇਦਾਰ ਲਿਖਤ ਹੈ :“ਸਕੂਲਾਂ-ਕਾਲਜਾਂ ਦਾ ਹਾਲ ਦੇਖ ਲਿਆ ? ਇਥੇ ਅਧਿਆਪਿਕ,ਮਾਸਟਰ,ਪ੍ਰੋ.ਵੀ ਪੁਜਾਰੀਆਂ,ਪਾਠੀਆਂ,ਮੁੱਲਾ ਆਦ ਦਾ ਹੀ ਰੋਲ ਅਦਾ ਕਰਦੇ ਹਨ..ਯਾਨੀ ਕੀ ਮਨੁਖ ਜਿਥੋਂ ਵੀ ਸਿਖੇ ਆਪਨੇ ਧਰਮਾਂ ਤੋਂ ਹੀ ਸਿਖਦਾ ਹੈ..ਫੇਰ ਹਰ ਅਛਾਈ  ਅਤੇ ਬੁਰਾਈ ਕਮੀਆਂ ਆਦ ਲਈ "ਕੇਵਲ ਤੇ ਕੇਵਲ, ਸਿਰਫ ਤੇ ਸਿਰਫ ਸਾਰੇ ਧਰਮ ਹੀ ਜਿਮੇਵਾਰ ਕਿਓ ਨਹੀ ਭਲਾਂ..? ਫੇਰ ਨਿੰਦਾ ਕਿਸਦੀ ਕਰੀਏ..? ਤੇ ਇਲਾਜ਼ ਕਿਸਦਾ ਕਰੀਏ..ਬੁਖਾਰਵਰਗੇ ਲਛਣਾਂ[ਕਰਮ-ਕਾਂਡਾ] ਦਾ ਕਿ  [ਧਰਮਾਂ] ਦਾ..????”

ਸਕੂਲ ਵਿੱਚ ਕਿਸੇ ਵੀ ਧਰਮ ਦੀ ਕੋਈ ਸਿਖਿਆ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਦੀ ਸਾਨੂੰ ਸਭ ਨੂੰ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਕਾਨੂਨ ਵੀ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ (ਦੇਸ਼ ਧਰਮ ਨਿਰਪੱਖ ਨਹੀਂ ਹੈ ਇਹ ਅਲਗ ਮਸਲਾ ਹੈ) ਕਿਸੇ ਸਕੂਲ ਵਿੱਚ ਸਿਰਫ ਇੱਕ ਧਰਮ ਦੇ ਵਿਦਿਆਰਥੀ ਨਹੀਂ ਹੁੰਦੇ (ਜੋ ਸਕੂਲ ਧਰਮ ਅਧਾਰਿਤ ਹਨ ਉਹ ਬੰਦ ਹੋਣੇ ਚਾਹੀਦੇ ਹਨ) ਅਧਿਆਪਕ ਹੋਣਾ ਇੱਕ ਬੜੀ ਜੁੰਮੇਵਾਰੀ ਦਾ ਕੰਮ ਹੁੰਦਾ ਹੈ ਉਸ ਲਈ ਸਾਰੇ ਹੀ ਵਿਦਿਆਰਥੀ ਬਰਾਬਰ ਹੁੰਦੇ ਹਨ (ਕੁਝ ਸਨਕੀ ਅਧਿਆਪਕਾਂ ਨੂੰ ਛੱਡਕੇ) ਉਹ ਬੱਚਿਆਂ ਤੋਂ ਕਿਸੇ ਧਰਮ ਦਾ ਪੂਜਾ ਪਾਠ ਨਹੀਂ ਕਰਵਾਉਦੇ ਬਲਕਿ ਆਪਣਾ ਆਪਣਾ ਵਿਸ਼ਾ ਪੜ੍ਹਾਉਂਦੇ ਹਨ |ਸੋ ਸਮੁੱਚੇ ਰੂਪ ਵਿੱਚ ਅਧਿਆਪਕਾਂ ਤੇ ਇਹ ਦੂਸ਼ਣ ਗੈਰ-ਵਾਜਿਬ ਹੈ ਇਸ ਲਈ ਵੀ ਗੈਰ ਵਾਜਿਬ ਹੈ ਕਿਉਂਕਿ ਲੇਖ ਦਾ ਲੇਖਕ ਵੀ ਕਿਸੇ ਨਾ ਕਿਸੇ ਸਕੂਲ ਵਿੱਚ ਇਹਨਾਂ ਅਧਿਆਪਕਾਂ ਤੋਂ ਹੀ ਪੜ੍ਹਿਆ ਹੈ ਜੋ ਖੁਦ ਨੂੰ ਨਾਸਤਿਕ ਆਖਦਾ ਹੈ | ਇਹਨਾਂ ਸਕੂਲਾਂ ਵਿਚੋਂ ਹੀ ਵਿਗਿਆਨੀ ਨਿੱਕਲਦੇ ਹਨ (ਆਰਥਿਕ ਪਾੜੇ ਦੀ ਗੱਲ ਕੀਤੀ ਜਾ ਸਕਦੀ ਹੈ ਜੋ ਪ੍ਰਭਾਵ ਪਾਉਂਦਾ ਹੈ ਇਸ ਵੱਲ ਲੇਖਕ ਦਾ ਕੋਈ ਰੁਝਾਨ ਨਹੀਂ) ਮੈਂ ਪਿੱਛੇ ਹੀ ਲੇਖਕ ਨੂੰ ਸੰਦੇਹਵਾਦੀ ਕਿਹਾ ਹੈ ਜਿਸਦਾ ਪਤਾ ਇਸ ਪਹਿਰੇ ਚੋਂ ਲਗਦਾ ਹੈ ਉਸਨੂੰ ਧਰਮ ਤੋਂ ਪੈਦਾ ਹੋਈਆਂ ਬੁਰਾਈਆਂ ਨਾਲ ਤਾਂ ਗੁੱਸਾ ਹੈ ਹੀ ਅਛਾਈਆਂ ਨਾਲ ਵੀ ਹੈ, ਜੋ ਉਹ ਮੰਨਦਾ ਹੈ ਕਿ ਹਨ “ਹਰ ਅਛਾਈ  ਅਤੇ ਬੁਰਾਈ ਕਮੀਆਂ ਆਦ ਲਈ” ਉਸਨੂੰ ਅੱਛਾਈ ਵੀ ਬੁਰਾਈ ਲੱਗਣ ਲੱਗ ਪਈ ਹੈ | ਲੇਖਕ ਇਸ ਸਮੱਸਿਆ ਦਾ ਹੱਲ ਨਿੰਦਾ ਵਿੱਚ ਦੇਖਦਾ ਹੈ | ਇਹ ਅਰਾਜਕ ਮਨੋਦਸ਼ਾ ਹੈ ਜਿਸ ਵਿਚ ਪਿਆ ਹੋਇਆ ਨੀਤਸ਼ੇ ਆਖਰ ਪਾਗਲ ਹੋ ਗਿਆ ਸੀ | ਲੇਖਕ ਨੂੰ ਕਰਮ ਕਾਂਢ ਪੂਰੀ ਤਰਾਂ ਹੀ ਧਰਮ ਦੇ ਇਜਾਦ ਕੀਤੇ ਹੋਏ ਲਗਦੇ ਹਨ ਜੋ ਜੇਕਰ ਪੂਰੀ ਤਰਾਂ ਝੂਠ ਨਹੀਂ ਤਾਂ ਪੂਰੀ ਤਰਾਂ ਸੱਚ ਵੀ ਨਹੀਂ ਜਿਸ ਬ੍ਰਾਹਮਣਵਾਦ ਨੇ ਇਹ ਕਰਮ ਕਾਂਢ ਇਜਾਦ ਕੀਤੇ ਉਸਦਾ ਵੇਰਵਾ ਇਸ ਪੂਰੇ ਲੇਖ ਵਿੱਚ ਕੀਤੇ ਵੀ ਨਹੀਂ ਦਿੱਤਾ ਗਿਆ ਉਸ ਦੀ ਥਾਂ ਜੋਤਿਸ਼ੀਆਂ ਨੂੰ ਭਰਕੇ ਡੰਗ ਟਪਾਇਆ ਗਿਆ ਇਸ ਤੋਂ ਬਾਅਦ ਮੈਂ ਆਪਣੀ ਗੱਲ ਨਾ ਰੱਖਕੇ ਇੱਕ ਦੋਸਤ ਗੁਰ ਪ੍ਰੀਤ ਦੀ ਟਿੱਪਣੀ ਜੋ ਇਸ ਲੇਖ ਦੇ  ਉੱਪਰ ਆਈ ਨੂੰ ਸਤਿਕਾਰ ਸਾਹਿਤ ਪੇਸ਼ ਕਰ ਰਿਹਾ ਹਾਂ ਤਾਂ ਜੋ ਲੇਖ ਦੇ ਸਾਰ ਤੱਤ ਤੱਕ ਪਹੁੰਚਣ ਵਿੱਚ ਹੋਰ ਜਿਆਦਾ ਮੱਦਦ ਮਿਲ ਸਕੇ :
ਗੁਰ ਪ੍ਰੀਤ ਨੇ ਟਿੱਪਣੀ ਚ ਲਿਖਿਆ ਹੈ :

ਮਿੱਤਰ ਪਿਆਰਿਆ ਜਿੱਥੋਂ ਤੁਸੀਂ ਗੱਲ ਖ਼ਤਮ ਕਰਦੇ ਹੋ ਅਸਲੀ ਗੱਲ ਤਾਂ ਉਥੋਂ ਸ਼ੁਰੂ ਹੁੰਦੀ ਹੈ।

''"
ਇਸ ਤਰਾ ਲੋਕਾ ਨੂੰ ਆਵਦੀ ਗਰੀਬੀ ,ਆਵਦੇ ਦੁਖਾਂ-ਕਸ਼ਟਾਂ ਦੇ ਅਸਲ ਕਾਰਣਾ ਦਾ ਪਤਾ ਹੀ ਨਹੀ ਲਗਦਾ ਕੇ ਇਸ ਸਭ ਲਈ ਸਾਡੇ ਨੇਤਾ-ਸਰਕਾਰਾਂ ਜਮੇਵਾਰ ਨੇ .. ਜਦ ਤਕ ਪਤਾ ਨਹੀ ਲੱਗੇਗਾ ਤੱਦ ਤੱਕ ਗਰੀਬੀ ਨਹੀ ਹਟੇਗੀ, ਜਦ ਤਕ ਗਰੀਬੀ ਨਹੀ ਹਟੇਗੀ ਤੱਦ ਤੱਕ ਇਹਨਾ ਦੇ ਘਰੋਂ ਸਮਸਆਿਵਾ ਨਹੀ ਹੱਟਣਗੀਆਂ,ਜਦ ਤਕ ਸਮਸਆਿਵਾਂ ਨਹੀ ਹੱਟਣਗੀਆਂ ਤੱਦ ਤਕ ਇਹ ਇਹਨਾ ਪਰਜੀਵੀਆਂ ਕੋਲ ਜਾ ਕੇ ਆਵਦੀ ਲੁਟਕਰਵਾਉਂਦੇ ਰਹਣਿਗੇ..ਜਦ ਤੱਕ ਇਹ ਆਵਦੀ ਲੁਟ ਕਰਵਾਉਂਦੇ ਰਹਣਿਗੇ ਤੱਦ ਤੱਕ ਇਹਨਾ ਨੂੰ ਦਮਾਗੀ ਤੌਰ ਤੇ ਸੁਰਤ ਨਹੀ ਆਵੇਗੀ.. ਜਦ ਤਕ ਸੁਰਤ ਨਹੀ ਆਵੇਗੀ ਲੋਕਾਂ ਨੂੰ ਵੋਟ ਨਹੀ ਪਾਉਣੀ ਆਵੇਗੀ..ਜਦ ਤਕ ਲੋਕਾਂ ਨੂੰ ਵੋਟ ਨਹੀ ਪਾਉਣੀ ਆਵੇਗੀ ਤੱਦ ਤੱਕ ਬੇ-ਅਕਲ,ਬੇਵਕੂਫ,ਚੁੱਡੂ, ਅਨਪਡ਼, ਭ੍ਰਸ਼ਿਟ, ਗੁੰਡੇ-ਬਦਮਾਸ਼ ਲੀਡਰ-ਨੇਤਾ ਹੀ ਜਆਿਦਾਤਰ ਅੱਗੇ ਆਉਂਦੇ ਰਹਣਿਗੇ ਜੋ ਅਸਲ ਵਚਿ ਸਾਡੇ ਅਸਲੀ ਰੱਬ ਹੁੰਦੇ ਹਨ, ਰੱਬ ਵਾਲੇ ਸਾਰੇ ਕੰਮ ਕਰਨੇ ਇਹਨਾ ਦੇ ਹੀ ਜਮੇ ਹੁੰਦੇ ਹਨ''"
ਫਿਰ ਹੱਲ ਕਿੱਥੋਂ ਸ਼ੁਰੂ ਕਰੀਏ?
-
ਦਿਮਾਗ਼ੀ ਸੁਰਤ ਲਈ ਗਿਆਨ ਦੀ ਲੋੜ ਹੈ। ਤੇ ਗਿਆਨ ਲਈ ਵਿਹਲ ਤੇ ਸਾਧਨ। ਦੇਸ਼ ਦੀ ਸੱਤਰ ਫ਼ੀਸਦੀ ਅਬਾਦੀ ਕੋਲ ਤਾਂ ਦੋਵੇਂ ਨਹੀਂ....? ਇਸ ਲਈ ਪਹਿਲਾਂ ਗਰੀਬੀ ਤੇ ਕੰਗਾਲੀ ਦੂਰ ਕਰਨ ਦੀ ਲੋੜ ਹੈ। ਪਰ ਗਰੀਬੀ ਦਾ ਕਾਰਨ ਧਰਮ, ਅਨਪੜਤਾ ਤੇ ਅਗਿਆਨ (ਤੁਹਾਡੇ ਮੁਤਾਬਿਕ) । ਤੇ ਇਹਨੂੰ ਦੂਰ ਕਰਨ ਲਈ ਫਿਰ ਗਿਆਨ ਦੀ ਲੋੜ। ਤੇ ਗਿਆਨ ਦੇ ਲਈ ਫਿਰ ਤੋਂ ਵਿਹਲ ਤੇ ਸਾਧਨ। ਉਹਦੇ ਲਈ ਗਰੀਬੀ ਤੇ ਨਾ ਬਰਾਬਰੀ ਦੂਰ ਕਰਨ ਦੀ ਲੋੜ। ਤੇ ਉਹਦੇ ਲਈ ਧਰਮ ਖਤਮ ਕਰਨ ਦੀ ਲੋੜ। ਧਰਮ ਖ਼ਤਮ ਕਰਨ ਲਈ ਗਿਆਨ ਦੀ ਲੋੜ। ਗਿਆਨ ਲਈ ਫਿਰ ਵਿਹਲ ਤੇ ਸਾਧਨ...
-
ਇਸ ਤਰਾਂ ਤਾਂ ਇੱਕ ਚੱਕਰ ਫਸ ਗਿਆ ਹੈ, ਸ਼ੁਰੂ ਕਿੱਥੋਂ ਕਰੀਏ?

''''
ਸੋ ਗਰੀਬੀ ਹੀ ਸਾਰੇ ਦੁਖਾਂ,ਜਾਤਾਂ ਆਦ ਦਾ ਕਾਰਣ ਹੈ ਤੇ ਗਰੀਬੀ ਸਿਰਫ ਤੇ ਸਿਰਫ  ਧਾਰਮਕਿ ਸਿੱਖਿਆਵਾਂ ਦੀ ਹੀ ਦੇਣ ਹੈ.''''
-->>
ਜਿੰਨਾਂ ਕੁ ਮੈਂ ਦੇਖਿਆ ਕਿ ਲੁਧਿਆਣੇ ਦਾ ਸੱਨਅਤੀ ਮਜ਼ਦੂਰ 12 ਘੰਟੇ ਕੰਮ ਕਰਕੇ ਵੀ 8000 ਤੋਂ ਵੱਧ ਨਹੀਂ ਕਮਾ ਸਕਦਾ। ਉਹਦੇ ਕੋਲ਼ ਤਾਂ ਧਰਮ ਵਿਰੁੱਧ ਲੜਨ ਲਈ ਨਾ ਤਾਂ ਗਿਆਨ ਹੈ, ਨਾ ਗਿਆਨ ਲਈ ਸਮਾਂ ਤੇ ਨਾ ਹੀ ਸਾਧਨ। ਮੰਨ ਲਓ ਕਿ ਉਹ ਧਾਰਮਿਕ ਵੀ ਨਹੀਂ, ਤਾਂ ਉਸਦਾ 8000 ਚੋਂ ਧਰਮ ਦੇ ਚੱਕਰਾਂ ਵਿੱਚ ਖਰਚ ਹੋਣ ਵਾਲਾ ਕੁੱਝ ਖਰਚਾ ਬਚ ਜਾਵੇਗਾ। ਪਰ ਰਹੇਗਾ ਤਾ ਉਹ ਫਿਰ ਵੀ ਮਜ਼ਦੂਰ ਤੇ ਗਰੀਬ ਹੀ? ਜਾਂ ਉਹਦੇ ਨਾਸਤਕ ਹੋਣ ਕਰਕੇ ਉਹਨੂੰ ਕੋਈ 40-50 ਹਜ਼ਾਰ ਤਨਖਾਹ ਦੇਵੇਗਾ?

''''
ਕਾਮਰੇਡਾਂ ਦਾ ਸੁਧਰਿਆ ਹੋਇਆ ਰੂਪ ਤਰਕਸ਼ੀਲ ਹੀ ਤੋਡ਼ਨਗੇ ''''
---
ਤੁਹਾਡੀ ਜਾਣਕਾਰੀ ਹਿੱਤ ਦੱਸ ਦਿਆਂ ਕਿ ਤਰਕਸ਼ੀਲਤਾ ਲਹਿਰ ਯੂਰਪ ਵਿੱਚ 16ਵੀਂ-17ਵੀਂ ਸਦੀ ਵਿੱਚ ਸ਼ੁਰੂ ਹੋਈ ਤੇ ਬੁਰਜੂਆ ਇਨਕਲਾਬਾਂ ਤੋਂ ਬਆਦ ਇਹ ਗੈਰ-ਪ੍ਰਸੰਗਿਕ ਹੋ ਗਈ। ਫਿਰ ਮਾਰਕਸਵਾਦ ਦਾ ਜਨਮ ਹੋਇਆ 1848 ਵਿੱਚ 'ਕਮਿਊਨਿਸਟ ਮੈਨੀਫੈਸਟੋ'' ਲਿਖੇ ਜਾਣ ਨਾਲ਼..

ਇਸੇ ਤਰਾਂ ਹੀ ਲੇਖਕ ਦੇ ਧਰਮ ਕੀ ਹੈ (?) ਬਾਰੇ ਵਿਚਾਰ ਹਨ ਜਿੰਨਾ ਬਾਰੇ ਹਰਜਨ ਬੜਾ ਸੋਹਣਾ ਕਟਾਕਸ਼ ਕਰਦਾ ਹੈ ਕਿ
“ਤਰਕ ਸ਼ਾਸ਼ਤਰ ਵਿੱਚ ਗਿਆਨ ਆਪਣੀ ਸਮੁੱਚੀ ਪੂਰਨਤਾ ਦੇ ਨਾਲ ਜਵਾਨ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ ਜਿਵੇਂ ਕਿ ਸਮੁੰਦਰ ਦੇ ਗਰਭ ਵਿੱਚੋਂ ਉਰਵਸ਼ੀ ਪੈਦਾ ਹੋਈ ਸੀ | ਭਰ ਜੋਬਨ ਮੁਟਿਆਰ ਨਾ ਉਸ ਦੇ ਜਨਮ ਦਾ ਪਤਾ ਚਲਦਾ ਹੈ ਤੇ ਨਾ ਬਚਪਨ ਦਾ |” ਕੁਝ ਅਜਿਹਾ ਹੀ ਗਿਆਨ ਇਸ ਲੇਖ ਦੇ ਲੇਖਕ ਨੂੰ ਧਰਮ ਬਾਰੇ ਹੈ ਨਾ ਉਹ ਉਸਦੇ ਜਨਮ ਦੀ ਬਾਤ ਪਾਉਂਦਾ ਹੈ ਨਾ ਬਚਪਨ ਦੀ |

ਅਜਿਹਾ ਹੀ ਬੜਾ ਕੁਝ ਇਸ ਲੇਖ ਵਿੱਚ ਹੈ ਜਿਸਦੀ ਚੀਰ ਫਾੜ ਕਰਨ ਤੇ ਉੱਪਰ ਦਿੱਤੇ ਤਥ ਹੀ ਦੋਵਾਰਾ ਦੋਵਾਰਾ ਦਾਹੁਰਾਏ ਜਾਣਗੇ |

(ਜਿਸ ਵੀ ਵੀਰ ਨੇ ਇਹ ਲੇਖ ਜਿਸਦਾ ਪ੍ਰਤੀਕਰਮ ਹੈ ਹੈ ਮੂਲ ਰੂਪ ਵਿੱਚ ਪੜ੍ਹਨਾ ਹੈ ਉਹ ਲੇਖਕ ਤੋਂ ਇਸਦੀ ਕਾਪੀ ਮੰਗ ਸਕਦਾ ਹੈ ਮੂਲ ਲੇਖ ਦੇ ਲੇਖਕ ਦਾ ਨਾਮ ਹੈ ਗੁਰਪ੍ਰੀਤ ਮਾਲੋਕੇ)No comments:

Post a Comment