Skip to main content

Posts

Showing posts from 2013

ਸਾਹਿਤ ਅਤੇ ਸਾਹਿਤ ਨਾਲ ਜੁੜੇ ਲੋਕ ਸਰੋਕਾਰ

ਬਿੰਦਰਪਾਲ ਫਤਿਹ ਆਲਮੀ ਸਚਾਈਆਂ ਅਤੇ ਸਮਾਜ ਵਿਚ ਨਾ ਬਰਾਬਰੀ, ਢਾਂਚੇ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸਾਹਿਤ ਅਤੇ ਸਾਹਿਤ ਰਚਣ ਵਾਲੇ ਦਾ ਕੰਮ ਹੁੰਦਾ ਹੈ ਅਤੇ ਨਾਲ ਹੀ ਇੱਕ ਮਨੁੱਖ ਹੋਣ ਦੇ ਨਾਤੇ ਸਾਹਿਤਕਾਰ ਦਾ ਇਹ ਫ਼ਰਜ਼ ਵੀ ਹੁੰਦਾ ਹੈ ਕਿ ਉਹ ਮਨੁੱਖੀ ਸਰੋਕਾਰਾਂ ਨੂੰ ਸਾਹਿਤ ਦੇ ਨਾਲ ਇੱਕ ਮਿੱਕ ਕਰੇ।ਸਾਹਿਤ ਲੋਕਾਂ ਨਾਲ ਸਬੰਧ ਰੱਖਣ ਵਾਲਾ ਅਤੇ ਸਾਹਿਤ ਦੀ ਹਰ ਵਿਧਾ ਵਿਚ ਲੋਕਾਂ ਦੇ ਸਰੋਕਾਰ ਜੁੜੇ ਹੁੰਦੇ ਹਨ ਸਾਹਿਤ ਸਮਾਜ ਦਾ ਸ਼ੀਸ਼ਾ ਵੀ ਸ਼ਾਇਦ ਇਸ ਲਈ ਹੀ ਅਖਵਾਉਂਦਾ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਕਿਸੇ ਸਮਾਜ ਵਿਚ ਕੋਈ ਨਵਾਂ ਬਦਲਾਅ ਆਉਂਦਾ ਹੈ ਤਾਂ ਉਸ ਬਦਲਾਅ ਸਦਕਾ ਸਮਾਜ ਦੇ ਮੂੰਹ ਮੁਹਾਂਦਰੇ ਦੇ ਬਦਲ ਜਾਣ ਦੇ ਨਾਲ ਹੀ ਸਾਹਿਤ ਦਾ ਮੂੰਹ ਮੁਹਾਂਦਰਾ ਵੀ ਬਦਲ ਜਾਂਦਾ ਹੈ 1917 ਦੀ ਰੂਸੀ ਕ੍ਰਾਂਤੀ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਰੂਸੀ ਕ੍ਰਾਂਤੀ ਦਰਮਿਆਨ ਅਤੇ ਉਸ ਤੋਂ ਬਾਅਦ ਨਾਜ਼ੀ ਜਰਮਨੀ ਨਾਲ ਇੱਕ ਵੱਡੀ ਲੜਾਈ ਲੜਨ ਦੇ ਸਾਰੇ ਸਮੇਂ ਰੂਸ ਦਾ ਸਾਹਿਤ ਨਿੱਖਰਦਾ ਗਿਆ।ਅਤੇ ਸ਼ਾਇਦ ਦੁਨੀਆ ਦਾ ਬਿਹਤਰੀਨ ਸਾਹਿਤ ਅੱਜ ਵੀ ਰੂਸੀ ਸਾਹਿਤ ਹੀ ਹੈ। ਰੂਸੀ ਸਾਹਿਤਕਾਰਾਂ ਵਿਚੋਂ 'ਕਬਹੂੰ ਨਾ ਛਾਡੈ ਖੇਤ' ਦਾ ਨਾਵਲਕਾਰ ਨਿਕੋਲਾਈ ਓਸਤਰੋਵਸਕੀ ਆਪਣੀ ਭਰ ਜੁਆਨੀ ਵਿਚ ਰੂਸ ਅਤੇ ਜਰਮਨੀ ਦੇ ਦਰਮਿਆਨ ਲੰਬੇ ਯੁੱਧ ਦੌਰ ਦਰਮਿਆਨ ਜਰਮਨੀ ਫ਼ੌਜਾਂ ਖ਼ਿਲਾਫ਼ ਲੜਿਆ ਅਤੇ ਉਸ ਤੋਂ ਬਾਅਦ ਕਈ ਨਾਵਲ ਲਿਖੇ ਅਤੇ ਰੂਸੀ ਸਾਹਿਤ ਨੂੰ ਹੋਰ

ਆਸਤਿਕ ,ਨਾਸਤਿਕ ਅਤੇ ਧਰਮ ਉਪਦੇਸ਼

  ਅੱਜ ਦੀ ਦੁਨੀਆਂ ਜਿੱਥੇ ਮਨੁੱਖ ਨੇ ਵਿਗਿਆਨ ਦੇ ਲੜ ਲੱਗ ਕੇ ਕੀਤੀਆਂ ਖੋਜਾਂ ਸਦਕਾ ਧਰਤੀ ਤੋਂ ਇਲਾਵਾ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਕੁਦਰਤ ਦੇ ਅਥਾਹ ਭੇਦ ਬੰਦੇ ਨੇ ਜਾਣ ਲਏ ਹਨ ਉੱਥੇ ਕਿਤੇ ਨਾਂ ਕਿਤੇ ਸਾਡੇ ਅੰਦਰ ਧਾਰਮਿਕ ਅਤੇ ਫਿਰਕੂ ਭਾਵਨਾਵਾਂ ਅਜੇ ਵੀ ਪਈਆਂ ਹਨ | ਮੌਜੂਦਾ ਹਾਲਾਤਾਂ ਮੁਤਾਬਕ ਦੇਖਣਾ ਬਣਦਾ ਹੈ ਕਿ ਨਿੱਤ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ,ਔਰਤਾਂ ਦਾ ਘਰੇਲੂ ਹਿੰਸਾ ਵਿੱਚ ਸ਼ਿਕਾਰ ਹੋਣਾ , ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ| ਜਿੱਥੇ ਬੰਦੇ ਦੇ ਅੰਦਰੋਂ ਬੰਦਾ ਤਕਰੀਬਨ ਮਨਫੀ ਹੁੰਦਾ ਜਾ ਰਿਹਾ ਹੈ ਉੱਥੇ ਨਾਲ ਹੀ ਬੰਦੇ ਅੰਦਰੋਂ ਇਨਸਾਨੀਅਤ ,ਸਹਿਣਸ਼ੀਲਤਾ ਨਾਮ ਦੀ ਚੀਜ ਲਗਭਗ ਖਤਮ ਹੀ ਹੋ ਗਈ ਹੈ  |ਬਿਨਾਂ ਸ਼ੱਕ ਧਰਮ ਇੱਕ ਨਿੱਜੀ ਮਸਲਾ ਹੈ ਹਰੇਕ ਬੰਦਾ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਵਿੱਚ ਵਿਸ਼ਵਾਸ਼ ਰੱਖ ਸਕਦਾ ਹੈ ਇਹ ਉਸਦਾ ਜਮਹੂਰੀ ਹੱਕ ਹੈ | ਵਿਗਿਆਨਿਕ ਯੁੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਲਗਭਗ 80 ਪ੍ਰਤੀਸ਼ਤ ਤੋਂ ਵੀ ਵੱਧ ਲੋਕ ਧਰਮ ਨੂੰ ਮੰਨਦੇ ਹਨ ਅਤੇ ਹੋਰ ਦੂਸਰੇ ਕਰਮ ਕਾਂਡਾਂ ਦੇ ਵੀਸ਼ਿਕਾਰ ਹਨ | ਬੇਸ਼ੱਕ ਇੰਨੇ ਸਾਰੇ ਲੋਕਾਂ ਵਿੱਚ ਬਹੁਤੇ ਪੜ੍ਹੇ ਲਿਖੇ ਲੋਕਾਂ ਦੇ ਇਲਾਵਾ ਬਹੁਤ ਸਾਰੇ ਵਿਗਿਆਨੀ ਤੱਕ ਸ਼ਾਮਿਲ ਹਨ| ਫਿਰ ਵੀ ਚਾਹੇ ਜੋ ਵੀ ਹੋਵੇ ਆਸਤਿਕ ਅਤੇ ਧਰਮੀ ਲੋਕ ਧਰਮ ਨੂੰ ਅਤਿ ਦਾ ਉੱਤਮ ਅਤੇ ਬੰਦੇ ਲਈ ਬਾਕਾਇਦਾ ਮੰਨ ਣਯੋਗ ਕਰਾਰ ਦਿੰਦੇ ਹਨ | ਇਸ ਤੋਂ ਉਲਟ ਨਾਸਤਿਕਾਂ ਬਾਰੇ

ਰਹਿਮ ਦਿੱਲ ਰੱਬ ਦੇ 'ਸੇਲਜ਼ਪਰਸਨ' ਏਨੇ ਬੇਰਹਿਮ ਕਿਉਂ ?

ਸ਼ੌਂਕੀ ਇੰਗਲੈਂਡੀਆ ਸ਼ੌਂਕੀ ਨੂੰ ਯੂ ਟਿਊਬ 'ਤੇ ਪਾਈਆਂ ਦੋ ਵੀਡੀਓ ਨਹੀਂ ਭੁਲਦੀਆਂ ਜਿਹਨਾਂ ਦਾ ਜ਼ਿਕਰ ਸ਼ੌਂਕੀ ਨੇ ਡੇਢ ਕੁ ਮਹੀਨਾ ਪਹਿਲਾਂ ਇਕ ਲੇਖ ਵਿੱਚ ਕੀਤਾ ਸੀ। ਇਕ ਵੀਡੀਓ ਵਿੱਚ ਇਕ ਕਥਿਤ ਤੌਰ 'ਤੇ ਸ਼ਰਾਬੀ ਬਜ਼ੁਰਗ ਨਿਹੰਗ ਨੂੰ ਉਸ ਦੇ ਬੇਟੇ ਦੀ ਉਮਰ ਦਾ ਨਿਹੰਗ ਬੁਰੀ ਤਰਾਂ ਕੁੱਟਣ ਪਿੱਛੋਂ ਉਸ ਦੀ ਪਗੜੀ ਅਤੇ ਕੱਪੜੇ ਤੱਕ ਉਤਾਰ ਲੈਂਦਾ ਹੈ। ਦੂਜੀ ਵੀਡੀਓ ਵਿੱਚ ਇਕ 14-15 ਸਾਲ ਦੇ ਲੜਕੇ ਨੂੰ ਕ੍ਰਿਪਾਨਧਾਰੀਆਂ ਦਾ ਇੱਕ ਵੱਡਾ ਟੋਲਾ ਏਨੀ ਬੁਰ ਤਰਾਂ ਕੁੱਟ ਰਿਹਾ ਹੈ ਕਿ ਵੀਡੀਓ ਵੇਖਣ ਵਾਲੇ ਤੋਂ ਵੇਖਿਆ ਨਹੀਂ ਜਾਂਦਾ। ਮਾੜੀ ਮੋਟੀ ਚੋਰੀ ਦੇ ਦੋਸ਼ ਵਿੱਚ ਫੜੇ ਗਏ ਇਸ ਗਰੀਬ ਲੜਕੇ ਨੂੰ ਦੈਂਤਾਂ ਦੇ ਟੋਲੇ ਵਲੋਂ ਪੈ ਰਹੀ ਕੁੱਟ ਨੂੰ ਗੁਰੂ ਦੀਆਂ ਸੰਗਤਾਂ ਅਰਾਮ ਨਾਲ ਵੇਖ ਰਹੀਆਂ ਹਨ। ਇਹ ਭਿਆਨਕ ਦ੍ਰਿਸ਼ ਗੁਰੂ ਨਾਨਕ ਦੇ ਪੈਰੋਕਾਰਾਂ ਵਲੋਂ ਬਣਾਏ ਗਏ ਕਿਸੇ ਧਰਮ ਅਸਥਾਨ ਦਾ ਹੈ।          ਇਸ ਹਫ਼ਤੇ ਸ਼ੌਂਕੀ ਇਕ ਖ਼ਬਰ ਪੜ ਰਿਹਾ ਸੀ ਜਿਸ ਨਾਲ ਇਕ ਤਸਵੀਰ ਵੀ ਸੀ। ਤਸਵੀਰ ਵਿੱਚ ਇਕ ਜਿੰæਦਾ ਸਾੜੇ ਗਏ ਵਿਅਕਤੀ ਦੀ ਰਾਖ ਨੂੰ ਕੈਦ ਕੀਤਾ ਗਿਆ ਸੀ। ਖ਼ਬਰ ਦੀ ਹੈੱਡ ਲਾਈਨ ਇੰਝ ਸੀ, "ਗੁਰਦੁਆਰੇ ਵਿੱਚ ਗ੍ਰੰਥੀ ਕਤਲ ਕੀਤਾ, ਨਿਹੰਗ ਪਰਵਾਰ ਖਿਲਾਫ ਕੇਸ ਦਰਜ।" ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਵਰਿਆਮ ਸਿੰਘ ਵਜੋਂ ਹੋਈ ਹੈ, ਜੋ ਅਜਨਾਲਾ ਦੇ ਪਿੰਡ ਗੁੱਜਰਪੁਰਾ ਦਾ ਰਹਿਣ ਵਾਲਾ ਸੀ ਅਤੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਬਤੌਰ

ਸਹਿਰੀ ਮੱਧ ਵਰਗੀ ਚੇਤਨਾ ਅਤੇ ਬੁੱਧੀਜੀਵੀ ਵਰਗ

                                                                            ਬਿੰਦਰਪਾਲ ਫਤਿਹ ਚੇਤਨਾ ਮਨੁੱਖ ਨੂੰ ਦੂਸਰੇ ਮਨੁੱਖ ਨਾਲ ਸਿਹਤਮੰਦ ਸੰਵਾਦ ਰਚਾਉਣ ਸਮਾਜਿਕ ਵਰਤਾਰਿਆਂ ਦੀ ਤਹਿ ਤੱਕ ਪਹੁੰਚਣ ਤੱਕ ਅਤੇ ਸਮਾਜ਼ ਅਤੇ ਜਿੰਮੇਵਾਰੀਆਂ ਪ੍ਰਤੀ ਸਹੀ ਸਮਝ ਵਿਕਸਿਤ ਕਰਦੀ ਹੈ | ਚੇਤਨਾ ਦੇ ਪੱਧਰ ‘ ਤੇ ਧਰਤੀ ਉੱਪਰ ਸਭ ਤੋਂ ਸੂਝਵਾਨ ਪ੍ਰਾਣੀ ਮਨੁੱਖ ਹੈ | ਇਹ ਆਮ ਜਿਹੀ ਧਾਰਨਾ ਹੈ ਕਿ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਮਨੁੱਖੀ ਚੇਤਨਾ ਵਿਕਾਸ ਕਰਦੀ ਹੈ | ਇਹ ਵੀ ਮੰਨਿਆ ਜਾਂਦਾ ਹੈ ਕਿ ਪੇਂਡੂ ਮਨੁੱਖ ਸਹਿਰੀ ਮਨੁੱਖ ਦੇ ਮੁਕਾਬਲੇ ਚੇਤਨ ਥੋੜਾ ਘੱਟ ਹੁੰਦਾ ਹੈ ਉਸਦਾ ਬੌਧਿਕ ਵਿਕਾਸ ਵੀ ਸਹਿਰੀ ਮਨੁੱਖ ਜਿੰਨਾ ਨਹੀ ਹੁੰਦਾ |ਸ਼ਾਇਦ “ ਮਿੱਟੀ ਦੇ ਪੁੱਤਾਂ ” ਲਈ ਇਹ ਬੇਇਜ਼ਤੀ ਤੋ ਘੱਟ ਨਹੀ ਹੈ | ਪਰ ਸਹਿਰੀ ਮਨੁੱਖ ਦੀ ਚੇਤਨਾ ਦਾ ਪੱਧਰ ਕਿਸ ਨੂੰ ਰਾਸ ਆਉਂਦਾ ਹੈ ? ਚੇਤਨ ਹੋ ਕੇ ਵੀ ਚੇਤਨਤਾ ਨੂੰ ਅਤੇ ਦਿਮਾਗ ਨੂੰ ਜੰਦਰੇ ਮਾਰਨ ਵਾਲੀ ਅਤੇ ਬੌਧਿਕ ਤੌਰ ‘ ਤੇ ਬੇਈਮਾਨ, ਫੋਕੀ ਵਿਦਵਤਾ ਕਿਸੇ ਦਾ ਕੀ ਫਾਇਦਾ ਕਰਦੀ ਹੈ ? ਇਹ ਸੁਆਲ ਤਾਂ ਕਰਨੇ ਬਣਦੇ ਹੀ ਹਨ | ਵਰਤਾਰਿਆਂ ਨੂੰ ਸਮਝਣਾ ਉਹਨਾਂ ਦੀ ਸਹੀ ਪੜਚੋਲ ਕਰਨੀ ਚੇਤਨ ਬੰਦੇ ਦੀ ਨਿਸ਼ਾਨੀ ਹੁੰਦੀ ਹੈ |ਇਸ ਤੋਂ ਇਲਾਵਾ ਇਮਾਨਦਾਰੀ ਨਾਲ ਲੋਕ ਪੱਖੀ ਹੋਣ ਅਤੇ ਸਮਾਜ਼ ਵਿੱਚ ਆਪਣੇ ਲੋਕਾਂ ਪ੍ਰਤੀ ਮਨੁੱਖ ਹੋਣ ਵਜੋਂ ਇੱਕ ਮਨੁੱਖ ਹੋਣ ਦਾ ਫਰਜ਼ ਅਦਾ ਕਰਨਾ ਵੀ ਬੰਦੇ ਦੇ ਹਿੱਸੇ ਆਉਂਦਾ ਹੈ ਖ

ਹਾਲੀਵੁੱਡ ਮਾਰਕਾ ਫ਼ਿਲਮਾਂ ਅਤੇ ਅਮਰੀਕਾ ਦਾ ਸਾਮਰਾਜੀ ਪ੍ਰਚਾਰ

ਬਿੰਦਰਪਾਲ ਫਤਿਹ ਕਲਾ ਦੀ ਆਪਣੀ ਸਿਆਸਤ ਹੁੰਦੀ ਹੈ । ਕਲਾ ਨੇ ਕਿਸੇ ਦੇ ਪੱਖ ਵਿੱਚ ਅਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੁੰਦਾ ਹੈ । ਪੱਖ ਅਤੇ ਵਿਰੋਧ ਦੀ ਇਹ ਸਿਆਸਤ ਕਦੇ ਲੁਕਵੇਂ ਅਤੇ ਕਦੇ ਖੁੱਲ੍ਹੇ ਤੌਰ ਤੇ ਸਾਹਮਣੇ ਆਉਂਦੀ ਰਹਿੰਦੀ ਹੈ । ਫ਼ਿਲਮ ਵੀ ਇਸ ਸਿਆਸਤ ਤੋਂ ਅਛੂਤੀ ਨਹੀ ਰਹਿ ਸਕਦੀ । ਫ਼ਿਲਮ , ਕਲਾ ਦਾ ਉਹ ਰੂਪ ਹੈ ਜਿਹੜਾ ਮਨੁੱਖੀ ਦਿਮਾਗ ਅਤੇ ਚੇਤਨਾ ਉੱਪਰ ਕਿਸੇ ਵੀ ਹੋਰ , ਪੜ੍ਹੇ ਅਤੇ ਦੇਖੇ ਜਾਣ ਵਾਲੇ ਕਲਾ ਰੂਪ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ । ਫ਼ਿਲਮ ਕਲਾ ਵੀ ਸਮਾਜ ਦੇ ਸਮਕਾਲੀ ਹਾਲਾਤ , ਸਿਆਸਤ ਅਤੇ ਇਤਿਹਾਸ ਦਾ ਕਲਾ ਦੇ ਪੱਧਰ ' ਤੇ ਪੜਚੋਲ ਕਰਨ ਦੇ ਨਾਲ ਆਪਣਾ ਲੋਕ ਪੱਖੀ ਅਤੇ ਲੋਕ ਵਿਰੋਧੀ ਖ਼ਾਸਾ ਪ੍ਰਗਟ ਕਰਦੀ ਰਹੀ ਹੈ । ਇਹੀ ਕਾਰਨ ਹੈ ਕਿ ਫ਼ਿਲਮ ਕਲਾ ਨੂੰ ਆਪਣੇ ਸ਼ੁਰੁਆਤੀ ਦਿਨਾਂ ਤੋਂ ਲੈ ਕੇ ਮੌਜੂਦਾ ਦੌਰ ਤੱਕ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ । ਪ੍ਰਚਾਰ ਕੋਈ ਮਾੜੀ ਚੀਜ਼ ਨਹੀਂ ਹੈ । ਸੁਆਲ ਇਹ ਹੈ ਕਿ ਪ੍ਰਚਾਰ (ਪ੍ਰਾਪੇਗੰਡਾ) ਆਖ਼ਰ ਕਿਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਲੋਕਾਂ ਦੇ ਖ਼ਿਲਾਫ਼ ਕੀਤਾ ਜਾਂਦਾ ਹੈ ? ਜੁਆਬ ਹੈ ਕਿ ਸਾਮਰਾਜੀ ਹਿੱਤਾਂ ਦੀ ਪੂਰਤੀ ਹਿੱਤ , ਸਾਮਰਾਜੀਆਂ ਖਾਸ ਤੌਰ ' ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ , ਲੋਕ ਵਿਰੋਧੀ ਨੀਤੀਆਂ ਉੱਪਰ ਪਰਦਾ ਪਾਉਣ , ਲੋਕ ਇਨਕਲਾਬਾਂ ਨੂੰ ਬਦਨਾਮ ਕਰਨ ਦ