Skip to main content

ਕੱਵਾਲੀ ਦਾ ਸ਼ਹਿਨਸ਼ਾਹ: ਉਸਤਾਦ ਨੁਸਰਤ ਫਤਿਹ ਅਲੀ ਖਾਨ (16ਅਗਸਤ ਨੂੰ ਬਰਸੀ 'ਤੇ ਵਿਸ਼ੇਸ਼)








ਕਈ ਸ਼ਖਸ਼ ਅਜਿਹੇ ਹੁੰਦੇ ਹਨ ਜੋ ਦੁਨੀਆਂ ਤੇ ਆ ਕੇ ਥੋੜੇ ਸਮੇਂ 'ਚ ਹੀ ਇੰਨੀ ਮਕਬੂਲੀਅਤ ਤੇ ਇੱਜ਼ਤ,ਸ਼ੁਹਰਤ ਹਾਸਿਲ ਕਰਦੇ ਹਨ ਅਤੇ ਲੋਕ ਦਿਲਾਂ ਵਿੱਚ ਅਜਿਹੀ ਥਾਂ ਬਣਾ ਲੈਂਦੇ ਹਨ ਕਿ ਜਿੰਨਾਂ ਦੇ ਤੁਰ ਜਾਣ ਬਾਅਦ ਪੂਰੀ ਹਯਾਤੀ ਗਮ ਤੇ ਵਿਯੋਗ ਵਿੱਚ ਡੁੱਬੀ ਨਜ਼ਰ ਆਉਂਦੀ ਹੈ।ਐਸੇ ਸ਼ਖਸ਼ ਦੇ ਬਿਨਾਂ ਦੁਨੀਆਂ ਸੱਖਣੀਂ ਜਿਹੀ ਜਾਪਦੀ ਹੈ,ਜਿਵੇਂ ਬਾਕੀ ਕੁੱਝ ਬਚਿਆ ਹੀ ਨਾਂ ਹੋਵੇ। ਉਹਨਾਂ ਲੋਕਾਂ ਵਿੱਚੋਂ ਬੜਾ ਮਾਣਮੱਤਾ ਅਤੇ ਸਤਿਕਾਰਯੋਗ ਨਾਮ ਹੈ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੋ ਕਿ ਸੰਗੀਤ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਸਨ। ਨੁਸਰਤ ਸਾਹਿਬ ਭਾਵੇਂ ਹਿੰਦੋਸਤਾਨੀਂ ਸਨ ਭਾਵੇਂ ਪਾਕਿਸਤਾਨੀਂ ਪਰ ਉਹ ਕੁੱਲ ਦੁਨੀਆ ਦੇ ਸਾਂਝੇ ਇਨਸਾਨ ਸਨ ।ਅੱਜ ਨੁਸਰਤ ਸਾਹਿਬ ਨੂੰ ਇਸ ਫਾਨੀਂ ਸੰਸਾਰ ਤੋਂ ਰੁਖਸਤ ਹੋਇਆਂ ੧੪ ਸਾਲ ਹੋ ਗਏ ਹਨ। ਪਰ ਫੇਰ ਵੀ ਦਿਲ ਨਹੀਂ ਮੰਨਦਾ ਕਿ ਉਹ ਸੱਚਮੁੱਚ ਹੀ ਨਹੀਂ ਹਨ। ਨੁਸਰਤ ਸਾਹਿਬ ਭਾਵੇਂ ਇਸ ਦੁਨੀਆਂ ਵਿੱਚੋਂ ਤੁਰ ਗਏ ਹੋਣ ਪਰ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੇ ਹਨ।

ਸਾਨੂੰ ਇੱਕ ਪਲ ਚੈਨ ਨਾਂ ਆਵੇ
ਸੱਜਣਾਂ ਤੇਰੇ ਬਿਨਾਂ
ਦਿਲ ਕਮਲਾ ਡੁੱਬ-ਡੁੱਬ ਜਾਵੇ
ਸੱਜਣਾਂ ਤੇਰੇ ਬਿਨਾਂ……

ਇਹ ਗੀਤ ਸੁਣਦਿਆਂ ਹੀ ਦਿਲਕਸ਼ ਆਵਾਜ਼,ਸਾਦਗੀ ਤੇ ਸਾਫ-ਸੁਥਰੀ ਗਾਇਕੀ ਦੇ ਮਾਲਿਕ ਨੁਸਰਤ ਸਾਹਿਬ ਦੀ ਤਸਵੀਰ ਅੱਖਾਂ ਸਾਹਮਣੇਂ ਉੱਭਰ ਆਉਂਦੀ ਹੈ।ਉਹਨਾਂ ਦੀ ਗਾਇਕੀ ਰੂਹ ਨੂੰ ਚਿੱਤ ਕਰਨ ਵਾਲੀ  ਸੀ ਇਸ ਵਿੱਚ ਕੋਈ ਅਤਿਕਥਨੀਂ ਨਹੀਂ ਹੋਵੇਗੀ ਕਿ ਨੁਸਰਤ ਸਾਹਿਬ ਦੀ ਆਵਾਜ਼ ਦਾ ਅੱਜ ਤੱਕ ਕੋਈ ਤੋੜ ਨਹੀਂ ਮਿਲ ਸਕਿਆ। ਗੱਲ 1965 ਦੇ ਨੇੜੇ-ਤੇੜੇ ਦੀ ਹੈ ਕਿ ਰੇਡੀਉ  ਪਾਕਿਸਤਾਨ ਨੇਂ ਜਸ਼ਨ-ਏ-ਬਾਹਾਰ ਨਾਂ ਦਾ ਇੱਕ ਸੰਗੀਤਕ ਮੇਲਾ ਆਯੋਜਿਤ ਕੀਤਾ ਜਿਸ ਵਿੱਚ ਪਾਕਿਸਤਾਨ ਦੇ ਵੱਡੇ-ਵੱਡੇ ਸੰਗੀਤ ਮਹਾਂਰਥੀ ਸ਼ਾਮਿਲ ਹੋਏ। ਸਭ ਨੇਂ ਆਪਣੀ-ਆਪਣੀ ਕਲਾ ਦੇ ਜੌਹਰ ਵਿਖਾਏ ਉੱਥੇ ਹੀ ਇੱਕ ਵਿਲੱਖਣ ਆਵਾਜ਼ ਦਾ ਮਾਲਿਕ ਇੱਕ ਨੌਜੁਆਨ ਆਇਆ ਹੋਇਆ ਸੀ। ਜਦੋਂ ਉਸ ਨੇਂ ਆਪਣੀਂ ਮੰਤਰ-ਮੁਗਧ ਕਰ ਦੇਣ ਵਾਲੀ ਆਵਾਜ਼ ਵਿੱਚ ਸਰਗਮ ਲਾਈ ਤਾਂ ਪੰਡਾਲ ਵਿੱਚ ਬੈਠੇ ਸਰੋਤੇ ਦੰਗ ਰਹਿ ਗਏ। ਫੇਰ ਤਾਂ ਜਿਵੇਂ ਲੋਕ ਦੀਵਾਨੇਂ ਹੀ ਹੋ ਗਏ। ਪਾਕਿਸਤਾਨ-ਭਾਰਤ ਨੂੰ ਤਾਂ ਜਿਵੇਂ ਦੂਸਰਾ ਤਾਨਸੈਨ ਮਿਲ ਗਿਆ ਹੋਵੇ।ਇਸ ਤਰਾਂ ਲੋਕ ਨੁਸਰਤ ਸਾਹਿਬ ਦੇ ਚਰਚੇ ਕਰਨ ਲੱਗੇ|
ਨੁਸਰਤ ਸਾਹਿਬ ਪੂਰੇ ਏਸ਼ੀਆ ਵਿੱਚ ਜਿਵੇਂ ਛਾ ਹੀ ਗਏ। 1979 ਵਿੱਚ ਉਹਨਾਂ ਦਾ ਐੱਲ.ਪੀ ਰਿਕਾਰਡ "ਦਮ-ਦਮਾ ਦਮ ਮਸਤ ਕਲੰਦਰ" ਆਇਆ। ਜਿਸ ਨੇ ਪੂਰੀ ਦੁਨੀਆਂ ਵਿੱਚ ਧੁੰਮ ਮਚਾ ਦਿੱਤੀ। ਨੁਸਰਤ ਸਾਹਿਬ ਦਾ ਨਾਂ ਬੱਚੇ-ਬੱਚੇ ਦੀ ਜੁਬਾਨ ਤੇ ਚੜ੍ਹ ਗਿਆ। ਨੁਸਰਤ ਸਾਹਿਬ ਦੀ ਆਵਾਜ਼ ਵਿੱਚ ਕਹਿਰਾਂ ਦਾ ਜਾਦੂ ਸੀ। ਆਪਣੀਂ ਸੋਜ਼ ਭਰੀ ਆਵਾਜ਼ ਰਾਹੀਂ ਨੁਸਰਤ ਸਾਹਿਬ ਨੇਂ ਪੰਜਾਬੀ ਤੋਂ ਇਲਾਵਾ ਅੰਗਰੇਜੀ ਅਤੇ ਹਿੰਦੀ ਵਿੱਚ ਗੀਤ ਗਾਏ। ਜੇ ਗੱਲ ਨੁਸਰਤ ਸਾਹਿਬ ਦੇ ਜਨਮ ਦੀ ਕਰੀਏ ਤਾਂ ਨੁਸਰਤ ਸਾਹਿਬ ਦਾ ਜਨਮ 13 ਅਕਤੂਬਰ 1948ਵਿੱਚ ਪਾਕਿਸਤਾਨ ਦੇ ਇੱਕ ਸ਼ਹਿਰ ਫੈਸਲਾਬਾਦ ਵਿੱਚ ਹੋਇਆ।ਭਾਵੇਂ ਕਿ ਨੁਸਰਤ ਸਾਹਿਬ ਦੇ ਪਿਤਾ ਫਤਿਹ ਅਲੀ ਖਾਨ ਅਤੇ ਪੁਰਖੇ ਬਸਤੀ ਸ਼ੇਖ ਜਲੰਧਰ ਤੋਂ ਹੀ ਸਨ।ਪਰੰਤੂ ਬਟਵਾਰੇ ਵੇਲੇ ਉਹਨਾਂ ਨੂ ਪਾਕਿਸਤਾਨ ਜਾਣਾ ਪਿਆ। ਨੁਸਰਤ ਸਾਹਿਬ ਚਾਰ ਭੈਣਾਂ ਅਤੇ ਦੋ ਭਰਾਵਾਂ ਦੇ ਲਾਡਲੇ ਸਨ। ਨੁਸਰਤ ਸਾਹਿਬ ਦੇ ਵਾਲਿਦ ਫਤਿਹ ਅਲੀ ਖਾਨ ਕੱਵਾਲੀ ਦੇ ਗਿਣੇਂ-ਚੁਣੇਂ ਉਸਤਾਦਾਂ ਵਿੱਚੋਂ ਇੱਕ ਸਨ ਉਹਨਾਂ ਦੇ ਨਾਲ ਨੁਸਰਤ ਸਾਹਿਬ ਦੇ ਤਾਇਆ ਜਾਨ ਉਸਤਾਦ ਮੁਬਾਰਕ ਅਲੀ ਖਾਨ ਵੀ ਸਾਥ ਨਿਭਾਉਂਦੇ ਸਨ। ਪਿਤਾ ਅਤੇ ਤਾਇਆ ਦੀ ਸੰਗਤ ਵਿੱਚ ਰਹਿਣ ਕਰਕੇ ਨੁਸਰਤ ਸਾਹਿਬ ਬਚਪਨ ਤੋਂ ਹੀ ਕੱਵਾਲੀ ਗਾਉਣ ਲੱਗ ਪਏ ਸਨ।12 ਮਾਰਚ,1964 ਨੂੰ ਨਿੱਕੇ ਨੁਸਰਤ 'ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆਂ ਜਦੋਂ ਪਿਤਾ ਫਤਿਹ ਅਲੀ ਖਾਨ ਫੌਤ ਹੋ ਗਏ। ਪਰ ਹਿੰਮਤ ਨਾਂ ਹਾਰਦੇ ਹੋਏ ਨੁਸਰਤ ਸਾਹਿਬ ਨੇਂ ਗਾਉਣਾਂ ਜਾਰੀ ਰੱਖਿਆ। ਆਪ ਨੇਂ ਕੱਵਾਲੀ ਨੂੰ ਨਵੇਂ ਰੰਗ ਤੇ ਨਵੀਆਂ ਸੇਧਾਂ ਦਿੱਤੀਆਂ। ਪਹਿਲਾਂ ਜੋ ਕੱਵਾਲੀਆਂ ਸਿਰਫ ਪੀਰਾਂ-ਫਕੀਰਾਂ ਦੀਆਂ ਮਜ਼ਾਰਾਂ ਤੇ ਦਰਗਾਹਾਂ ਤੱਕ ਹੀ ਸੀਮਿਤ ਸਨ ਨੁਸਰਤ ਸਾਹਿਬ ਨੇਂ ਉਹਨਾਂ ਕੱਵਾਲੀਆਂ ਨੂੰ ਪੂਰੇ ਸੰਸਾਰ ਵਿੱਚ ਮਕਬੂਲੀਅਤ ਦਿਵਾਈ। ਅੱਜ ਬਹੁਤ ਸਾਰੇ ਲੋਕ ਕੱਵਾਲੀ ਨੂੰ ਸ਼ੌਕ ਨਾਲ ਸੁਣਦੇ ਹਨ। ਨੁਸਰਤ ਸਾਹਿਬ ਸਾਹਿਤ-ਰਸੀਏ ਵੀ ਸਨ। ਉਹਨਾਂ ਨੇਂ ਬੁੱਲੇ ਸ਼ਾਹ ਦੀਆ ਲਿਖੀਆਂ ਕਾਫੀਆਂ ਗਾਈਆਂ ਅਤੇ ਸ਼ਾਹ ਹੁਸੈਨ ਦੇ ਕਲਾਮ ਵੀ ਗਾਏ।ਗੁਰੁ ਗੋਬੰਦ ਸਿੰਘ ਰਚਿਤ ਸ਼ਬਦ "ਮਿੱਤਰ ਪਿਆਰੇ ਨੂੰ" ਅਤੇ ਗੁਰਬਾਣੀਂ ਦੇ ਕਈ ਹੋਰ ਰੂਪ ਵੀ ਨੁਸਰਤ ਸਾਹਿਬ ਨੇਂ ਗਾਏ। ਕਾਫੀਆਂ ਵਿੱਚੋਂ "ਮੇਰਾ ਪਿਆਂ ਘਰ ਆਇਆਂ" ਕਾਫੀ ਹਿੱਟ ਰਹੀ ਹੈ।ਨੁਸਰਤ ਸਾਹਿਬ ਨੇਂ ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਨੂੰ ਵੀ ਆਵਾਜ਼ ਵੀ ਦਿੱਤੀ ਜਿਵੇਂ "ਮਾਏ ਨੀ ਮਾਏ" ਬੜਾ ਮਸ਼ਹੂਰ ਹੋਇਆ।"ਚਰਖੇ ਦੇ ਹਰ ਹਰ ਗੇੜੇ", "ਕਿਸੇ ਦਾ ਯਾਰ ਨਾਂ ਵਿੱਛੜੇ", "ਕਿੰਨਾਂ ਸੋਹਣਾਂ", "ਦਮ ਮਸਤ ਕਲੰਦਰ", ਨੁਸਰਤ ਸਾਹਿਬ ਦੇ ਚਰਚਿਤ ਗੀਤਾਂ ਵਿੱਚੋਂ ਹਨ। ਨੁਸਰਤ ਸਾਹਿਬ ਦੀ ਬਾਲੀਵੱਡ ਵਿੱਚ  ਪੂਰੀ ਧਾਕ ਹੋਣ ਕਾਰਨ ਬਾਲੀਵੁੱਡ ਦੇ ਸਾਰੇ ਮਿਉਜ਼ਕ ਡਾਇਰੈਕਟਰਾਂ ਦੀ ਪਹਿਲੀ ਪਸੰਦ ਨੁਸਰਤ ਸਾਹਿਬ ਬਣ ਚੁੱਕੇ ਸਨ। ਬਾਲੀਵੁੱਡ ਦੀਆਂ ਫਿਲਮਾਂ ਵਿੱਚ ਨੁਸਰਤ ਸਾਹਿਬ ਦੇ ਗੀਤ ਆਉਣੇ ਸ਼ੁਰੂ ਹੋ ਗਏ।"ਕੱਚ ਧਾਗੇ" "ਕਾਰਤੂਸ","ਬੈਂਡਿੰਟ-ਕੁਈਨ","ਔਰ ਪਿਆਰ ਹੋ ਗਿਆ" ਆਦਿ ਫਿਲਮਾਂ ਦੇ ਗੀਤ ਬੜੇ ਹਰਮਨ ਪਿਆਰੇ ਹੋ ਗਏ । 'ਕੱਚੇ ਧਾਗੇ' ਫਿਲਮ ਦਾ ਮਿਊਜ਼ਕ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਨੁਸਰਤ ਸਾਹਿਬ ਨੇਂ ਪਹਿਲੀ ਵਾਰ ਪੰਜਾਬੀ ਗਾਇਕ ਹੰਸ ਰਾਜ਼ ਹੰਸ ਨੂੰ ਕਿਸੇ ਹਿੰਦੀ ਫਿਲਮ ਵਿੱਚ ਗਾਉਣ ਦਾ ਮੌਕਾ ਦਿੱਤਾ।ਅਲਕਾ ਯਾਗਨਿਕ ਤੇ ਹੰਸ ਰਾਜ਼ ਹੰਸ ਦੀ ਆਵਾਜ਼ ਵਿੱਚ ਗਾਇਆ ਦੋਗਾਣਾਂ "ਇਸ਼ਕ ਦੀ ਗਲੀ" ਅੱਜ ਵੀ ਸਦਾ ਬਾਹਾਰ ਹੈ ਇਹ ਨੁਸਰਤ ਸਾਹਿਬ ਦੇ ਸੰਗੀਤ ਦਾ ਹੀ ਕਮਾਲ ਹੀ ਹੈ ਕਿ ਅੱਜ ਪੂਰੀ ਦੁਨੀਆਂ ਨੁਸਰਤ ਸਾਹਿਬ ਦੀਆਂ ਬਣਾਈਆਂ ਹੋਈਆਂ ਤਰਜ਼ਾਂ ਚੋਰੀ ਕਰਦੀ ਹੈ। ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਨਾਲ ਇੱਕ ਐਲਬਮ ਕੀਤਾ ਜਿਸ ਦਾ ਇੱਕ ਗੀਤ "ਆਫਰੀਨ-ਆਫਰੀਨ" ਬੜਾ ਹਿੱਟ ਹੋਇਆ। ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਤੇ ਪ੍ਰਸਿੱਧ ਮਿਊਜ਼ਕ ਡਾਇਰੈਕਟਰ ਏ.ਆਰ ਰਹਿਮਾਨ ਨਾਲ ਇੱਕ ਐਗਰੀਮੈਂਟ ਵੀ ਸਾਇਨ ਕੀਤਾ ਸੀ। ਜਿਸ ਦੇ ਤਹਿਤ ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਦੇ ਲਿਖੇ ਗੀਤਾਂ ਨੂੰ ਏ.ਆਰ ਰਹਿਮਾਨ ਦੇ ਮਿaੈਜ਼ਕ ਵਿੱਚ ਗਾਉਣਾਂ ਸੀ। ਨੁਸਰਤ ਸਾਹਿਬ ਦੇ ਸੰਗੀਤ ਦੀ ਤਾਕਤ ਨੂੰ ਦੇਖਦਿਆਂ ਇੱਕ ਵਾਰ ਜਾਪਾਨ ਦੇ ਵਿਗੀਆਨੀਆਂ ਨੇਂ ਜਾਪਾਨ ਵਿੱਚ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਇੱਕ ਵਿਸ਼ਾਲ ਪਹਾੜ ਦੀ ਚੋਟੀ ਉੱਪਰ ਲਿਜ਼ਾ ਕੇ ਇੱਕ ਪ੍ਰੀਖਣ ਕੀਤਾ ਸੀ।  ਨੁਸਰਤ ਸਾਹਿਬ ਨੇਂ ਕਈ ਰਾਗ ਅਤੇ ਰਾਗਨੀਆਂ ਦੀ ਰਚਨਾਂ ਵੀ ਕੀਤੀ। ਜਿੰਨਾਂ ਉੱਪਰ ਸਾਇੰਸਦਾਨਾਂ ਨੇਂ ਖੋਜ਼ ਵੀ ਕੀਤੀ ਹੈ।ਨੁਸਰਤ ਸਾਹਿਬ ਦੀ ਸੰਗੀਤਕ ਪ੍ਰਤਿਭਾ ਨੂੰ ਦੇਖਦਿਆਂ ਹੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇਂ ਉਹਨਾਂ ਨੂ ਸੰਗੀਤ ਵਿਭਾਗ ਦਾ ਪ੍ਰੋਫੈੱਸਰ ਨਿਯੁਕਤ ਕੀਤਾ ਸੀ। ਆਪ ਅਕਸਰ ਉੱਥੇ ਸੰਗੀਤ ਦੀ ਤਾਲੀਮ ਦੇਣ ਜਾਇਆ ਕਰਦੇ ਸਨ।
8 ਅਗਸਤ 1997 ਨੂੰ ਪਾਕਿਸਤਾਨ ਟੈੱਲੀਵਿਜ਼ਨ (ਪੀ.ਟੀ.ਵੀ) ਲਈ ਇੱਕ ਗੀਤ ਰਿਕਾਰਡ ਕਰਵਾਉਣ ਪਿੱਛੋਂ ਨੁਸਰਤ ਸਾਹਿਬ ਲੰਡਨ ਲਈ ਰਾਵਾਨਾ ਹੋ ਗਏ। ਅਤੇ ਇੱਕ ਹਫਤੇ ਬਾਅਦ ਲੰਡਨ ਦੇ "ਕਾਮਨ-ਵੈਲਥ" ਹਸਪਤਾਲ ਵਿੱਚ ਨੁਸਰਤ ਸਾਹਿਬ ਫੌਤ ਗਏ।
16 ਅਗਸਤ 1997 ਨੂੰ ਸਾਡੇ ਹਰ ਦਿਲ ਅਜ਼ੀਜ਼,ਕਰੋੜਾਂ ਦਿਲਾਂ ਦੀ ਧੜਕਣ,ਬੁਲੰਦ ਆਵਾਜ਼ ਦੇ ਮਾਲਿਕ,ਕੱਵਾਲੀ ਦੇ ਸ਼ਹਿਨਸ਼ਾਹ ਸਾਨੂੰ ਸਭ ਨੂੰ ਰੋਂਦਿਆ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

Comments

Post a Comment

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ