Skip to main content

Posts

Showing posts from August, 2011

ਕੱਵਾਲੀ ਦਾ ਸ਼ਹਿਨਸ਼ਾਹ: ਉਸਤਾਦ ਨੁਸਰਤ ਫਤਿਹ ਅਲੀ ਖਾਨ (16ਅਗਸਤ ਨੂੰ ਬਰਸੀ 'ਤੇ ਵਿਸ਼ੇਸ਼)

ਕਈ ਸ਼ਖਸ਼ ਅਜਿਹੇ ਹੁੰਦੇ ਹਨ ਜੋ ਦੁਨੀਆਂ ਤੇ ਆ ਕੇ ਥੋੜੇ ਸਮੇਂ 'ਚ ਹੀ ਇੰਨੀ ਮਕਬੂਲੀਅਤ ਤੇ ਇੱਜ਼ਤ,ਸ਼ੁਹਰਤ ਹਾਸਿਲ ਕਰਦੇ ਹਨ ਅਤੇ ਲੋਕ ਦਿਲਾਂ ਵਿੱਚ ਅਜਿਹੀ ਥਾਂ ਬਣਾ ਲੈਂਦੇ ਹਨ ਕਿ ਜਿੰਨਾਂ ਦੇ ਤੁਰ ਜਾਣ ਬਾਅਦ ਪੂਰੀ ਹਯਾਤੀ ਗਮ ਤੇ ਵਿਯੋਗ ਵਿੱਚ ਡੁੱਬੀ ਨਜ਼ਰ ਆਉਂਦੀ ਹੈ।ਐਸੇ ਸ਼ਖਸ਼ ਦੇ ਬਿਨਾਂ ਦੁਨੀਆਂ ਸੱਖਣੀਂ ਜਿਹੀ ਜਾਪਦੀ ਹੈ,ਜਿਵੇਂ ਬਾਕੀ ਕੁੱਝ ਬਚਿਆ ਹੀ ਨਾਂ ਹੋਵੇ। ਉਹਨਾਂ ਲੋਕਾਂ ਵਿੱਚੋਂ ਬੜਾ ਮਾਣਮੱਤਾ ਅਤੇ ਸਤਿਕਾਰਯੋਗ ਨਾਮ ਹੈ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੋ ਕਿ ਸੰਗੀਤ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਸਨ। ਨੁਸਰਤ ਸਾਹਿਬ ਭਾਵੇਂ ਹਿੰਦੋਸਤਾਨੀਂ ਸਨ ਭਾਵੇਂ ਪਾਕਿਸਤਾਨੀਂ ਪਰ ਉਹ ਕੁੱਲ ਦੁਨੀਆ ਦੇ ਸਾਂਝੇ ਇਨਸਾਨ ਸਨ ।ਅੱਜ ਨੁਸਰਤ ਸਾਹਿਬ ਨੂੰ ਇਸ ਫਾਨੀਂ ਸੰਸਾਰ ਤੋਂ ਰੁਖਸਤ ਹੋਇਆਂ ੧੪ ਸਾਲ ਹੋ ਗਏ ਹਨ। ਪਰ ਫੇਰ ਵੀ ਦਿਲ ਨਹੀਂ ਮੰਨਦਾ ਕਿ ਉਹ ਸੱਚਮੁੱਚ ਹੀ ਨਹੀਂ ਹਨ। ਨੁਸਰਤ ਸਾਹਿਬ ਭਾਵੇਂ ਇਸ ਦੁਨੀਆਂ ਵਿੱਚੋਂ ਤੁਰ ਗਏ ਹੋਣ ਪਰ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੇ ਹਨ। ਸਾਨੂੰ ਇੱਕ ਪਲ ਚੈਨ ਨਾਂ ਆਵੇ ਸੱਜਣਾਂ ਤੇਰੇ ਬਿਨਾਂ ਦਿਲ ਕਮਲਾ ਡੁੱਬ-ਡੁੱਬ ਜਾਵੇ ਸੱਜਣਾਂ ਤੇਰੇ ਬਿਨਾਂ…… ਇਹ ਗੀਤ ਸੁਣਦਿਆਂ ਹੀ ਦਿਲਕਸ਼ ਆਵਾਜ਼,ਸਾਦਗੀ ਤੇ ਸਾਫ-ਸੁਥਰੀ ਗਾਇਕੀ ਦੇ ਮਾਲਿਕ ਨੁਸਰਤ ਸਾਹਿਬ ਦੀ ਤਸਵੀਰ ਅੱਖਾਂ ਸਾਹਮਣੇਂ ਉੱਭਰ ਆਉਂਦੀ ਹੈ।ਉਹਨਾਂ ਦੀ ਗਾਇਕੀ ਰੂਹ ਨੂੰ ਚਿੱਤ ਕਰਨ ਵਾਲੀ  ਸੀ ਇਸ ਵਿੱਚ