ਮਾਂ ਦਿਵਸ ਤੇ.../ ਪਰਮਜੀਤ ਕੱਟੂਹਰ ਪਲ ਖਹਿ ਕੇ ਲੰਘਦੀਆਂ ਇਹਨਾਂ ਨਾਲ ਤਾਂ ਲੱਖ ਬਲਾਵਾਂ ਨੇ
ਰਹਿਣ ਵਸਦੀਆਂ ਮੇਰੀ ਮਾਂ ਦੇ ਵਰਗੀਆਂ ਸਾਰੀਆਂ ਮਾਵਾਂ ਨੇ...

ਹਰ ਮਾਂ ਦੀ ਕੁੱਖ ਦੇ ਵਿਚ ਮੈਂ ਹੀ, ਇਹ ਲੱਖਾਂ ਪੀੜਾਂ ਸਹਿੰਦੀਆਂ ਨੇ
ਧਰਤੀ ਜਿੱਡਾ ਜ਼ੇਰਾ ਫਿਰ ਵੀ ਇਹ ਤਾਂ ਚੁੱਪ ਚੁੱਪ ਰਹਿੰਦੀਆਂ ਨੇ
ਖੌਰੇ ਕਿੰਨੀਆਂ ਰੁੱਤਾਂ ਇਹਦੀਆਂ ਕਿੰਨੀਆਂ ਮੰਜ਼ਿਲਾਂ ਰਾਹਵਾਂ ਨੇ...
ਰਹਿਣ ਵਸਦੀਆਂ ਮੇਰੀ ਮਾਂ ਦੇ ਵਰਗੀਆਂ ਸਾਰੀਆਂ ਮਾਵਾਂ ਨੇ...

ਚੇਤੇ ਮੈਨੂੰ ਸਭ ਤਾਰੀਖ਼ਾਂ ਜਦ ਮਾਵਾਂ ਦੀ ਸਰਦਾਰੀ ਸੀ
ਪਰਮਜੀਤ ਜਦ ਪੜ੍ਹਦਾਂ ਕਿਧਰੇ, ਦੁਨੀਆਂ ਬੜੀ ਨਿਆਰੀ ਸੀ
ਇਹਨੇ ਖ਼ੁਦ ਇਤਿਹਾਸ ਹੈ ਲਿਖਣਾ ਇਹਦੀਆਂ ਜੋ ਇੱਛਾਵਾਂ ਨੇ...
ਰਹਿਣ ਵਸਦੀਆਂ ਮੇਰੀ ਮਾਂ ਦੇ ਵਰਗੀਆਂ ਸਾਰੀਆਂ ਮਾਵਾਂ ਨੇ..


[*] ਰਿਸਰਚ ਸਕਾਲਰ, ਪਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। 9463124131

No comments:

Post a Comment