ਦੁਆ


   
                        ਸ਼ਸ਼ੀ ਸਮੁੰਦਰਾ 

Shashi Samundra


ਦੁਆ 

 ਇਹ ਜੰਗਲੀ ਰਸਤੇ
ਇਹ ਪਹਾੜੀ ਰਸਤੇ
ਖੋਰੇ ਕਿਸ ਮੋੜ 'ਤੇ
ਮੈਂ ਦਿਸਣੋ ਵੀ ਹਟ ਜਾਵਾਂ
ਮੈਂ ਬਹੁਤ ਦੂਰ ਲੰਘ ਜਾਵਾਂ
ਕਿ ਮੇਰੇ ਤੱਕ
ਆਵਾਜ਼ ਤੱਕ ਨਾ ਪਹੁੰਚੇ ਤੇਰੀ 
ਫਿਰ ਵੀ ਤੂੰ
ਨਾਲ ਤੁਰਨ ਦੀ ਜ਼ਿਦ ਕਰਦਾ ਹੈਂ
ਸਾਥ ਦੇਣ ਦੀ ਜ਼ਿਦ ਕਰਦਾ ਹੈਂ
ਖੌਰੇ ਕਿਓਂ 
ਪ੍ਰੇਸ਼ਾਨ ਕਰਦੀ ਹੈ
ਉਦਾਸ ਕਰਦੀ ਹੈ
ਤੇਰੀ ਤੱਕਣੀ ਮੈਨੂੰ
ਕੁਝ ਕਹਿੰਦੀ ਕਹਿੰਦੀ 
ਚੁੱਪ ਹੋ ਜਾਂਦੀ ਹਾਂ
ਪੈਰ ਪੁੱਟਦੀ ਹਾਂ ਤਾਂ ਰੁਕ ਜਾਂਦੀ ਹਾਂ 
ਤੇ ਤੂੰ ਉਸ ਬੱਚੇ ਵਰਗਾ 
ਜੋ ਮਾਂ ਦਾ ਹੱਥ ਫੜ੍ਹ 
ਜਹਨੰਮ ਨੂੰ ਵੀ ਜਾਣਾ ਚਾਹੇਗਾ 
ਤੇ ਮੈਂ
ਰੁਕ ਸੋਚਣ ਲੱਗਦੀ ਹਾਂ ਕਿ ਸ਼ਾਇਦ...
ਪਰ, ਨਹੀਂ  ਪਰ, ਨਹੀਂ !
ਕਿਸੇ ਵੀ ਹਾਲਤ ਵਿੱਚ ਮੈਂ ਤੈਨੂੰ 
ਨਾਲ ਨਹੀਂ ਲੈ ਜਾਣਾ ਹੈ 
ਮੈਂ ਤੈਨੂੰ ਰੋਂਦੇ ਨੂੰ ਛਡ ਜਾਣਾ ਹੈ 
ਕਿਸੇ ਓਸ ਲਈ ਜੋ ਤੇਰੇ ਸਾਥ ਵਿੱਚ
ਬਾਗਾਂ ਵਿੱਚ ਘੁੰਮੇਂਗੀ 
ਤਿਤਲੀ ਬਣ ਨਚੇਗੀ
ਫੁੱਲਾਂ ਵਾਂਗ ਹੱਸੇਗੀ 
ਤੇ ਮਹਿਕੀ ਤਾਜ਼ੀ ਪੌਣ ਬਣ 
ਤੇਰੇ ਨਾਲ ਖੇਡੇਗੀ 
ਉਦੋਂ ਤੂੰ ਮੈਂ ਭੁੱਲ ਜਾਏਂਗਾ
ਜੋ ਅਚਾਨਕ, ਕਿਸੇ ਜੰਗਲੀ ਤੇ ਪਹਾੜੀ ਰਸਤੇ 'ਤੇ 
ਬੱਸ, ਇਤਫ਼ਾਕਿਨ ਤੈਨੂੰ ਮਿਲ ਗਈ ਸੀ.......
                            
                              

No comments:

Post a Comment