ਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ

Bertolt Brecht                                                                            

 ਮੇਰੀ ਮਾਂ
 
ਜਦੋਂ ਉਹ ਨਾ ਰਹੀ, ਉਹਨਾਂ ਨੇ ਉਸਨੂੰ

ਮਿੱਟੀ ਵਿੱਚ ਗੱਡ ਦਿੱਤਾ

ਫੁੱਲ ਖਿੜਦੇ ਰਹੇ, ਤਿੱਤਲੀਆਂ ਉਸ ਉੱਪਰ

ਬਾਜ਼ੀਗਰੀ ਦਿਖਾਉਂਦੀਆਂ ਰਹੀਆਂ…

ਉਹ ਇੰਨੀ ਹਲਕੀ ਕਿ ਮੁਸ਼ਕਿਲ ਨਾਲ

ਮਿੱਟੀ ਧਸੀ ਹੋਵੇਗੀ ਉਸਦੇ ਭਾਰ ਨਾਲ

ਕਿੰਨੀ ਮੁਸ਼ਕਿਲ ਆਈ ਹੋਵੇਗੀ

ਉਸਨੂੰ ਇੰਨਾ ਹਲਕਾ ਬਣਾਉਣ ਵਿੱਚ।
..........
 
ਸਾਲ ਦਰ ਸਾਲ
ਹੁਣ, ਇਸ ਰਾਤ ਵਿੱਚ, ਜਦੋਂ ਮੈਂ ਤੈਨੂੰ ਪਿਆਰ ਕਰਦਾ ਹਾਂ

ਚਿੱਟੇ ਬੱਦਲ ਚੁੱਪ ਚਾਪ ਅਕਾਸ਼ ਵਿਚ ਘੁੰਮਦੇ ਹਨ

ਬਜ਼ਰੀ ਉੱਪਰ ਪਾਣੀ ਦਾ ਗੁੱਸਾ ਉਤਰਦਾ ਹੈ

ਅਤੇ ਬੰਜਰ ਜ਼ਮੀਨ ਉੱਪਰ ਸਰਸਰਾਉਂਦੀ ਹੈ ਹਵਾ।

ਝਰਨੇ ਡਿੱਗਦੇ ਹਨ

ਪਹਾੜ ਦੀ ਢਾਲ 'ਤੇ

ਹਰ ਸਾਲ

ਉੱਪਰ ਅਕਾਸ਼ ਵਿਚ

ਮੌਜੂਦ ਹਨ ਬੱਦਲ ਸਦਾ।

ਬਾਅਦ ਵਿਚ, ਜਦੋਂ ਸਾਲ ਹੋਣਗੇ ਵੀਰਾਨ

ਬੱਦਲ ਅਤੇ ਕੋਰ੍ਹਾ ਤਦ ਵੀ ਰਹਿਣਗੇ ਮੌਜੂਦ

ਪਾਣੀ ਗੁੱਸਾ ਉਤਾਰਦਾ ਰਹੇਗਾ ਬਜਰੀ ਉੱਪਰ

ਅਤੇ ਬੰਜਰ ਜ਼ਮੀਨ ਉੱਪਰ ਸਰਸਰਾਉਂਦੀ ਰਹੇਗੀ ਹਵਾ....
       ..........
 ਆਦਮੀ ਕਿੰਨਾ ਲਾਹੇਵੰਦ ਹੈ

ਜਨਰਲ ਤੇਰਾ ਟੈਂਕ ਇੱਕ ਮਜ਼ਬੂਤ ਵਾਹਨ ਹੈ

ਜਨਰਲ, ਤੇਰਾ ਟੈਂਕ ਇੱਕ ਮਜ਼ਬੂਤ ਵਾਹਨ ਹੈ,

ਉਹ ਮਲੀਆਮੇਟ ਕਰ ਦਿੰਦਾ ਹੈ ਜੰਗਲ ਨੂੰ

ਅਤੇ ਕੁਚਲ ਦਿੰਦਾ ਹੈ ਸੈਂਕੜੇ ਇਨਸਾਨਾਂ ਨੂੰ

ਪਰ ਉਸ ਵਿਚ ਇੱਕ ਨੁਕਸ ਹੈ-

ਉਸਨੂੰ ਇੱਕ ਡਰਾਈਵਰ ਚਾਹੀਦਾ ਹੈ।

ਜਨਰਲ, ਤੇਰਾ ਬੰਬਾਰ ਵਰਸ਼ਕ ਮਜ਼ਬੂਤ ਹੈ

ਉਹ ਤੂਫਾਨ ਤੋਂ ਤੇਜ਼²²²ਉੱਡਦਾ ਹੈ ਅਤੇ ਢੋਂਦਾ ਹੈ

ਹਾਥੀ ਤੋਂ ਵੀ ਵੱਧ,

ਪਰ ਉਸ ਵਿਚ ਇੱਕ ਨੁਕਸ ਹੈ-

ਉਸ ਨੂੰ ਇੱਕ ਮਿਸਤਰੀ ਚਾਹੀਦਾ ਹੈ।

ਜਨਰਲ, ਆਦਮੀ ਕਿੰਨਾ ਲਾਹੇਵੰਦ ਹੈ

ਉਹ ਉੱਡ ਸਕਦਾ ਹੈ ਅਤੇ ਮਾਰ ਸਕਦਾ ਹੈ।

ਪਰ ਉਸ ਵਿਚ ਇੱਕ ਨੁਕਸ ਹੈ।

ਉਹ ਸੋਚ ਸਕਦਾ ਹੈ....
..........
ਜੋ ਸਿਖਰ 'ਤੇ ਬੈਠੇ ਹਨ

ਜੋ ਸਿਖਰ 'ਤੇ ਬੈਠੇ ਹਨ, ਕਹਿੰਦੇ ਹਨ

ਸ਼ਾਂਤੀ ਅਤੇ ਯੁੱਧ ਦੇ ਸਾਰ-ਤੱਤ ਵੱਖ-ਵੱਖ ਹਨ

ਪਰ ਉਹਨਾਂ ਦੀ ਸ਼ਾਂਤੀ ਅਤੇ ਉਹਨਾਂ ਦਾ ਯੁੱਧ

ਹਵਾ ਅਤੇ ਤੂਫਾਨ ਵਾਂਗ ਹਨ

ਯੁੱਧ ਉੱਪਜਦਾ ਹੈ ਉਹਨਾਂ ਦੀ ਸ਼ਾਂਤੀ 'ਚੋਂ

ਜਿਵੇਂ ਕਿ ਮਾਂ ਦੀ ਕੁੱਖ 'ਚੋਂ ਪੁੱਤ

ਮਾਂ ਦੀ ਡਰਾਉਣੀ ਸੂਰਤ ਦੀ ਯਾਦ ਦਿਵਾਉਂਦਾ ਹੋਇਆ

ਉਹਨਾਂ ਦਾ ਯੁੱਧ ਖਤਮ ਕਰ ਦਿੰਦਾ ਹੈ

ਜੋ ਕੁੱਝ ਉਹਨਾਂ ਦੀ ਸ਼ਾਂਤੀ ਨੇ ਰੱਖ ਛੱਡਿਆ ਸੀ.....

         ..........

ਹਰ ਚੀਜ਼ ਬਦਲਦੀ ਹੈ....

ਹਰ ਚੀਜ਼²²²ਬਦਲਦੀ ਹੈ।

ਆਪਣੇ ਹਰ ਆਖਰੀ ਸਾਹ ਦੇ ਨਾਲ

ਤੁਸੀਂ ਇੱਕ ਤਾਜਾ ਸ਼ੁਰੂਆਤ ਕਰ ਸਕਦੇ ਹੋ

ਪਰ ਜੋ ਹੋ ਚੁੱਕਿਆ, ਸੋ ਹੋ ਚੁੱਕਿਆ।

ਜੋ ਪਾਣੀ ਤੁਸੀਂ ਇੱਕ ਵਾਰ ਸ਼ਰਾਬ ਵਿੱਚ

ਪਾ ਚੁੱਕੇ ਹੋ, ਉਸ ਨੂੰ ਖਿੱਚ ਕੇ

ਬਾਹਰ ਨਹੀਂ ਕੱਢ ਸਕਦੇ।

ਜੋ ਹੋ ਚੁੱਕਿਆ, ਸੋ ਹੋ ਚੁੱਕਿਆ ਹੈ।

ਉਹ ਪਾਣੀ ਜੋ ਤੁਸੀਂ ਇੱਕ ਵਾਰ ਸ਼ਰਾਬ ਵਿਚ ਪਾ ਚੁੱਕੇ ਹੋ

ਉਸ ਨੂੰ ਖਿੱਚ ਕੇ ਬਾਹਰ ਨਹੀਂ ਕੱਢ ਸਕਦੇ

ਪਰ

ਹਰ ਚੀਜ਼²²²ਬਦਲਦੀ ਹੈ

ਆਪਣੇ ਹਰ ਆਖਰੀ ਸਾਹ ਨਾਲ

ਤੁਸੀਂ ਇੱਕ ਤਾਜਾ ਸ਼ੁਰੂਆਤ ਕਰ ਸਕਦੇ


No comments:

Post a Comment