ਗੁਰਪਾਲ ਬਿਲਾਵਲ ਬਹੁਤ ਹੀ ਵਧੀਆ ਕਵੀ ਹੈ ਤੇ ਗਜ਼ਲ ਦੀ ਵੀ ਚੰਗੀ ਚੋਖੀ ਸਮਝ ਰਖਦਾ ਹੈ। ਉਸਦੀ ਕਵਿਤਾ ਤੇ ਗਜਲਾਂ ਦੀ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ ' ਉਸੇ ਵਿੱਚੋਂ ਪੇਸ਼ ਹੈ ਉਸਦੀ ਇੱਕ ਕਵਿਤਾ ਬਾਬੇ ਨਾਨਕ ਨੂੰ......                                                                                       ਗੁਰਪਾਲ ਬਿਲਾਵਲਬਾਬੇ ਨਾਨਕ ਨੂੰ......                                      

ਹੇ ਬਾਬਾ ਨਾਨਕ
ਤੇਰੀ ਗੋਲ ਪਗੜੀ 'ਚੋਂ ਝਲਕਦੀ 
ਪੰਜਾਬੀਅਤ ਦੀ ਸਹੁੰ
ਮੈਨੂੰ ਬਹੁਤ ਜਿਆਦਾ ਖਿਝ ਚੜਦੀ ਹੈ
ਜਦੋਂ ਲੋਕ ਤੇਰੀ ਤਸਵੀਰ ਨੂੰ
ਸਿਰਫ ਤੇ ਸਿਰਫ ਰੱਬ ਮੰਨ ਕੇ ਪੂਜਦੇ ਨੇਂ
ਤੇ ਤੇਰੀ ਸ਼ਖਸ਼ੀਅਤ ਨੂੰ ਧੂਫ ਦੇ ਧੂੰਏ ਪਿੱਛੇ ਲੁਕਾ ਛੱਡਦੇ ਨੇਂ


ਜੀਅ ਕਰਦੈ ਇਹਨਾਂ ਲੋਕਾਂ ਦੇ ਇਕੱਠ ਵਿਚਾਲੇ
ਬੰਬ ਵਾਂਗੂੰ ਫਟ ਜਾਂਵਾਂ
ਜੋ ਸਮੇਟ ਦਿੰਦੇ ਨੇਂ ਤੇਰੀ ਵਿਚਾਰਧਾਰਾ ਨੂੰ
ਮਾਲਾ ਦੇ ਮਣਕੇ ਜਿੰਨੇ ਦਾਇਰੇ ਵਿੱਚ


ਇਹ ਲੋਕ ਜੋ ਤੈਨੂੰ 
ਸਿਰਫ ਤੇ ਸਿਰਫ ਰੱਬ ਮੰਨਦੇ ਨੇਂ
ਮੈਂ ਇਹਨਾਂ ਲੋਕਾਂ ਨੂੰ ਵਿਹੁ ਵਰਗਾ ਲਗਦਾ ਹਾਂ
ਕਿਉਂ ਕਿ ਮੈਂ ਤੈਨੂੰ ਸਿਰਫ ਤੇ ਸਿਰਫ ਰੱਬ ਨਹੀਂ ਮੰਨਦਾ


ਮੈਂ ਤੈਨੂੰ ਮੰਨਦਾ ਹਾਂ
ਇੱਕ ਬੁੱਧੀਜੀਵੀ
ਸਮਾਜ ਸੁਧਾਰਕ
ਸਾਇੰਸਦਾਨ
ਕ੍ਰਾਂਤੀਕਾਰੀ ਕਵੀ
ਇਨਸਾਨੀਅਤ ਨਾਲ ਲਬਰੇਜ ਰੂਹ
ਤੇ ਕਿੰਨਾ ਕੁ੍ਝ ਹੋਰ.......

No comments:

Post a Comment