ਯਾਦਵਿੰਦਰ ਕਰਫਿਊ ......... ਉਹ ਜਿਉਣ ਦੇ ਅਰਥਾਂ ਲਈ ਮਰਿਆ

           ਯਾਦਵਿੰਦਰ ਕਰਫਿਊ


Yadwinder Karfewਉਹ ਜਿਉਣ ਦੇ ਅਰਥਾਂ ਲਈ
ਮਰਿਆ
ਕਿਉਂ ਜੋ ਜ਼ਿੰਦਗੀ ਮਰ ਰਹੀ ਸੀ।

ਮੇਰੇ ਯਾਦ ਨੇ ਓਹਦੇ ਬੋਲ
ਜਿਹੜੇ ਵੰਡਣ ਦੀ ਲਕੀਰ ਦੇ
ਨਾਲ ਹੀ,
ਜੋੜ ਰਹੇ ਸੀ ਜਿਉਣ ਦਾ ਰਿਸ਼ਤਾ।

ਜ਼ਿੰਦਗੀ 'ਤੇ ਹੱਸ ਦਿੰਦਾ ਸੀ ਉਹ
ਮੈਨੂੰ ਓਸ "ਖਤਰਨਾਕ"
ਬੰਦੇ ਦਾ ਹਾਸਾ
ਮਸੂਮ ਬੱਚੇ ਵਰਗਾ
ਲਗਦਾ ਸੀ।

"ਤਾੜੀ" ਦਾ ਜਦੋਂ
ਮਲਵਈ ਸ਼ਰਾਬ ਨਾਲ
ਪਿਆਰ ਹੋ ਜਾਂਦਾ ਸੀ
ਤਾਂ ਉਸਦੇ ਸਿਗਰਟ ਦੇ
ਸੂਟੇਆਂ 'ਚੋਂ ਮੈਨੂੰ
ਵਿਆਖਿਆਵਾਂ ਨਜ਼ਰ ਆਉਣ
ਲੱਗਦੀਆਂ ਸੀ

ਹਮੇਸ਼ਾ ਕਹਿੰਦਾ ਸੀ ਮਰ ਰਹੇ,
ਸਮਾਜ 'ਚ ਕੋਈ
ਸ਼ਹੀਦ ਨਹੀਂ ਹੋ ਸਕਦਾ
ਇਕ "ਮੌਤ" ਹੋਰ ਜ਼ਰੂਰ
ਦਰਜ਼ ਕਰਾ ਸਕਦੈ।
ਤੇ ਮੌਤ 'ਤੇ ਰੋਣਾ
ਸੋਚ ਦਾ ਮਰਨਾ ਨਹੀਂ
ਸਗੋਂ ਜਿਉਣ ਦੀ
ਹੀ ਇਕ ਰੀਝ ਹੈ।

ਉਹ
ਬੜੀ ਤਾਂਘ ਨਾਲ
ਘਰੋਂ ਜਿਉਣ
ਨਿਕਲਿਆ ਸੀ।

ਇਹਨਾਂ ਨਾਲ ਉਹ,
ਹਮੇਸ਼ਾ ,
ਤੂੰ ਤੂੰ,ਮੈਂ ਮੈਂ,
ਹੁੰਦਾ ਰਿਹਾ,

ਉਹਨਾਂ ਨਾਲ ,
ਓਹਦਾ ਪੀੜੀਆਂ ਦਾ,
ਰਿਸ਼ਤਾ ਨਹੀਂ ਸੀ।

2 comments:

 1. ਬਹੁਤ ਖੂਬ ਬਿਆਨ ਕੀਤਾ ਵੀਰ ਜੀ

  ReplyDelete
 2. VERY VERY NICE, VINDERPAL JI,
  ਹਮੇਸ਼ਾ ਕਹਿੰਦਾ ਸੀ ਮਰ ਰਹੇ,
  ਸਮਾਜ 'ਚ ਕੋਈ
  ਸ਼ਹੀਦ ਨਹੀਂ ਹੋ ਸਕਦਾ
  ਇਕ "ਮੌਤ" ਹੋਰ ਜ਼ਰੂਰ
  ਦਰਜ਼ ਕਰਾ ਸਕਦੈ।
  ਤੇ ਮੌਤ 'ਤੇ ਰੋਣਾ
  ਸੋਚ ਦਾ ਮਰਨਾ ਨਹੀਂ
  ਸਗੋਂ ਜਿਉਣ ਦੀ
  ਹੀ ਇਕ ਰੀਝ ਹੈ। .... LAGGE RAHO ////

  ReplyDelete