ਇੰਦਰਜੀਤ ਕਾਲਾ ਸੰਘਿਆਂ
                                                                                             
                                                                                                  
                 ਗ਼ਜ਼ਲ

ਮਜ੍ਹਹਬ ਨੇ ਮਾਰਿਆ ਤੇ ਕੁਝ ਜਾਤਾਂ ਨੇ ਮਾਰਿਆ  
ਬਸ ਆਦਮੀ ਨੂੰ ਇਨ੍ਹਾਂ ਹੀ ਸੌਗਾਤਾਂ ਨੇ ਮਾਰਿਆ

ਬਦਲੇ ਰੋਟੀ ਦੇ ਸਲੀਬਾਂ,ਸੂਲੀ ਜਹਿਰ ਦੇ ਪਿਆਲੇ
ਮਰ ਮਰ ਕੇ ਜਿਉਂਦਿਆ ਨੂੰ ਹਾਲਾਤਾਂ ਨੇ ਮਾਰਿਆ

ਹਨੇਰਿਆ ਤੋ ਨਹੀ ਘਬਰਾਏ ਕਿਰਨਾਂ ਦੇ ਕਾਫਲੇ
ਬੇਈਮਾਨ ਰਹਿਬਰਾਂ ਦੀਆਂ ਪ੍ਰਭਾਤਾਂ ਨੇ ਮਾਰਿਆ

ਦੱਸ ਜ਼ਹਿਰ ਜੋ ਪੀਂਦੇ ਰਹੇ ਸਰਕਾਰੀ ਸ਼ਰਬਤ ਨੂੰ  
ਕੁਝ ਜਾਗਦੇ ਲੋਕਾਂ ਨੂੰ ਝੂਠੇ ਸੁਕਰਾਤਾਂ ਨੇ ਮਾਰਿਆ

ਕੱਲ ਤੱਕ ਸੀ ਜੋ ਲਿਖਦਾ ਸਿਰਫ ਦਰਦ ਲੋਕਾਂ ਦੇ
ਸੋਨੇ ਦੀਆਂ ਮਿਲੀਆਂ ਕਲਮਾਂ ਦਵਾਤਾਂ ਨੇ ਮਾਰਿਆ

ਮਹਿਲਾਂ ਲਈ ਤਾਂ ਸੀ ਇਹ ਆਮਦ ਹੀ ਸਉਣ ਦੀ
ਕੁਲੀਆਂ ਨੂੰ ਜਿਹਨਾਂ ਝੱਖੜ ਬਰਸਾਤਾਂ ਨੇ ਮਾਰਿਆ

ਬਦਲਿਆ ਜਜਬਾਤਾਂ ਨੂੰ ਜਿਨ੍ਹਾਂ ਹਰਫਾਂ ਵਿਚ ਸਦਾ   
"ਜੀਤੀ" ਨੂੰ ਓਸੇ ਜਾਦੂਗਰੀ ਕਰਾਮਾਤਾਂ ਨੇ ਮਾਰਿਆ   
No comments:

Post a Comment