ਇਨਕਲਾਬ ਨੂੰ ਕਹੋ


" ਇਨਕਲਾਬ "
                                                                           
ਇਨਕਲਾਬ ਨੂੰ ਕਹੋ                                          
ਅਜੇ ਬੈਠਾ ਰਹੇ
ਪਿੰਡ ਵਾਲੇ ਬੱਸ ਅੱਡੇ ਤੇ
ਅਸੀਂ ਫਿਰ ਲੈਣ ਆਵਾਂਗੇ ਉਸਨੂੰ
ਅਜੇ ਤਾਂ ਅਸੀਂ ਬਹੁਤ ਮਸ਼ਰੂਫ ਹਾਂ
ਗੁਆਂਢੀ ਜਿਮੀਂਦਾਰ ਨਾਲ ਲਗਦੀ ਵੱਟ ਵੱਢਣ 'ਚ
ਪੰਚਾਇਤੀ ਟੱਕ ਵੱਲ
ਆਪਣਾ ਵਾਹੁਣ ਵਧਾਉਣ 'ਚ
ਦੁੱਧ 'ਚ ਯੂਰੀਆ ਪਾਉਣ 'ਚ
ਸੱਥ 'ਚ ਬੈਠ ਕੇ
ਤੁਰੀਆਂ ਜਾਂਦੀਆਂ ਦੇ ਜਿਸਮ ਨਿਹਾਰਨ 'ਚ
ਤੜਕੇ ਉੱਠ ਕੇ
ਅਖਬਾਰ ਦੀਆਂ ਖਬਰਾਂ ਚਾਹ ਦੇ ਨਾਲ ਚਟਕਾਰੇ ਲਾ ਕੇ ਪੜ੍ਹਨ 'ਚ
ਇਨਕਲਾਬ ਥੱਕ ਗਿਆ ਹੋਣੈਂ
 ਸਦੀ ਦੇ ਦੁਪਿਹਰੇ ਸਫਰਾਂ ਤੋਂ
ਜਾਉ ਜਾ ਕੇ ਬਨਾਰਸੀ ਦੇ ਹੋਟਲ 'ਚ ਬਿਠਾ ਕੇ
 "ਕੋਕਾ-ਕੋਲਾ" ਜਾਂ "ਪੈਪਸੀ" ਦੇ ਘੁੱਟ ਪਿਆਉ
ਅਸੀਂ ਹੁਣੇਂ ਆਉਂਦੇ ਹਾਂ
ਕੰਪਿਉਟਰ ਵਾਲੀ ਲਾਟਰੀ ਦਾ ਨੰਬਰ ਪਤਾ ਕਰਕੇ........

                         ਬਿੰਦਰਪਾਲ ਫਤਹਿ
                          94645-10678

1 comment:

  1. ਵਾਹ ਜੀ ਨਜ਼ਾਰਾ ਆ ਗਿਆ ਪੜ੍ਹ ਕੇ,
    ਤੁਸੀਂ ਬਿਲਕੁਲ ਸੱਚ ਕਿਹਾ।
    ਅਜੋਕੀ ਹਾਲਤ ਨੂੰ ਖੂਬ ਬਿਆਨ ਕੀਤਾ।

    ReplyDelete