ਸ਼ਹੀਦ ਦਾ ਬੁੱਤ...


ਸ਼ਹੀਦ ਦਾ ਬੁੱਤ...

ਕੱਲ੍ਹ ਤੱਕ ਉਹ ਖਾਮੋਸ਼ ਸੀ
ਅੱਜ ਬੋਲਦਾ ਪਿਆ ਜਾਪੇ
ਕੱਲ੍ਹ ਤੱਕ ਉਸਨੂੰ
ਕੋਈ ਪੁੱਛਣ ਵਾਲਾ ਵੀ ਤਾਂ ਕੋਈ ਨਹੀਂ ਸੀ
ਅੱਜ ਤੋਂ ਚਾਰ ਦਿਨ ਬਾਅਦ ਉਹਦੇ ਨਾਂ ਤੇ ਮਹਿਫਲ ਸਜੇਗੀ
ਸਿਰੋਪੇ ਸਜਣਗੇ
ਭਾਸ਼ਣ ਹੋਣਗੇ
ਉਹਦੇ ਗਲ ਵੀ ਹਾਰ ਪੈਣਗੇ
ਕੱਲ੍ਹ ਤੱਕ ਤਾਂ ਉਹ ਵੇਖ ਰਿਹਾ ਸੀ ਉਹਨਾਂ ਨੂੰ
ਆਪਣੇ ਕੋਲ ਈ
ਚੌਂਕ 'ਚ ਬੈਠ ਕੇ
ਜੂਆ ਖੇਡਦਿਆਂ ਨੂੰ
ਬੀੜੀਆਂ ,ਸਿਗਰਟਾਂ ਦੇ ਕਸ਼ ਲਗਾਉਦਿਆਂ ਨੂੰ
ਜਰਦਾ ਮਸਲਦਿਆਂ ਨੂੰ
ਚਾਰ ਦਿਨਾਂ ਬਾਅਦ
ਜਦੋਂ 23 ਮਾਰਚ ਦਾ ਦਿਨ ਆਏਗਾ
ਤਾਂ ਸ਼ਹੀਦ ਨੂੰ ਰੋਣਾ ਆਏਗਾ
ਆਪਣੀ ਜਾਨ ਗੁਆਉਣ ਦੇ ਫੈਸਲੇ ਤੇ
ਜਦੋਂ ਜਾਅਲੀ ਜਿਹਾ ਸਮਾਜ ਸੇਵਕ
ਸ਼ਹੀਦ ਦੇ ਗਲ ਹਾਰ ਪਾ ਕੇ
ਮੱਥੇ ਕੇਸਰ ਦਾ ਤਿਲਕ ਲਗਤਵੇਗਾ
ਤੇ ਤੋਤੇ ਦੇ ਸਬਕ ਵਾਂਗੂੰ
ਰਟਿਆ ਰਟਾਇਆ ਸ਼ਬਦ ਬੋਲੇਗਾ "ਪ੍ਰਣਾਮ ਸ਼ਹੀਦਾਂ ਨੂੰ"
ਤਾਂ ਸ਼ਹੀਦ ਨੂੰ ਰੋਣਾ ਆਏਗਾ........

ਬਿੰਦਰਪਾਲ ਫਤਿਹ
94645-10678

No comments:

Post a Comment