ਅਸੀਂ ਤਾਂ ਸਮਝੇ ਸੀ ਜਿੰਦਗੀ ਨੂੰ


  ਕਵਿਤਾ

ਸੀਂ ਤਾਂ ਸਮਝੇ ਸੀ  ਜਿੰਦਗੀ ਨੂੰ
ਤੌੜੇ ਦੇ ਪਾਣੀ ਪੀਣ ਵਰਗਾ ਅਹਿਸਾਸ
ਤੂਤ ਦੀ ਛਾਂ ਵਰਗੀ ਠੰਡਕ
ਘਰ ਦੀ ਕੱਢੀ ਦੇ 
ਪਹਿਲੇ ਤੋੜ ਦਾ ਨਸ਼ਾ
ਮਹਿਬੂਬ ਦੀਆਂ ਝਾਂਜਰਾਂ 'ਚੋਂ ਸਿਮਦਾ ਮਿੱਠਾ ਸੰਗੀਤ
ਮਸਲਨ
ਅਸੀਂ ਜਿੰਦਗੀ ਦੀ ਨਬਜ ਫੜ ਨਹੀਂ ਸਕੇ
ਅਸੀਂ ਜਿੰਦਗੀ ਦੇ ਸਹੀ ਅਰਥ
ਸਮਝ ਨਹੀਂ ਸਕੇ......


                  ਬਿੰਦਰਪਾਲ ਫਤਿਹ
                   94645-10678

No comments:

Post a Comment