ਗਜ਼ਲ: ਇੱਕ ਆਪਣੇ ਘਰ ਦੇ ਅੰਦਰ ਬਲਦਾ ਕੋਈ ਚਿਰਾਗ ਨਹੀਂ।

                              ਗਜ਼ਲ
ਇੱਕ ਆਪਣੇ ਘਰ ਦੇ ਅੰਦਰ ਬਲਦਾ ਕੋਈ ਚਿਰਾਗ ਨਹੀਂ।
ਉਂਝ ਦੁਨੀਆਂ ਦੇ ਹਰ ਘਰ ਵਿੱਚ ਬੁਝਿਆ ਕੋਈ ਚਿਰਾਗ ਨਹੀਂ।

ਮੇਰੇ ਦਿਲ ਦੀਆਂ ਤਰਬਾਂ ਨੂੰ ਜੋ ਕਰ ਸੁਰਜੀਤ ਦੇਵੇ,
ਯਾਰਾ ਤੇਰੀ ਉਂਗਲ ਦੇ ਵਿੱਚ ਐਸੀ ਕੋਈ ਮਿਰਜਾਬ ਨਹੀਂ।

ਮੇਰੇ ਘਰ ਨੂੰ ਲੁੱਟਣ ਵਾਲੇ ਮੇਰੇ ਹੀ ਕੁੱਝ ਆਂਪਣੇ ਨੇਂ,
ਹੋਰ ਕਿਸੇ ਦੀ ਲਾਈ ਅੱਗ ਨੇਂ ਕੀਤਾ ਮੈਂ ਬਰਬਾਦ ਨਹੀਂ।

ਹਰ ਇੱਕ ਫੁੱਲ ਗੁਲਾਬ ਦੇ ਅੰਦਰ ਨਾਗ ਉੱਡਣਾਂ ਰਹਿੰਦਾ ਏ,
ਜਿਸ ਦੇ ਡੰਗ ਦੀ ਜਣੇਂ ਖਣੇਂ ਤੋਂ ਝੱਲੀ ਜਾਂਦੀ ਤਾਬ ਨਹੀਂ।

ਸੱਤ ਅਸਮਾਨੀਂ ਦੂਰ ਉਡਾ ਕਾ ਉਹਨੇਂ ਕੀ ਲੈ ਜਾਣਾ ਹੈ,
ਮੇਰੇ ਘਰ ਤੱਕ ਆਵੇ ਉੱਡਕੇ ਉਹ ਐਸਾ ਪਰਵਾਜ ਨਹੀਂ।

'ਸੇਖੋਂ' ਦੇ ਵਿਹੜੇ ਜੋ ਮਾਤਮ ਦੇਣ ਹੈ ਸਬ ਅਜੀਜ਼ਾਂ ਦੀ,
ਹੋਰ ਕਿਸੇ ਦੇ ਸਿਰ ਮੈਂ ਚਾਹੁੰਦਾ ਦੇਣਾ ਇਹ ਇਲਜ਼ਾਮ ਨਹੀਂ।

                                                      ਪ੍ਰਗਟ ਸੇਖੋਂ
                                                    90417-62589


                               

No comments:

Post a Comment