Skip to main content

Posts

Showing posts from 2011

ਇਹ ਢਾਂਚਾ ਬਦਲਣ ਵਾਲਾ ਹੈ

   ਭਾਰਤੀ ਲੋਕ ਤੰਤਰ ਦੇ ਚਾਰ ਥੰਮ੍ਹ ਨੇ, ਲੋਕ ਸਭਾ, ਵਿਧਾਨ ਸਭਾ, ਨਿਆਂ ਪਾਲਿਕਾ ਅਤੇ ਮੀਡੀਆ।ਇਹ ਚਾਰੇ ਮਜ਼ਬੂਤ ਥੰਮ੍ਹ ਗਿਣੇ ਜਾਂਦੇ ਨੇ। ਇਨ੍ਹਾਂ ਦਾ ਅਪਣਾ ਅਪਣਾ ਰੁਤਬਾ ਹੈ ਆਧਾਰ ਹੈ। ਪਰ ਲੱਗਭਗ ਕੋਈ ਮੌਕਾ ਅਜਿਹਾ ਨਹੀਂ ਕਿ ਇਨ੍ਹਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਨਾ ਆਈ ਹੋਵੇ। ਏਥੇ ਗੱਲ ਸਿਰਫ਼ ਨਿਆਂ ਪਾਲਿਕਾ ਦੀ ਕੀਤੀ ਜਾ ਰਹੀ ਹੈ। ਨਿਆਂਪਾਲਿਕਾ ਨੇ ਅਪਣੀ ਕਦਰ/ਅਪਣਾ ਪ੍ਰਭਾਵ ਇਸ ਕਦਰ ਆਮ ਲੋਕਾਂ ਵਿੱਚੋਂ ਗੁਆ ਲਿਆ ਹੈ ਕਿ ਆਖਰੀ ਰਸਤਾ ਮੰਨਿਆ ਜਾਣ ਵਾਲਾ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਬਜਾਏ ਲੋਕ ਭਾਣਾ ਮੰਨਣ ਵਿੱਚ ਯਕੀਨ ਕਰਨ ਲੱਗ ਪਏ ਹਨ। ਜਦੋਂ ਅਦਾਲਤ ਵਿੱਚ ਹੀ ਬੇਇਨਸਾਫ਼ੀ ਪੱਲੇ ਪਵੇ ਤਾਂ ਫਿਰ ਫਰਿਆਦੀ ਜਾਵੇ ਤਾਂ ਜਾਵੇ ਕਿੱਥੇ। ਓਸ ਲਈ ਮਨ ਮਾਰ ਕੇ ਘਰ ਬੈਠਣ ਜਾਂ ਕਾਨੂੰਨ ਨੂੰ ਅਪਣੇ ਹੱਥ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।     1984 ਵਿੱਚ ਇੱਕ ਔਰਤ ਦੇ ਕਤਲ ਦੇ ਪ੍ਰਤੀਕਰਮ ਵਜੋਂ ਉਸ ਦੇ ਕੁੱਝ ਲੱਗਦਿਆਂ ਨੇ ਦਿੱਲੀ ਅਤੇ ਭਾਰਤ ਦੇ ਅਲੱਗ ਅਲੱਗ ਖੇਤਰਾਂ ਵਿੱਚ ਅਜਿਹਾ ਘਿਨਾਉਣਾ ਕਤਲੇਆਮ ਕੀਤਾ ਜਿਸ ਨੂੰ ਅਜੇ ਵੀ ਦੰਗੇ ਹੀ ਕਿਹਾ ਅਤੇ ਸਮਝਿਆ ਜਾਂਦਾ ਹੈ ਜਦੋਂ ਕਿ ਦੰਗਿਆਂ ਵਿੱਚ ਸਭ ਧਿਰਾਂ ਦੋਸ਼ੀ ਹੁੰਦੀਆਂ ਹਨ। ਏਸ ਕਤਲੇਆਮ ਵਿੱਚ ਚੁਣ-ਚੁਣ ਕੇ ਇੱਕ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਮਾਰਿਆ ਤੇ ਲੁੱਟਿਆ ਗਿਆ। ਮੌਕੇ ਦੇ ਪੁਲਿਸ ਅਧਿਕਾਰੀ ਮੂਕ ਦਰਸ਼ਕ ਹੀ ਨਹੀਂ ਬਣੇ ਰਹੇ, ਸਗੋਂ ਕਾਤਲਾਂ ਦੀ ਹੌਸਲਾ ਅਫਜਾਈ ਵੀ ਕਰ

ਕੱਵਾਲੀ ਦਾ ਸ਼ਹਿਨਸ਼ਾਹ: ਉਸਤਾਦ ਨੁਸਰਤ ਫਤਿਹ ਅਲੀ ਖਾਨ (16ਅਗਸਤ ਨੂੰ ਬਰਸੀ 'ਤੇ ਵਿਸ਼ੇਸ਼)

ਕਈ ਸ਼ਖਸ਼ ਅਜਿਹੇ ਹੁੰਦੇ ਹਨ ਜੋ ਦੁਨੀਆਂ ਤੇ ਆ ਕੇ ਥੋੜੇ ਸਮੇਂ 'ਚ ਹੀ ਇੰਨੀ ਮਕਬੂਲੀਅਤ ਤੇ ਇੱਜ਼ਤ,ਸ਼ੁਹਰਤ ਹਾਸਿਲ ਕਰਦੇ ਹਨ ਅਤੇ ਲੋਕ ਦਿਲਾਂ ਵਿੱਚ ਅਜਿਹੀ ਥਾਂ ਬਣਾ ਲੈਂਦੇ ਹਨ ਕਿ ਜਿੰਨਾਂ ਦੇ ਤੁਰ ਜਾਣ ਬਾਅਦ ਪੂਰੀ ਹਯਾਤੀ ਗਮ ਤੇ ਵਿਯੋਗ ਵਿੱਚ ਡੁੱਬੀ ਨਜ਼ਰ ਆਉਂਦੀ ਹੈ।ਐਸੇ ਸ਼ਖਸ਼ ਦੇ ਬਿਨਾਂ ਦੁਨੀਆਂ ਸੱਖਣੀਂ ਜਿਹੀ ਜਾਪਦੀ ਹੈ,ਜਿਵੇਂ ਬਾਕੀ ਕੁੱਝ ਬਚਿਆ ਹੀ ਨਾਂ ਹੋਵੇ। ਉਹਨਾਂ ਲੋਕਾਂ ਵਿੱਚੋਂ ਬੜਾ ਮਾਣਮੱਤਾ ਅਤੇ ਸਤਿਕਾਰਯੋਗ ਨਾਮ ਹੈ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੋ ਕਿ ਸੰਗੀਤ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਸਨ। ਨੁਸਰਤ ਸਾਹਿਬ ਭਾਵੇਂ ਹਿੰਦੋਸਤਾਨੀਂ ਸਨ ਭਾਵੇਂ ਪਾਕਿਸਤਾਨੀਂ ਪਰ ਉਹ ਕੁੱਲ ਦੁਨੀਆ ਦੇ ਸਾਂਝੇ ਇਨਸਾਨ ਸਨ ।ਅੱਜ ਨੁਸਰਤ ਸਾਹਿਬ ਨੂੰ ਇਸ ਫਾਨੀਂ ਸੰਸਾਰ ਤੋਂ ਰੁਖਸਤ ਹੋਇਆਂ ੧੪ ਸਾਲ ਹੋ ਗਏ ਹਨ। ਪਰ ਫੇਰ ਵੀ ਦਿਲ ਨਹੀਂ ਮੰਨਦਾ ਕਿ ਉਹ ਸੱਚਮੁੱਚ ਹੀ ਨਹੀਂ ਹਨ। ਨੁਸਰਤ ਸਾਹਿਬ ਭਾਵੇਂ ਇਸ ਦੁਨੀਆਂ ਵਿੱਚੋਂ ਤੁਰ ਗਏ ਹੋਣ ਪਰ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੇ ਹਨ। ਸਾਨੂੰ ਇੱਕ ਪਲ ਚੈਨ ਨਾਂ ਆਵੇ ਸੱਜਣਾਂ ਤੇਰੇ ਬਿਨਾਂ ਦਿਲ ਕਮਲਾ ਡੁੱਬ-ਡੁੱਬ ਜਾਵੇ ਸੱਜਣਾਂ ਤੇਰੇ ਬਿਨਾਂ…… ਇਹ ਗੀਤ ਸੁਣਦਿਆਂ ਹੀ ਦਿਲਕਸ਼ ਆਵਾਜ਼,ਸਾਦਗੀ ਤੇ ਸਾਫ-ਸੁਥਰੀ ਗਾਇਕੀ ਦੇ ਮਾਲਿਕ ਨੁਸਰਤ ਸਾਹਿਬ ਦੀ ਤਸਵੀਰ ਅੱਖਾਂ ਸਾਹਮਣੇਂ ਉੱਭਰ ਆਉਂਦੀ ਹੈ।ਉਹਨਾਂ ਦੀ ਗਾਇਕੀ ਰੂਹ ਨੂੰ ਚਿੱਤ ਕਰਨ ਵਾਲੀ  ਸੀ ਇਸ ਵਿੱਚ

ਕਿ ਅਜੇ ਵੀ ਅਸੀਂ ਕਹਾਂਗੇ ਕਿ ਮੇਰਾ ਭਾਰਤ ਮਹਾਨ........

ਇਸ ਵੇਲੇ ਬੜੀ ਹਫੜਾ ਦਫੜੀ ਮੱਚੀ ਹੋਈ ਹੈ, ਧਰਮ ਰਾਜ਼ਨੀਤੀ, ਖੇਡ ਸਭ ਕੁੱਝ ਭ੍ਰਿਸ਼ਟਾਚਾਰ ਦੀ ਭੇਂਟ ਚੜ ਗਿਆ ਹੈ। ਸ਼ਰੀਫ ਆਦਮੀਂ ਚੁੱਪਚਾਪ ਦਰਸ਼ਕ ਬਣਿਆ ਖੜ੍ਹਾ ਵੇਖ ਰਿਹਾ ਹੈ ਤੇ ਵੇਖਣ ਤੋਂ ਸਿਵਾ ਉਸ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਰਹੀ। ਦਿੱਲੀ,ਕਲਕੱਤਾ,ਮੁੰਬਈ ਵਰਗੇ ਮਹਾਂਨਗਰਾਂ ਵਿੱਚ ਫੁੱਟਪਾਥਾਂ ਉੱਪਰ ਰੁਲਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਰਿਹਾ ਹੈ। ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਵਰਗੇ ਆਜ਼ਾਦ  ਤੇ ਵਿਕਸਤ ਕਹੇ ਜਾਣ ਵਾਲੇ ਮੁਲਕ ਵਿੱਚ ਤੇ ਉਹ ਵੀ ਦਿੱਲੀ ਵਰਗੇ ਰਾਜ਼ਧਾਨੀਂ ਦਾ ਦਰਜ਼ਾ ਪ੍ਰਾਪਤ ਸ਼ਹਿਰ  ਵਿੱਚ ਬੱਚੇ ਫੁੱਟਪਾਥਾਂ ਉੱਪਰ ਜਨਮ ਲੈ ਰਹੇ ਹਨ ਤੇ ਉਹਨਾ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਲੱਖਾਂ ਟਨ ਆਨਾਜ਼ ਪਿਆ ਗੋਦਾਮਾਂ ਵਿੱਚ ਸੜ ਰਿਹਾ ਹੈ ਸਰਕਾਰ ਫੇਰ ਵੀ ਨਹੀਂ ਚਾਹੁੰਦੀ ਕਿ ਉਹ ਆਨਾਜ਼ ਗਰੀਬਾਂ ਵਿੱਚ ਵੰਡ ਦੇਵੇ ,ਚਾਹੇਗੀ ਵੀ ਕਿਉਂ ਸਰਕਾਰ ਨੇਂ ਗਰੀਬਾਂ ਤੋਂ ਲੈਣਾ ਵੀ ਕੀ ਆ! ਜੇ ਪਹਿਲਾਂ ਗੱਲ ਕਰੀਏ ਰਾਜ਼ਨੀਤੀ ਦੀ ਤਾਂ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀ ਕਿ ਰਾਜ਼ਨੀਤੀ ਕਿੰਨੀਂ ਕੁ ਸਾਫ ਚਾਦਰ ਹੈ ਭਾਰਤ ਦੇ ਜਿਆਦਾਤਰ ਮੰਤਰੀ , ਵਜ਼ੀਰ, ਅਪਰਾਧਿਕ ਪਿਛੋਕੜ ਵਾਲੇ ਹਨ। ਕੋਈ ਬਲਾਤਕਾਰੀ, ਕੋਈ ਭ੍ਰਿਸ਼ਟਾਚਾਰ ਦੇ ਕੇਸ ਦੀਆਂ ਪੇਸ਼ੀਆਂ ਭੁਗਤ ਰਿਹਾ ਹੈ ਸੰਸਦ ਦੇ ਬਹੁਤ ਜਿਆਦਾ ਮੈਂਬਰ ਹਨ ਜਿੰਨਾਂ ਉੱਪਰ ਕਿਸੇ ਨਾਂ ਕਿਸੇ ਮੁਕੱਦਮੇਂ ਵਿੱਚ ਫੜੇ ਜਾਣ ਦ

ਦੋ ਕਵਿਤਾਵਾਂ

ਕੱਲ੍ਹ ਨੂੰ....... ਅੱਜ ---- ਮੈਨੂੰ ਕਰ ਲੈਣ ਦੇ ਤੂੰ ਰੱਜਵੀਆਂ ਗੱਲਾਂ ਪਿਆਰ ਦੀਆਂ ਦੋ ਚਾਰ ਹੋ ਸਕਦੈ ਕੱਲ੍ਹ ਨੂੰ ਮੈਂ ਕੋਈ ਫਰਾਰ ਕੈਦੀ ਹੋਵਾਂ ਜਮਾਨੇਂ ਦਾ ਫਿਰ ਜਾਣ ਦੇ ਇਹਨਾਂ ਹੱਥਾਂ ਨੂੰ ਤੇਰੀਆ ਕਾਲੀਆਂ ਸੰਘਣੀਆਂ ਜੁਲਫਾਂ 'ਚ ਕੀ ਪਤਾ ਕੱਲ੍ਹ ਨੂੰ ਲੱਗ ਜਾਣ ਇਹਨਾਂ ਨੂੰ ਹੱਥਕੜੀਆਂ ਘਰ ਵਾਲਿਆਂ ਦੇ ਮੋਹ ਦੀਆ ਅੱਜ ਤੂੰ ਮੈਨੂੰ ਸੌਂ ਜਾਣ ਦੇ ਤੇਰੀਆਂ ਜੁਲਫਾਂ ਦੀ ਛਾਵੇਂ ਹੋ ਸਕਦੈ ਕੱਲ੍ਹ ਨੂੰ ਮੈਂ ਵਿੰਨ੍ਹਿਆਂ ਪਿਆ ਹੋਵਾਂ  ਤੇਰੇ ਕੋਲ ਈ ਮਿਹਣਿਆਂ ਦੇ ਤੀਰਾਂ ਨਾਲ ਹੋ ਸਕਦੈ ਕੱਲ੍ਹ ਨੂੰ ਮੈਂ ਕੋਈ ਮਿਰਜਾਂ ਹੋਵਾਂ  ਤੇਰੀਆ ਪਲਕਾਂ ਦੀ ਛਾਵੇਂ ਵੱਢਿਆ ਪਿਆ ਤੇ ਤੂੰ ਸਾਹਿਬਾਂ ਬਣੀ ਰੋਂਦੀ ਨਹੀਂ ਮੁਸਕੁਰਾ ਰਹੀ ਹੋਵੇਂ ਕੱਲ੍ਹ ਨੂੰ ਕੁਛ ਵੀ ਹੋ ਸਕਦੈ  ਕੁਛ ਵੀ  ਕੱਲ੍ਹ ਨੂੰ....... ------ ਤੰਗ ਗਲੀਆਂ ਗੁਲਾਮ ਲੋਕ... ਜਿੰਦਗੀ  ਆ ਮੈਂ ਦਿਖਾਵਾਂ ਤੈਂਨੂੰ   ਜੋ ਤੈਂਨੂੰ ਕਦੇ ਨਹੀਂ ਮਿਲੇ ਜਿੰਨਾਂ ਨੇਂ ਤੇਰੇ ਨਾਲ ਸਦਾ  ਦਫਾ ਚੁਤਾਲੀ ਲਗਾਈ ਰੱਖੀ ਤੂੰ ਸ਼ਾਇਦ ਨਹੀਂ ਜਾਣਦੀ ਉਹਨਾਂ ਨੂੰ ਆ ਮੈਂ ਦਿਖਾਵਾਂ ਤੈਂਨੂੰ  ਵਾਸੀ ਮੇਰੇ ਸ਼ਹਿਰ ਦੇ ਤੰਗ ਗਲੀਆਂ ਵਰਗੀ ਸੋਚ ਗੁਲਾਮ ਲੋਕ  ਵਾਸੀ ਮੇਰੇ ਸ਼ਹਿਰ ਦੇ ਜੋ ਹਸਦੇ ਨੇਂ ਤਾਂ  ਹਾਸਾ ਵੀ ਝੁਰਦਾ ਜਾਪੇ ਬੁਲ੍ਹਾਂ 'ਤੇ ਆ ਕੇ ਜੋ ਰਿਸ਼ਤੇ ਵੀ ਨਿਭਾਉਂਦੇ ਨੇਂ ਕਿਸੇ ਬੀਮਾਂ ਕਿਸ਼ਤ ਵਾਂਗੂੰ ਜਿੰਦਗੀ ਆ ਮੈਂ ਦਿਖਾਵਾਂ ਤੈਂਨੂੰ ਤੰਗ ਗਲੀਆਂ ਗੁਲਾਮ ਲੋਕ ਹੱਕਾਂ ਦੀ ਜਿੰਨ੍ਹਾਂ ਕਦੇ ਸਾਰ ਨਾਂ ਲਈ ਜੋ ਧ

ਡਾ. ਲੋਕ ਰਾਜ

ਇਹ ਰੇਲਾ ਸੋਚਾਂ ਦਾ ਕੁਛ ਏਦਾਂ ਚੱਲਦਾ ਏ ਬੀਤੇ ਦੀਆਂ ਤਹਿਆਂ ਦੀ ਅਣਦੇਖੀ ਨੁੱਕਰ ਚੋਂ ਅਣਬੋਲਿਆ ਬੋਲ ਕੋਈ ਭੁੱਲ ਚੁੱਕਾ ਖਾਬ ਕੋਈ ਕਿਸੇ ਚਾਅ ਅੰਞਾਣੇ ਦੀ ਉਂਗਲੀ ਫੜ ਤੁਰ ਪੈਂਦਾ ਤਾਂਘਾਂ ਦੇ ਵੇਹੜੇ ਹੋ ਸੋਚੀਂ ਆ ਰਲਦਾ ਏ ਇਹ ਰੇਲਾ ਸੋਚਾਂ ਦਾ ਏਦਾਂ ਹੀ ਚੱਲਦਾ ਏ ! ਯਾਦਾਂ ਤੇ ਸੋਚਾਂ ਵਿਚ ਵਖਰੇਵਾਂ ਹੁੰਦਾ ਹੈ ਯਾਦਾਂ ਤਾਂ ਬੀਤੇ ਦਾ ਪਰਛਾਵਾਂ ਹੁੰਦਾ ਹੈ ਸੋਚਾਂ ਦਾ ਤਾਂ ਘੇਰਾ ਹੁੰਦਾ ਹੈ ਬਹੁਤ ਬੜਾ ਉਸ ਵਿਚ ਸਮਾ ਜਾਂਦੇ ਬੀਤੇ ਜਾਂ ਆਉਣ ਵਾਲੇ ਜੀਵਨ ਦੇ ਸਭ ਪੜਾ ਫਿਰ ਇੱਕ ਸੰਸਾਰ ਨਿਰਾ ਤਾਂਘਾਂ ਦਾ ਹੁੰਦਾ ਹੈ ਜਿਸ ਦੀ ਕੋਈ ਨੁੱਕਰ ਯਾਦਾਂ ਵਿਚ ਵਸਦੀ ਏ ਤੇ ਦੂਜੀ ਕੋਈ ਤੰਦ ਸੋਚਾਂ ਦੇ ਚੁੱਲ੍ਹੇ ਦਾ ਬਾਲਣ ਬਣ ਧੁਖਦੀ ਏ ਧੂਆਂ ਇਸ ਬਾਲਣ ਦਾ ਅਖਾਂ ਨੂੰ ਮਲ ਮਲ ਕੇ ਦਿਲ ਹੀ ਫਿਰ ਝੱਲਦਾ ਹੈ ਇਹ ਰੇਲਾ ਸੋਚਾਂ ਦਾ ਏਦਾਂ ਹੀ ਚੱਲਦਾ ਹੈ ! ਸੋਚਾਂ ਦਾ ਇਹ ਦਰਿਆ ਵਹਿੰਦਾ ਹੀ ਰਹਿੰਦਾ ਏ ਕਦੇ ਟਿਕ ਨਾ ਬਹਿੰਦਾ ਏ ਕਦੇ ਅਫਲਾਤੂਨ ਬਣੇ ਕਦੇ ਈਸਾ ਬਣ ਆਵੇ ਕਦੇ ਨਿਤਸ਼ੇ ਬਣ ਹੱਸੇ ਸੁਕਰਾਤ ਬਣੇ ਕਿਧਰੇ ਮਹੁਰਾ ਦਾ ਪਿਆਲਾ ਪੀ ਜੀਣੇ ਦਾ ਵੱਲ ਦੱਸੇ ਮਨਸੂਰ ਕਦੇ ਬਣ ਕੇ ਸੂਲੀ ਤੇ ਚੜ੍ਹ ਜਾਵੇ ਕਦੇ ਨਾਨਕ ਬਣ ਆਵੇ ਤੁਰ ਪਏ ਉਦਾਸੀਆਂ ਤੇ ਸੰਗ ਲੈ ਮਰਦਾਨੇ ਨੂੰ ਚਹੁੰ ਕੂਟੀਂ ਜਾਂਦਾ ਹੈ ਲਾਲੋ ਦੀ ਗੱਲ ਕਰਦਾ ਬਾਬਰ ਜਰਵਾਣੇ ਨੂੰ ਖਰੀਆਂ ਹੀ ਸੁਣਾਂਦਾ ਹੈ ਤੁਰ ਕੇ ਨਨਕਾਣੇ ਤੋਂ ਦੋ ਸਦੀਆਂ ਕਰ ਪੈਂਡਾ
ਸੰਤ ਰਾਮ ਉਦਾਸੀ ਓ ਲੈ ਆ ਤੰਗਲ਼ੀ...... ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ। ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ। ਓ ਲੈ ਆ ਤੰਗਲ਼ੀ...... ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ। ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ। ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ........ ਓ ਲੈ ਆ ਤੰਗਲ਼ੀ...... ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ, ਤੇ ਖਾਦ ਖਾ ਗਈ ਹੱਡ ਖਾਰ ਕੇ। ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ। ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ। ਓ ਲੈ ਆ ਤੰਗਲ਼ੀ........ ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ। ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ। ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਪ ਲੱਗਿਆ? ਓ ਲੈ ਆ ਤੰਗਲ਼ੀ....... ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ। ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ। ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ। ਓ ਲੈ ਆ ਤੰਗਲ਼ੀ............ ਮਾਂ ਧਰਤੀਏ ਤੇ
ਪਾਸ਼ ਦੀ ਕਵਿਤਾ                              ਸੱਚ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ, ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ| ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ| ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ, ਯੁੱਗ ਵਿਚ ਬਦਲ ਜਾਂਦਾ ਹੈ, ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ, ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ| ਕੱਲ੍ਹ ਜਦ ਇਹ ਯੁੱਗ, ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ, ਸਮੇਂ ਦੀ ਸਲਾਮੀ ਲਏਗਾ, ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ| ਹੁਣ ਸਾਡੀ ਉਪਦਰੀ ਜ਼ਾਤ ਨੂੰ, ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ; ਇਹ ਕਹਿ ਛੱਡਣਾ, ਕਿ ਝੁੱਗੀਆਂ ’ਚ ਪਸਰਿਆ ਸੱਚ, ਕੋਈ ਸ਼ੈਅ ਨਹੀਂ ! ਕੇਡਾ ਕੁ ਸੱਚ ਹੈ ? ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ.....    ਖੁੱਲੀ ਚਿੱਠੀ ਮਸ਼ੂਕਾਂ ਨੂੰ ਖਤ ਲਿਖਣ ਵਾਲਿਓ| ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ| ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ! ਨਸੀਹਤ ਦੇਣ ਵਾਲਿਓ! ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਏਗੀ| ਬੰਦੂਕਾਂ ਵਾਲਿਓ! ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ ਆਪ ਵੱਲ ਕ੍ਰਾਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀਂ ਮੈਦਾਨ ਵਿਚ ਵਗਦਾ ਦਰਿਆ ਨਹੀਂ ਵਰਗਾਂ ਦਾ, ਰੁਚੀਆਂ